Punjabi Sad Status in Punjabi Language
Emotional Sad Shayari Punjabi and Punjabi Sad Shayari Lyrics
ਕੀ ਕਹਿਣੇ ਮੇਰੇ ਲੇਖਾਂ ਦੇ
ਤੇਰੇ ਕੇਸਾਂ ਨਾਲੋ ਕਾਲੇ ਨੇ
ਦੁੱਖ ਆਪਣੇ ਤੈਨੂੰ ਕਿਉਂ ਦੇਵਾਂ
ਮੈਂ ਬੱਚਿਆਂ ਵਾਂਗੂ ਪਾਲੇ ਨੇ
ਕੀ ਅਸੂਲ ਆ ਤੇਰੀ ਦੁਨੀਆ ਦੇ ਰੱਬਾ
ਕਿਸੇ ਦੇ ਇੱਕ ਹੰਝੂ ਤੇ ਹਜ਼ਾਰਾ ਦਿਲ ਧੜਕਦੇ ਨੇ
ਕਿਸੇ ਦਾ ਸਾਰੀ ਉਮਰ ਦਾ ਰੋਣਾ ਵੀ ਬੇਕਾਰ ਜਾਂਦਾ ਹੈ
ਹਰ ਕਿਸੀ ਕੇ ਦਿਲ ਕੇ ਅਰਮਾਨ ਪੂਰੇ ਨਹੀ ਹੋਤੇ
ਵੋਹ ਕੋਈ ਖੁਸ਼ਨਸੀਬ ਹੀ ਹੋਗਾ ਜਿਸ ਕੇ ਦਿਲ ਕੇ ਸਾਰੇ ਅਰਮਾਨ ਪੂਰੇ ਹੁਏ ਹੋਗੇ
ਨਾਂ ਚਾਹਤੇ ਹੁਏ ਬੀ ਕਿਸੀ ਕੀ ਯਾਦ ਚਲੀ ਆਤੀ ਹੈ
ਚੁਪਕੇ ਚੁਪਕੇ ਸੇ ਉਸਕੀ ਯਾਦ ਮੇ ਆਖੇ ਰੋ ਦੇਤੀ ਹੈ
ਇਸ ਦੁਨੀਆਂ ਤੇ ਹਸਾਉਣ ਵਾਲੇ ਬਹੁਤ ਘੱਟ ਤੇ
ਦਿਲ ਦੁਖਾ ਕੇ ਰੁਲਾਉਣ ਵਾਲੇ ਬਹੁਤ ਹੁੰਦੇ ਨੇ
ਕਿਉਂ ਦਿਮਾਗ ਤੇ ਜੋਰ ਪਾ ਕੇ ਗਿਣਦੀ ਏ ਮੇਰੀਆਂ ਗਲਤੀਆਂ
ਕਦੀ ਦਿਲ ਤੇ ਹੱਥ ਰੱਖ ਪੁੱਛੀ ਕਸੂਰ ਕਿਸਦਾ ਸੀ
ਇਸ ਦੁਨੀਆਂ ਦੀ ਭੀੜ ਵਿਚ ਲੱਗਦਾ ਉਹ ਕਿਤੇ ਗੁਆਚ ਗਿਆ ਜਿਸ ਨੂੰ ਮੇਰੀਆਂ ਨਜ਼ਰਾ ਨਿੱਤ ਲੱਭਦੀਆਂ ਨੇ
ਦੂਰ ਜਾਣ ਵਾਲੇ ਤਾਂ ਦੂਰ ਚਲੇ ਗਏ ਪਰ ਜਾਂਦੇ ਹੋਏ ਆਪਣੀਆ ਯਾਂਦਾ ਛੱਡ ਗਏ ਨੇ ਖੁਸ਼ੀਆ ਦੀ ਝੋਲੀ ਭਰ ਮੱਥੇ ਦੁੱਖ ਮੜ ਗਏ ਨੇ
ਰੱਬ ਕਰੇ ਮੈਨੂੰ ਮੋਤ ਆਵੇ ਉਸ ਦਿਨ ਜਦੋ ਹੋਵੇ ਤੇਰਾ ਜਨਮ ਦਿਨ
ਰੋਜ਼ ਨਹੀ ਤਾਂ ਇਸ ਬਹਾਨੇ ਸਾਲ ਬਾਅਦ ਯਾਦ ਤਾਂ ਕਰੇਂਗੀ
ਕਿ ਮਰਿਆ ਸੀ ਤੇਰਾ ਯਾਰ ਅੱਜ ਦੇ ਦਿਨ
ਅਰਮਾਨ ਤਾ ਬਥੇਰੇ ਸੀ ਪਰ ਸਾਹਾਂ ਦੀ ਕਮੀ ਸੀ
ਖੁਸ਼ੀਆ ਵੀ ਬੜੀਆ ਸਨ ਪਰ ਅੱਖਾ ਵਿੱਚ ਨਮੀ ਸੀ
ਮਿਲੇ ਵੀ ਬਥੇਰੇ ਇਸ ਦੁਨੀਆ ਦੀ ਰਾਹ ਚ
ਬਸ ਜਿਦਗੀ ਵਿਚ ਇਕ ਤੇਰੀ ਹੀ ਕਮੀ ਸੀ
ਜਿੰਨੇ ਦਿਲ ਮੇਰੇ ਨੂੰ ਮਾਰੀ ਠੋਕਰ
ਉਹ ਦਿਲ ਮੇਰੇ ਵਿੱਚ ਵੱਸਦਾ ਏ
ਦੇ ਕੇ ਹੰਝੂ ਮੈਨੂੰ ਮੇਰੇ ਹਾਸਿਆ ਦੇ ਵਿੱਚ ਹੱਸਦਾ ਏ
ਆਪਣੇ ਇਸ਼ਕ ਵਿੱਚ ਮੈਨੂੰ ਕਰਕੇ ਕਮਲਾ
ਹੁਣ ਪਾਗਲ ਪਾਗਲ ਦੱਸਦਾ ਏ
ਜਿਸਨੂੰ ਜਾਨ ਜਿਗਰ ਅਸੀਂ ਸਮਝਿਆ ਸੀ
ਉਹ ਹੋਰ ਕਿਸੇ ਨੂੰ ਚਾਹੁੰਦੇ ਰਹੇ
ਉਹ ਹੱਸਦੇ ਰਹੇ ਬੇਗਾਨਿਆਂ ਨਾਲ
ਤੇ ਸਾਨੂੰ ਉਤਲੇ ਮਨੋਂ ਬਲਾਉਂਦੇ ਰਹੇ
ਅਸੀ ਕੀਤੀਆਂ ਦੁਆਵਾਂ ਪਿਆਰ ਦੀਆਂ
ਤੇ ਉਹ ਦਾਗ ਇਸ਼ਕ ਨੂੰ ਲਾਉਂਦੇ ਰਹੇ
ਉਹ ਦਾਗ ਮਿਟਾਇਆ ਨਹੀ ਮਿਟਦੇ
ਅਸੀ ਹੰਝੂਆਂ ਦੇ ਨਾਲ ਧੋਹਦੇ ਰਹੇ
ਉਹ ਰਾਹ ਵਿੱਚ ਸਾਨੂੰ ਡੋਬ ਗਏ
ਜਿਹਨੂੰ ਅਸੀ ਕਿਨਾਰੇ ਲਾਉਂਦੇ ਰਹੇ
ਜਦ ਸਾਡੀ ਕਿਸੇ ਨੂੰ ਲੋੜ ਨਹੀ
ਅਸੀ ਕਿਸੇ ਲਈ ਦੁਆਵਾ ਕਰਕੇ ਕੀ ਲੈਣਾ
ਜਦ ਸਾਨੂੰ ਬਿਨ ਤੱਕਿਆ ਲੰਘ ਜਾਂਦੇ ਨੇ
ਅਸੀ ਕਿਸੇ ਦੇ ਰਾਵਾ ਵਿੱਚ ਖੜਕੇ ਕੀ ਲੈਣਾ
ਜਦ ਉਹ ਹੋਰਾ ਦੇ ਬਣੇ ਫਿਰਦੇ ਨੇ
ਤੇ ਅਸੀ ਉਹਨਾ ਦੇ ਬਣਕੇ ਕੀ ਲੈਣਾ
ਜਦ ਉਹ ਬੁਰਾ ਚਾਹੁੰਦੇ ਨੇ ਤੇਰਾ
ਤੂੰ ਉਹਨਾ ਦਾ ਭਲਾ ਕਰਕੇ ਕੀ ਲੈਣਾ
ਮੈ ਮੋਤ ਨੂੰ ਕਿਹਾ ਕੇ ਰੁਕਜਾ ਮੇਰੀ ਜਾਨ ਮੈਨੂੰ ਮਿਲਣ ਲਈ ਆ ਰਹੀ ਹੈ ਤਾਂ ਮੋਤ ਨੇ ਮੈਨੂੰ ਕਿਹਾ ਕੇ ਉਹਨੇ ਨਹੀ ਆਉਣਾ ਕਿਉਂਕਿ ਤੇਰੀ ਮੋਤ ਦਾ ਹੀ ਜਸ਼ਨ ਉਹ ਮਨਾਂ ਰਹੀ ਹੈ
ਤੱਕਦੇ ਰਾਹਾਂ ਹਾਰ ਗਏ
ਪਰ ਯਾਰ ਦੇ ਦਰਸ਼ਣ ਨਾ ਹੋਏ
ਲਕੀਰ ਦੂਰੀਆਂ ਦੀ ਰੱਬਾ ਕਦੀ ਤਾਂ ਖਤਮ ਹੋਏ
ਜਿਸ ਦਿਨ ਦੇ ਯਾਰ ਤੋ ਵਿਛੜੇ ਆਂ
ਅਸੀ ਨਾ ਜਿਉਂਦੇ ਤੇ ਨਾਂ ਮੋਏ ਆ
ਉਹਦੇ ਬਿਨਾਂ ਸਾਡਾ ਕੋਈ ਨਹੀ ਸੀ
ਇਹ ਗਲ ਉਸ ਨੂੰ ਦਿਨ ਰਾਤ ਸਮਝਾਉਦੇ ਰਹੇ
ਗਲਤੀ ਵੀ ਉਹਦੀ ਤੇ ਰੁਸਨਾ ਵੀ ਉਹਨੇ
ਅਸੀ ਹੱਥ ਜੋੜ ਜੋੜ ਕੇ ਮਨਾਉਂਦੇ ਰਹੇ
ਪਤਾ ਨਹੀ ਕਿਵੇਂ ਭੁਲ ਗਏ ਉਹ ਸਾਨੂੰ
ਜਿਸਨੂੰ ਪਾਗਲਾ ਵਾਂਗ ਅਸੀਂ ਚਹੁੰਦੇ ਰਹੇ
ਅੱਜ ਉਹਦੇ ਨਾਲ ਗੱਲ ਕਰੀ ਨੂੰ ਇੱਕ ਮਹੀਨਾ ਹੋ ਗਿਆ
ਦਿਲ ਖੋਰੇ ਕਿਹੜੇ ਰਾਹਵਾਂ ਨੂੰ ਦਬਾਰਾ ਤੁਰ ਗਿਆ
ਅੱਜ ਸਾਰਾ ਦਿਨ ਹੀ ਉਹਦੀ ਯਾਦਾਂ ਵਿੱਚ ਲੰਘ ਗਿਆ
ਮੈਨੂੰ ਯਾਦ ਹੈ ਉਸ ਦਿਨ ਸੱਜਣ ਚੁਪ ਰਹਿ ਕੇ ਸਾਰ ਗਿਆ
ਮੈ ਇਹ ਵਿਛੋੜਾ ਪੈਣ ਨਹੀ ਸੀ ਕਦੇ ਦੇਣਾ
ਕੀ ਕਰਾਂ ਮੈਨੂੰ ਤਾਂ ਇਹ ਚੰਦਰਾ ਵਕਤ ਹੀ ਮਾਰ ਗਿਆ
ਮੇਰੇ ਤੋ ਦੂਰ ਹੋ ਕੇ ਤੂੰ ਤਾਂ ਬਹੁਤ ਖੁਸ਼ ਹੋਵੇਂਗੀ
ਮੇਰਾ ਯਕੀਨ ਹੈ ਤੂੰ ਮੈਨੂੰ ਭੁੱਲ ਨਾ ਸਕੇਗੀ
ਤੇ ਤੂੰ ਜਿੰਨੇ ਮਰਜ਼ੀ ਰਾਹ ਬਦਲ ਲੈ
ਆਪਣੇ ਰਾਹ ਤੋ ਕਿਵੇਂ ਵੱਖ ਹੋਵੇਂਗੀ
ਇੱਕ ਨਾ ਇੱਕ ਦਿਨ ਅੜੀਏ
ਮੈਨੂੰ ਚੇਤੇ ਕਰ ਕਰ ਰੋਵੇਂਗੀ
ਮੁੜ ਮੁੜ ਨਾਂ ਕਰ ਗੱਲ ਸਾਡੀਆਂ ਤਬਾਹੀਆਂ ਦੀ
ਸਾਨੂੰ ਲੋੜ ਨਹੀ ਤੇਰੀਆਂ ਸਫਾਈਆਂ ਦੀ
ਜੇ ਨਹੀ ਨਿਭਾਉਣੀ ਸੀ ਤੇ ਨਾ ਲਾਉਦੀ
ਇਹ ਰਾਤ ਗਮਾ ਦੀ ਸਾਨੂੰ ਨਾ ਦਿਖਾਉਦੀ
ਬੱਸ ਗਲ ਇਹੀ ਕਹਿੰਦਾ ਮੈਂ ਕੁੜੇ
ਉਂਝ ਰੱਬ ਵਰਗਾ ਸੀ ਯਾਰ ਤੇਰਾ
ਤੂੰ ਦਿਤਾ ਪੈਰਾਂ ਵਿੱਚ ਰੋਲ ਕੁੜੇ
ਉਹਦੇ ਤੇ ਮੇਰੇ ਦਰਮਿਆਂ ਬਸ ਦੂਰੀ ਏਨੀ ਕੁ ਹੈ
ਜਿੰਨਾ ਕੁ ਹੁੰਦਾ ਏ ਦਿਨ ਤੇ ਰਾਤ ਵਿਚਲਾ ਫਾਸਲਾ
ਇਕ ਜ਼ਹਿਰ ਤੇ ਅਮ੍ਰਿਤ ਦਾ ਕੀ ਮੇਲ ਹੋ ਸਕਦਾ ਏ
ਬਸ ਏਨਾਂ ਹੈ ਮੇਰੀ ਉਹਦੀ ਅੋਕਾਤ ਵਿਚਲਾ ਫਾਸਲਾ
ਕੋਈ ਤਾਂ ਹੋਵੇਗਾ ਜੋ ਮੇਟ ਹੀ ਦੇਵੇ
ਏਸ ਪਤਝੜ ਤੇ ਉਸ ਬਰਸਾਤ ਵਿਚਲਾ ਫਾਸਲਾ
ਸਾਨੂੰ ਨਸ਼ਾ ਸੀ ਉਹਦਾ ਉਹਨੂੰ ਚਾਅ ਨਾ ਸਾਡਾ ਸੀ
ਬਣਿਆ ਹੀ ਰਿਹਾ ਹੱਕ ਤੇ ਖੈਰਾਤ ਵਿਚਲਾ ਫਾਸਲਾ
ਸਫਰ ਨਹੀ ਮੁੱਕਾ ਮੇਰੇ ਤੇ ਉਹਦੇ ਦਰਮਿਆਂ
ਮੁੱਕਿਆ ਏ ਮੇਰੇ ਤੇ ਉਹਦੇ ਜ਼ਜਬਾਤ ਵਿਚਲਾ ਫਾਸਲਾ
ਸਾਡੀ ਰੂਹ ਵਿੱਚ ਯਾਦਾਂ ਤੇਰੀਆਂ ਨੇ
ਯਾਦਾਂ ਤੇਰੀਆਂ ਸਾਡੀਆਂ ਕਮਜ਼ੋਰੀਆਂ ਨੇ
ਤੂੰ ਲੱਖ ਵਾਰੀ ਭਾਵੇ ਸਾਨੂੰ ਭੁਲਾ ਦੇਵੇ
ਪਰ ਸਾਡੀਆਂ ਅੱਖਾਂ ਵਿੱਚ
ਅੱਜ ਵੀ ਉਡੀਕਾਂ ਤੇਰੀਆਂ ਨੇ
ਮਤਲਬ ਦਾ ਹੈ ਹਰ ਰਿਸ਼ਤਾ
ਮਤਲਬ ਦੀ ਦੁਨੀਆਦਾਰੀ
ਧੋਖਾ ਖਾਵੇਂਗਾ ਥੋੜੀ ਵਰਤ
ਤੂੰ ਵੀ ਹੁਸ਼ਿਆਰੀ
ਨਾ ਕਰ ਵਾਅਦਾ ਮੇਰੇ ਨਾਲ
ਇਹ ਤੇਰੇ ਤੋ ਨਿਭਾ ਨਹੀਂ ਹੋਣਾ
ਤੇਰੇ ਲਈ ਤਾਂ ਇਹ ਮਜ਼ਾਕ ਬਣ ਜਾਣਾ
ਪਰ ਸਾਥੋਂ ਸਾਰੀ ਉਮਰੇ ਭੁਲਾ ਨਹੀਂ ਹੋਣਾ
ਰੱਬ ਪਿਆਰ ਵੀ ਸਭ ਨੂੰ ਦਿੰਦਾ ਹੈ
ਦਿਲ ਵੀ ਸਭ ਨੂੰ ਦਿੰਦਾ ਹੈ
ਦਿਲ ਵਿੱਚ ਵੱਸਣ ਵਾਲਾ ਵੀ
ਸਭ ਨੂੰ ਦਿੰਦਾ ਹੈ
ਪਰ ਦਿਲ ਨੂੰ ਸਮਝਣ ਵਾਲਾ
ਨਸੀਬ ਵਾਲੇ ਨੂੰ ਹੀ ਦਿੰਦਾ ਹੈ
ਤੈਨੂੰ ਯਾਦ ਕਰਕੇ ਅੱਜ ਅੱਖ ਭਰ ਗਈ
ਬੂਹਾ ਖੜਕਣ ਦੀ ਆਵਾਜ਼ ਆਈ ਆਸ ਭਰ ਗਈ
ਬੂਹਾ ਖੋਲਕੇ ਵੇਖਿਆ ਤਾਂ ਕੋਈ ਨਹੀਂ ਸੀ
ਕਿਸਮਤ ਨੂੰ ਕੀ ਕਹੀਏ ਸਾਡੇ ਨਾਲ
ਤਾਂ ਹਵਾ ਵੀ ਮਜ਼ਾਕ ਕਰ ਗਈ
ਜਿੰਨਾ ਨੂੰ ਦਿਲ ਤੇ ਲੱਗਦੀ ਹੈ
ਉਹ ਅੱਖਾਂ ਤੋਂ ਨਹੀਂ ਰੋਂਦੇ
ਜੋ ਆਪਣਿਆਂ ਦੇ ਨਹੀਂ ਹੋਏ
ਉਹ ਕਿਸੇ ਦੇ ਵੀ ਨਹੀਂ ਹੁੰਦੇ
ਵਕਤ ਨੇ ਮੈਨੂੰ ਅਕਸਰ
ਇਹ ਸਿਖਾਇਆ ਹੈ
ਸੁਪਨੇ ਟੁੱਟ ਜਾਂਦੇ ਨੇ
ਪਰ ਪੂਰੇ ਨਹੀਂ ਹੁੰਦੇ
ਤੇਰੇ ਮੇਰੇ ਮੇਲ ਦੀ ਏਹ ਆਖਰੀ ਘੜੀ ਏ
ਏਦੋਂ ਬਾਦ ਮੌਤ ਮੇਰੇ ਬੂਹੇ ਤੇ ਖੜੀ ਏ
ਲੈ ਕੇ ਜਾਣਾ ਨਾਲ ਕਹਿੰਦੀ ਜਿੱਦ ਤੇ ਅੜੀ ਏ
ਮਰਨਾ ਜਾਂ ਜਿਉਣਾ ਗੱਲ ਤੇਰੇ ਤੇ ਖੜੀ ਏ
ਤੇਰਾ ਦਿੱਤਾ ਹੋਇਆ ਫੁੱਲ ਸੱਜਣਾ
ਵੇਖ ਕੀ ਰੰਗ ਲਿਆਇਆ ਹੈ
ਜੋ ਸਜ਼ਾ ਨਾ ਸਕਿਆ ਜਿੰਦਗੀ ਮੇਰੀ
ਅੱਜ ਮੇਰੀ ਕਬਰ ਦੇ ਕੰਮ ਆਇਆ ਹੈ
ਪਿਆਰ ਮੇਂ ਵੀ ਕੀਤਾ ਤੇ ਪਿਆਰ
ਉਹਨੇ ਵੀ ਕੀਤਾ
ਫਰਕ ਸਿਰਫ ਇੰਨਾ ਹੈ ਕਿ
ਮੈਂ ਉਹਨੂੰ ਆਪਣਾ ਬਣਾਉਣ ਦੇ ਲਈ
ਕੀਤਾ ਤੇ ਉਹਨੇ ਸਿਰਫ ਸਮਾਂ
ਬਿਤਾੳਣ ਦੇ ਲਈ ਕੀਤਾ
ਉਸ ਪਿਆਰ ਦੀ ਮੈੰਨੂ ਚਾਹ ਨਹੀਂ
ਮੁੜ ਕੇ ਜਿਸ ਨੇ ਮੁੱਕ ਜਾਣਾ
ਉਸ ਯਾਰ ਦੀ ਮੈੰਨੂ ਤਾਂਘ ਨਹੀਂ
ਅੱਧ ਵੱਟੇ ਜਿਸ ਨੇ ਰੁੱਕ ਜਾਣਾ
ਚਾਹੁੰਦਾ ਹਾਂ ਅਜਿਹਾ ਹਮਸਫ਼ਰ
ਮੰਜ਼ਿਲ ਤੱਕ ਸਾਥ ਨਿਭਾਏ ਜਿਹੜਾ
ਸਾਡੇ ਪਿਆਰ ਦੀਆਂ ਲੋਕ ਮਿਸਾਲਾਂ ਦੇਣ
ਐਸਾ ਪਿਆਰ ਮੇਰੇ ਨਾਲ ਪਾਏ ਜਿਹੜਾ
ਮੈਨੂੰ ਪਤਾ ਮੈਂ ਲਾਇਕ ਨਹੀਂ ਕਿਸੇ ਦੀ ਯਾਰੀ ਦੇ
ਤਾਹੀਉਂ ਹਰ ਵੱਲੋ ਜਾਂਦੇ ਰਹੇ ਨਕਾਰੀ ਦੇ
ਸਾਡੀ ਚੁੱਪ ਹੀ ਸਾਡਾ ਕਸੂਰ ਬਣੀ
ਤਾਹੀਉਂ ਸਿਰ ਇਲਜ਼ਾਮ ਸਹਾਰੀ ਦੇ
ਕੁਝ ਤਾਂ ਮੈਨੂੰ ਛੱਡ ਚੁੱਕੇ
ਕੁਝ ਛੱਡਣ ਦੀ ਵਿੱਚ ਤਿਅਰੀ ਦੇ
ਇਕੱਲੇ ਆਏ ਇਕੱਲੇ ਜਾਣਾ
ਇਹੀ ਸੋਚ ਹੁਣ ਦਿਨ ਗੁਜਾਰੀ ਦੇ
ਮੈਂ ਇੱਕਲਾ ਇਸ ਭਰੇ ਸੰਸਾਰ ਦੇ ਕਾਬਿਲ ਨਹੀਂ
ਹਾਂ ਐਸਾ ਫੁੱਲ ਜੋ ਗੁਲਜ਼ਾਰ ਦੇ ਕਾਬਿਲ ਨਹੀ
ਦਿਲ ਮੇਰਾ ਉਹਦੇ ਕਦਮਾਂ ਚ ਰਹਿਣ ਦੇ ਕਾਬਿਲ ਤੇ ਹੈ
ਪਰ ਮੇਰੀ ਤਕਦੀਰ ਉਹਦੇ ਪਿਆਰ ਦੇ ਕਾਬਿਲ ਨਹੀਂ
ਪਿਆਰ ਉਹਦੇ ਦਾ ਅਸਰ ਪਤਾ ਨੀ ਹੁਣ ਮੈਨੂੰ ਰਾਜ਼ੀ ਕਰੇ
ਵੈਸੇ ਹੁਣ ਕੋਈ ਦਵਾ ਇਸ ਬਿਮਾਰ ਦੇ ਕਾਬਿਲ ਨਹੀਂ
ਬੜੀ ਰੋਂਦੀ ਏ ਇਹ ਅੱਖ ਕਿਸੇ ਨੂੰ ਯਾਦ ਕਰਕੇ
ਇੱਕ ਲਾਸ਼ ਜੀ ਰਹੀ ਏ ਦਿਨ ਚ ਕਈ ਵਾਰ ਮਰਕੇ
ਮੈਨੂੰ ਪਤਾ ਸੀ ਗਮ ਹੀ ਮਿਲਣੇ ਨੇ ਇਸ਼ਕ ਵਿੱਚ ਅੰਤ ਨੂੰ
ਫਿਰ ਕਿਉਂ ਖੁਸ਼ ਹੋਇਆ ਸੀ ਪਿਆਰ ਦਾ ਇਜਹਾਰ ਕਰਕੇ
ਐਂਵੇਂ ਆਖਦੇ ਨੇ ਲੋਕ ਇੱਕ ਤੇ ਇੱਕ ਗਿਆਰਾਂ ਨੇ ਹੁੰਦੇ
ਘਾਟਾ ਹੀ ਮਿਲਿਆ ਏ ਮੈਨੂੰ ਤਾਂ ਅੱਖਾਂ ਦੋ ਤੋਂ ਚਾਰ ਕਰਕੇ
ਲਿਖੇ ਹੋਏ ਤਾਂ ਬਹੁਤ ਪਿਆਰੇ ਲੱਗਦੇ ਨੇ ਸ਼ਬਦ
ਪਰ ਇੰਨਾ ਸ਼ਬਦਾ ਪਿੱਛੇ ਇੱਕ ਕਹਾਣੀ ਏ
ਕਿਤੇ ਮੈਂ ਕਸੂਰਵਾਰ ਤੇ ਕਿਤੇ ਉਹ ਮਰਜਾਣੀ ਏ
ਕਿਵੇ ਕਿਹਾ ਮੰਦਾ ਉਸਨੂੰ ਮੈ ਮਾੜੀ ਤਾਂ ਇਸ਼ਕ ਦੀ ਜਾਤ ਏ
ਚੰਗੀ ਚਾਹੇ ਮਾੜੀ ਵੱਸਦੀ ਹਰ ਸਾਹ ਵਿੱਚ ਉਸਦੀ ਬਾਤ ਏ
ਪਛਾਣ ਤਾਂ ਤੁਸੀ ਵੀ ਸਕਦੇ ਉ ਇਹਨਾਂ ਸ਼ਬਦਾ ਦੀ ਸ਼ਾਇਰੀ
ਇਹ ਉਸ ਦੀ ਦਿੱਤੀ ਹੋਈ ਦਾਤ ਹੈ
ਸਿਰ ਮੱਥੇ ਜੋ ਤੋਹਮਤਾਂ ਤੂੰ ਲਾਈਆਂ ਨੇ
ਤੇਰੇ ਹਰ ਇਲਜ਼ਾਮ ਦਾ ਸ਼ੁਕਰਾਨਾ ਏ
ਲਾਜਵਾਬ ਨਾ ਸਮਝੀਂ ਅਪਣੇ ਸਵਾਲਾਂ ਤੇ
ਮੇਰੀ ਚੁੱਪ ਹੀ ਤੇਰਾ ਹਰਜਾਨਾ ਏ
ਝੱਖੜ ਆਉਂਦੇ ਨੇ ਪਤਾ ਨਹੀਂ ਰੋਜ਼ ਕਿੰਨੇ
ਸ਼ਿਖਰ ਤੇ ਅੱਜ ਵੀ ਮੇਰਾ ਆਸ਼ਿਅਨਾ ਏ
ਬੈਠੇ ਧੂੜ ਗੁਬਾਰ ਦੀ ਤਾਂ ਵੇਖੀਂ ਮੁੜ ਕੇ
ਇਕੱਲਾ ਹੈ ਤੂੰ ਤੇ ਮੇਰੇ ਨਾਲ ਜ਼ਮਾਨਾ ਏ
ਕਿਰਨ ਫੁੱਲ ਜਾਂ ਸੁੱਟੇ ਅੰਗਾਰ ਭਾਂਵੇ
ਏਹੀ ਮੇਰਾ ਖਜ਼ਾਨਾ ਏ
ਤੁਰ ਪਈ ਦਾ ਅਡੋਲ ਕੰਡਿਆਲੀ ਰਾਹਾਂ ਤੇ
ਸ਼ੌਹਰਤਾਂ ਤੋਹਮਤਾਂ ਦਾ ਰਿਸ਼ਤਾ ਪੁਰਾਣਾ ਏ
ਭੁੱਲਕੇ ਨਾ ਲੰਘੀ ਸੱਜਣਾ ਨਗਰੀ ਇਸ਼ਕ ਵਾਲੀ
ਨਗਰੀ ਵਿੱਚ ਹਨੇਰੇ ਕੁਝ ਨਹੀਂ ਪੈਣਾ ਪੱਲੇ ਤੇਰੇ
ਇਸ ਨਗਰੀ ਸੱਜਣ ਘੱਟ ਠੱਗ ਚੋਰ ਵਧੇਰੇ
ਗੋਰੇ ਜਿਸਮ ਮਿੱਠੀ ਬੋਲੀ ਯਾਰ ਨਕਾਬੀ ਚਿਹਰੇ
ਲੁੱਟ ਲੈਂਦੇ ਸਭ ਕੁਝ ਆ ਕੇ ਸਾਹਾਂ ਤੋਂ ਵੱਧ ਨੇੜੇ
ਰੁੱਲਦਾ ਚਾਕ ਨਿਮਾਣਾ ਯਾਰੋ ਹੀਰ ਵੱਸੇ ਜਦ ਖੇੜੇ
ਮਾਰੂਥਲ ਸੜਦੀ ਸੱਸੀ ਯਾਰ ਨਾ ਦਿਸੇ ਨੇੜੇ ਤੇੜੇ
ਪਹਿਲਾਂ ਮਹਿਬੂਬ ਦੇ ਨਖਰੇ ਫਿਰ ਸੱਜਣਾ ਲਾਰੇ
ਟੁੱਟੀ ਤੇ ਗਿਣਨੇ ਪੈਂਦੇ ਬਹਿ ਰਾਤੀਂ ਅੰਬਰੀਂ ਤਾਰੇ
ਗਮ ਦੇ ਕੇ ਤੁਰ ਜਾਂਦੇ ਖੁਸ਼ੀਆਂ ਦੇ ਵਣਜਾਰੇ
ਬਣ ਸੂਲਾਂ ਚੁੰਭਦੇ ਮਹਿਬੂਬ ਨਾਲ ਵਕਤ ਗੁਜਾਰੇ
ਮਰ ਮਰ ਜੀਣ ਲਈ ਪੀਣੇ ਪੈਂਦੇ ਹੰਝੂ ਖਾਰੇ
ਜਾਨ ਦੇ ਦੁਸ਼ਮਣ ਹੁੰਦੇ ਜਾਨ ਤੋਂ ਪਿਆਰੇ