Punjabi Shayari Sad Love
Punjabi Sad Shayari and Punjabi Sad Status
ਕਰਕੇ ਪਿਆਰ ਧੋਖਾ ਦੇਣਾ ਹੁਣ ਗੱਲ ਆਮ ਹੋ ਗਈ
ਛੱਡ ਮੈਨੂੰ ਉਹ ਗੈਰਾਂ ਨਾਲ ਸ਼ਰੇਆਮ ਹੋ ਗਈ
ਰੁੱਸਣਾ ਸੀ ਅਸੀਂ ਕੋਈ ਹੋਰ ਵਾਰੀ ਲੈ ਗਿਆ
ਮਨਾਉਣਾ ਕੀ ਸੀ ਸਾਨੂੰ ਕੋਈ ਹੋਰ ਰੁੱਸ ਕੇ ਬਹਿ ਗਿਆ
ਅਸੀਂ ਤਾਂ ਨਿਭਾਉਂਦੇ ਰਹੇ ਪਿਆਰ ਸੱਚਾ ਜਾਣ ਕੇ
ਪਰ ਦਰਦ ਦੇਣ ਵਾਲਾ ਈ ਬੇ-ਦਰਦ ਸਾਨੂੰ ਕਹਿ ਗਿਆ
ਮੈਨੂੰ ਪਤਾ ਹੀ ਨਹੀ ਸੀ ਪਿਆਰ ਹੁੰਦਾ ਕੀ ਏ
ਉਹ ਜਿੰਦਗੀ ਚ ਆਈ ਤੇ ਸਿੱਖ ਗਿਆ
ਮੈਨੂੰ ਤਾਂ ਪੜਨ ਤੋਂ ਬਿਨਾਂ ਕੁਝ ਨਹੀ ਸੀ ਆਉਂਦਾ
ਉਹ ਜਿੰਦਗੀ ਚੋਂ ਗਈ ਤੇ ਸ਼ਾਇਰੀ ਵੀ ਸਿੱਖ ਗਿਆ
ਇਹਨਾਂ ਅੱਥਰੂਆ ਨੂੰ ਕਿਵੇ ਰੋਕਾਂ
ਇਹ ਮੱਲੋ ਜ਼ੋਰੀ ਵਹਿੰਦੇ ਨੇ
ਜੀਹਦੇ ਲੇਖੇ ਲਾਈ ਜ਼ਿੰਦਗਾਨੀ
ਉਹਨੂੰ ਲੱਭਣ ਨੂੰ ਕਹਿੰਦੇ ਨੇ
ਕੀ ਪਤਾ ਇਹਨਾਂ ਚੰਦਰਿਆ ਨੂੰ ਕਿ
ਉਹ ਅੱਜ ਕੱਲ ਸਾਨੂੰ ਛੱਡਕੇ ਗੈਰਾਂ ਨਾਲ ਰਹਿੰਦੇ ਨੇ
ਬਸ ਇਕ ਤਮੰਨਾ ਰਹੀ ਉਹਨੂੰ ਪਾਉਣ ਦੀ
ਕੋਸ਼ਿਸ਼ ਬੇਕਾਰ ਰਹੀ ਉਹਨੂੰ ਭੁਲਾਉਣ ਦੀ
ਇਕ ਆਖਿਰੀ ਉਮੀਦ ਇਹ ਹੈ
ਜੇ ਉਹ ਮੇਰੀ ਲਾਸ਼ ਨਾਲ ਲਿਪਟ ਕੇ ਰੋਏ ਤਾਂ ਰੋਣ ਦੇਣਾ
ਯਾਰੋ ਬੜੀ ਹਸਰਤ ਹੈ ਉਹਨੂੰ ਸੀਨੇ ਨਾਲ ਲਾਉਣ ਦੀ
ਤੈਨੂੰ ਚੜਿਆ ਜੋਬਨ ਸਿਖਰਾਂ ਦਾ
ਇਹ ਸਮਾਂ ਹੁੰਦਾ ਏ ਫਿਕਰਾਂ ਦਾ
ਦਿਨ ਕੱਟ ਲੈ ਬੀਬਾ ਡਰ ਡਰ ਕੇ
ਨਹੀਂ ਜਿਉਣਾ ਪੈਂਦਾ ਮਰ ਮਰ ਕੇ
ਦਿਲ ਕਿਸੇ ਨਾਲ ਦਿਲ ਵਟਾਉਣ ਨੂੰ ਤੇਰਾ ਕਰਦਾ ਹੋਣਾ
ਚੰਨ ਵੀ ਕੁੜੀਏ ਪੁੱਛ ਕੇ ਹੀ ਤੈਨੂੰ ਚੜਦਾ ਹੋਣਾ
ਦੇਖ ਲਿਆ ਦਿਲ ਲਾ ਕੇ ਧੋਖੇ ਹੀ ਮਿਲਦੇ ਨੇ
ਜਾਨ ਤੋ ਪਿਆਰਾ ਕਹਿਣ ਵਾਲੇ ਛੱਡ ਰਾਹੇ ਤੁਰਦੇ ਨੇ
ਕੋਈ ਕਦਰ ਨਹੀ ਕਰਦਾ ਅੱਜ ਕੱਲ ਪਿਆਰ ਦੀ
ਰੱਬ ਵਰਗੇ ਕਹਿਣ ਵਾਲੇ ਮਿੱਟੀ ਵਿੱਚ ਰੋਲ ਤੁਰਦੇ ਨੇ
ਹੁਣ ਗੱਲ ਗੱਲ ਤੇ ਕਰਕੇ ਯਾਦ ਉਹਨਾਂ ਨੂੰ ਅੱਖੋ ਹੰਝੂ ਕਿਰਦੇ ਨੇ
ਜਿੰਦ ਖੜੀ ਏ ਸੋਚਾਂ ਦੇ ਮੋੜ ਉੱਤੇ
ਲੁੱਟ ਗਿਆ ਏ ਚੈਨ ਕਰਾਰ ਮੇਰਾ
ਇੱਕ ਪਾਸੇ ਤੇ ਘਰ ਹੈ ਸੱਜਣਾ ਦਾ
ਦੂਜੇ ਪਾਸੇ ਪਰਵਰ ਦਿਗਾਰ ਮੇਰਾ
ਕਿਧਰ ਜਾਵਾਂ ਤੇ ਕਿਧਰ ਮੈਂ ਨਾ ਜਾਵਾਂ
ਉਧਰ ਰੱਬ ਤੇ ਏਧਰ ਦਿਲਦਾਰ ਮੇਰਾ
ਉਸ ਗਲੀ ਵਿੱਚ ਰੱਬ ਦਾ ਘਰ ਸਾਦਿਕ
ਜਿਸ ਗਲੀ ਵਿੱਚ ਵੱਸਦਾ ਯਾਰ ਮੇਰਾ
ਕਿਹੜੇ ਘਰ ਜਾਵਾਂ ਏਹੋ ਖੜਾ ਮੈਂ ਵਿਚਾਰ ਦਾ
ਇਕ ਘਰ ਰੱਬ ਦਾ ਤੇ ਦੂਜਾ ਘਰ ਯਾਰ ਦਾ
ਪਹਿਲੇ ਪਿਆਰ ਦੀ ਯਾਦ ਅਜੇ ਤੱਕ ਸਤਾਉਂਦੀ ਏ
ਮੁੜ ਮੁੜ ਕੇ ਉਹ ਕਮਲੀ ਅੱਜ ਵੀ ਚੇਤੇ ਆਉਂਦੀ ਏ
ਚੱਲ ਮੇਰੇ ਨਾਲ ਨਾਂ ਸਹੀ ਹੁਣ ਕਿਸੇ ਹੋਰ ਤੇ ਪਿਆਰ
ਜਤਾਉਂਦੀ ਏ ਇਸ ਦਿਲ ਨੂੰ ਤਾਂ ਇਹਨਾਂ ਹੀ ਕਾਫੀ ਏ
ਅੱਜ ਵੀ ਮੇਰਾ ਨਾਮ ਸੁਣ ਕੇ ਨੀਂਵੀ ਤਾਂ ਪਾਉਂਦੀ ਏ
ਰੱਬ ਤੋਂ ਸਹਾਰਾ ਕੀ ਲਵਾਂ ਮੇਰਾ ਸਹਾਰਾ ਤੂੰ ਹੀ ਹੈ
ਤੇਰੇ ਤੋਂ ਕਿਨਾਰਾ ਕੀ ਕਰਾਂ ਮੇਰਾ ਕਿਨਾਰਾ ਤੂੰ ਹੀ ਹੈ
ਨਾ ਸੋਚਿਆ ਸੀ ਮੈਂ ਕਦੇ ਦਿਲਬਰ ਮਿਲੂ ਤੇਰੇ ਜਿਹਾ
ਦਿਲਬਰ ਮੇਰੇ ਹਮਦਮ ਮੇਰੇ ਜੱਗ ਤੋਂ ਨਿਆਰਾ ਤੂੰ ਹੀ ਹੈ
ਰਾਤੀ ਅੱਖਾਂ ਬੰਦ ਕੀਤੀਆਂ ਸੀ ਚੈਨ ਦੀ ਨੀਂਦ ਸਾਉਣ ਲਈ
ਪਰ ਰੂਹ ਅਜਿਹੀ ਥਾਂ ਤੇ ਜਾ ਭਟਕੀ
ਜਿਥੇ ਪਹੁੰਚਿਆਂ ਲਹੂ ਦੇ ਹੰਝੂਆਂ ਵਾਲਾ ਦਰਿਆ ਵੱਗ ਉੱਠਦਾ ਹੈ
ਐਸੀ ਦਰਦਨਾਕ ਮੰਜਿਲ ਵੱਲ ਵੱਧ ਦੀ ਜਾ ਰਹੀ ਸੀ ਰੂਹ
ਜਿੱਥੋਂ ਦਾ ਸਫ਼ਰ ਮੈਨੂੰ ਹਨੇਰ ਦਾ ਰਾਹ ਵਿਖਾਉਂਦਾ ਹੈ
ਉਸ ਕੰਡਿਆਂ ਵੱਲ ਭਰੇ ਮੋੜ ਵੱਲ ਵੱਧ ਦੇ ਕਦਮ
ਹੈਰਾਨੀ ਭਰੇ ਰਾਤ ਦੇ ਸੁਫਨੇ ਵਿੱਚ
ਅੱਜ ਰਾਤ ਖੁਲੀਆਂ ਅੱਖਾਂ ਨਾਲ ਸਾਉਣ ਨੂੰ ਜੀ ਕਰਦਾ ਹੈ
ਸਾਹਵਾਂ ਦੀ ਡੋਰ ਤੋਂ ਵੱਧ
ਕੋਈ ਡੋਰ ਮਜਬੂਤ ਨਹੀ ਹੋ ਸਕਦੀ
ਜਿਹੜੀ ਇੱਕ ਨੂੰ ਦਿਲੋਂ ਅਪਣਾ ਲਵੇ
ਉਹ ਹਰ ਇੱਕ ਦੀ ਨਹੀ ਹੋ ਸਕਦੀ
ਜਿਹੜੀ ਅੱਖ ਦੇ ਸੁਪਨੇ
ਸੁਪਨੇ ਵਿੱਚ ਹੀ ਟੁੱਟ ਜਾਣ
ਉਹ ਅੱਖ ਕਦੇ ਰੋ ਨਹੀ ਸਕਦੀ
ਚਾਵਾਂ ਦੇ ਟੁੱਟਣ ਤੇ ਜਿੰਦਗੀ
ਖਤਮ ਕਰਨੀ ਨਾਦਾਨੀ ਹੈ
ਉਹ ਰੱਬ ਵੀ ਦੇਖਦਾ ਏ
ਕਦੇ ਨਾ ਕਦੇ ਤਾਂ ਚਾਅ ਫਿਰ ਜੁੜਨਗੇ
ਇਹ ਦੁਨੀਆ ਸਭ ਕੁਝ ਨਹੀ ਖੋ ਸਕਦੀ
ਹੁਣ ਸਾਡੀ ਕਿਸਮਤ ਦਾ ਕੀ ਕਸੂਰ
ਜਦ ਤੂੰ ਹੀ ਆਪਣਾ ਫੈਸਲਾ ਬਦਲ ਲਿਆ
ਕੀ ਕਰਨਾ ਉਹਨਾਂ ਰਾਹਾ ਤੇ ਇੰਤਜ਼ਾਰ
ਜਦ ਤੂੰ ਹੀ ਆਪਣਾ ਰੱਸਤਾ ਬਦਲ ਲਿਆ
ਕੀ ਕਰਨਾ ਹੁਣ ਤੇਰੀ ਮੁੰਦਰੀ ਨੂੰ
ਹੁਣ ਜਦ ਤੂੰ ਹੀ ਸਾਡਾ ਛੱਲਾ ਬਦਲ ਲਿਆ
ਕੁਝ ਪਲਾ ਦੇ ਪਲ ਹੁਣ ਸਾਲ ਵਿੱਚ ਨੇ
ਅਸੀ ਉਹਦੇ ਤੇ ਉਹ ਮੇਰੇ ਖਿਆਲ ਵਿੱਚ ਨੇ
ਇਕੱਲਾ ਸੀ ਪਹਿਲਾ ਪਰ ਬੇ-ਪ੍ਰਵਾਹ ਸੀ ਜਿੰਦਗੀ
ਹੁਣ ਫਿਕਰ ਲੱਗੀ ਰਹਿੰਦੀ ਹੈ ਕਿ ਉਹ ਕਿਸ ਹਾਲ ਵਿੱਚ ਨੇ
ਤੇਰੇ ਤੋਂ ਦੂਰ ਜਾ ਕੇ ਮੈਂ ਕਿੰਨਾ ਉਦਾਸ ਹੋਵਾਂਗਾ
ਜਿਥੇ ਵੀ ਤੂੰ ਹੋਵੇਂਗੀ ਮੈਂ ਆਸ ਪਾਸ ਹੋਵਾਂਗਾ
ਰਾਤਾਂ ਨੂੰ ਸੂਰਜ ਚੜੇਗਾ ਦਿਨ ਨੂੰ ਕਾਲੀ ਰਾਤ ਹੋਵੇਗੀ
ਜ਼ਮਾਨਾ ਉਜਾੜ ਲੱਗੇਗਾ ਉਲਟੀ ਕਾਇਨਾਤ ਹੋਵੇਗੀ
ਜੀਵਾਂਗਾ ਜ਼ਰੂਰ ਤੇਰੇ ਬਗੈਰ ਪਰ ਇੱਕ ਜ਼ਿੰਦਾ ਲਾਸ਼ ਹੋਵਾਂਗਾ
ਉਹਦਾ ਦਿਲ ਕਬੂਲ ਕਰੇ ਜਿਸ ਨੂੰ
ਸਾਡੇ ਕੋਲ ਐਸੀ ਸੋਗਾਤ ਕਿੱਥੇ
ਉਹਦੇ ਪਿਆਰ ਦੀ ਹੋਵੇ ਨਿਸ਼ਾਨੀ ਜਿਸ ਵਿੱਚ
ਸਾਨੂੰ ਮਿਲੇਗੀ ਐਸੀ ਖੈਰਾਤ ਕਿੱਥੇ
ਆਪਣੇ ਪਿਆਰ ਦਾ ਉਹਨੂੰ ਅਹਿਸਾਸ ਕਰਾ ਸਕਾਂ
ਮੇਰੀ ਏਡੀ ਵੱਡੀ ਔਕਾਤ ਕਿੱਥੇ
ਸਾਨੂੰ ਸੁਪਨੇ ਚ ਹੋ ਜਾਵੇ ਜੇ ਉਹਦਾ ਦੀਦਾਰ
ਏਡੀ ਕਰਮਾ ਵਾਲੀ ਸਾਡੀ ਰਾਤ ਕਿੱਥੇ
ਮਿਲ ਜਾਦਾਂ ਏ ਰੱਬ ਤਾਂ ਮਿਲ ਜਾਵੇਗਾ ਉਹ ਵੀ ਕਦੇ ਮੈਨੂੰ
ਬੱਸ ਤਾਂ ਹੀਂ ਲੈਂਦਾ ਹਾਂ ਨਾਂ ਉਹਦਾ ਉੱਠ ਪਹਿਲੇ ਪਹਿਰ ਤੜਕੇ
ਕਿੰਨੀ ਤੇਜ਼ ਦੌੜ ਰਹੀ ਏ ਉਹਦੀ ਯਾਦ ਮੇਰੀਆਂ ਰਗਾਂ ਦੇ ਵਿੱਚ
ਵੇਖ ਲੈਂਦਾ ਹਾਂ ਅਕਸਰ ਹੀ ਇਹ ਮੈਂ ਆਪਣੀ ਨਬਜ਼ ਨੂੰ ਫੜਕੇ
ਤੋੜ ਦਿੱਤਾ ਹੋਣਾ ਏ ਮੈਂ ਵੀ ਕਿਸੇ ਦਾ ਦਿਲ ਕਦੇ ਅਣਜਾਣੇ ਚ
ਜੋ ਨਿੱਕਲ ਰਹੀ ਏ ਜਾਨ ਏਦਾਂ ਸਾਹਾਂ ਚ ਅੜਕੇ
ਤੇਰਾ ਹੱਸਣਾ ਸੀ ਰਿਵਾਜ਼ ਕੁੜੇ
ਅਸੀ ਐਵੇਂ ਪਿਆਰ ਜਤਾਉਂਦੇ ਰਹੇ
ਤੇਰੇ ਪਿਆਰ ਵਿੱਚ ਇੰਨੇ ਫੱਟ ਖਾਦੇ
ਅਸੀ ਆਪਣਾ ਆਪ ਲੁਟਾਉਂਦੇ ਰਹੇ
ਨਾਂ ਸੁਣੀ ਕਦੀ ਵੀ ਯਾਰਾਂ ਦੀ
ਤੇਰੀ ਹਰ ਗੱਲ ਅਸੀ ਛੁਪਾਉਂਦੇ ਰਹੇ
ਨਾਂ ਪੈਰ ਇਸ਼ਕ ਵਿੱਚ ਪਾਈਂ ਤੂੰ
ਕਈ ਕਿੱਸੇ ਮੈਨੂੰ ਸਮਝਾਉਂਦੇ ਰਹੇ
ਜਾਨ ਦੇ ਕੇ ਰੀਤ ਨਿਭਾ ਦਿੱਤੀ
ਜਿਹੜੇ ਆਸ਼ਿਕ ਰੀਤ ਨਿਭਾਉਂਦੇ ਰਹੇ
ਸਾਡੇ ਪਿਆਰ ਨੂੰ ਪੈਰਾਂ ਵਿੱਚ ਰੋਲਿਆ ਉਸ ਨੇ
ਰੱਬ ਕਰੇ ਏਨਾਂ ਪਿਆਰ ਉਸਨੂੰ ਵੀ ਕਾਸ਼ ਹੋਵੇ
ਫਿਰ ਲੱਗੀਏ ਉਸਨੂੰ ਜਾਨ ਤੋ ਪਿਆਰੇ ਅਸੀ
ਪਰ ਸਾਡੀ ਝਲਕ ਨਾਂ ਉਸਦੇ ਆਸ ਪਾਸ ਹੋਵੇ
ਰੋਵੇ ਉਹ ਵੀ ਦਿਲੋਂ ਮਜਬੂਰ ਹੋ ਕੇ
ਉਦੋਂ ਸੱਟ ਸਾਡੀ ਦਾ ਉਸਨੂੰ ਅਹਿਸਾਸ ਹੋਵੇ
ਥੱਕ ਹਾਰ ਕੇ ਮੰਗੇ ਉਹ ਦਿਲ ਸਾਡਾ
ਤੇ ਫਿਰ ਉਹਦੇ ਕਦਮਾਂ ਵਿੱਚ ਮੇਰੀ ਲਾਸ਼ ਹੋਵੇ
ਲਾਈ ਬੈਠਾ ਮੈਂ ਆਪਣੀ ਜਿੰਦ ਨੂੰ ਇਕ ਅਵੱਲਾ ਜਿਹਾ ਰੋਗ
ਮੇਰੀ ਮੋਤ ਦੇ ਪਿੱਛੋ ਪੈਣਾ ਅਖੀਰ ਇਕ ਭੋਗ
ਫਿਰ ਆਉਣੇ ਮੇਰੇ ਯਾਰ ਬੇਲੀ ਕਰਨ ਲਈ ਸੋਗ
ਲੋਕ ਕਹਿਣਗੇ ਰੱਬ ਬਣਿਆ ਵੈਰੀ ਇਸ ਜਿੰਦ ਨਿਮਾਣੀ ਦਾ
ਪਰ ਪਤਾ ਹੋਵੇਗਾ ਕਿਸੇ ਇਕ ਨੂੰ ਮੇਰੀ ਮੋਤ ਦੀ ਕਹਾਣੀ ਦਾ
ਜਦੋਂ ਹੋਵੇਗਾ ਜ਼ਿਕਰ ਮੇਰਾ ਤੇਰੀਆਂ ਗੱਲਾਂ ਵਿੱਚ
ਤੈਨੂੰ ਯਾਦ ਆਵੇਗਾ ਹਰ ਲਮਹਾ ਬਿਤਾਇਆ ਮੇਰੇ ਨਾਲ ਨੀ
ਐਵੇਂ ਹੀ ਰਿਸ਼ਤੇ ਨਹੀਂ ਟੁੱਟ ਜਾਂਦੇ ਰੂਹ ਦੇ ਰੂਹ ਨਾਲ
ਤੂੰ ਮੈਨੂੰ ਯਾਦ ਕਰੇਂਗੀ ਆਂਉਦੇ ਜਾਂਦੇ ਹਰ ਸਾਹ ਦੇ ਨਾਲ ਨੀ
ਜਿਵੇਂ ਛੱਡ ਜਾਂਦਾਂ ਏ ਗੁਲਾਬ ਆਪਣੀ ਖੁਸ਼ਬੋ ਉਹਨਾਂ ਹੱਥਾਂ ਵਿੱਚ
ਜਿਹੜੇ ਮਸਲ ਜਾਂਦੇ ਨੇ ਇਹਨੂੰ ਬੜੀ ਬੇਦਰਦੀ ਦੇ ਨਾਲ ਨੀ
ਤੂੰ ਉਹ ਪਲ ਹੈ ਮੇਰੀ ਜਿੰਦਗੀ ਦਾ
ਜਿਹਨੂੰ ਭੁਲਾਇਆ ਨਹੀ ਜਾਣਾ
ਮੈਂ ਤੇਰੀ ਯਾਦ ਚ ਹੰਝੂਆ ਚ ਡੁੱਬ ਜਾਣਾ
ਪਰ ਤੇਰੇ ਤੋ ਬਚਾਇਆ ਨਹੀ ਜਾਣਾ
ਅਸੀ ਦੂਰ ਹੁੰਦੇ ਹੁੰਦੇ ਵੱਖ ਹੋ ਜਾਣਾ
ਪਰ ਤੇਰੇ ਤੋ ਦੂਰੀਆ ਦਾ ਫਰਕ
ਮਿਟਾਇਆ ਨਹੀ ਜਾਣਾ
ਜੇ ਕਦੇ ਟਕਰੇ ਕਿਸੇ ਮੋੜ ਤੇ
ਤਾਂ ਮੈਨੂੰ ਉਮੀਦ ਆ ਤੇਰੇ ਤੋ
ਮੈਨੂੰ ਹੱਸ ਕੇ ਬੁਲਾਇਆ ਨਹੀ ਜਾਣਾ
ਸਾਡੇ ਵਰਗੇ ਫਕੀਰਾਂ ਦਾ
ਕੀ ਜੀਣਾ ਤੇ ਕੀ ਮਰਨਾ ਏ
ਸਾਡੀ ਕਿਸਮਤ ਦੇ ਵਿੱਚ ਹਾਰ ਲਿਖੀ
ਅਸੀਂ ਪੈਰ ਪੈਰ ਤੇ ਹਰਨਾ ਏ
ਸਾਡੇ ਜੀਣ ਦੀ ਕਿਸੇ ਨੂੰ ਖੁਸ਼ੀ ਨਹੀਂ
ਨਾ ਮਰਨ ਦਾ ਗਮ ਕਿਸੇ ਕਰਨਾ ਏ
ਸਾਡੀ ਬੇਵੱਸ ਲਾਸ਼ ਨੂੰ ਵੇਖ
ਨਾ ਦਿਲ ਕਿਸੇ ਦਾ ਭਰਨਾ ਏ
ਸਾਡੀ ਕਬਰ ਤੇ ਕੋਈ ਫੁੱਲ ਉੱਗਣਾ ਨਹੀਂ
ਨਾ ਫੁੱਲ ਕਿਸੇ ਨੇ ਧਰਨਾ ਏ
ਕੋਈ ਪੁੱਛੇ ਸਾਥੋਂ ਰੰਗ ਬਹਾਰ ਦਾ ਕੀ ਹੁੰਦਾ
ਗੁਜ਼ਰ ਜਾਣੀ ਜਿੰਨ੍ਹਾਂ ਦੀ ਵਿੱਚ ਵਿਛੋੜੇ ਮਰ ਮਰ ਕੇ
ਕੋਈ ਪੁੱਛੇ ਉਹਨਾਂ ਤੋਂ ਸਾਥ ਯਾਰ ਦਾ ਕੀ ਹੁੰਦਾ
ਅਸੀਂ ਯਾਰ ਨੂੰ ਰੱਬ ਤੇ ਇਸ਼ਕ ਨੂੰ ਇਬਾਦਤ ਕਹਿ ਬੈਠੇ
ਲੋਕ ਪੁੱਛਣ ਸਾਥੋਂ ਅਸੂਲ ਪਿਆਰ ਦਾ ਕੀ ਹੁੰਦਾ
ਆਪਣੇ ਜਿਸਮ ਵਿੱਚੋ ਹਰ ਬੂੰਦ ਲਹੂ ਦੀ ਬਹਾ ਦਈਏ
ਕੋਈ ਪੁੱਛੇ ਜੇ ਸਾਥੋਂ ਹੰਝੂ ਯਾਰ ਦਾ ਕੀ ਹੁੰਦਾ
ਹਰ ਵਾਰ ਸਹਾਂ ਮੈਂ ਉਹਦੇ ਨੈਣਾਂ ਦਾ ਹੱਸ ਕੇ
ਮੈਂ ਕੀ ਜਾਣਾ ਫੱਟ ਤੀਰ ਅਤੇ ਤਲਵਾਰ ਦਾ ਕੀ ਹੁੰਦਾ
ਇਸ਼ਕ ਉਮਰਾਂ ਦਾ ਰੱਚ ਗਿਆ ਜਿੰਨ੍ਹਾਂ ਦੇ ਹੱਡੀ
ਉਹ ਕੀ ਜਾਨਣ ਪਿਆਰ ਦਿਨ ਦੋ ਚਾਰ ਦਾ ਕੀ ਹੁੰਦਾ
ਹਰ ਜਨਮ ਲੰਘਿਆ ਤੇਰੀ ਉਡੀਕ ਵਿੱਚ
ਕੋਈ ਪੁੱਛੇ ਸਾਥੋਂ ਸਵਾਦ ਇੰਤਜ਼ਾਰ ਦਾ ਕੀ ਹੁੰਦਾ
ਸੋਹਣੇ ਚਿਹਰੇ ਅਕਸਰ ਯਾਰੋ ਧੋਖਾ ਦਿੰਦੇ ਨੇ
ਗੋਰੇ ਮੁਖੜੇ ਵਾਲਿਆਂ ਦੇ ਦਿਲ ਕਾਲੇ ਹੁੰਦੇ ਨੇ
ਸੱਪ ਵਾਂਗੂ ਡੰਗਦੇ ਨੇ ਉਦਾਂ ਮੌਤ ਯਕੀਨੀ ਏ
ਬੱਚ ਜਾਂਦੇ ਨੇ ਜਿਹੜੇ ਕਿਸਮਤ ਵਾਲੇ ਹੁੰਦੇ ਨੇ
ਚਾਹਤ ਤਾਂ ਅੱਜ ਵੀ ਬੁਹੁਤ ਹੈ ਉਹਦੇ ਲਈ
ਪਰ ਆਪਣੀ ਕੀਤੀ ਕਿਸੇ ਗਲਤੀ ਦੇ ਹੱਥੋ ਮਜ਼ਬੂਰ ਹੋ ਗਏ
ਵੇਖੀ ਜਦ ਉਹਦੀਆ ਅੱਖਾ ਵਿੱਚ ਬੇਰੁਖੀ ਆਪਣੇ ਲਈ
ਤਾਂ ਉਹਦੀ ਖੁਸ਼ੀ ਲਈ ਹੀ ਉਸ ਤੋਂ ਦੂਰ ਹੋ ਗਏ
ਮੁਹੱਬਤ ਕਰਕੇ ਤਾਂ ਦੇਖੋ ਇੱਕ ਵੱਖਰਾ ਹੀ ਇਹਸਾਸ ਹੈ
ਯਾਰ ਸਮੁੰਦਰ ਵਰਗਾ ਕੋਲ ਹੋਵੇ ਤਾਂ ਵੀ ਰੂਹ ਨੂੰ ਪਿਆਸ ਹੈ
ਬੇਸ਼ੱਕ ਰਾਹ ਨੇ ਜਰੂਰ ਔਖੇ ਪਰ ਫੇਰ ਵੀ ਮੁਹੱਬਤ ਵਾਲੀ ਮੰਜ਼ਿਲ ਦੀ ਹਰ ਇੱਕ ਨੂੰ ਤਲਾਸ਼ ਹੈ
ਮੁੜਕੇ ਨਹੀਂ ਆਉਣਾ ਸ਼ਹਿਰ ਤੇਰੇ ਨੂੰ
ਅਸੀਂ ਤੋਹਫਾ ਦਰਦ ਦਾ ਲੈ ਚੱਲੇ
ਤੂੰ ਜੋ ਦਿੱਤਾ ਸਾਨੂੰ ਉਹ ਸਿਰ ਮੱਥੇ
ਤੇਰਾ ਕਰਜ਼ ਹਿਜ਼ਰਾਂ ਦਾ ਲੈ ਚੱਲੇ
ਤੈਨੂੰ ਰਤਾ ਨਾ ਦੁੱਖ ਟੁੱਟਗੀ ਯਾਰੀ ਦਾ
ਅਸੀਂ ਦੁੱਖ ਦੇ ਸਮੁੰਦਰਾਂ ਵਿੱਚ ਵਹਿ ਚੱਲੇ
ਤੇਰੇ ਜਿਹਾ ਯਾਰ ਨਾ ਰੱਬ ਦੇਵੇ ਕਿਸੇ ਨੂੰ
ਅੱਜ ਤੇਰੀਆਂ ਰਾਹਾਂ ਨੂੰ ਇਹ ਕਹਿ ਚੱਲੇ
ਕਦੇ ਪੁੱਛ ਗਿੱਛ ਨਹੀਂ ਸੀ ਮੇਰੀ
ਹੁਣ ਹਰ ਥਾਂ ਚਰਚਾ ਮੇਰੀ ਆਮ ਹੁੰਦੀ ਏ
ਤੇਰੇ ਕਿਹੇ ਪੀਣੀ ਤਾਂ ਮੈਂ ਛੱਡ ਦਿੱਤੀ ਸੀ
ਪਰ ਯਾਰਾਂ ਵੱਲੋਂ ਪਿਲਾਈ ਹਰ ਘੁੱਟ ਤੇਰੇ ਨਾਮ ਹੁੰਦੀ ਏ
ਦਿਲ ਚੋਂ ਸਿੰਮਦੇ ਖੂਨ ਤੋਂ ਕੀ ਡਰਨਾਂ
ਪੀ ਕੇ ਜਿਗਰ ਦਾ ਖੂਨ ਸੱਜਣਾਂ ਮੁਹੱਬਤ ਜਵਾਨ ਹੁੰਦੀ ਏ
ਯਾਰ ਮੇਰੇ ਪੁੱਛਦੇ ਮੇਰੇ ਪਿਆਰ ਦੀ ਕਹਾਣੀ
ਬਸ ਹੱਸ ਕੇ ਚੁੱਪ ਕਰ ਜਾਨਾਂ
ਦੱਸਿਆਂ ਮੁਹੱਬਤ ਬਦਨਾਮ ਹੁੰਦੀ ਏ
ਆਪਣੇ ਆਪ ਚ ਰਹਿਣਾ ਸਿੱਖ ਲਿਆ
ਹਰ ਗਮ ਹੱਸ ਕੇ ਸਹਿਣਾ ਸਿੱਖ ਲਿਆ
ਦਰਦਾਂ ਦੇ ਦਰਿਆਂਵਾਂ ਦੇ ਵਿੱਚ
ਰਾਤ ਦਿਨੇ ਹੁਣ ਵਹਿਣਾ ਸਿੱਖ ਲਿਆ
ਨੈਣੋਂ ਵਗਦੇ ਨੀਰ ਨੂੰ ਪੀਣਾ ਸਿੱਖ ਲਿਆ
ਹੌਲੀ ਹੌਲੀ ਤੇਰੇ ਬਾਜੋਂ ਜੀਣਾ ਸਿੱਖ ਲਿਆ
ਨਾ ਭੁਲਦੀ ਤੇਰੀ ਯਾਦ ਮੈਥੋਂ ਨਾ ਭੁਲਦਾ ਤੇਰਾ ਪਿਆਰ
ਮੁਸ਼ਕਿਲ ਬੜਾ ਹੁੰਦਾ ਏ ਕੱਢਣਾ ਦਿਲ ਆਪਣੇ ਚੋਂ ਸੋਹਣਾ ਯਾਰ
ਮੌਸਮ ਰੁੱਤਾਂ ਬਦਲ ਗਏ ਕਈ ਵਾਰੀ ਲੰਘ ਗਈ ਬਹਾਰ
ਅੱਜ ਵੀ ਉੱਥੇ ਖੜੀ ਹੈ ਜਿੰਦਗੀ ਚ ਜਿੱਥੇ ਮਿਲੇ ਸੀ ਪਹਿਲੀ ਵਾਰ
ਪਰਖਦੇ ਰਹੇ ਉਹ ਸਾਨੂੰ ਸਾਰੀ ਜਿੰਦਗੀ
ਅਸੀ ਵੀ ਉਹਨਾਂ ਦੇ ਹਰ ਇਮਤਿਹਾਨ ਵਿੱਚ ਪਾਸ ਹੁੰਦੇ ਰਹੇ ਮਜ਼ਾਂ ਆ ਰਿਹਾ ਸੀ ਉਹਨਾ ਨੂੰ ਮੇਰੇ ਹੰਝੂਆਂ ਦੀ ਬਾਰਿਸ਼ ਵਿੱਚ
ਅਸੀ ਵੀ ਉਹਨਾਂ ਲਈ ਬਿਨਾ ਰੁਕੇ ਰੌਦੇ ਰਹੇ
ਇੱਕ ਦਿਨ ਜਦੋ ਹੋਇਆ ਮੇਰੇ ਪਿਆਰ ਦਾ ਅਹਿਸਾਸ ਉਹਨਾਂ ਨੂੰ ਆ ਕੇ ਮੇਰੇ ਕੋਲ ਉਹ ਰੋਂਦੇ ਰਹੇ ਅਸੀ ਵੀ ਏਨੇ ਖੁਦਦਾਰ ਨਿੱਕਲੇ ਉਹਦੇ ਹੰਝੂ ਨਾਂ ਪੂਝ ਸਕੇ ਤੇ ਚੁੱਪ ਚਾਪ ਕਬਰ ਵਿੱਚ ਸਾਉਂਦੇ ਰਹੇ
ਤੈਨੂੰ ਚਾਹੁੰਦਾ ਹਾਂ ਬਹੁਤ ਪਰ ਚਾਹੁੰਣਾ ਨਹੀ ਆਉਂਦਾ
ਕੀ ਚੀਜ਼ ਆ ਮੁਹੱਬਤ ਕਹਿਣਾ ਵੀ ਨਹੀ ਆਉਂਦਾ
ਜਿੰਦਗੀ ਚ ਆਜਾ ਮੇਰੀ ਜਿੰਦਗੀ ਬਣਕੇ
ਤੇਰੇ ਬਿਨਾਂ ਸੋਹਣੀਏ ਹੁਣ ਰਹਿਣਾ ਵੀ ਨਹੀਂ ਆਉਂਦਾ
ਹਰ ਪਲ ਤੈਨੂੰ ਬਸ ਤੈਨੂੰ ਦੂਆਵਾ ਵਿੱਚ ਮੰਗਦਾ ਹਾਂ
ਕੀ ਕਰਾ ਤੇਰੇ ਸਿਵਾ ਹੋਰ ਕੁਝ ਮੰਗਣਾ ਵੀ ਨਹੀਂ ਆਉਂਦਾ
ਜਿੰਦਗੀ ਦੇ ਸਫਰ ਵਿੱਚ ਦੋਸਤ ਤਾਂ ਬਹੁਤ ਮਿਲਦੇ
ਪਰ ਦਿਲੋਂ ਬਣਦਾ ਕੋਈ ਕੋਈ
ਚਿਰਾਗ ਤਾਂ ਸਾਰੇ ਰੌਸ਼ਨੀ ਕਰਦੇ ਨੇ
ਪਰ ਦਿਲ ਦੇ ਹਨੇਰੇ ਦੂਰ ਕਰਦਾ ਕੋਈ ਕੋਈ
ਕੋਈ ਨਾ ਕੋਈ ਗਲਤੀ ਤਾਂ ਹਰ ਕੋਈ ਇਨਸਾਨ ਕਰਦਾ
ਪਰ ਗਲਤੀ ਕਰਕੇ ਮੰਨਣ ਦੀ ਹਿੰਮਤ ਕਰਦਾ ਕੋਈ ਕੋਈ
ਸੁੱਖ ਵੇਲੇ ਤਾਂ ਬਹੁਤ ਦੋਸਤ ਬਣਦੇ
ਪਰ ਦੁੱਖ ਵੇਲੇ ਨਾਲ ਖੜਦਾ ਕੋਈ ਕੋਈ
ਵਾਅਦੇ ਤਾਂ ਦੂਜੇ ਨੂੰ ਜਾਨ ਦੇਣ ਦੇ ਹਰ ਕੋਈ ਕਰ ਦਿੰਦਾ
ਪਰ ਲੋੜ ਪੈਣ ਤੇ ਜਾਨ ਦਿੰਦਾ ਕੋਈ ਕੋਈ
ਦਿਨ ਲੰਘ ਗਏ ਹਾਸਿਆਂ ਤੇ ਖੇੜਿਆਂ ਦੇ
ਹੁਣ ਬਦਨਾਮੀਆਂ ਤੇ ਤਾਨਿਆਂ ਦਾ ਦੌਰ ਚਲਦਾ ਏ
ਜਿੰਨਾਂ ਰਾਹਾਂ ਉੱਤੇ ਖੜੇ ਕਦੇ ਤੈਨੂੰ ਉਡੀਕਦੇ ਸੀ
ਤੇਰੇ ਸੰਗ ਹੁਣ ਉੱਥੇ ਕੋਈ ਹੋਰ ਚੱਲਦਾ ਏ
ਮੈਨੂੰ ਵੀ ਤਾਂ ਦਸ ਕਿਵੇਂ ਬਣਾ ਪੱਥਰ ਦਿਲ
ਮੈਨੂੰ ਤਾਂ ਇਕ ਅੱਥਰੂ ਹੀ ਥੋੜਾ ਥੋੜਾ ਖੋਰ ਚੱਲਦਾ ਏ
ਸੋਚੀ ਨਾਂ ਕੇ ਬਦਨਾਮ ਕਰਦਾ ਹਾਂ ਮੈਂ ਤੈਨੂੰ
ਤੇਰੀਆਂ ਯਾਦਾਂ ਤੇ ਆਪਣੀ ਕਲਮ ਅੱਗੇ
ਨਾ ਮੇਰਾ ਜੋਰ ਚੱਲਦਾ ਏ
ਕਦੇ ਦਗਾ ਨਾ ਕਰੀਏ ਉਸ ਜਗਾ ਨਾਲ
ਜਿੱਥੇ ਪ੍ਰੀਤ ਲਾਉਣ ਦੀ ਰੀਤ ਹੋਵੇ
ਸੋਹਣਾ ਵੇਖ ਕੇ ਯਾਰੀ ਬੇਸ਼ੱਕ ਲਾਈਏ
ਭਾਂਵੇ ਊਚ ਹੋਵੇ ਜਾਂ ਨੀਚ ਹੋਵੇ
ਪਹਿਲਾਂ ਆਪਣੇ ਦਿਲ ਦੇ ਵਿੱਚ ਦੇਖੀਏ
ਭਾਂਵੇਂ ਅਗਲੇ ਦੀ ਨੀਤ ਬਦਨੀਤ ਹੋਵੇ
ਯਾਰ ਦੇ ਘਰ ਨੂੰ ਹਮੇਸ਼ਾ ਇੰਝ ਪੂਜੀਏ
ਜਿਵੇਂ ਘਰ ਘਰ ਨਹੀਂ ਕੋਈ ਮਸੀਤ ਹੋਵੇ
ਯਾਰ ਦੇ ਬੁਰੇ ਬੋਲਾਂ ਨੂੰ ਵੀ ਇੰਝ ਸੁਣੀਏ
ਜਿਵੇਂ ਬੁੱਲ੍ਹੇ ਸ਼ਾਹ ਦਾ ਗੀਤ ਹੋਵੇ
ਮੇਰੇ ਦੋਸਤ ਯਾਰੀ ਤਾਂ ਲਾਈਏ
ਜੇ ਤੋੜ ਨਿਭਾਉਣ ਦੀ ਰੀਤ ਹੋਵੇ