Punjabi Short Stories in Gurmukhi
(ਤੋਤੇ ਦੀਆਂ 4 ਗੱਲਾਂ ਸਮਝ ਲਵੋ)
ਇੱਕ ਸਮੇਂ ਦੀ ਗੱਲ ਹੈ ਇਕ ਰਾਜ ਵਿੱਚ ਇਕ ਰਾਜਾ ਰਾਜ ਕਰਦਾ ਸੀ ਉਸਦੇ ਮਹਿਲ ਵਿੱਚ ਇੱਕ ਬਹੁਤ ਹੀ ਖੂਬਸੂਰਤ ਬਗੀਚਾ ਸੀ ਉਸ ਬਗੀਚੇ ਦੀ ਦੇਖ ਰੇਖ ਦੀ ਜਿੰਮੇਵਾਰੀ ਇੱਕ ਮਾਲੀ ਨੂੰ ਸੌਂਪੀ ਹੋਈ ਸੀ ਉਹ ਮਾਲੀ ਵੀ ਉਸ ਬਗੀਚੇ ਦੀ ਦੇਖਭਾਲ ਬਹੁਤ ਚੰਗੀ ਤਰਾਂ ਕਰਦਾ ਸੀ ਤੇ ਆਪਣਾ ਸਾਰਾ ਦਿਨ ਪੇੜ ਪੌਦਿਆਂ ਵਿੱਚ ਹੀ ਗੁਜ਼ਾਰਦਾ ਸੀ
ਰਾਜਾ ਮਾਲੀ ਦੇ ਕੰਮ ਤੋਂ ਬਹੁਤ ਖੁਸ਼ ਸੀ ਉਸ ਬਗੀਚੇ ਵਿੱਚ ਇੱਕ ਅਮਰੂਦ ਦਾ ਦਰਖਤ ਲੱਗਿਆ ਹੋਇਆ ਸੀ ਉਸ ਤੇ ਬਹੁਤ ਸਾਰੇ ਅਮਰੂਦ ਲੱਗੇ ਹੋਏ ਸੀ ਇੱਕ ਦਿਨ ਕੀ ਹੁੰਦਾ ਹੈ ਕਿ ਇੱਕ ਤੋਤਾ ਉਸ ਬਗੀਚੇ ਵਿੱਚ ਆਉਂਦਾ ਜਦੋਂ ਉਸਨੇ ਉਹ ਅਮਰੂਦ ਖਾਧੇ ਤਾਂ ਉਸ ਨੂੰ ਬਹੁਤ ਮਿੱਠੇ ਲੱਗੇ ਤੇ ਉਸ ਦਿਨ ਤੋਂ ਬਾਅਦ ਉਹ ਤੋਤਾ ਰੋਜ਼ ਵਾਂਗ ਹੀ ਉਸ ਬਾਗ ਵਿੱਚ ਆਉਣ ਲੱਗਿਆ
ਉਹ ਤੋਤਾ ਉਸ ਅਮਰੂਦ ਦੇ ਰੁੱਖ ਤੇ ਬੈਠਦਾ ਤੇ ਚੁਣ ਚੁਣ ਕੇ ਮਿੱਠੇ ਅਮਰੂਦ ਖਾ ਲੈਂਦਾ ਕੱਚੇ ਤੇ ਅੱਧ ਪੱਕੇ ਅਮਰੂਦ ਉਹ ਥੱਲੇ ਸੁੱਟ ਦਿੰਦਾ ਤੋਤੇ ਦੀ ਇਸ ਹਰਕਤ ਤੇ ਮਾਲੀ ਨੂੰ ਬੜਾ ਗੁੱਸਾ ਆਉਂਦਾ ਸੀ ਉਸ ਨੂੰ ਉਥੋਂ ਭਜਾਉਣ ਦੀ ਬਹੁਤ ਕੋਸ਼ਿਸ਼ ਕਰਦਾ ਪਰ ਸਫਲ ਨਾ ਹੋ ਪਾਉਂਦਾ ਬਹੁਤ ਸਾਰੀਆਂ ਕੋਸ਼ਿਸ਼ਾਂ ਦੇ ਬਾਅਦ ਵੀ ਜਦੋਂ ਉਸ ਤੋਤੇ ਨੂੰ ਉਥੋਂ ਭਜਾਉਣ ਵਿੱਚ ਸਫਲ ਨਾ ਹੋ ਪਾਇਆ ਤਾਂ ਉਹ ਰਾਜੇ ਕੋਲ ਚਲਿਆ ਗਿਆ
ਉਸਨੇ ਰਾਜੇ ਨੂੰ ਉਸ ਤੋਤੇ ਦੀ ਉਸ ਹਰਕਤ ਬਾਰੇ ਚੰਗੀ ਤਰਾਂ ਜਾਣੂ ਕਰਵਾਇਆ ਤੇ ਬੋਲਿਆ ਕਿ ਮਹਾਰਾਜ ਇਸ ਤੋਤੇ ਨੇ ਮੈਨੂੰ ਪਰੇਸ਼ਾਨ ਕੀਤਾ ਹੋਇਆ ਮੇਰਾ ਸਾਰਾ ਸਮਾਂ ਉਸਨੂੰ ਭਜਾਉਣ ਵਿੱਚ ਹੀ ਨਿਕਲ ਜਾਂਦਾ ਹੈ ਤੇ ਮੈਂ ਬਾਕੀ ਪੌਦਿਆਂ ਦੀ ਦੇਖਭਾਲ ਚੰਗੀ ਤਰਾਂ ਨਾਲ ਨਹੀਂ ਕਰ ਪਾਉਂਦਾ ਉਸ ਨੂੰ ਕਾਬੂ ਕਰਨਾ ਮੇਰੇ ਵੱਸ ਦੀ ਗੱਲ ਨਹੀਂ ਰਹੀ ਹੁਣ ਤੁਸੀਂ ਹੀ ਕੁਝ ਕਰੋ
ਆਖਰਕਾਰ ਰਾਜੇ ਨੇ ਖੁਦ ਹੀ ਇਹ ਸਮੱਸਿਆ ਨੂੰ ਸੁਲਝਾਉਣ ਦਾ ਫੈਸਲਾ ਕੀਤਾ ਅਗਲੇ ਦਿਨ ਉਹ ਬਾਗ ਵਿੱਚ ਗਿਆ ਤੇ ਅਮਰੂਦ ਦੀਆਂ ਟਾਣੀਆਂ ਵਿੱਚ ਲੁਕ ਕੇ ਬੈਠ ਗਿਆ ਹਰ ਰੋਜ਼ ਦੀ ਤਰਾਂ ਉਹ ਤੋਤਾ ਆਇਆ ਤੇ ਉਸ ਅਮਰੂਦ ਦੇ ਰੁੱਖ ਤੇ ਬੈਠ ਕੇ ਅਮਰੂਦ ਖਾਣ ਲੱਗਿਆ
ਮੌਕਾ ਦੇਖ ਕੇ ਰਾਜੇ ਨੇ ਤੋਤੇ ਨੂੰ ਫੜ ਹੀ ਲਿਆ ਤੇ ਤੋਤੇ ਨੇ ਵੀ ਆਜ਼ਾਦ ਹੋਣ ਦੀ ਬੜੀ ਕੋਸ਼ਿਸ਼ ਕੀਤੀ ਉਹ ਸਫਲ ਨਾ ਹੋ ਸਕਿਆ ਅੰਤ ਵਿੱਚ ਉਸ ਤੋਤੇ ਨੇ ਰਾਜੇ ਨੂੰ ਬੇਨਤੀ ਕੀਤੀ ਕਿ ਉਸ ਨੂੰ ਛੱਡ ਦੇਵੇ ਰਾਜੇ ਨੇ ਜਿਵੇਂ ਉਸਦੀ ਗੱਲ ਨੂੰ ਸੁਣ ਕੇ ਵੀ ਅਣਸੁਣਿਆ ਕਰ ਦਿੱਤਾ
ਤੋਤਾ ਫਿਰ ਬੋਲਿਆ ਇਹ ਰਾਜਨ ਜੇ ਤੂੰ ਮੈਨੂੰ ਛੱਡ ਦੇਵੇਂਗਾ ਤਾਂ ਮੈਂ ਤੈਨੂੰ ਗਿਆਨ ਦੀਆਂ ਚਾਰ ਗੱਲਾਂ ਦੱਸ ਸਕਦਾ ਰਾਜੇ ਨੂੰ ਉਸ ਤੋਤੇ ਤੇ ਬਹੁਤ ਗੁੱਸਾ ਸੀ ਪਰ ਫਿਰ ਵੀ ਉਸਨੇ ਉਸਦੀ ਗੱਲ ਮੰਨ ਲਈ ਤੇ ਬੋਲਿਆ ਠੀਕ ਹੈ ਪਹਿਲਾਂ ਤੂੰ ਮੈਨੂੰ ਗਿਆਨ ਦੀਆਂ ਉਹ ਚਾਰ ਗੱਲਾਂ ਦੱਸ ਉਹਨਾਂ ਨੂੰ ਸੁਣ ਲੈਣ ਤੋਂ ਬਾਅਦ ਹੀ ਸੋਚਿਆ ਜਾ ਸਕਦਾ ਹੈ ਕਿ ਤੈਨੂੰ ਛੱਡਣਾ ਠੀਕ ਹੋਵੇਗਾ ਜਾਂ ਨਹੀਂ
ਉਹ ਤੋਤਾ ਰਾਜੇ ਦੀ ਇਸ ਗੱਲ ਨਾਲ ਸਹਿਮਤ ਹੋ ਗਿਆ ਤੇ ਬੋਲਿਆ ਠੀਕ ਹੈ ਸੁਣੋ ਪਹਿਲੀ ਗਿਆਨ ਦੀ ਗੱਲ ਕਦੇ ਵੀ ਆਪਣੇ ਹੱਥ ਆਏ ਦੁਸ਼ਮਣ ਨੂੰ ਜਾਣ ਨਾ ਦਿਉ ਰਾਜਾ ਬੋਲਿਆ ਕਿ ਠੀਕ ਹੈ
ਹੁਣ ਦੂਜੀ ਗੱਲ ਦੱਸੋ ਤੋਤਾ ਬੋਲਿਆ ਕਿ ਦੂਜੀ ਗੱਲ ਇਹ ਹੈ ਕਿ ਕਦੇ ਕਿਸੇ ਅਸੰਭਵ ਗੱਲ ਤੇ ਯਕੀਨ ਨਾ ਕਰੋ ਰਾਜੇ ਨੇ ਕਿਹਾ ਬਹੁਤ ਵਧੀਆ
ਹੁਣ ਤੀਸਰੀ ਗੱਲ ਦੱਸੋ ਉਹ ਤੋਤਾ ਬੋਲਿਆ ਤੀਸਰੀ ਗੱਲ ਇਹ ਹੈ ਕਿ ਬੀਤੇ ਤੇ ਕਦੇ ਪਛਤਾਵਾ ਨਾ ਕਰੋ ਰਾਜਾ ਬੋਲਿਆ ਇਹ ਵੀ ਠੀਕ ਹੈ
ਹੁਣ ਚੌਥੀ ਗੱਲ ਦੱਸ ਤੋਤਾ ਬੋਲਿਆ ਕਿ ਹੇ ਰਾਜਨ ਚੌਥੀ ਗੱਲ ਥੋੜੀ ਗਹਿਰੀ ਹੈ ਮੈਂ ਉਹ ਤੁਹਾਨੂੰ ਦੱਸਣਾ ਦਾ ਚਾਹੁੰਨਾ ਪਰ ਤੁਸੀਂ ਮੈਨੂੰ ਇਨੀ ਜ਼ੋਰ ਨਾਲ ਫੜਿਆ ਹੋਇਆ ਹੈ ਕਿ ਮੇਰਾ ਤਾਂ ਦਮ ਹੀ ਘੁੱਟ ਰਿਹਾ ਕ੍ਰਿਪਾ ਕਰਕੇ ਤੁਸੀਂ ਆਪਣੀ ਪਕੜ ਥੋੜੀ ਢਿੱਲੀ ਕਰ ਲਉ ਤਾਂ ਜੋ ਚੌਥੀ ਗਿਆਨ ਦੀ ਗੱਲ ਮੈਂ ਤੁਹਾਨੂੰ ਦੱਸ ਸਕਾਂ
ਰਾਜੇ ਨੇ ਉਸ ਤੋਤੇ ਦੀ ਗੱਲ ਮੰਨ ਲਈ ਤੇ ਆਪਣੀ ਪਕੜ ਢਿੱਲੀ ਛੱਡ ਦਿੱਤੀ ਪਕੜ ਢਿੱਲੀ ਹੋਣ ਨਾਲ ਉਹ ਤੋਤਾ ਰਾਜੇ ਦੇ ਹੱਥੋਂ ਨਿਕਲ ਗਿਆ ਤੇ ਰੁੱਖ ਦੀ ਇੱਕ ਉੱਚੀ ਟਹਿਣੀ ਤੇ ਬੈਠ ਗਿਆ ਤੇ ਰਾਜਾ ਉਸਨੂੰ ਦੇਖਦਾ ਹੀ ਰਹਿ ਗਿਆ
ਰੁੱਖ ਦੀ ਉੱਚੀ ਟਹਿਣੀ ਤੇ ਬੈਠਾ ਤੋਤਾ ਬੋਲਿਆ ਕਿ ਚੌਥੀ ਗੱਲ ਇਹ ਹੈ ਕਿ ਸਿਰਫ ਗਿਆਨ ਦੀਆਂ ਗੱਲਾਂ ਸੁਣ ਲੈਣ ਨਾਲ ਕੁਝ ਵੀ ਨਹੀਂ ਹੁੰਦਾ ਉਹਨਾਂ ਤੇ ਅਮਲ ਵੀ ਕਰਨਾ ਪੈਂਦਾ ਹੈ
ਹੁਣੇ ਕੁਝ ਸਮਾਂ ਪਹਿਲਾਂ ਮੈਂ ਤੁਹਾਨੂੰ ਗਿਆਨ ਦੀਆਂ ਤਿੰਨ ਗੱਲਾਂ ਦੱਸੀਆਂ ਸੀ ਜਿਨਾਂ ਨੂੰ ਸੁਣ ਕੇ ਵੀ ਤੁਸੀਂ ਅਣਸੁਣਿਆ ਕਰ ਦਿੱਤਾ
ਪਹਿਲੀ ਗੱਲ ਮੈਂ ਤੁਹਾਨੂੰ ਦੱਸੀ ਸੀ ਕਿ ਆਪਣੇ ਹੱਥ ਦੁਸ਼ਮਣ ਨੂੰ ਕਦੇ ਜਾਨ ਨਾ ਦਿਉ ਪਰ ਤੁਸੀਂ ਤਾਂ ਆਪਣੇ ਹੱਥ ਦੁਸ਼ਮਣ ਮਤਲਬ ਮੈਨੂੰ ਹੀ ਜਾਣ ਦਿੱਤਾ
ਦੂਸਰੀ ਗੱਲ ਇਹ ਸੀ ਕਿ ਅਸੰਭਵ ਗੱਲ ਤੇ ਕਦੇ ਭਰੋਸਾ ਨਾ ਕਰੋ ਪਰ ਜਦੋਂ ਮੈਂ ਕਿਹਾ ਕਿ ਚੌਥੀ ਗੱਲ ਬੜੀ ਗਹਿਰੀ ਹੈ ਤਾਂ ਤੁਸੀਂ ਮੇਰੀਆਂ ਗੱਲਾਂ ਵਿੱਚ ਆ ਗਏ
ਤੀਸਰੀ ਗੱਲ ਮੈਂ ਤੁਹਾਨੂੰ ਇਹ ਆਖੀ ਸੀ ਕਿ ਬੀਤੇ ਹੋਏ ਤੇ ਕਦੇ ਪਛਤਾਵਾ ਨਾ ਕਰੋ ਪਰ ਦੇਖੋ ਮੇਰੇ ਤੁਹਾਡੇ ਹੱਥ ਵਿੱਚੋਂ ਛੁੱਟ ਜਾਣ ਤੇ ਤੁਸੀਂ ਪਛਤਾਵਾ ਕਰ ਰਹੇ ਹੋ
ਇੰਨਾਂ ਕਹਿ ਕੇ ਉਹ ਤੋਤਾ ਉਥੋਂ ਉੱਡ ਗਿਆ ਤੇ ਰਾਜਾ ਹੱਥ ਮਲਦਾ ਰਹਿ ਗਿਆ
ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਿਰਫ ਗਿਆਨ ਇਕੱਠਾ ਕਰ ਲੈਣ ਨਾਲ ਹੀ ਕੋਈ ਗਿਆਨੀ ਨਹੀਂ ਬਣ ਜਾਂਦਾ ਸਗੋਂ ਗਿਆਨੀ ਤਾਂ ਉਹ ਹੁੰਦਾ ਹੈ ਜੋ ਉਸ ਗਿਆਨ ਤੇ ਅਮਲ ਵੀ ਕਰਦਾ ਹੈ ਜ਼ਿੰਦਗੀ ਵਿੱਚ ਜੋ ਵੀ ਬੀਤ ਗਿਆ ਉਹ ਸਾਡੇ ਹੱਥ ਵਿੱਚ ਨਹੀਂ ਹੈ
ਪਰ ਚੱਲ ਰਿਹਾ ਸਮਾਂ ਸਾਡੇ ਹੱਥ ਵਿੱਚ ਹੀ ਹੈ ਚੱਲ ਰਿਹਾ ਅੱਜ ਹੀ ਆਉਣ ਵਾਲੇ ਸੁਨਹਿਰੀ ਕੱਲ ਦਾ ਨਿਰਮਾਣ ਕਰੇਗਾ ਇਸ ਲਈ ਆਪਣੇ ਅੱਜ ਵਿੱਚ ਰਹਿ ਕੇ ਇਸ ਨੂੰ ਜੀਅ ਕੇ ਇਸ ਵਿੱਚ ਸੁਧਾਰ ਕਰੋ ਤੇ ਆਪਣੇ ਆਉਣ ਵਾਲੇ ਕੱਲ ਨੂੰ ਬਿਹਤਰ ਬਣਾਉ
Motivational Punjabi Story :- ਇੱਕ ਮਹਾਤਮਾ ਦੀ ਕਹਾਣੀ