ਅੱਗ Punjabi Status 2 Line
2 Line Punjabi Status | Punjabi Status | ਅੱਗ Punjabi Status 2 Line | Punjabi Quotes
ਜੋ ਦੁਆਵਾਂ ਵਿੱਚੋਂ ਨਿੱਕਲ ਗਿਆ ਉਸ ਨੂੰ ਬੱਦ-ਦੁਆਵਾਂ ਵਿੱਚ ਵੀ ਕੀ ਰੱਖਣਾ
ਜਿੰਦਗੀ ਚ ਇੱਕ ਇਹੋ ਜਿਹੇ ਇਨਸਾਨ ਦਾ ਹੋਣਾ ਵੀ ਬਹੁਤ ਜਰੂਰੀ ਹੈ ਜਿਸਨੂੰ ਦਿਲ ਦਾ ਹਾਲ ਦੱਸਣ ਲਈ ਲਫਜ਼ਾਂ ਦੀ ਜਰੂਰਤ ਹੀ ਨਾ ਪਵੇ
ਕਾਮਯਾਬੀ ਹਾਸਲ ਕਰੋ ਪਰ ਪੈਸੇ ਲਈ ਨਹੀਂ ਆਪਣੀ ਪਹਿਚਾਣ ਬਣਾਉਣ ਦੇ ਲਈ
ਅੱਗ ਲਗਾਉਣ ਵਾਲਿਆਂ ਨੂੰ ਕੀ ਖਬਰ ਰੁੱਖ ਹਵਾ ਦਾ ਬਦਲਿਆ ਤਾਂ ਖਾਕ ਉਹ ਵੀ ਹੋਣਗੇ
ਜਿੰਦਗੀ ਇਕ ਖੇਡ ਹੈ ਜੇਕਰ ਤੁਸੀਂ ਇਸ ਨੂੰ ਖਿਡਾਰੀ ਦੀ ਤਰਾਂ ਖੇਡਦੇ ਹੋ ਤਾਂ ਤੁਸੀਂ ਜਿੱਤ ਸਕਦੇ ਹੋ ਪਰ ਜੇਕਰ ਦਰਸ਼ਕਾਂ ਦੀ ਤਰਾਂ ਵੇਖਦੇ ਰਹੋਗੇ ਤਾਂ ਸਿਰਫ ਤਾੜੀਆਂ ਵਜਾ ਸਕਦੇ ਹੋ ਜਾਂ ਦੁਖੀ ਹੋ ਸਕਦੇ ਹੋ ਪਰ ਜਿੱਤ ਨਹੀਂ ਸਕਦੇ
ਜੇਕਰ ਜ਼ਿੰਦਗੀ ਚ ਸਭ ਕੁਝ ਮਿਲ ਗਿਆ ਤਾਂ ਤਮੰਨਾ ਕਿਸਦੀ ਕਰੋਗੇ ਅਧੂਰੇ ਸੁਪਨੇ ਹੀ ਤਾਂ ਜਿੰਦਗੀ ਜੀਣ ਦਾ ਮਜ਼ਾ ਦਿੰਦੇ ਨੇ
ਰੁਕੇ ਤਾਂ ਚੰਨ ਜਿਹੀ ਹੈ ਚੱਲੇ ਤਾਂ ਹਵਾਵਾਂ ਜਿਹੀ ਹੈ ਉਹ ਮਾਂ ਹੀ ਹੈ ਜੋ ਧੁੱਪ ਵਿੱਚ ਵੀ ਛਾਵਾਂ ਜਿਹੀ ਹੈ
ਹਰ ਕਿਸੇ ਲਈ ਦੁਆ ਕਰਿਆ ਕਰੋ ਕੀ ਪਤਾ ਕਿਸੇ ਦੀ ਕਿਸਮਤ ਤੁਹਾਡੀ ਦੁਆ ਦਾ ਇੰਤਜ਼ਾਰ ਕਰ ਰਹੀ ਹੋਵੇ
ਸਮਾਂ ਇਕ ਨਦੀ ਦੀ ਤਰਾਂ ਹੈ ਅਸੀਂ ਇਕ ਪਾਣੀ ਨੂੰ ਦੁਬਾਰਾ ਨਹੀਂ ਛੂਹ ਸਕਦੇ ਕਿਉਂਕਿ ਜੋ ਪਾਣੀ ਦੀ ਧਾਰ ਬਹਿ ਗਈ ਉਹ ਕਦੇ ਨਹੀਂ ਆਵੇਗੀ ਸਮੇਂ ਦਾ ਸਨਮਾਨ ਕਰੋ ਉਸਨੂੰ ਫਾਲਤੂ ਨਾ ਗਵਾਉ
ਜੋ ਹੱਥ ਸੇਵਾ ਲਈ ਉੱਠਦੇ ਨੇ ਉਹ ਅਰਦਾਸ ਕਰਦੇ ਬੁੱਲਾਂ ਤੋਂ ਵੀ ਜਿਆਦਾ ਪਵਿੱਤਰ ਹੁੰਦੇ ਨੇ
ਬੱਚਿਆਂ ਦੇ ਪਿੱਛੇ ਤੇ ਉਹਨਾਂ ਦੇ ਸੁਪਨਿਆਂ ਦੇ ਅੱਗੇ ਦੌੜਦੇ ਸਮੇਂ ਸਾਨੂੰ ਧਿਆਨ ਰੱਖਣਾ ਹੋਵੇਗਾ ਕਿ ਅਸੀਂ ਕਿਤੇ ਉਹਨਾਂ ਨੂੰ ਇਨਸਾਨ ਬਣਾਉਣ ਵਿੱਚ ਤੇ ਪ੍ਰੇਮ ਦੀ ਭਾਸ਼ਾ ਸਿਖਾਉਣ ਵਿੱਚ ਪਿੱਛੇ ਤਾਂ ਨਹੀਂ ਰਹਿ ਰਹੇ
ਜਿਨਾਂ ਰਿਸ਼ਤਿਆਂ ਵਿੱਚ ਹਰ ਗੱਲ ਦਾ ਮਤਲਬ ਸਮਝਾਉਣਾ ਪਵੇ ਤੇ ਸਫਾਈ ਦੇਣੀ ਪਵੇ ਉਹ ਰਿਸ਼ਤੇ ਰਿਸ਼ਤੇ ਨਹੀਂ ਬੋਝ ਹੁੰਦੇ ਨੇ
ਚਾਰ ਗੱਲਾਂ ਚ ਕਦੀ ਸ਼ਰਮ ਮਹਿਸੂਸ ਨਾ ਕਰੋ ਪੁਰਾਣੇ ਕੱਪੜੇ ਗਰੀਬ ਦੋਸਤ ਬਜ਼ੁਰਗ ਮਾਤਾ ਪਿਤਾ ਸਾਦਾ ਤੇ ਸੌਖਾ ਜੀਵਨ
ਜੇਕਰ ਕੋਈ ਚਿੜੀ ਰੱਸਤਾ ਭਟਕ ਕੇ ਕਮਰੇ ਵਿੱਚ ਦਾਖਲ ਹੋ ਜਾਵੇ ਤਾਂ ਪੱਖਾ ਬੰਦ ਕਰਕੇ ਉਸਨੂੰ ਰੱਸਤਾ ਦਿਖਾਉਣਾ ਵੀ ਮੁਹੱਬਤ ਤੋਂ ਘੱਟ ਨਹੀਂ
ਮਨ ਚ ਸਿਰਫ ਉਹੀ ਵਿਚਾਰ ਲੈ ਕੇ ਆਉ ਜੋ ਤੁਸੀਂ ਹੁੰਦਾ ਵੇਖਣਾ ਚਾਹੁੰਦੇ ਹੋ ਕਿਉਂਕਿ ਵਿਚਾਰ ਬੀਜ ਹੈ ਤੇ ਘਟਨਾਵਾਂ ਇਸ ਦਾ ਫਲ
ਕਰਮ ਕਰੋ ਤੇ ਜ਼ਿਕਰ ਨਾ ਕਰੋ ਸ਼ੁਕਰ ਕਰੋ ਤੇ ਫਿਰ ਫਿਕਰ ਨਾ ਕਰੋ
ਜੀਵਨ ਚ ਕਦੇ ਕਿਸੇ ਨੂੰ ਕਸੂਰਵਾਰ ਨਾ ਬਣਾਉ ਚੰਗੇ ਲੋਕ ਖੁਸ਼ੀਆਂ ਲੈ ਕੇ ਆਉਂਦੇ ਨੇ ਤੇ ਬੁਰੇ ਲੋਕ ਅਨੁਭਵ
ਜੀਵਨ ਦੇ ਕਈ ਗਲਤ ਫੈਸਲੇ ਜੀਵਨ ਦਾ ਸਹੀ ਮਤਲਬ ਸਮਝਾ ਕੇ ਜਾਂਦੇ ਨੇ
ਜਿਸ ਮਨੁੱਖ ਦੇ ਹਿਰਦੇ ਵਿੱਚ ਸੱਚੀ ਮਾਨਵਤਾ ਹੋਵੇ ਉਸਦੀ ਸੋਚ ਹਮੇਸ਼ਾ ਇਹੀ ਹੁੰਦੀ ਹੈ ਕਿ ਮੈਨੂੰ ਮਿਲਿਆ ਹੋਇਆ ਦੁੱਖ ਕਿਸੇ ਨੂੰ ਨਾ ਮਿਲੇ ਤੇ ਮੈਨੂੰ ਮਿਲਿਆ ਹੋਇਆ ਸੁਖ ਸਭ ਨੂੰ ਮਿਲੇ
ਜੀਵਨ ਚ ਦੁਖੀ ਹੋਣ ਦੇ 10 ਰੱਸਤੇ ਨੇ ਦੇਰ ਨਾਲ ਸੌਣਾ ਤੇ ਦੇਰ ਨਾਲ ਉੱਠਣਾ ਲੈਣ ਦੇਣ ਦਾ ਹਿਸਾਬ ਨਾ ਰੱਖਣਾ ਕਿਸੇ ਦੇ ਲਈ ਕੁਝ ਨਾ ਕਰਨਾ ਹਮੇਸ਼ਾ ਖੁਦ ਦੇ ਲਈ ਸੋਚਣਾ ਆਪਣੀ ਗੱਲ ਨੂੰ ਸੱਚ ਦੱਸਣਾ ਜਾ ਮੁਖ ਰੱਖਣਾ ਕਿਸੇ ਤੇ ਵਿਸ਼ਵਾਸ ਨਾ ਕਰਨਾ ਬਿਨਾਂ ਕਾਰਨ ਝੂਠ ਬੋਲਣਾ ਕੋਈ ਵੀ ਕੰਮ ਸਮੇਂ ਤੇ ਨਾ ਕਰਨਾ ਬਿਨਾਂ ਮੰਗੇ ਸਲਾਹ ਦੇਣਾ ਤੇ ਭੂਤ ਕਾਲ ਦੇ ਸੁਖ ਨੂੰ ਯਾਦ ਕਰਨਾ
ਅਸੀਂ ਜੋ ਪੜਦੇ ਸੁਣਦੇ ਦੇਖਦੇ ਹਾਂ ਉਹ ਸਾਡੇ ਮਨ ਚ ਬੈਠ ਜਾਂਦਾ ਹੈ ਤੇ ਜੋ ਸਾਡੇ ਮਨ ਚ ਬੈਠ ਗਿਆ ਉਹੀ ਸਾਡਾ ਚਿੰਤਨ ਬਣ ਜਾਂਦਾ ਹੈ ਤੇ ਚਿੰਤਨ ਸਾਡੇ ਕਰਮਾਂ ਚ ਆਉਂਦਾ ਹੈ ਤੇ ਕਰਮਾਂ ਨਾਲ ਭਾਗਾਂ ਦਾ ਨਿਰਮਾਣ ਹੁੰਦਾ ਹੈ ਧਿਆਨ ਨਾਲ ਪੜੋ ਸੁਣੋ ਤੇ ਦੇਖੋ ਤੁਹਾਡਾ ਭਾਗ ਬਣ ਰਿਹਾ ਹੈ
ਪਹਾੜ ਤੇ ਚੜਨ ਦਾ ਇੱਕ ਅਸੂਲ ਹੈ ਝੁਕ ਕੇ ਚੱਲੋ ਦੌੜ ਕੇ ਨਹੀਂ ਜ਼ਿੰਦਗੀ ਵੀ ਬਸ ਏਨਾਂ ਹੀ ਮੰਗਦੀ ਹੈ
ਕੰਜੂਸ ਜਿਹਾ ਕੋਈ ਦਾਤਾ ਨਹੀਂ ਜੋ ਆਪਣੀ ਸਾਰੀ ਸੰਪਤੀ ਦੂਸਰਿਆਂ ਲਈ ਛੱਡ ਜਾਂਦਾ ਹੈ
ਤੌਬਾ ਕਰ ਲਉ ਹਾਲੇ ਵੀ ਵਕਤ ਹੈ ਫਿਰ ਨਾ ਕਿਹੋ ਕਿ ਹਿਸਾਬ ਸਖਤ ਹੈ
ਇਕ ਛੋਟੀ ਜਿਹੀ ਕੀੜੀ ਤੁਹਾਡੇ ਪੈਰ ਨੂੰ ਕੱਟ ਸਕਦੀ ਹੈ ਪਰ ਤੁਸੀਂ ਉਸਦੇ ਪੈਰ ਨੂੰ ਨਹੀਂ ਕੱਟ ਸਕਦੇ ਇਸ ਲਈ ਜੀਵਨ ਚ ਕਦੇ ਵੀ ਕਿਸੇ ਨੂੰ ਛੋਟਾ ਨਾ ਸਮਝੋ ਕਿਉਂਕਿ ਜੋ ਉਹ ਕਰ ਸਕਦਾ ਹੈ ਸ਼ਾਇਦ ਤੁਸੀਂ ਨਾ ਕਰ ਪਾਉ
ਮਨ ਤੇ ਮਕਾਨ ਨੂੰ ਸਮੇਂ ਸਮੇਂ ਨਾਲ ਸਾਫ ਕਰਨਾ ਬਹੁਤ ਜਰੂਰੀ ਹੈ ਕਿਉਂਕਿ ਮਕਾਨ ਚ ਬੇ-ਮਤਲਬ ਦਾ ਸਮਾਨ ਤੇ ਮਨ ਚ ਬੇ-ਮਤਲਬ ਦੀਆਂ ਗਲਤ ਫਹਿਮੀਆਂ ਭਰ ਜਾਂਦੀਆਂ ਨੇ ਯਾਦ ਰੱਖਣਾ ਮਨ ਭਰ ਕੇ ਜੀਉ ਮਨ ਚ ਭਰ ਕੇ ਨਾ ਜੀਉ
ਇਸ ਅਫਸੋਸ ਨਾਲ ਨਾ ਉਠੋ ਕਿ ਕੱਲ ਤੁਸੀਂ ਕੀ ਨਹੀਂ ਕਰ ਪਾਏ ਬਲਕਿ ਇਸ ਸੋਚ ਦੇ ਨਾਲ ਉਠੋ ਕਿ ਤੁਸੀਂ ਅੱਜ ਕੀ ਕਰ ਸਕਦੇ ਹੋ
ਸਾਡਾ ਮਨ ਇਕ ਬੱਚਾ ਹੈ ਉਸ ਨੂੰ ਸੋਚਣਾ ਸਿਖਾਉ ਸਹੀ ਕੀ ਤੇ ਗਲਤ ਕੀ ਉਸਦੀ ਹਰ ਗੱਲ ਨਾ ਮੰਨੋ ਉਸਦੀ ਚੋਟ ਤੇ ਮਲਮ ਲਗਾਉ ਗਿਆਨ ਦੀ ਖੁਰਾਕ ਰੋਜ ਖਵਾਉ ਉਸ ਨਾਲ ਰੋਜ ਪਿਆਰ ਨਾਲ ਗੱਲ ਕਰੋ ਫਿਰ ਤੁਹਾਡਾ ਮਨ ਤੁਹਾਡੀ ਹਰ ਗੱਲ ਮੰਨੇਗਾ
ਭੋਜਨ ਚ ਗਏ ਜਹਿਰ ਦਾ ਇਲਾਜ ਮੁਮਕਿਨ ਹੈ ਪਰ ਕੰਨ ਚ ਗਏ ਜਹਿਰ ਦਾ ਕੋਈ ਇਲਾਜ ਨਹੀਂ
ਐ ਖੁਦਾ ਜਿੰਦਗੀ ਭਲਾ ਹੀ ਛੋਟੀ ਦੇਣਾ ਪਰ ਦੇਣਾ ਏਦਾਂ ਦੀ ਮੁਦਤਾਂ ਤੱਕ ਲੋਕਾਂ ਦੇ ਦਿਲਾਂ ਚ ਜਿੰਦਾ ਰਹੇ
ਖੁਦ ਨੂੰ ਜੇਕਰ ਜੀਵਤ ਸਮਝਦੇ ਹੋ ਤਾਂ ਗਲਤ ਗੱਲਾਂ ਦਾ ਵਿਰੋਧ ਕਰਨਾ ਸਿੱਖੋ ਕਿਉਂਕਿ ਲਹਿਰਾਂ ਦੇ ਨਾਲ ਲਾਸ਼ਾਂ ਵਹਿੰਦੀਆਂ ਨੇ ਤੈਰਾਕ ਨਹੀਂ
ਉਹ ਇਨਸਾਨ ਕਾਮਯਾਬ ਨਹੀਂ ਹੋ ਸਕਦਾ ਜਿਸ ਵਿੱਚ ਨਾ ਕਾਮਯਾਬੀ ਦਾ ਡਰ ਕਾਮਯਾਬੀ ਦੀ ਚਾਹਤ ਤੋਂ ਜਿਆਦਾ ਹੋਵੇ
ਗੱਲ ਤਾਂ ਵਿਸ਼ਵਾਸ ਦੀ ਹੈ ਬੇ-ਜੁਬਾਨ ਪੰਛੀ ਨੂੰ ਵੀ ਪਰਮਾਤਮਾ ਜਮੀਨ ਤੇ ਨਹੀਂ ਡਿੱਗਣ ਦਿੰਦਾ ਫਿਰ ਤੁਸੀਂ ਕਿਉਂ ਬੇ-ਵਜਾ ਪਰੇਸ਼ਾਨ ਹੋ