Punjabi Status Lyrics
ਸਮਾਂ ਬੋਲਾ ਹੈ ਸੁਣਦਾ ਕਿਸੇ ਦੀ ਵੀ ਨਹੀਂ
ਪਰ ਅੰਨਾ ਨਹੀਂ ਹੈ ਉਹ ਦੇਖਦਾ ਸਭ ਨੂੰ ਹੈ
ਅਜੀਬ ਸੌਦਾਗਰ ਹੈ ਇਹ ਵਕਤ ਵੀ
ਜਵਾਨੀ ਦਾ ਲਾਲਚ ਦੇ ਕੇ ਬਚਪਨ ਲੈ ਜਾਂਦਾ ਹੈ
ਮੁਸੀਬਤਾਂ ਵੀ ਰੂੰ ਨਾਲ ਭਰੇ ਥੈਲੇ ਵਰਗੀਆਂ ਹੁੰਦੀਆਂ ਨੇ
ਦੇਖਦੇ ਰਹੋਗੇ ਤਾਂ ਬਹੁਤ ਵੱਡੀਆਂ ਲੱਗਣਗੀਆਂ
ਤੇ ਜੇਕਰ ਉਠਾ ਲਵੋਗੇ ਤਾਂ ਇਕਦਮ ਹਲਕੀਆਂ
ਜੀਣਾ ਸੌਖਾ ਹੈ ਪਿਆਰ ਕਰਨਾ ਵੀ ਸੌਖਾ ਹੈ
ਹਾਰਨਾ ਸੌਖਾ ਹੈ ਜਿੱਤਣਾ ਵੀ ਸੌਖਾ ਹੈ ਜਦੋਂ ਸਭ ਸੌਖਾ ਹੈ
ਤਾਂ ਔਖਾ ਕੀ ਹੈ ਔਖਾ ਹੈ ਸੌਖਾ ਹੋਣਾ ਸੌਖਾ ਹੋਣਾ ਸਭ ਤੋਂ ਔਖਾ ਹੈ
ਤੁਸੀਂ ਜਿਵੇਂ ਵੀ ਹੋ ਉਦਾਂ ਹੀ ਰਹੋ ਕਿਸੇ ਤੋਂ ਪ੍ਰਭਾਵਿਤ ਹੋ ਕੇ ਖੁਦ ਨੂੰ ਬਦਲਣ ਦੀ ਭੁੱਲ ਨਾ ਕਰੋ ਕਿਉਂਕਿ ਕਾਂ ਦੀ ਆਵਾਜ਼ ਭਾਵੇਂ ਹੀ ਕਰਕਸ਼ ਹੁੰਦੀ ਹੈ ਪਰ ਉਹ ਆਜ਼ਾਦ ਹੁੰਦਾ ਤੇ ਤੋਤਾ ਦੂਸਰਿਆਂ ਦੀ ਭਾਸ਼ਾ ਬੋਲਦਾ ਹੈ ਇਸ ਲਈ ਅਕਸਰ ਪਿੰਜਰੇ ਵਿੱਚ ਕੈਦ ਹੁੰਦਾ ਹੈ
ਜਿਵੇਂ ਇੱਕ ਇਨਸਾਨ ਆਪਣੀ ਪਿੱਠ ਨਹੀਂ ਦੇਖ ਸਕਦਾ
ਉਸੇ ਤਰਾਂ ਉਹ ਆਪਣੇ ਅੰਦਰ ਬੁਰਾਈਆਂ ਨੂੰ ਵੀ ਨਹੀਂ ਦੇਖ
ਸਕਦਾ ਨਜ਼ਰ ਆਪਣੀਆਂ ਕਮੀਆਂ ਤੇ ਵੀ ਰੱਖੋ
ਕਿਉਂਕਿ ਗਲਤ ਹਮੇਸ਼ਾ ਸਾਹਮਣੇ ਵਾਲਾ ਹੀ ਨਹੀਂ ਹੁੰਦਾ
Punjabi Status Lyrics
ਆਪਣੇ ਆਪ ਨੂੰ ਇਸ ਤਰਾਂ ਬਣਾਉ
ਕਿ ਤੁਸੀਂ ਹਮੇਸ਼ਾ ਹੱਲ ਦਾ ਹਿੱਸਾ ਹੋਵੋ ਨਾ ਕੇ ਸਮੱਸਿਆ ਦਾ
ਹਾਲਾਤ ਬਦਲਣਾ ਜਦੋਂ ਸੰਭਵ ਨਾ ਹੋਵੇ ਤਾਂ ਮਨ ਦੀ ਸਥਿਤੀ
ਭਾਵ ਵਿਚਾਰ ਬਦਲੋ ਸਭ ਕੁਝ ਆਪਣੇ ਆਪ ਬਦਲ ਜਾਵੇਗਾ
ਸੰਭਾਲ ਕੇ ਰੱਖੀ ਹੋਈ ਚੀਜ਼ ਤੇ ਧਿਆਨ ਨਾਲ ਸੁਣੀ ਹੋਈ ਗੱਲ ਕਿਤੇ ਨਾ ਕਿਤੇ ਕੰਮ ਆ ਹੀ ਜਾਂਦੀ ਹੈ
ਕਿਸੇ ਵਿੱਚ ਕੋਈ ਕਮੀ ਦਿਸੇ ਤਾਂ ਉਸਨੂੰ ਸਮਝਾਉ ਜੇਕਰ ਹਰ ਕਿਸੇ ਵਿੱਚ ਕਮੀ ਦਿਸੇ ਤਾਂ ਖੁਦ ਨੂੰ ਸਮਝਾਉਣਾ ਬਿਹਤਰ ਰਹੇਗਾ
ਸਾਨੂੰ ਅਕਸਰ ਮਹਿਸੂਸ ਹੁੰਦਾ ਕਿ ਦੂਸਰਿਆਂ ਦੀ ਜ਼ਿੰਦਗੀ ਬਹੁਤ ਵਧੀਆ ਹੈ ਪਰ ਅਸੀਂ ਇਹ ਭੁੱਲ ਜਾਨੇ ਆਂ ਕਿ ਉਹਨਾਂ ਲਈ ਅਸੀਂ ਵੀ ਦੂਸਰੇ ਹੀ ਹਾਂ
ਕਿਉਂ ਕਰਦਾ ਹੈ ਤੂੰ ਰਾਹੀ ਹਰ ਮੋੜ ਤੇ ਸਵਾਲ
ਰਸਤੇ ਬਣਾਉਣ ਵਾਲੇ ਨੇ ਮੰਜ਼ਿਲ ਵੀ ਬਣਾਈ ਹੋਈ ਹੈ
New Punjabi Status
ਕਿਸੇ ਦੇ ਗਿੜਗੜਾਉਣ ਨਾਲ ਪਹਿਲੀ ਵਾਰ ਸ਼ਬਦ ਸੁੱਕਦੇ ਨੇ ਦੂਸਰੀ ਵਾਰ ਹੰਝੂ ਸੁੱਕਦੇ ਨੇ ਤੀਸਰੀ ਵਾਰ ਜਜ਼ਬਾਤ ਸੁੱਕਦੇ ਨੇ ਤੇ ਫਿਰ ਇਨਸਾਨ ਗਿੜਗਿੜਾਉਂਦਾ ਨਹੀਂ ਬਲਕਿ ਪੱਥਰ ਬਣ ਜਾਂਦਾ ਹੈ
ਜੇਕਰ ਸਹੀ ਦਿਸ਼ਾ ਤੇ ਸਹੀ ਸਮੇਂ ਦਾ ਗਿਆਨ ਨਾ ਹੋਵੇ ਤਾਂ ਚੜਦਾ ਸੂਰਜ ਵੀ ਡੁੱਬਦਾ ਹੋਇਆ ਹੀ ਦਿਸਦਾ ਹੈ
ਪਰਮਾਤਮਾ ਨੂੰ ਆਪਣਾ ਵਕੀਲ ਬਣਾਉਣ ਵਾਲਾ ਇਨਸਾਨ ਜਿੰਦਗੀ ਦਾ ਹਰ ਮੁਕੱਦਮਾ ਜਿੱਤ ਜਾਂਦਾ ਹੈ ਉਹ ਵੀ ਫਰੀ ਵਿੱਚ
ਕਿਸੇ ਨੂੰ ਰੱਸਤਾ ਪੁੱਛਣ ਤੋਂ ਪਹਿਲਾਂ ਇਹ ਪੱਕਾ ਜਰੂਰ ਕਰ ਲਿਉ ਕਿ ਕਿਤੇ ਉਹ ਖੁਦ ਭਟਕਿਆ ਹੋਇਆ ਤਾਂ ਨਹੀਂ ਹੈ
ਜਿਸ ਦਿਨ ਇਨਸਾਨ ਨੂੰ ਮਾਂ ਨਹੀਂ ਬਲਕਿ ਜਿੰਮੇਵਾਰੀਆਂ ਜਗਾਉਣਾ ਸ਼ੁਰੂ ਕਰ ਦੇਣ ਉਸ ਦਿਨ ਸਮਝ ਜਾਣਾ ਕਿ ਇਨਸਾਨ ਪਰਿਵਾਰ ਨੂੰ ਸੰਭਾਲਣ ਦੇ ਕਾਬਿਲ ਹੋ ਗਿਆ ਹੈ
ਸਾਰੇ ਦਰਵਾਜ਼ੇ ਬੰਦ ਹੋ ਜਾਣ ਤਾਂ ਵੀ ਇੱਕ ਦਰਵਾਜ਼ਾ ਬੰਦ ਨਹੀਂ ਹੁੰਦਾ ਤੇ ਉਹ ਹੈ ਉਸ ਅਕਾਲ ਪੁਰਖ ਦਾ ਦਰਵਾਜ਼ਾ
Punjabi Status Lyrics
ਉਮੀਦ ਰੱਖਣੀ ਹੈ ਤਾਂ ਪਰਮਾਤਮਾ ਕੋਲੋਂ ਰੱਖੋ ਦੁਨੀਆਂ ਤੋਂ ਨਹੀਂ
ਮੈਂ ਕਿਹਾ ਗੁਨਾਹਗਾਰ ਹਾਂ ਮੈਂ ਉਹ ਕਹਿੰਦਾ ਬਖਸ਼ ਦੇਵਾਂਗਾ
ਮੈਂ ਕਿਹਾ ਪਰੇਸ਼ਾਨ ਹਾਂ ਮੈਂ ਉਸਨੇ ਕਿਹਾ ਸੰਭਾਲ ਲਵਾਂਗਾ
ਮੈਂ ਕਿਹਾ ਇਕੱਲਾ ਹਾਂ ਮੈਂ ਉਹ ਕਹਿੰਦਾ ਨਾਲ ਹਾਂ ਮੈਂ
ਮੈਂ ਕਿਹਾ ਉਦਾਸ ਹਾਂ ਮੈਂ ਫਿਰ ਉਸਨੇ ਕਿਹਾ ਨਜ਼ਰਾਂ ਉਠਾ ਕੇ ਦੇਖ ਹਰ ਵਕਤ ਤੇਰੇ ਨਾਲ ਹਾਂ ਮੈਂ
ਬੀਤਿਆ ਹੋਇਆ ਕੱਲ ਜੀਵਨ ਨੂੰ ਸਮਝਾਉਣ ਦਾ ਇੱਕ ਵਧੀਆ ਮੌਕਾ ਹੈ ਤੇ ਆਉਣ ਵਾਲਾ ਕੱਲ ਜੀਵਨ ਨੂੰ ਜਿਉਣ ਦਾ ਇੱਕ ਦੂਸਰਾ ਮੌਕਾ
ਆਪਣੇ ਅੰਦਰ ਦੇ ਬਚਪਨੇ ਨੂੰ ਹਮੇਸ਼ਾ ਜਿਉਂਦਾ ਰੱਖੋ ਹੱਦ ਤੋਂ ਜਿਆਦਾ ਸਮਝਦਾਰੀ ਜ਼ਿੰਦਗੀ ਨੂੰ ਬੇਰੰਗ ਕਰ ਦਿੰਦੀ ਹੈ
ਕਦੇ ਵੀ ਘਮੰਡ ਨਾ ਕਰਿਉ ਆਪਣੇ ਰੂਪ ਤੇ ਜਾ ਆਪਣੀ ਦੌਲਤ ਤੇ ਮੋਰ ਨੂੰ ਉਸਦੇ ਖੰਭਾਂ ਦਾ ਬੋਝ ਹੀ ਨਹੀਂ ਉੱਡਣ ਦਿੰਦਾ
ਜੇਕਰ ਤੁਸੀਂ ਹਮੇਸ਼ਾ ਗੁੱਸਾ ਤੇ ਸ਼ਿਕਾਇਤਾਂ ਹੀ ਕਰਦੇ ਹੋ ਤਾਂ ਫਿਰ ਲੋਕਾਂ ਕੋਲ ਤੁਹਾਡੇ ਲਈ ਕਦੇ ਵੀ ਸਮਾਂ ਨਹੀਂ ਹੋਵੇਗਾ
New Punjabi Status
ਵਕਤ ਕਦੇ ਇਕੋ ਜਿਹਾ ਨਹੀਂ ਰਹਿੰਦਾ ਉਹਨਾਂ ਨੂੰ ਵੀ ਰੋਣਾ ਪੈਂਦਾ ਜੋ ਹੋਰਾਂ ਨੂੰ ਰਵਾਉਂਦੇ ਨੇ
ਦੌਲਤ ਤੇ ਖੂਬਸੂਰਤੀ ਦੇ ਲਾਲਚ ਵਿੱਚ ਆਪਣਾ ਈਮਾਨ ਨਾ ਖਰਾਬ ਕਰਿਉ ਕਿਉਂਕਿ ਦੌਲਤ ਇਸ ਦੁਨੀਆ ਤੇ ਰਹਿ ਜਾਵੇਗੀ ਸੁੰਦਰਤਾ ਢਲ ਕੇ ਮਿੱਟੀ ਚ ਦਫਨ ਹੋ ਜਾਵੇਗੀ ਪਰ ਈਮਾਨ ਆਖਰ ਦੇ ਬਾਅਦ ਵੀ ਤੁਹਾਡਾ ਸਾਥ ਦੇਵੇਗਾ
ਜਲਦੀ ਜਾਗਣਾ ਹਮੇਸ਼ਾ ਫਾਇਦੇਮੰਦ ਹੁੰਦਾ ਹੈ ਫਿਰ ਭਾਵੇਂ ਉਹ ਨੀਂਦ ਵਿੱਚੋਂ ਹੋਵੇ ਅਹਿਮ ਵਿੱਚੋਂ ਹੋਵੇ ਜਾਂ ਫਿਰ ਵਹਿਮ ਵਿੱਚੋਂ ਹੋਵੇ
ਕਿੰਨੀ ਅਜੀਬ ਜਿਹੀ ਗੱਲ ਹੈ ਨਾ ਪੈਸੇ ਤੋਂ ਸੁਵਿਧਾਵਾਂ ਖਰੀਦੀਆਂ ਜਾਂਦੀਆਂ ਸੁੱਖ ਨਹੀਂ ਤੇ ਦੁੱਖ ਦਾ ਕੋਈ ਖਰੀਦਦਾਰ ਨਹੀਂ ਹੁੰਦਾ
ਗੁੱਸੇ ਚ ਤੁਸੀਂ ਖੁਦ ਨੂੰ ਵੀ ਨਹੀਂ ਸੰਭਾਲ ਸਕਦੇ
ਪਰ ਪ੍ਰੇਮ ਵਿੱਚ ਤੁਸੀਂ ਪੂਰੀ ਦੁਨੀਆਂ ਨੂੰ ਸੰਭਾਲ ਸਕਦੇ ਹੋ
ਸ਼ਿਕਾਇਤਾਂ ਕਰ ਲੈਣਾ ਲੜ ਲੈਣਾ ਝਗੜ ਲੈਣਾ ਪਰ ਗੱਲ ਬਾਤ ਬੰਦ ਨਾ ਕਰਨਾ ਕਿਉਂਕਿ ਬੋਲ ਚਾਲ ਬੰਦ ਹੁੰਦੇ ਹੀ ਸੁਲਾ ਦੇ ਸਾਰੇ ਦਰਵਾਜੇ ਬੰਦ ਹੋ ਜਾਂਦੇ ਨੇ
Punjabi Status Lyrics
ਸਲਾਹ ਹਾਰੇ ਹੋਏ ਦੀ ਤਜਰਬਾ ਜਿੱਤੇ ਹੋਏ ਦਾ ਤੇ ਦਿਮਾਗ ਆਪਣਾ ਖੁਦ ਦਾ ਇਨਸਾਨ ਨੂੰ ਕਦੇ ਹਾਰਨ ਨਹੀਂ ਦਿੰਦਾ
ਜੇਕਰ ਜੀਵਨ ਵਿੱਚ ਸਫਲ ਹੋਣਾ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਸ਼ਬਦ ਦਾ ਉਸ ਤੋਂ ਬਾਅਦ ਅਸੀਂ ਸ਼ਬਦ ਦਾ ਤੇ ਸਭ ਤੋਂ ਘੱਟ ਮੈਂ ਸ਼ਬਦ ਦਾ ਉਪਯੋਗ ਕਰੋ
ਜਦੋਂ ਤੋਂ ਲੋਕ ਬਜ਼ੁਰਗਾਂ ਦੀ ਇੱਜਤ ਘੱਟ ਕਰਨ ਲੱਗੇ ਨੇ ਉਦੋਂ ਤੋਂ ਲੋਕ ਬੋਝੇ ਚ ਦੁਆਵਾਂ ਘੱਟ ਤੇ ਦਵਾਈਆਂ ਜਿਆਦਾ ਭਰਨ ਲੱਗੇ ਨੇ
ਜਦੋਂ ਕੋਈ ਹੱਥ ਤੇ ਸਾਥ ਦੋਨੋਂ ਛੱਡ ਦਿੰਦਾ ਹੈ ਫਿਰ ਕੁਦਰਤ ਕੋਈ ਨਾ ਕੋਈ ਉਂਗਲੀ ਫੜਨ ਵਾਲਾ ਭੇਜ ਹੀ ਦਿੰਦੀ ਹੈ ਇਸਦਾ ਹੀ ਨਾਮ ਜ਼ਿੰਦਗੀ ਹੈ ਕਦੇ ਵੀ ਨਿਰਾਸ਼ ਨਾ ਹੋਣਾ ਬਸ ਭਰੋਸਾ ਰੱਖਣਾ
ਸਵੇਰ ਹੁੰਦੇ ਹੀ ਫੁੱਲਾਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਮੰਦਰ ਜਾਣਾ ਹੈ ਜਾਂ ਸ਼ਮਸ਼ਾਨ ਇਸ ਲਈ ਜ਼ਿੰਦਗੀ ਜਿਵੇਂ ਵੀ ਹੈ ਹੱਸ ਕੇ ਜੀਉ ਮੁਸਕੁਰਾ ਕੇ ਜੀਉ
ਕੌਣ ਚਲਾ ਗਿਆ ਛੱਡ ਕੇ ਇਹ ਜਰੂਰੀ ਨਹੀਂ
ਕੌਣ ਹਾਲੇ ਵੀ ਨਾਲ ਹੈ ਇਹ ਬਹੁਤ ਜਰੂਰੀ ਹੈ
New Punjabi Status
ਮੌਤ ਕੀ ਹੈ ਜੀਵਨ ਦੀ ਇੱਛਾ ਤੇ ਜੀਵਨ ਕੀ ਹੈ ਮੌਤ ਦੀ ਉਡੀਕ
ਜਿਸ ਦੀ ਪਰਵਾਹ ਕੋਈ ਨਹੀਂ ਕਰਦਾ ਉਸਦੀ ਪਰਵਾਹ ਰੱਬ ਕਰਦਾ ਹੈ
ਮੈਨੂੰ ਪਰਵਾਹ ਨਹੀਂ ਕਿ ਲੋਕ ਕੀ ਕਹਿੰਦੇ ਨੇ
ਮੈਂ ਨਜ਼ਰਾਂ ਰੱਬ ਨਾਲ ਮਿਲਾਉਣੀਆਂ ਨੇ ਲੋਕਾਂ ਨਾਲ ਨਹੀਂ
ਜੋ ਲੋਕ ਤੁਹਾਡੀਆਂ ਸਹੀ ਗੱਲਾਂ ਦਾ ਵੀ ਗਲਤ ਮਤਲਬ ਕੱਢ ਲੈਂਦੇ ਨੇ ਉਹਨਾਂ ਨੂੰ ਸਫਾਈ ਦੇਣ ਚ ਆਪਣਾ ਸਮਾਂ ਬਰਬਾਦ ਨਾ ਕਰੋ
ਫਿਕਰ ਨਾ ਕਰਿਆ ਕਰੋ ਲੰਘ ਜਾਂਦੇ ਨੇ ਉਹ ਪਲ ਵੀ
ਜਿੰਨਾਂ ਦਾ ਲੰਘਣਾ ਮੁਸ਼ਕਿਲ ਹੁੰਦਾ ਹੈ
ਵਿਕਦੀ ਨਹੀਂ ਖੁਸ਼ੀ ਤੇ ਨਾ ਕਿਤੇ ਗਮ ਵਿਕਦਾ ਹੈ ਲੋਕ ਗਲਤ ਫਹਿਮੀ ਵਿੱਚ ਜਿਉਂਦੇ ਨੇ ਕਿ ਸ਼ਾਇਦ ਕਿਤੇ ਮਲਮ ਵਿਕਦਾ ਹੈ
Punjabi Status Lyrics
ਜ਼ਿੰਦਗੀ ਭਰ ਯਾਦ ਰਹਿੰਦਾ ਹੈ ਮੁਸ਼ਕਿਲ ਵਿੱਚ ਸਾਥ ਦੇਣ ਵਾਲਾ ਤੇ ਮੁਸ਼ਕਿਲ ਚ ਸਾਥ ਛੱਡਣ ਵਾਲਾ
ਝੁਕਣਾ ਜਰੂਰ ਪਰ ਸਿਰਫ ਉਹਨਾਂ ਦੇ ਅੱਗੇ ਜਿੰਨਾਂ ਦੇ ਦਿਲ ਵਿੱਚ ਤੁਹਾਨੂੰ ਝੁਕਦੇ ਵੇਖਣ ਦੀ ਜਿੱਦ ਨਾ ਹੋਵੇ
ਜਿੱਥੇ ਇੱਜਤ ਨਾ ਹੋਵੇ ਉਥੇ ਪਿਆਰ ਬੇਕਾਰ ਹੈ ਜਿੱਥੇ ਗੱਲਬਾਤ ਨਾ ਹੋਵੇ ਉਥੇ ਰਿਸ਼ਤੇ ਬੇਕਾਰ ਨੇ ਤੇ ਜਿੱਥੇ ਵਿਸ਼ਵਾਸ ਨਾ ਹੋਵੇ ਉਥੇ ਅੱਗੇ ਵੱਧਣਾ ਬੇਕਾਰ ਹੈ
ਵਿਸ਼ਵਾਸ ਤੋੜਨਾ ਨਹੀਂ ਬਲਕਿ ਬਣਾਉਣਾ ਸਿੱਖੋ ਕੋਈ ਤੁਹਾਡੇ ਤੇ ਅੱਖਾਂ ਬੰਦ ਕਰਕੇ ਭਰੋਸਾ ਕਰਦਾ ਹੈ ਤਾਂ ਇਹ ਤੁਹਾਡੀ ਖੁਸ਼ ਕਿਸਮਤੀ ਹੁੰਦੀ ਹੈ
ਸਮਾਂ ਕਦੇ ਵੀ ਸਬੂਤ ਤੇ ਗਵਾਹ ਨਹੀਂ ਮੰਗਦਾ
ਉਹ ਤਾਂ ਬਸ ਸਿੱਧੀ ਸਜ਼ਾ ਸੁਣਾਉਂਦਾ ਹੈ
ਕਿਸੇ ਦੀ ਮਦਦ ਕਰਨ ਲਈ ਪੈਸਿਆਂ ਦੀ ਨਹੀਂ
ਬਲਕਿ ਚੰਗੇ ਮਨ ਦੀ ਜਰੂਰਤ ਹੁੰਦੀ ਹੈ
New Punjabi Status
ਜੀਵਨ ਵਿੱਚ ਖੁਸ਼ ਰਹਿਣਾ ਹੈ ਮੁਕਤ ਰਹਿਣਾ ਹੈ ਤਾਂ ਸਭ ਨੂੰ ਮਾਫ ਕਰਕੇ ਸੋਇਆ ਕਰੋ ਕੋਈ ਵੀ ਬੋਝ ਆਪਣੇ ਦਿਲ ਤੇ ਲੈ ਕੇ ਨਾ ਸੋਇਆ ਕਰੋ ਕਿਉਂਕਿ ਹਰ ਦਿਨ ਕੱਲ ਦਾ ਮੁਹਤਾਜ ਨਹੀਂ ਹੁੰਦਾ
ਉਦਾਸੀਆਂ ਦੀ ਵਜ੍ਹਾ ਤਾਂ ਬਹੁਤ ਜ਼ਿੰਦਗੀ ਵਿੱਚ ਪਰ ਬੇਵਜ੍ਹਾ ਖੁਸ਼ ਰਹਿ ਕੇ ਦੇਖਿਉ ਇਸ ਗੱਲ ਦਾ ਆਨੰਦ ਹੀ ਕੁਝ ਹੋਰ ਹੈ
New Punjabi Status :- New Punjabi Status 2 Line