Punjabi Text Status
Punjabi Status and Punjabi Sad Shayari
ਜੇ ਇਨਸਾਨ ਕਿਸੇ ਨਾਲ ਹੱਦ ਤੋ
ਵੱਧ ਪਿਆਰ ਕਰ ਸਕਦਾ ਹੈ ਤਾਂ
ਉਸ ਤੋ ਜਿਆਦਾ ਨਫ਼ਰਤ ਵੀ ਕਰ ਸਕਦਾ ਹੈ
ਕਿਉਂਕਿ ਸ਼ੀਸ਼ਾ ਜਿੰਨਾ ਮਰਜ਼ੀ ਖੂਬਸੂਰਤ ਹੋਵੇ
ਟੁੱਟਣ ਤੋ ਬਾਅਦ ਖੰਜ਼ਰ ਵੀ ਬਣ ਜਾਂਦਾ ਹੈ
ਸੱਦਿਆ ਸੀ ਉਹਨਾਂ ਨੇ ਸਾਨੂੰ ਸਭ ਗੁੱਸੇ ਗਿਲੇ ਮਿਟਾਵਣ ਲਈ
ਪਰ ਕੁਝ ਐਸਾ ਹੋਇਆ ਕਿ ਅਸੀਂ ਸੁਣਦੇ ਰਹੇ ਉਹ ਬੋਲਦੇ ਰਹੇ
ਪਹਿਲਾਂ ਸਾਡੇ ਦਿਲ ਸ਼ੀਸ਼ੇ ਨੂੰ ਉਹਨਾਂ ਟੁਕੜੇ ਟੁਕੜੇ ਕਰ ਸੁੱਟਿਆ
ਫਿਰ ਟੁੱਟੇ ਹੇਏ ਟੁਕੜਿਆਂ ਨੂੰ ਉਹ ਪੋਟਿਆਂ ਨਾਲ ਫਰੋਲਦੇ ਰਹੇ
ਚੁਪਕੇ ਜਿਹੇ ਕੁਛ ਕਹਿ ਗਈ ਖਾਮੋਸ਼ ਰਾਤ
ਨੀਂਦਰ ਚੁਰਾ ਕੇ ਲੈ ਗਈ ਖਾਮੋਸ਼ ਰਾਤ
ਭੁੱਲ ਨਾਂ ਸਕਾਂਗਾ ਜ਼ਿੰਦਗੀ ਭਰ ਮੈਂ ਜਿਸ ਨੂੰ
ਉਹ ਯਾਦ ਬਣ ਕੇ ਰਹਿ ਗਈ ਖਾਮੋਸ਼ ਰਾਤ
ਦਰਦ ਸਹਿਣ ਤੋ ਨਹੀਂ ਡਰਦੇ ਅਸੀ
ਪਰ ਉਸ ਦਰਦ ਦੇ ਖਤਮ ਹੋਣ ਦੀ ਕੋਈ ਆਸ ਤਾਂ ਹੋਵੇ
ਦਰਦ ਚਾਹੇ ਕਿੰਨਾ ਵੀ ਦਰਦਨਾਕ ਹੋਵੇ
ਪਰ ਦਰਦ ਦੇਣ ਵਾਲੇ ਨੂੰ ਉਸਦਾ ਅਹਿਸਾਸ ਤਾਂ ਹੋਵੇ
ਐਵੇਂ ਪਲਕਾਂ ਦੀ ਹੱਦ ਤੋਂ ਬਾਹਰ ਨਹੀਂ ਫਿਰੀਦਾ
ਹਰ ਕੋਈ ਨਹੀਂ ਇੱਥੇ ਦੁੱਖ ਸੁਣਨ ਵਾਲਾ ਹੁੰਦਾ
ਐਵੇਂ ਹਰ ਕਿਸੇ ਕੋਲ ਦੁੱਖ ਬਿਆਨ ਨਹੀਂ ਕਰੀਦਾ
ਨਾ ਦਰਦ ਨੇ ਕਿਸੇ ਨੂੰ ਸਤਾਇਆ ਹੁੰਦਾ
ਨਾ ਅੱਖਾ ਨੇ ਕਿਸੇ ਨੂੰ ਰੁਲਾਇਆ ਹੂੰਦਾ
ਖੁਸੀ ਹੀ ਖੁਸ਼ੀ ਹੁੰਦੀ ਹਰ ਕਿਸੇ ਕੋਲ
ਜੇ ਬਣਾਉਣ ਵਾਲੇ ਨੇ ਦਿਲ ਨਾ ਬਣਾਇਆ ਹੁੰਦਾ
ਤੇਰੇ ਬਿਨਾ ਜ਼ਿੰਦਗੀ ਅਧੂਰੀ ਆ ਸੱਜਣਾ
ਤੂੰ ਮਿਲ ਜਾਵੇ ਤਾ ਜ਼ਿੰਦਗੀ ਪੂਰੀ ਆ ਸੱਜਣਾ
ਤੇਰੇ ਨਾਲ ਹੀ ਜੱਗ ਦੀਆ ਸਾਰੀਆ ਖੁਸ਼ੀਆ ਨੇ
ਬਾਕੀਆ ਨਾਲ ਹੱਸਣਾ ਤਾ ਮਜ਼ਬੂਰੀ ਆ
ਰਾਤੀ ਬੈਠ ਤੇਰੀ ਤਸਵੀਰ ਨਾਲ ਕੁਝ ਗੱਲਾ ਕੀਤੀਆ
ਹੌਲੀ ਹੌਲੀ ਇਹ ਅੱਗ ਵਿਛੋੜੇ ਵਾਲੀ ਮੇਰੇ ਦਿਲ ਚ ਮੱਚਦੀ ਰਹੀ
ਮੈ ਉਚੀ ਉਚੀ ਰੋਂਦਾ ਰਿਹਾ ਤੇ ਤੇਰੀ ਤਸਵੀਰ ਵੇਖ ਵੇਖ ਹੱਸਦੀ ਰਹੀ
ਕਿਸਮਤ ਰੁਕ ਗਈ ਦਿਲ ਦੇ ਤਾਰ ਟੁੱਟ ਗਏ
ਉਹ ਵੀ ਰੁੱਸ ਗਏ ਤੇ ਸਪਨੇ ਵੀ ਟੁੱਟ ਗਏ
ਖਜ਼ਾਨੇ ਵਿੱਚ ਸਿਰਫ਼ ਦੋ ਹੰਝੂ ਸੀ
ਜਦੋਂ ਆਈ ਉਹਨਾਂ ਦੀ ਯਾਦ ਤਾਂ ਉਹ ਵੀ ਲੁੱਟ ਗਏ
ਉਹ ਕਹਿੰਦੀ ਏ ਕਿ ਤੇਰੀਆ ਅੱਖਾਂ ਬਹੁਤ ਸਾਫ ਨੇ
ਮੈਂ ਕੁਝ ਸੋਚ ਕੇ ਹੱਸ ਪਿਆ ਉਸ ਬੇਖਬਰ ਨੂੰ ਕੀ ਖਬ਼ਰ ਸੀ ਕਿ
ਅਕਸਰ ਬਾਰਿਸ਼ ਤੋ ਬਾਅਦ ਹੀ ਮੌਸਮ ਨਿਖਰਦਾ ਹੈ
ਜਿਸ ਦਿਨ ਦਾ ਤੂੰ ਸੁਪਨਿਆ ਵਿੱਚ ਆਉਣਾ ਛੱਡ ਦਿੱਤਾ
ਸੌਂਹ ਰੱਬ ਦੀ ਅਸੀ ਉਸ ਦਿਨ ਦਾ ਸੋਣਾ ਹੀ ਛੱਡ ਦਿੱਤਾ
ਜੋ ਵੀ ਯਾਦ ਕਰਦੇ ਨੇ ਤੇਰੇ ਨਾਲ ਹੋਈਆ ਮੁਲਾਕਾਤਾ ਨੂੰ
ਅਸੀ ਉਹਨਾਂ ਯਾਰਾ ਨਾਲ ਹੱਥ ਮਿਲਾਉਣਾ ਹੀ ਛੱਡ ਦਿੱਤਾ
ਅੱਜ ਕੱਲ ਗੈਰ ਹੀ ਨਿਭਾਉਦੇ ਨੇ ਯਾਰੀ
ਹੁਣ ਅਸੀ ਆਪਣਿਆ ਨੂੰ ਸਤਾਉਣਾ ਹੀ ਛੱਡ ਦਿੱਤਾ
ਮੇਰੀ ਮਹਿਬੂਬਾ ਦੇ ਧੋਖੇ ਨੇ ਪਿਆਰ ਦਾ ਅਰਥ ਐਸਾ ਸਮਝਾਇਆ ਕਿ ਅਸੀ ਸੋਹਣੀਆ ਸ਼ਕਲਾ ਵਾਲਿਆ ਨਾਲ ਪਿਆਰ ਪਾਉਣਾ ਹੀ ਛੱਡ ਦਿੱਤਾ
ਉਹ ਕਹਿੰਦੇ ਤੇਰੇ ਨੈਣਾਂ ਵਿੱਚੋ ਨੀਰ ਕਦੇ ਡੁੱਲਿਆ ਈ ਨਈ
ਪਰ ਸੱਜਣਾ ਵੇ ਤੇਰਾ ਚੇਤਾ ਸਾਨੂੰ ਕਦੇ ਭੁੱਲਿਆ ਈ ਨਈ
ਤੈਨੂੰ ਦਿਲ ਚ ਬਿਠਾਂ ਕੇ ਅਸੀ ਦਿਲ ਵਾਲਾ ਬੂਹਾ ਬੰਦ ਕਰਤਾ
ਜਿਹੜਾ ਤੇਰੇ ਜਾਣ ਪਿੱਛੋ ਕਿਸੇ ਹੋਰ ਲਈ ਖੁੱਲਿਆ ਈ ਨਈ
ਨਾਂ ਵਕਤ ਹੀ ਰੁਕਿਆ ਕਰਦਾ ਏ
ਨਾਂ ਜੋਰ ਚੱਲੇ ਤਕਦੀਰਾਂ ਤੇ
ਭੁੱਲੀਆਂ ਯਾਦਾਂ ਚੇਤੇ ਆਉਂਦੀਆਂ
ਜਦ ਨਜ਼ਰ ਪਵੇ ਤਸਵੀਰਾਂ ਤੇ
ਉਹ ਕਹਿੰਦੀ ਸੀ ਮੈਨੂੰ ਫੁੱਲਾਂ ਨਾਲ ਪਿਆਰ ਏ
ਪਰ ਜਦ ਵੀ ਖਿਲਦੇ ਸੀ ਫੁੱਲ ਤਾਂ ਟਾਹਣੀ ਨਾਲੋਂ ਤੋੜ ਲੈਂਦੀ ਸੀ
ਉਹ ਕਹਿੰਦੀ ਸੀ ਮੈਨੂੰ ਬਾਰਿਸ਼ ਨਾਲ ਪਿਆਰ ਏ
ਪਰ ਜਦ ਪੈਂਦੀ ਸੀ ਬਾਰਿਸ਼ ਤਾਂ ਲੁੱਕ ਜਾਂਦੀ ਸੀ
ਉਹ ਕਹਿੰਦੀ ਸੀ ਮੈਨੂੰ ਹਵਾ ਨਾਲ ਪਿਆਰ ਏ
ਪਰ ਜਦ ਚਲਦੀ ਸੀ ਹਵਾ ਤਾਂ ਬਾਰੀਆਂ ਬੰਦ ਕਰ ਲੈਂਦੀ ਸੀ
ਪਰ ਫਿਰ ਉਸ ਵਕਤ ਡਰ ਜਿਹਾ ਲੱਗਦਾ ਸੀ
ਜਦ ਉਹ ਕਹਿੰਦੀ ਸੀ ਕਿ ਮੈਨੂੰ ਤੇਰੇ ਨਾਲ ਪਿਆਰ ਏ
ਗੱਲ ਹੋਵੇ ਕੋਈ ਤਾਂ ਅਸੀਂ ਵੀ ਦਿਲ ਤੇ ਲਾਈਏ
ਛੱਡ ਸਭ ਨੂੰ ਅਸੀਂ ਵੀ ਤੁਰ ਜਾਈਏ
ਪਰ ਸਾਡੇ ਤੋਂ ਦੇਖ ਨਹੀਂ ਹੋਣੇ ਉਹਦੀਆਂ ਅੱਖਾਂ ਵਿੱਚ ਹੰਝੂ
ਨਹੀਂ ਤਾਂ ਅਸੀਂ ਵੀ ਹਰ ਗਲ ਤੇ ਰੁਸ ਜਾਈਏ
ਹੁਸਨ ਇਸ਼ਕ ਦੀਆ ਗੱਲਾਂ ਤੋਂ ਅਸੀ ਅਣਜਾਣ ਬੜੇ
ਉਹ ਜਾਣਦੇ ਇਹ ਸਭ ਜੋ ਇਸ਼ਕ ਪੜਾਈਆ ਨੇ ਪੜੇ
ਸਾਡੇ ਸੱਜਣ ਵੀ ਮਾਸੂਮ ਜਿਹੇ ਰਹਿੰਦੇ ਪ੍ਰੇਸ਼ਾਨ ਬੜੇ
ਉਹਨੂੰ ਇਜ਼ਹਾਰ ਕਰਨਾ ਨਹੀ ਆਉਂਦਾ
ਅਸੀ ਉਡੀਕਦੇ ਰਾਹ ਚ ਖੜੇ ਏਹੋ ਅਰਦਾਸ
ਸੱਚੇ ਰੱਬ ਅੱਗੇ ਸਾਨੂੰ ਕਰ ਦੇਵੇ ਪਾਸ ਇਸ਼ਕ ਚ
ਫੇਲ ਹੋਣ ਲਈ ਜਿੰਦਗੀ ਚ ਇਮਤਿਹਾਨ ਹੋਰ ਬੜੇ
ਯਾਰਾ ਤੇਰੇ ਜਾਣ ਪਿੱਛੋ ਹਰ ਪਲ ਮੇਰੀ ਅੱਖ ਰੋਂਦੀ ਰਹਿੰਦੀ ਏ
ਮੈਂ ਅਕਸਰ ਤੈਨੂੰ ਖਾਬਾਂ ਚ ਇਹ ਦਿਖਾਉਣਾ ਭੁੱਲ ਜਾਂਦਾ ਹਾਂ
ਹੋਰ ਵੀ ਐਸੀਆਂ ਗੱਲਾਂ ਨੇ ਜੋ ਮੈਂ ਦਿਲ ਵਿੱਚ ਰੱਖੀਆਂ ਨੇ
ਪਰ ਜਦੋਂ ਆਵੇਂ ਸਾਹਮਣੇ ਤੂੰ ਤਾਂ ਸੁਣਾਉਣਾ ਭੁੱਲ ਜਾਂਦਾ ਹਾਂ
ਉਹਦੇ ਵਿਛੋੜੇ ਨੇ ਲਾਈ ਪੀੜ ਐਸੀ
ਜਿਹੜੀ ਅਰਸੇ ਬਾਅਦ ਵੀ ਮੁੱਕਦੀ ਨਹੀ
ਉਹਨੂੰ ਰੋਕਿਆ ਪਰ ਉਹ ਨਹੀ ਰੁਕੀ
ਜਿਵੇਂ ਮੁੱਠੀ ਵਿੱਚ ਰੇਤ ਕਦੇ ਰੁਕਦੀ ਨਹੀ
ਉਹਦੇ ਦਿਲ ਦੀਆਂ ਰੱਬ ਕਰੇ ਪੂਰੀਆਂ ਹੋਣ
ਸਾਨੂੰ ਪ੍ਰਵਾਹ ਆਪਣੇ ਕਿਸੇ ਸੁੱਖ ਦੀ ਨਹੀ
ਉਹਦੇ ਬਿਨਾਂ ਹੋ ਗਏ ਜਿੰਦਾ ਲਾਸ਼ ਵਰਗੇ
ਤੇ ਲਾਸ਼ ਦੀ ਕਦੇ ਕੋਈ ਰਗ ਦੁੱਖਦੀ ਨਹੀ
ਅਸੀ ਤੁਰਦੇ ਰਹੇ ਬਿਨਾਂ ਮੰਜ਼ਿਲ ਤੋ
ਮੰਜ਼ਿਲ ਖੜੀ ਸੀ ਲੰਮਾ ਰਾਹ ਬਣਕੇ
ਜ਼ਿੰਨਾਂ ਰਾਹਾਂ ਨਾਲ ਜੁੜੀਆਂ ਨੇ ਯਾਦਾ ਸਾਡੀਆਂ
ਉਥੇ ਖੜੇ ਨੇ ਰੁੱਖ ਗਵਾਹ ਬਣਕੇ
ਜਦੋ ਉਹਨਾਂ ਨੂੰ ਵਕਤ ਮਿਲੂ ਸਾਡੇ ਬਾਰੇ ਸੋਚਣ ਦਾ
ਉਦੋ ਪਏ ਹੋਵਾਗੇ ਅਸੀ ਕਿਤੇ ਸਵਾਹ ਬਣਕੇ
ਦਿਲ ਵਿੱਚੋ ਕੱਢ ਸਾਨੂੰ ਕੀਤਾ ਬੜੀ ਦੂਰ ਨੀ
ਇੱਕ ਨਾ ਇੱਕ ਦਿਨ ਤੂੰ ਆਵੇਂਗੀ ਜਰੂਰ ਨੀ
ਕੱਟ ਲੈਣੀ ਜਿੰਦ ਤੇਰੀ ਯਾਦ ਦੇ ਸਹਾਰੇ ਨੀ
ਭੁੱਲਣੇ ਨੀ ਦਿਨ ਤੇਰੇ ਨਾਲ ਜੋ ਗੁਜਾਰੇ ਨੀ
ਮੈਂ ਉਹਨਾਂ ਰਾਹਾਂ ਦਾ ਰਾਹੀ ਹਾਂ
ਜਿੱਥੇ ਸੁੰਨਾ ਚਾਰ ਚੁਫੇਰਾ ਏ
ਮੈਨੂੰ ਤੁਰਨੇ ਨੂੰ ਹਿੰਮਤ ਹੈ ਚਾਹੀਦੀ
ਮੇਰੇ ਨਾਲ ਨਾ ਕੋਈ ਮੇਰਾ ਏ
ਦੁੱਖ ਟੁੱਟਦੇ ਨਹੀ ਗਮ ਮੁੱਕਦੇ ਨਹੀ
ਡੇਰਾ ਹੰਝੂਆਂ ਨੇ ਅੱਖੀਆਂ ਚ ਲਾਇਆ ਏ
ਉਹ ਲੱਭਦੇ ਨਹੀ ਪਤਾ ਦੱਸਦੇ ਨਹੀ
ਕਿੱਥੇ ਕੀਤਾ ਉਹਨਾਂ ਨੇ ਵਸੇਰਾ ਏ
ਇਹ ਕਾਲੀ ਰਾਤ ਕਿਉਂ ਮੁੱਕਦੀ ਨਹੀ
ਕਿਉਂ ਨਾਂ ਹੁੰਦਾ ਪਿਆ ਸਵੇਰਾ ਏ
ਧੜਕਣ ਰੁਕ ਚੱਲੀ ਮੈ ਮੁੱਕ ਚੱਲਾ
ਪਰ ਦਿਲ ਵਿਚ ਅਜੇ ਵੀ ਦਰਦ ਬਥੇਰਾ ਏ
ਮੈਨੂੰ ਬੋਲਣਾ ਨਹੀ ਆਉਂਦਾ
ਮੇਰੀ ਚੁੱਪ ਨੂੰ ਮੇਰੀ ਕਮਜ਼ੋਰੀ ਨਾ ਸਮਝਣਾ
ਜੇ ਮੈਂ ਚੁੱਪ ਹਾਂ ਤਾਂ ਇਸ ਦਾ ਮਤਲਬ ਇਹ ਨਹੀ
ਕਿ ਮੈਨੂੰ ਬੋਲਣਾ ਨਹੀ ਆਉਂਦਾ
ਰੋਸ਼ਨੀ ਅੱਖਾ ਦੇ ਝਰੋਖਿਆਂ ਚੋ
ਬਾਹਰ ਆਉਂਦੀ ਏ
ਬੋਲਾਂ ਚੋਂ ਲਿਸ਼ਕਦੀ ਏ
ਕੰਨਾ ਚ ਜਾ ਵੜਦੀ ਏ
ਤੇਲ ਦਾ ਭਰਿਆ ਦੀਵਾ
ਅੰਦਰ ਹੀ ਹੁੰਦਾ
ਬੰਨੇਰਿਆਂ ਤੇ ਟੰਗੇ ਦੀਵੇ
ਤਾਂ ਇਸ਼ਾਰੇ ਈ ਨੇ
ਮੈਂ ਇੱਕਲਾ ਇਸ ਭਰੇ ਸੰਸਾਰ ਦੇ ਕਾਬਿਲ ਨਹੀ
ਹਾਂ ਐਸਾ ਫੁੱਲ ਜੋ ਗੁਲਜ਼ਾਰ ਦੇ ਕਾਬਿਲ ਨਹੀ
ਦਿਲ ਮੇਰਾ ਉਹਦੇ ਕਦਮਾਂ ਚ ਰਹਿਣ ਦੇ ਕਾਬਿਲ ਤੇ ਹੈ
ਪਰ ਮੇਰੀ ਤਕਦੀਰ ਉਹਦੇ ਪਿਆਰ ਦੇ ਕਾਬਿਲ ਨਹੀ
ਪਿਆਰ ਉਹਦੇ ਦਾ ਅਸਰ ਪਤਾ ਨੀ ਹੁਣ ਮੈਨੂੰ ਰਾਜ਼ੀ ਕਰੇ
ਵੈਸੇ ਹੁਣ ਕੋਈ ਦਵਾ ਇਸ ਬਿਮਾਰ ਦੇ ਕਾਬਿਲ ਨਹੀ