Punjabi Written Status
New Punjabi Status | Punjabi Status
ਰੂਹ ਤੱਕ ਨਿਲਾਮ ਹੋ ਜਾਂਦੀ ਏ
ਇਸ਼ਕ ਦੇ ਬਾਜਾਰ ਵਿੱਚ
ਏਨਾਂ ਸੋਖਾ ਨਹੀਂ ਕਿਸੇ ਨੂੰ
ਆਪਣਾ ਬਣਾਉਣਾ
ਜੇ ਰਿਸ਼ਤੇ ਸੱਚੇ ਹੋਣ ਤਾਂ ਉਹ ਜਿਆਦਾ ਸਭਾਲਣੇ ਨਹੀ ਪੈਂਦੇ
ਜਿਹੜੇ ਰਿਸ਼ਤਿਆ ਨੂੰ ਜਿਆਦਾ ਸਭਾਲਣਾ ਪਵੇ
ਉਹ ਰਿਸ਼ਤੇ ਸੱਚੇ ਹੁੰਦੇ ਹੀ ਨਹੀ
ਨਾਂ ਦੁਖ ਦੇਵੋ ਮਾਵਾਂ ਨੂੰ ਮਾਂ ਮਮਤਾ ਦਾ ਸੰਘਣਾ ਬੂਟਾ
ਜੋ ਪਿਆਰ ਦੀ ਛਾਂ ਫੈਲਾਉਦਾ
ਜਿੰਦਗੀ ਵਿਚ ਕਦੇ ਸੁਖ ਨਹੀ ਪਾਉਦਾ
ਜੋ ਮਾਂ ਦਾ ਦਿਲ ਦੁਖਾਉਦਾ
ਸਵੇਰੇ ਕਰਦੀ ਤੂੰ ਯੋਗਾ
ਸ਼ਾਮੀ ਜਾਂਦੀ ਏਂ ਤੁੂੰ ਜਿੰਮ
ਕਾਤਲ ਬਣਾਇਆ ਤੂੰ ਫਿਗਰ
ਤੇ ਹੁੰਦੀ ਜਾਂਦੀ ਏਂ ਸਲਿਮ
ਮੇਰੀ ਜ਼ਿੰਦਗੀ ਵਿੱਚ ਤੇਰੀ ਹੀ ਕਮੀ ਹੈ
ਤੇਰੇ ਬਿਨਾਂ ਤਾਂ ਰਾਤ ਵੀ ਬਹੁਤ ਲੰਮੀ ਹੈ
ਮੇਰੇ ਦਿਲ ਵਿੱਚ ਤੇਰਾ ਹੀ ਹੈ ਵਸੇਰਾ
ਹੁਣ ਰਿਹਾ ਨਾ ਜਾਵੇ ਕਦੇ ਪਾ ਵੀ ਜਾ ਫੇਰਾ
ਅਸੀ ਨੀਵੇ ਹੀ ਚੰਗੇ ਹਾਂ ਉੱਚੇ ਬਣਕੇ ਕੀ ਲੈਣਾ
ਹੱਸ ਕੇ ਸਭ ਨਾਲ ਗੱਲ ਕਰੀਏ
ਲੜਾਈਆਂ ਕਰਕੇ ਕੀ ਲੈਣਾ
ਵਾਹਿਗੁਰੂ ਸਭ ਸੁੱਖੀ ਵੱਸਣ
ਬੁਰਾਈਆਂ ਕਰਕੇ ਕੀ ਲੈਣਾ
ਰੱਬ ਕੋਲੋਂ ਡਰ ਕੇ ਰਹੀਏ ਮੰਦਾਂ ਨਾ ਕਿਸੇ ਨੂੰ ਕਹੀਏ
ਕਿਸਮਤ ਦੇ ਮਾਰਿਆਂ ਨੂੰ ਹੋਰ ਸਤਾਈਏ ਨਾ
ਜਿਸ ਰਾਹ ਤੋਂ ਮਾਪੇ ਰੋਕਣ ਭੁੱਲ ਕੇ ਵੀ ਜਾਈਏ ਨਾ
ਬਿਨ ਨਾਗਾਂ ਹੀ ਤੇਰਾ ਦੀਦਾਰ ਹੋਈ ਜਾਂਦਾ ਏ
ਮੈਨੂੰ ਲੱਗਦਾ ਏ ਇੱਕ ਪਾਸੜ ਪਿਆਰ ਹੋਈ ਜਾਦਾ
ਸੁਬਾਹ ਦੀ ਸੈਰ ਨਾਲ ਤੂੰ ਤੰਦਰੁਸਤ ਹੁੰਦੀ ਜਾਣੀ ਏ
ਪਰ ਮੈਂ ਵਿਚਾਰਾ ਦਿਲ ਦਾ ਬਿਮਾਰ ਹੋਈ ਜਾਂਦਾ ਏ
ਅੱਖ ਰੋਂਦੀ ਤੂੰ ਵੇਖੀ ਸਾਡੀ
ਜ਼ਰਾ ਦਿਲ ਦੇ ਜਖ਼ਮ ਵੀ ਤੱਕ ਸੱਜਣਾ
ਕੋਈ ਸਾਡੇ ਵਰਗਾ ਨਹੀ ਲੱਭਣਾ
ਚਾਹੇ ਯਾਰ ਬਣਾ ਲਈ ਲੱਖ ਸੱਜਣਾ
ਪਤਝੜ ਦੀ ਇੱਕ ਸ਼ਾਮ ਸੁਨਹਿਰੀ ਪੱਤਾ ਪੱਤਾ ਝੜਦਾ ਹੈ
ਚੁੱਪ ਚਪੀਤੇ ਚਿਹਰਾ ਤੇਰਾ ਯਾਦਾਂ ਵਿੱਚ ਆ ਵੜਦਾ ਹੈ
ਹਰ ਐਸੀ ਪਤਝੜ ਮਗਰੋਂ ਕੁਝ ਅੰਦਰ ਮੇਰੇ ਸੜਦਾ ਹੈ
ਲੰਘਿਆ ਹੋਇਆ ਕੱਲ ਮੇਰਾ ਫਿਰ ਵਰਤਮਾਨ ਹੋ ਖੜਦਾ ਹੈ
ਬੁੱਕਾਂ ਵਿੱਚ ਨਹੀ ਪਾਣੀ ਰਹਿੰਦਾ ਜਦ ਬੱਦਲ ਮੀਂਹ ਵਰਸਾਉਂਦੇ ਨੇ
ਲੁਕ ਲੁਕ ਰੋਂਦੇ ਵੇਖੇ ਲੋਕੀਂ ਜਿਹੜੇ ਮਹਿਫਲਾਂ ਵਿੱਚ ਹਸਾਉਂਦੇ ਨੇ
ਵਾਰ ਵਾਰ ਨਹੀਂ ਜੱਗ ਤੇ ਆਉਂਦੇ ਜਿਹੜੇ ਇੱਕ ਵਾਰ ਤੁਰ ਜਾਂਦੇ ਨੇ
ਅਕਸਰ ਹੀ ਉਹ ਭੁੱਲ ਜਾਂਦੇ ਜਿਹੜੇ ਬਹੁਤਾ ਪਿਆਰ ਜਤਾਉਂਦੇ ਨੇ
ਜਦੋਂ ਦੀ ਤੂੰ ਦੂਰ ਹੈ ਉਸ ਵੇਲੇ ਤੋ
ਤੇਰੀਆਂ ਯਾਦਾਂ ਵਿੱਚ ਨਾਲ ਹੀ ਦਿਨ ਲੰਘਦਾ
ਯਾਦ ਨੇ ਮੈਨੂੰ ਸਾਰੀਆਂ ਗੱਲਾਂ
ਕਿਵੇ ਤੇਰੇ ਮੂਹਰੇ ਹੁੰਦਾ ਸੀ ਖੰਗਦਾ
ਹੁਣ ਮੈਂ ਰਹਿੰਦਾ ਬਹੁਤ ਕੱਲਾ
ਮੇਰੀ ਜ਼ਿੰਦਗੀ ਚ ਦੁਬਾਰਾ ਆਜਾ
ਮੈਂ ਤੇਰੇ ਕੋਲ ਰਵਾ ਦੁਆਵਾਂ ਏਹੋ ਮੰਗਦਾ
ਪਾਉਂਦੇ ਸੀ ਜੋ ਸਾਡੇ ਨਾਲ ਵਫ਼ਾ ਦੀਆਂ ਬਾਤਾਂ
ਸੋਚਿਆ ਨਹੀ ਸੀ ਕਦੇ ਏਡੀ ਗੱਲ ਕਹਿਣਗੇ
ਸਾਂਭ ਲੈਂਦਾ ਜਾਗ ਜਾਗ ਕੱਟੀਆਂ ਉਹ ਰਾਤਾਂ
ਜੇ ਪਤਾ ਹੁੰਦਾ ਪਿਆਰ ਦੇ ਸਬੂਤ ਦੇਣੇ ਪੈਣਗੇ
ਜਦੋਂ ਵੀ ਲਿਖਦੇ ਹਾਂ ਅਸੀਂ ਚਿੱਬ ਕੱਢਦੇ ਹਾਂ
ਹਲਕਾ ਫੁਲਕਾ ਸਾਡੇ ਤੋਂ ਉਲੀਕਿਆਂ ਨੀ ਜਾਂਦਾ
ਜੋ ਵੀ ਕਰਨਾਂ ਏ ON THE SPOT ਕਰਦੇ ਹਾਂ
ਸਾਡੇ ਤੋਂ ਆਉਣ ਵਾਲਾ Time ਉਡੀਕਿਆਂ ਨੀ ਜਾਂਦਾ
ਜੋਸ਼ ਚ ਆ ਕੇ ਕੋਈ ਜਵਾਨੀ ਤੋਂ ਪਹਿਲਾਂ ਨਾ ਮਰਿਉ
ਇਹ ਬਹੁਤ ਸੋਹਣਾ ਵਕਤ ਹੈ ਜ਼ਿੰਦਗੀ ਦਾ
ਪਰ ਕਦੇ ਵੀ ਏਸ ਉਮਰ ਦਿਲ ਨਾ ਲਾਇਉ
ਦਿਲ ਟੁੱਟਣ ਤੇ ਬੜਾ ਦਰਦ ਹੁੰਦਾ
ਇਹ ਦਰਦ ਸਿਹਾ ਨਹੀ ਜਾਂਦਾ ਬੰਦਾ ਜਿਉਂਦਾ ਹੀ ਮਰ ਜਾਂਦਾ
ਵੇ ਕੋਈ ਭੁੱਲ ਕੇ ਵੀ ਇਸ਼ਕ ਨਾ ਕਰਿਉ ਵੇ ਕੋਈ ਇਸ਼ਕ ਨਾ ਕਰਿਉ
ਕਿਹੜੇ ਹੌਂਸਲੇ ਦੇ ਨਾਲ ਕੱਲਾ ਕਰ ਗਈ ਏ
ਜੱਗ ਦੀਆਂ ਨਜ਼ਰਾਂ ਚ ਝੱਲਾ ਕਰ ਗਈ ਏ
ਕਿਉਂ ਮੋਮ ਦਿਲ ਤੋਂ ਪੱਥਰ ਕਠੋਰ ਜੀ ਬਣੀ
ਜਾਨੇ ਮੇਰੀਏ ਨੀ ਕਿੱਦਾਂ ਕਿਸੇ ਹੋਰ ਦੀ ਬਣੀ
ਜਿੰਨਾ ਮਰਜੀ ਘੁੰਮ ਅੱਗੇ ਪਿੱਛੇ
ਮੈਂ ਅੱਖ ਨੀ ਤੇਰੇ ਨਾਲ ਹੁਣ ਮਿਲਾਉਣੀ
ਸੜ ਕੇ ਨਾ ਕਰ ਬੀ.ਪੀ ਹਾਈ ਕੁੜੀਏ
ਰੀਸ ਤਾਂ ਤੇਰੇ ਤੋ ਹੋਣੀ ਨੀ
ਨਾ ਸਾਡੇ ਕੋਲ 32 ਬੋਰ
ਨਾ ਸਾਡੇ ਕੋਲ 36 ਬੋਰ
ਪਰ ਜਿਹੜਾ ਸਾਡੇ ਅੱਗੇ ਮਚਾਉਂਦਾ ਸ਼ੋਰ
ਉਹਨੂੰ ਦਈ ਦਾ ਪਾਣੀ ਦੀ ਝੱਗ ਵਾਂਗੂ ਖੋਰ
ਤੈਨੂੰ ਸੋਹਣੀ ਹੋਣ ਦਾ ਭੁਲੇਖਾ ਪੈ ਗਿਆ
ਰੰਨ ਤੇਰੇ ਨਾਲੋ ਟੋਪ ਦੀ ਟਕਾਈ ਹੋਈ ਆ
ਤੂੰ ਤਾਂ ਉਹਦੇ ਮੂਹਰੇ ਬੀਬਾ ਕੁਝ ਵੀ ਨਹੀਂ
ਯਾਰੀ ਮਿੱਤਰਾਂ ਨੇ ਜੀਹਦੇ ਨਾਲ ਲਾਈ ਹੋਈ ਆ
ਉਸਦੇ ਬਿਨਾਂ ਹੁਣ ਚੁੱਪ ਚਾਪ ਰਹਿਣਾ ਚੰਗਾ ਲੱਗਦਾ ਹੈ
ਖਾਮੋਸ਼ੀ ਨਾਲ ਇਹ ਦਰਦ ਸਹਿਣਾ ਚੰਗਾ ਲੱਗਦਾ ਹੈ
ਉਸਦਾ ਮਿਲਣਾ ਨਾ ਮਿਲਣਾ ਕਿਸਮਤ ਦੀ ਗੱਲ ਹੈ
ਪਲ ਪਲ ਉਸਦੀ ਯਾਦ ਵਿੱਚ ਰੋਣਾ ਚੰਗਾ ਲੱਗਦਾ ਹੈ
ਸਾਰੀਆਂ ਖੁਸ਼ੀਆਂ ਅਜੀਬ ਲੱਗਦੀਆਂ ਨੇ ਉਸ ਤੋਂ ਬਿਨਾਂ
ਰਾਤ ਨੂੰ ਰੋ ਰੋ ਕੇ ਉਸਦੀ ਯਾਦ ਵਿੱਚ ਸੋਣਾ ਚੰਗਾ ਲੱਗਦਾ ਹੈ
ਜਿਹੜੀ ਦਿਖਦੀ ਹੋਵੇ ਸਾਊ ਕੁੜੀ
ਉਹਨੂੰ ਜਾ ਫ਼ਤਹਿ ਬੁਲਾ ਦਈ ਦੀ
ਉਂਝ ਠਰਕ ਕਦੇ ਭੋਰਿਆ ਨੀ
ਪਰ ਸੋਹਣੀ ਕੁੜੀ ਦੇ ਪਿੱਛੇ ਗੇੜੀ ਲਾ ਦਈ ਦੀ
ਕੌਣ ਕਿਸੇ ਦਾ ਹੁੰਦਾ ਹੈ
ਸਭ ਝੂਠੇ ਰਿਸ਼ਤੇ ਨਿਭਾਉਂਦੇ ਨੇ
ਸਭ ਦਿਲ ਰੱਖਣ ਦੀਆ ਗੱਲਾਂ ਨੇ
ਸਭ ਅਸਲੀ ਰੂਪ ਛੁਪਾਉਂਦੇ ਨੇ
ਇੱਕ ਵਾਰ ਨਜ਼ਰਾਂ ਵਿੱਚ ਵੱਸਣ ਤੋ ਬਾਅਦ
ਫੇਰ ਸਾਰੀ ਉਮਰ ਰੁਲਾਉਂਦੇ ਨੇ
ਸੁਖ ਦੇ ਰਾਹ ਵਿਚ ਦੁਖ ਮਿਲੇ ਤਾਂ ਕੀ ਕਰੀਏ
ਵਫ਼ਾ ਦੀ ਰਾਹ ਵਿੱਚ ਬੇਵਫ਼ਾ ਮਿਲੇ ਕੀ ਕਰੀਏ
ਕਿਵੇਂ ਬਚਾਈਏ ਇਹ ਜ਼ਿੰਦਗੀ ਧੋਖੇਬਾਜ਼ਾਂ ਤੋ
ਕੋਈ ਦਿਲ ਤੋੜ ਕੇ ਦੇ ਜਾਵੇ ਤਾਂ ਕੀ ਕਰੀਏ
ਕਿਵੇਂ ਦੇ ਲਿਖ ਤੇ ਲੇਖ ਉ ਰੱਬਾ
ਕਿਉਂ ਛੱਡ ਮੇਰਾ ਉਹ ਸਾਥ ਗਈ
ਖੁਸ਼ੀਆਂ ਹਿੱਸੇ ਆਈਆਂ ਹੀ ਨਹੀ
ਤੇ ਕਿਸਮਤ ਵੀ ਦੇ ਮਾਤ ਗਈ
ਪਿਆਰ ਦੀ ਕਦਰ ਘੱਟ ਗਈ
ਕਿਉੰ ਜੋ ਨਿਭਾਉਣਾ ਸੌਖਾ ਨਹੀ ਹੁੰਦਾ
ਜਿਸਮਾ ਦੀ ਭੁੱਖ ਵੱਧ ਗਈ
ਕਿਉਂਕਿ ਇਹ ਪਾਉਣਾ ਔਖਾ ਨਹੀ ਹੁੰਦਾ
ਅਰਮਾਨ ਵੀ ਬਥੇਰੇ ਨੇ ਪਰ ਸਾਹਾਂ ਦੀ ਵੀ ਕਮੀ ਹੈ
ਖੁਸ਼ੀਆਂ ਵੀ ਬੜੀਆਂ ਨੇ ਪਰ ਅੱਖਾਂ ਵਿੱਚ ਨਮੀ ਹੈ
ਹੋਰ ਮਿਲ ਗਏ ਬਥੇਰੇ ਮੈਨੂੰ ਜਾਨ ਤੋ ਵੱਧ ਚਾਹੁਣ ਵਾਲੇ
ਬੱਸ ਜਿੰਦਗੀ ਦੇ ਵਿੱਚ ਤੇਰੀ ਇੱਕ ਕਮੀ ਹੈ
ਜੀਭ ਨਹੀਂ ਕੋਈ ਜਿਸ ਨੇ
ਆਪਣਾ ਆਪ ਨਾ ਕਦੇ ਸਲਾਇਆ ਹੋਵੇ
ਇਸ ਧਰਤੀ ਤੇ ਇਹ ਨਹੀਂ ਸੁਣਿਆ
ਅਕਲ ਨੇ ਇਸ਼ਕ ਹਰਾਇਆ ਹੋਵੇ
ਅਸਲੋਂ ਫੋਕੀ ਸ਼ਾਇਰੀ
ਜਿਸ ਦਾ ਦਰਦ ਅਧਾਰ ਨਾ ਹੋਵੇ
ਦੁਨੀਆ ਤੇ ਕੋਈ ਦਿਲ ਨਹੀ ਐਸਾ
ਜਿਸ ਦੇ ਅੰਦਰ ਪਿਆਰ ਨਾ ਹੋਵੇ
ਨੀ ਤੇਰੇ ਬਿਨਾਂ ਚੁੱਪ ਰਹਿਣ ਨੂੰ ਚਿੱਤ ਕਰਦਾ
ਅੱਖਾਂ ਚੋਂ ਹੰਜੂ ਵਹਾਣ ਨੂੰ ਚਿੱਤ ਕਰਦਾ
ਲੁਕ ਲੁਕ ਰੌਂਦੇ ਦੇ ਅੱਖਾਂ ਚੋ ਪਾਣੀ ਨਾ ਮੁੱਕਦਾ
ਰੱਬਾ ਜਾਨ ਮੇਰੀ ਤਾਂ ਤੂੰ ਮੇਰੇ ਕੋਲੋਂ ਖੋ ਲਈ
ਉਹਦੇ ਜਾਣ ਮਗਰੋ ਇਹ ਚੰਦਰਾ ਸਾਹ ਕਿਉਂ ਨਹੀਂ ਰੁਕਦਾ
ਲੱਖ ਪਾ ਲਉ ਮਹਿਲ ਕੋਠੀਆਂ
ਜਦੋ ਮੌਤ ਆਈ ਉਹਨੇ ਲੈ ਜਾਣਾ
ਕੰਨਾਂ ਤੇ ਰੱਖ ਹੱਥ ਬੇਸ਼ੱਕ
ਜਿਹਨੇ ਸੱਚ ਕਹਿਣਾ ਉਹਨੇ ਕਹਿ ਜਾਣਾ
ਤੂੰ ਕਰ ਭਾਂਵੇ ਲੱਖ ਕੋਸ਼ਿਸ ਜਿੰਨਾਂ ਮਰਜ਼ੀ ਤੁਰ ਸੰਭਲ ਕੇ
ਬੁਰਾ ਜ਼ਮਾਨਾ ਏ ਯਾਰਾ ਪੈਂਦਾ ਪੈਂਦਾ ਫਰਕ ਦਿਲਾਂ ਵਿੱਚ ਪੈ ਹੀ ਜਾਣਾ
ਬੇਵਫ਼ਾ ਸਾਰੇ ਕਦੇ ਯਾਰ ਨੀ ਹੁੰਦੇ
ਤੇ ਸਾਰੇ ਯਾਰ ਵਫ਼ਾਦਾਰ ਨੀ ਹੁੰਦੇ
ਸਾਰੇ ਸਮੇਂ ਨੀ ਹੁੰਦੇ ਪਤਝੜ ਦੇ
ਤੇ ਸਾਰੇ ਯਾਰ ਬਹਾਰ ਨੀ ਹੁੰਦੇ
ਕੋਈ ਨਿਭਾਉਂਦਾ ਮਾਈ ਦਾ ਲਾਲ ਕੀਤੇ
ਪੱਕੇ ਸਾਰਿਆਂ ਦੇ ਕੋਲ ਕਰਾਰ ਨੀ ਹੁੰਦੇ
ਯਾਰੋ ਏ ਯਾਰੀ ਹੁੰਦੀ ਆ ਸਾਗਰਾਂ ਚੋ ਮੋਤੀ ਲੱਭਣ ਜਿਹੀ
ਸਾਰੇ ਡੁਬਦੇ ਨੀ ਤੇ ਸਾਰੇ ਪਾਰ ਨੀ ਹੁੰਦੇ
ਕਦੋ ਇਨਸਾਫ ਦਿੱਤਾ ਅਦਾਲਤਾਂ ਨੇ
ਝੋਲੀ ਅੱਡਿਆ ਅਸਾ ਨੂੰ ਅੱਜ ਤੱਕ ਲੋਕੋ
ਲੰਮੀ ਉਮਰ ਤੋ ਉਡੀਕ ਇੱਥੇ ਫੈਸਲੇ ਦੀ
ਮੰਗੀ ਭੀਖ ਨਹੀ ਮੰਗੇ ਸੀ ਹੱਕ ਲੋਕੋ
ਨੱਕ ਰਗੜਿਆ ਨਾ ਮਿਲਣ ਹੱਕ ਦਿੰਦੇ
ਪੈਂਦਾ ਭੰਨਣਾ ਹੱਕਾ ਲਈ ਨੱਕ ਲੋਕੋ
ਇਸ਼ਕ ਜਿੰਨਾ ਨੂੰ ਲੱਗ ਜਾਂਦੇ
ਸੁੱਕ ਜਾਂਦੇ ਨੇ ਵਾਂਗ ਉਹ ਕਾਨਿਆਂ ਦੇ
ਕੁਝ ਸੁੱਕ ਜਾਂਦੇ ਕੁਝ ਮੁੱਕ ਜਾਂਦੇ
ਰਹਿੰਦੇ ਮਾਰ ਲੈਂਦੇ ਲੋਕ ਤਾਨਿਆਂ ਦੇ
ਰੱਬ ਰੱਬ ਕਰਦੇ ਉਮਰ ਬੀਤੀ
ਰੱਬ ਕੀ ਹੈ ਕਦੇ ਸੋਚਿਆ ਹੀ ਨਹੀ
ਬਹੁਤ ਕੁਝ ਮੰਗ ਲਿਆ ਤੇ ਬਹੁਤ ਕੁਝ ਪਾਇਆ
ਰੱਬ ਵੀ ਪਾਉਣਾ ਹੈ ਕਦੇ ਸੋਚਿਆ ਹੀ ਨਹੀ
ਕੋੜੀ ਚੀਜ਼ ਕਦੇ ਮਿੱਠੀ ਨਹੀ ਹੁੰਦੀ
ਭਾਵੇ ਸ਼ਹਿਦ ਵੀ ਮਿਲਾ ਦਈਏ
ਬੇਗਾਨੇ ਕਦੇ ਆਪਣੇ ਨੀ ਹੁੰਦੇ
ਭਾਵੇ ਜਾਨ ਵੀ ਗੁਆ ਦਈਏ
ਜੇ ਕੋਈ ਮਿੱਠਾ ਦਿੱਤਿਆ ਮਰ ਜਾਵੇ
ਉਹਨੂੰ ਜ਼ਹਿਰ ਦੇਣ ਦੀ ਕੀ ਲੋੜ ਆ
ਦਿਲ ਪਿਆਰ ਕਾ ਹੈ ਜੋਗੀ
ਦਿਲ ਪਿਆਰ ਕਾ ਹੈ ਰੋਗੀ
ਮੇਰੇ ਦਿਲ ਪਰ ਦਿਲਬਰ ਕੀ
ਤਸਵੀਰ ਬਣੀ ਹੋਗੀ
ਜਿਹੜਾ ਆਪਣੀ ਮਾਂ ਦਾ ਨੀ
ਉ ਕਿਸੇ ਥਾਂ ਦਾ ਨੀ
ਸੜਕਾਂ ਤੇ ਜੋ ਰੋੜੀ ਕੁੱਟਣ
ਚੁੰਬਕਾਂ ਨਾਲ ਜੋ ਕਿਲ ਕਾਂਟੇ ਚੁੱਕਣ
ਛੱਪੜ ਕੰਢੇ ਝੁੱਗੀਆ ਦੇ ਵਿੱਚ ਡੇਰੇ ਨੇ
ਉਹ ਵੀ ਤਾਂ ਇਨਸਾਨ ਮਾਲਕਾ ਤੇਰੇ ਨੇ
ਤੈਨੂੰ ਪੈ ਗਿਆ ਚੱਸਕਾ ਕਾਰਾ ਦਾ
ਹੁਣ ਭੁੱਲ ਗਈ ਚੇਤਕ ਯਾਰਾ ਦਾ
ਏਕ ਹੀ ਚੋਖਟ ਪਰ ਸਿਰ ਝੁਕੇ
ਤੋ ਸਕੂਨ ਮਿਲਤਾ ਹੈ
ਭਟਕ ਜਾਤੇ ਹੈ ਵੋ ਲੋਗ
ਜਿੰਨਕੇ ਹਜਾਰੋ ਖੁਦਾ ਹੋਤੇ ਹੈ
ਦੇਖ ਕੁੜੀਏ ਦੁੱਪਟਾ ਸਿਰ ਤੇ ਹੋਣਾ ਚਾਹੀਦਾ
ਗਲ ਚ ਤੇ ਕੁੱਤੇ ਦੇ ਵੀ ਪਟਾ ਹੁੰਦਾ
ਇਸ਼ਕ ਆਖਦਾ ਈ ਤੇਰਾ ਕੱਖ ਰਹਿਣ ਵੀ ਨਹੀਂ ਦੇਣਾ
ਚੁੱਪ ਰਹਿਣ ਵੀ ਨੀ ਦੇਣਾ ਤੇ ਕੁਝ ਕਹਿਣ ਵੀ ਨੀ ਦੇਣਾ
ਤੀਆਂ ਤੇ ਤ੍ਰਿੰਝਣਾਂ ਆਪਾਂ ਭੁੱਲ ਗਏ ਆਂ
ਵੈਸਰਟਨ ਵਾਲੇ ਵਿਰਸੇ ਉੱਤੇ ਡੁੱਲ ਗਏ ਆਂ
ਕੋਈ ਨਾ ਸਾਨੂੰ ਜਾਣੇ ਸੱਭਿਆਚਾਰ ਬਿਨਾਂ
ਚਰਖਾ ਰੋਂਦਾ ਵੇਖਿਆ ਮੈਂ ਮੁਟਿਆਰ ਬਿਨਾਂ
ਐਵੇ ਗੈਰਾਂ ਨਾਲ ਮਿੱਠਾ ਮਿੱਠਾ ਬੋਲ ਹੋ ਗਿਆ
ਸਾਥੋਂ ਜਿੰਦਗੀ ਚ ਆਪੇ ਜ਼ਹਿਰ ਘੋਲ ਹੋ ਗਿਆ
ਰਹੂ ਉਂਗਲਾਂ ਦੇ ਪੋਟਿਆਂ ਚੋਂ ਲਹੂ ਸਿਮਦਾ
ਸਾਥੋਂ ਹੀਰਿਆਂ ਭੁਲੇਖੇ ਕੱਚ ਫੋਲ ਹੋ ਗਿਆ
ਕੀ ਮੁਕ ਜਾਣਾ ਸੀ ਵਾਰਿਸ਼ ਸ਼ਾਹ ਦਾ
ਲਿੱਖੀ ਰਾਂਝੇ ਨਾਮ ਜੇ ਹੀਰ ਹੁੰਦੀ
ਵੱਖ ਰੂਹ ਨਾਲੋ ਰੂਹ ਵੀ ਹੋ ਸਕਦੀ
ਨਈ ਦਿਲ ਚੋ ਵੱਖ ਤਸਵੀਰ ਹੁੰਦੀ
ਨਸ਼ਾਂ ਅੱਖ ਦਾ ਇਕ ਵਾਰੀ ਚੜ ਜਾਵੇ
ਪੂਰੀ ਇਸ਼ਕ ਦੀ ਫੇਰ ਤਸਵੀਰ ਹੁੰਦੀ
ਝੂਠਾ ਰੱਬ ਨੂੰ ਤੁਸੀ ਕਹਿਣ ਵਾਲਿਉ
ਨਿਗਾਂ ਮੇਰੀ ਨਾਲ ਜੇ ਦੇਖ ਲਵੋ
ਝੂਠ ਅੱਖ ਨੀ ਕਦੇ ਕਹਿ ਸਕਦੀ
ਨਿਗਾਂ ਯਾਰ ਦੀ ਨਿਗਾਹੇ ਪੀਰ ਹੁੰਦੀ
ਤੇਰੀ ਅੱਖ ਤੋ ਉਹਲੇ ਹੁੰਦਾ ਨਾਂ
ਮਾੜੀ ਇੰਨੀ ਜੇ ਨਾਂ ਤਕਦੀਰ ਹੁੰਦੀ
ਮਿਰਜ਼ੇ ਦੇ ਤੀਰ ਤੇ ਵਾਰਿਸ਼ ਸ਼ਾਹ ਦੀ ਹੀਰ
ਲੋਕੀ ਲੱਭਦੇ ਫਿਰਨਗੇ
ਪੰਜਾਬ ਦੀ ਬਾਹਾਰ ਤੇ ਪੰਜਾਬੀ ਸੱਭਿਆਚਾਰ
ਲੋਕੀ ਲੱਭਦੇ ਫਿਰਨਗੇ
ਕੋਇਲ ਦੀ ਕੂਕ ਤੇ ਬਿੰਦਰਖੀਏ ਦੀ ਹੂਕ
ਲੋਕੀ ਲੱਭਦੇ ਫਿਰਨਗੇ
ਪਿੰਡ ਦੀਆ ਗਲੀਆ ਤੇ ਮਾਣਕ ਦੀਆ ਕਲੀਆ
ਲੋਕੀ ਲੱਭਦੇ ਫਿਰਨਗੇ
ਸ਼ਿਵ ਦੇ ਗੀਤ ਤੇ ਪੰਜਾਬ ਦਾ ਸੰਗੀਤ
ਲੋਕੀ ਲੱਭਦੇ ਫਿਰਨਗੇ
ਤੱਕੜੀ ਤੇ ਵੱਟੇ ਤੇ ਸਿਰਾ ਤੇ ਦੁਪੱਟੇ
ਲੋਕੀ ਲੱਭਦੇ ਫਿਰਨਗੇ
ਮਾਂ ਦਾ ਪਿਆਰ ਤੇ ਸਾਡੇ ਵਰਗਾ ਯਾਰ
ਲੋਕੀ ਲੱਭਦੇ ਫਿਰਨਗੇ