Quotes on Zindagi in Punjabi

Quotes on Zindagi in Punjabi

ਜੀਵਨ ਦਾ ਸਭ ਤੋਂ ਔਖਾ ਕੰਮ ਹੈ
ਅੱਜ ਕੱਲ ਦੇ ਲੋਕਾਂ ਨੂੰ ਪਹਿਚਾਨਣਾ

ਜਦੋਂ ਕੁਝ ਵੀ ਸਮਝ ਨਾ ਆਵੇ
ਤਾਂ ਸ਼ਾਂਤ ਬੈਠ ਕੇ ਖੁਦ ਨੂੰ ਸਮਝ ਲੈਣਾ ਚਾਹੀਦਾ

ਜੋ ਮਿਲ ਰਿਹਾ ਹੈ ਤੁਹਾਨੂੰ ਉਹੀ ਤੁਹਾਡੇ ਲਈ ਸਹੀ ਹੈ
ਇਹ ਤੁਸੀਂ ਨਹੀਂ ਜਾਣਦੇ ਪਰ ਦੇਣ ਵਾਲਾ ਚੰਗੀ ਤਰਾਂ ਜਾਣਦਾ ਹੈ

ਹਰ ਹਾਲ ਵਿੱਚ ਦਿਮਾਗ ਨੂੰ ਸ਼ਾਂਤ ਰੱਖਣਾ ਸਿੱਖ ਲਉ
ਅੱਧੀਆਂ ਸਮੱਸਿਆਵਾਂ ਤਾਂ ਇਸ ਤਰਾਂ ਹੀ ਖਤਮ ਹੋ ਜਾਣਗੀਆਂ

ਹਜ਼ਾਰਾਂ ਉਲਝਣਾਂ ਦੇ ਵਿੱਚ ਚੱਲਦੇ ਰਹਿਣਾ ਹੀ ਜ਼ਿੰਦਗੀ ਹੈ

ਉੱਥੇ ਤੁਹਾਡਾ ਨਾ ਹੋਣਾ ਹੀ ਬਿਹਤਰ ਹੈ
ਜਿੱਥੇ ਤੁਹਾਡੀ ਕਦਰ ਨਹੀਂ

ਜਰੂਰਤ ਤੋਂ ਜਿਆਦਾ ਵਧੀਆ ਹੋਣਾ ਵੀ
ਜਰੂਰਤ ਤੋਂ ਜਿਆਦਾ ਜਲੀਲ ਕਰਾ ਦਿੰਦਾ ਹੈ

ਅੱਜ ਕੱਲ ਦੇ ਰਿਸ਼ਤੇ ਸੂਰਜਮੁਖੀ ਦੇ ਫੁੱਲ ਜਿਹੇ ਹੁੰਦੇ ਨੇ
ਜਿਹੜੇ ਪਾਸੇ ਜਿਆਦਾ ਫਾਇਦਾ ਮਿਲੇ ਉਧਰ ਹੀ ਘੁੰਮ ਜਾਂਦੇ ਨੇ

ਕਿਹੜੀ ਮਿੱਟੀ ਦੇ ਬਣੇ ਸੀ ਉਹ ਲੋਕ
ਜੋ ਆਪਣਿਆਂ ਦੀ ਚਿੱਠੀ ਦੀ ਮਹੀਨਾ ਮਹੀਨਾ ਉਡੀਕ ਕਰਦੇ ਸੀ ਤੇ ਅੱਜ ਕੱਲ ਕੁਝ ਸਮਾਂ ਗੱਲ ਨਾ ਹੋਵੇ ਤਾਂ ਲੋਕ ਰਿਸ਼ਤਾ ਹੀ ਬਦਲ ਲੈਂਦੇ ਨੇ

ਉਸ ਇਨਸਾਨ ਨੂੰ ਕਦੇ ਝੂਠ ਨਾ ਬੋਲੋ
ਜਿਸ ਨੂੰ ਤੁਹਾਡੇ ਝੂਠ ਤੇ ਵੀ ਵਿਸ਼ਵਾਸ ਹੋਵੇ

ਰਿਸ਼ਤਿਆਂ ਦੀ ਫਿਕਰ ਕਰਨਾ ਛੱਡ ਦਿਉ
ਜਿਸ ਨੇ ਜਿੰਨਾ ਸਾਥ ਦੇਣਾ ਹੈ ਉਹ ਉਨਾ ਹੀ ਨਿਭਾਵੇਗਾ

ਜ਼ਿੰਦਗੀ ਚ ਇੰਨਾਂ ਤਾਂ ਸਬਕ ਮਿਲ ਹੀ ਗਿਆ
ਕਿ ਫਿਕਰ ਚ ਰਹੋਗੇ ਤਾਂ ਖੁਦ ਜਲਾਂਗੇ ਬੇਫਿਕਰ ਰਹਾਂਗੇ ਤਾਂ ਦੁਨੀਆਂ ਜਲੇਗੀ

Quotes on Zindagi in Punjabi

ਧੋਖਿਆਂ ਤੋਂ ਨਾ ਡਰੋ ਧੋਖਾ ਇਨਸਾਨ ਨੂੰ ਅੰਦਰ ਤੋਂ ਮਜਬੂਤ ਬਣਾ ਕੇ ਜਾਂਦਾ ਹੈ

ਖੁਦ ਨੂੰ ਇਸ ਤਰਾਂ ਗੁਆ ਕੇ ਸ਼ਰਮਿੰਦਾ ਨਾ ਕਰੋ
ਮੰਜ਼ਿਲ ਤਾਂ ਚਾਰੇ ਪਾਸੇ ਹੈ ਤੁਸੀਂ ਬਸ ਰਸਤਿਆਂ ਦੀ ਤਲਾਸ਼ ਕਰੋ

ਜਿੰਦਗੀ ਚ ਕੁਝ ਇਹੋ ਜਿਹੇ ਦਰਦ ਨੇ ਜੋ ਜੀਣ ਨਹੀਂ ਦਿੰਦੇ
ਤੇ ਕੁਝ ਇਹੋ ਜਿਹੇ ਫਰਜ਼ ਵੀ ਨੇ ਜੋ ਮਰਨ ਨਹੀਂ ਦਿੰਦੇ

ਪਿਆਰ ਜੋ ਬਚਪਨ ਵਿੱਚ ਮੁਫਤ ਮਿਲਦਾ ਹੈ
ਜਵਾਨੀ ਵਿੱਚ ਕਮਾਉਣਾ ਪੈਂਦਾ ਹੈ ਤੇ ਬੁਢਾਪੇ ਵਿੱਚ ਮੰਗਣਾ ਪੈਂਦਾ ਹੈ

ਯਾਦ ਰੱਖਿਉ ਗੈਰਾਂ ਨੂੰ ਆਪਣਾ ਬਣਾਉਂਦੇ ਬਣਾਉਂਦੇ
ਇੱਕ ਦਿਨ ਕਿਤੇ ਤੁਸੀਂ ਆਪਣਿਆਂ ਨੂੰ ਨਾ ਗਵਾ ਦਿਉ

ਜੋ ਵੀ ਆਉਂਦਾ ਇੱਕ ਨਵੀਂ ਚੋਟ ਦੇ ਕੇ ਚਲਿਆ ਜਾਂਦਾ ਹੈ
ਮੰਨਿਆ ਮਜਬੂਤ ਹਾਂ ਮੈਂ ਪਰ ਪੱਥਰ ਤਾਂ ਨਹੀਂ

ਜਦੋਂ ਜ਼ਰੂਰਤ ਬਦਲਦੀ ਹੈ
ਤਾਂ ਲੋਕਾਂ ਦਾ ਗੱਲ ਕਰਨ ਦਾ ਤਰੀਕਾ ਵੀ ਬਦਲ ਜਾਂਦਾ ਹੈ

ਰਿਸ਼ਤਾ ਹੋਣ ਨਾਲ ਰਿਸ਼ਤਾ ਨਹੀਂ ਬਣਦਾ
ਬਲਕਿ ਰਿਸ਼ਤਾ ਨਿਭਾਉਣ ਨਾਲ ਰਿਸ਼ਤਾ ਬਣਦਾ ਹੈ

ਹੰਝੂ ਵੀ ਆਉਂਦੇ ਨੇ ਦਰਦ ਲੁਕਾਉਣਾ ਵੀ ਪੈਂਦਾ
ਇਹ ਜ਼ਿੰਦਗੀ ਹੈ ਜਨਾਬ ਇੱਥੇ ਜਬਰਦਸਤੀ ਮੁਸਕਰਾਉਣਾ ਵੀ ਪੈਂਦਾ

ਜ਼ਿੰਦਗੀ ਬਦਲਣ ਦੇ ਲਈ ਲੜਨਾ ਪੈਂਦਾ
ਤੇ ਆਸਾਨ ਕਰਨ ਦੇ ਲਈ ਸਮਝਣਾ ਪੈਂਦਾ

ਭੁੱਲਣ ਵਾਲੀਆਂ ਸਾਰੀਆਂ ਗੱਲਾਂ ਯਾਦ ਨੇ
ਇਸੇ ਲਈ ਜ਼ਿੰਦਗੀ ਵਿੱਚ ਵਿਵਾਦ ਨੇ

ਲੋਕਾਂ ਨੂੰ ਇਸ ਗੱਲ ਤੋਂ ਕੋਈ ਫਰਕ ਨਹੀਂ ਪੈਂਦਾ
ਕਿ ਤੁਸੀਂ ਖੁਸ਼ ਹੋ ਜਾਂ ਨਹੀਂ
ਹਾਂ ਉਹਨਾਂ ਨੂੰ ਇਸ ਗੱਲ ਤੋਂ ਫਰਕ ਜਰੂਰ ਪੈਂਦਾ ਹੈ
ਕਿ ਤੁਸੀਂ ਉਹਨਾਂ ਨੂੰ ਖੁਸ਼ ਰੱਖਦੇ ਹੋ ਜਾਂ ਨਹੀਂ

Punjabi Quotes

ਕੱਪੜੇ ਤੇ ਚਿਹਰੇ ਅਕਸਰ ਝੂਠ ਬੋਲਿਆ ਕਰਦੇ ਨੇ
ਇਨਸਾਨ ਦੀ ਅਸਲੀਅਤ ਤਾਂ ਵਕਤ ਹੀ ਦੱਸਦਾ ਹੈ

ਜਦੋਂ ਤੱਕ ਤੁਸੀਂ ਆਪਣੀਆਂ ਸਮੱਸਿਆਵਾਂ ਤੇ ਕਠਿਨਾਈਆਂ ਦੀ ਵਜ੍ਹਾ ਦੂਸਰਿਆਂ ਨੂੰ ਮੰਨਦੇ ਹੋ ਉਦੋਂ ਤੱਕ ਤੁਸੀਂ ਆਪਣੀਆਂ ਸਮੱਸਿਆਵਾਂ ਤੇ ਕਠਿਨਾਈਆਂ ਨੂੰ ਖਤਮ ਨਹੀਂ ਕਰ ਸਕਦੇ

ਆਪਣਿਆਂ ਨੂੰ ਆਪਣੇ ਹੋਣ ਦਾ ਅਹਿਸਾਸ ਦਵਾਉ
ਨਹੀਂ ਤਾਂ ਵਕਤ ਉਹਨਾਂ ਨੂੰ ਤੁਹਾਡੇ ਬਿਨਾਂ ਜੀਣਾ ਸਿਖਾ ਦੇਵੇਗਾ

ਬਾਦਸ਼ਾਹ ਤਾਂ ਵਕਤ ਹੁੰਦਾ ਹੈ
ਇਨਸਾਨ ਤਾਂ ਐਵੇਂ ਹੀ ਗਰੂਰ ਕਰਦਾ ਹੈ

ਜਦੋਂ ਲੋਕ ਤੁਹਾਡਾ ਮੁਕਾਬਲਾ ਨਹੀਂ ਕਰ ਸਕਦੇ
ਤਾਂ ਤੁਹਾਡੇ ਨਾਲ ਨਫਰਤ ਕਰਨ ਲੱਗ ਜਾਂਦੇ ਨੇ

ਜਿਸ ਤੋਂ ਉਮੀਦ ਹੋਵੇ ਜੇਕਰ ਉਹੀ ਦਿਲ ਦੁਖਾ ਦੇਵੇ
ਤਾਂ ਪੂਰੀ ਦੁਨੀਆਂ ਤੋਂ ਭਰੋਸਾ ਉੱਠ ਜਾਂਦਾ ਹੈ

ਸਾਰੀ ਦੁਨੀਆ ਕਹਿੰਦੀ ਹੈ ਕਿ ਹਾਰ ਮੰਨ ਲੈ
ਪਰ ਦਿਲ ਕਹਿੰਦਾ ਹੈ ਇਕ ਵਾਰ ਹੋਰ ਕੋਸ਼ਿਸ਼ ਕਰ ਤੂੰ ਜਰੂਰ ਕਰ ਸਕਦਾ ਏ

ਆਪਣੇ ਰਸਤੇ ਖੁਦ ਚੁਣੋ ਕਿਉਂਕਿ ਤੁਹਾਨੂੰ ਤੁਹਾਡੇ ਤੋਂ ਬਿਹਤਰ ਕੋਈ ਨਹੀਂ ਜਾਣਦਾ

ਕਿਸੇ ਦੇ ਪੈਰਾਂ ਚ ਡਿੱਗ ਕੇ ਕਾਮਯਾਬੀ ਪਾਉਣ ਦੇ ਬਦਲੇ
ਆਪਣੇ ਪੈਰਾਂ ਤੇ ਚੱਲ ਕੇ ਕੁਝ ਬਣਨ ਦੀ ਠਾਣ ਲਵੋ

ਜਿਸ ਦਿਨ ਤੁਸੀਂ ਆਪਣੇ ਹਾਸੇ ਦੇ ਮਾਲਕ ਖੁਦ ਬਣ ਜਾਉਗੇ
ਫਿਰ ਤੁਹਾਨੂੰ ਕੋਈ ਵੀ ਰਵਾ ਨਹੀਂ ਸਕਦਾ

ਨਿੰਦਿਆ ਤੋਂ ਘਬਰਾ ਕੇ ਆਪਣੀ ਮੰਜ਼ਿਲ ਦਾ ਰਾਹ ਨਾ ਛੱਡੋ
ਕਿਉਂਕਿ ਮੰਜ਼ਿਲ ਮਿਲਦੇ ਹੀ
ਲੋਕਾਂ ਦੇ ਤੁਹਾਡੇ ਪ੍ਰਤੀ ਵਿਚਾਰ ਬਦਲ ਜਾਂਦੇ ਨੇ

ਕਿਸੇ ਨੂੰ ਇੰਨਾਂ ਵੀ ਹੱਕ ਨਾ ਦਿਉ
ਕਿ ਉਹ ਤੁਹਾਡੇ ਚਿਹਰੇ ਦੀ ਮੁਸਕਰਾਹਟ ਹੀ ਖੋ ਲਵੇ

Quotes on Zindagi in Punjabi

ਬੋਲੀ ਵਿੱਚ ਅਜੀਬ ਤਾਕਤ ਹੁੰਦੀ ਹੈ
ਕੌੜਾ ਬੋਲਣ ਵਾਲੇ ਦਾ ਸ਼ਹਿਦ ਵੀ ਨਹੀਂ ਵਿਕਦਾ
ਤੇ ਮਿੱਠਾ ਬੋਲਣ ਵਾਲੇ ਦੀਆਂ ਮਿਰਚਾਂ ਵੀ ਵਿਕ ਜਾਂਦੀਆਂ ਨੇ

ਜੋ ਇਨਸਾਨ ਜਿੰਨਾਂ ਖਾਮੋਸ਼ ਰਹਿੰਦਾ ਹੈ
ਉਹ ਆਪਣੀ ਇੱਜਤ ਨੂੰ ਉਨਾਂ ਹੀ ਬਚਾ ਕੇ ਰੱਖਦਾ ਹੈ

ਬਹੁਤ ਦੂਰ ਤੱਕ ਜਾਣਾ ਪੈਂਦਾ ਹੈ
ਸਿਰਫ ਇਹ ਜਾਣਨ ਲਈ ਕਿ ਨਜ਼ਦੀਕ ਕੌਣ ਹੈ

ਵਕਤ ਤੁਹਾਡਾ ਹੈ ਚਾਹੋ ਤਾਂ ਸੋਨਾ ਬਣਾ ਲਉ
ਚਾਹੋ ਤਾਂ ਸੌਣ ਵਿੱਚ ਗੁਜ਼ਾਰ ਦੋ

ਵਕਤ ਹਾਲਾਤ ਦੇਖ ਕੇ ਬਦਲਦਾ ਹੈ
ਤੇ ਆਪਣੇ ਮੌਕਾ ਦੇਖ ਕੇ

ਬੁਰਾ ਕਰਨ ਦਾ ਵਿਚਾਰ ਆਵੇ ਤਾਂ ਕੱਲ ਤੇ ਟਾਲੋ
ਕੁਝ ਵਧੀਆ ਕਰਨ ਦਾ ਵਿਚਾਰ ਆਵੇ ਤਾਂ ਅੱਜ ਹੀ ਕਰ ਲਵੋ

ਸੱਚੇ ਇਨਸਾਨ ਨੂੰ ਝੂਠੇ ਇਨਸਾਨ ਨਾਲੋਂ
ਅਕਸਰ ਜਿਆਦਾ ਸਫਾਈ ਦੇਣੀ ਪੈਂਦੀ ਹੈ

ਸੱਚ ਨੂੰ ਅਕਲ ਹੀ ਨਹੀਂ ਗੱਲ ਕਰਨ ਦੀ
ਝੂਠ ਨੂੰ ਦੇਖੋ ਕਿੰਨਾ ਮਿੱਠਾ ਬੋਲਦਾ ਹੈ

ਪਰਖੋਗੇ ਤਾਂ ਕੋਈ ਆਪਣਾ ਨਹੀਂ
ਤੇ ਜੇਕਰ ਸਮਝੋਗੇ ਤਾਂ ਕੋਈ ਬੇਗਾਨਾ ਨਹੀਂ

ਕਈ ਵਾਰ ਮਨ ਕਰਦਾ ਕਿ ਹਾਰ ਮੰਨ ਲਵਾਂ
ਪਰ ਬਾਅਦ ਚ ਯਾਦ ਆਉਂਦਾ
ਕਿ ਹਾਲੇ ਤਾਂ ਮੈਂ ਬਹੁਤ ਲੋਕਾਂ ਨੂੰ ਗਲਤ ਸਾਬਤ ਕਰਨਾ

ਮੇਰੀ ਮੰਜ਼ਿਲ ਮੇਰੇ ਕਰੀਬ ਹੈ
ਇਸਦਾ ਮੈਨੂੰ ਅਹਿਸਾਸ ਹੈ
ਘਮੰਡ ਨਹੀਂ ਮੈਨੂੰ ਆਪਣੇ ਇਰਾਦਿਆਂ ਤੇ
ਇਹ ਮੇਰੀ ਸੋਚ ਤੇ ਫੈਸਲੇ ਦਾ ਵਿਸ਼ਵਾਸ ਹੈ

ਜੀਵਨ ਚ ਇੰਨਾਂ ਕੁ ਸੰਘਰਸ਼ ਤਾਂ ਕਰ ਲੈਣਾ ਚਾਹੀਦਾ
ਕਿ ਆਪਣੇ ਬੱਚੇ ਦਾ ਆਤਮ ਵਿਸ਼ਵਾਸ ਵਧਾਉਣ ਲਈ ਦੂਸਰਿਆਂ ਦੀ ਉਦਾਹਰਨ ਨਾ ਦੇਣੀ ਪਵੇ

Punjabi Quotes

ਦੂਸਰਿਆਂ ਦੇ ਬੁਰੇ ਵਕਤ ਤੇ ਹੱਸਣ ਵਾਲਿਆਂ ਨੂੰ
ਇਹ ਸਮਝ ਲੈਣਾ ਚਾਹੀਦਾ
ਕਿ ਬੁਰਾ ਵਕਤ ਜਦੋਂ ਵੀ ਵਾਰ ਕਰਦਾ
ਤਾਂ ਹਰ ਦਿਸ਼ਾ ਤੋਂ ਵਾਰ ਕਰਦਾ ਹੈ

ਉਡਾ ਦਿੰਦੀਆਂ ਨੇ ਨੀਂਦਾਂ ਕਈ ਜਿੰਮੇਵਾਰੀਆਂ ਘਰ ਦੀਆਂ
ਰਾਤ ਨੂੰ ਜਾਗਣ ਵਾਲਾ ਹਰ ਇਨਸਾਨ ਆਸ਼ਿਕ ਨਹੀਂ ਹੁੰਦਾ

ਉਮੀਦ ਸਾਨੂੰ ਕਦੇ ਵੀ ਛੱਡ ਕੇ ਨਹੀਂ ਜਾਂਦੀ
ਬਸ ਅਸੀਂ ਹੀ ਉਸ ਨੂੰ ਛੱਡ ਦਿੰਦੇ ਹਾਂ

ਦੁਨੀਆਂ ਦੇ ਸਭ ਤੋਂ ਮੁਸ਼ਕਿਲ ਕੰਮਾਂ ਵਿੱਚੋਂ ਇੱਕ ਹੈ
ਸਮਝਦਾਰਾਂ ਨੂੰ ਸਮਝਣਾ

ਲੋਕ ਬਦਲਦੇ ਨਹੀਂ ਬਸ ਬੇ-ਨਕਾਬ ਹੁੰਦੇ ਨੇ

ਕਦਰ ਕਰਨ ਵਾਲੇ ਨੂੰ
ਹਮੇਸ਼ਾ ਬੇਕਦਰੇ ਲੋਕ ਹੀ ਮਿਲਦੇ ਨੇ

ਨਾ ਕਿਸੇ ਦੇ ਡਰ ਨਾਲ ਜੀਉ
ਨਾ ਕਿਸੇ ਦੇ ਪ੍ਰਭਾਵ ਨਾਲ ਜੀਉ
ਇਹ ਤੁਹਾਡੀ ਜ਼ਿੰਦਗੀ ਹੈ
ਤੁਸੀਂ ਬਸ ਆਪਣੇ ਸੁਭਾਅ ਨਾਲ ਜੀਉ

ਅਕਸਰ ਇਕੱਲੇਪਣ ਵਿੱਚੋਂ ਉਹੀ ਗੁਜ਼ਰਦੇ ਨੇ
ਜੋ ਜ਼ਿੰਦਗੀ ਚ ਸਹੀ ਫੈਸਲੇ ਨੂੰ ਚੁਣਦੇ ਨੇ

ਜ਼ਿੰਦਗੀ ਚ ਜਿਹੜੇ ਲੋਕ ਤੁਹਾਨੂੰ ਦੌੜ ਕੇ ਨਹੀਂ ਹਰਾ ਪਾਉਂਦੇ
ਉਹ ਤੁਹਾਨੂੰ ਤੋੜ ਕੇ ਹਰਾਉਣ ਦੀ ਕੋਸ਼ਿਸ਼ ਕਰਦੇ ਨੇ

ਉੱਪਰ ਵਾਲਾ ਮੌਜ ਵਿੱਚ ਆ ਜਾਵੇ ਤਾਂ ਸਰਤਾਜ ਬਣਾ ਦਿੰਦਾ ਹੈ
ਤੇ ਜੇਕਰ ਥੋੜੀ ਜਿਹੀ ਨਜ਼ਰ ਫੇਰ ਲਵੇ ਤਾਂ ਮੁਹਤਾਜ ਬਣਾ ਦਿੰਦਾ ਹੈ

Punjabi Quotes :- Deep Quotes in Punjabi

Leave a Comment