Sachiyan Gallan
Sachiyan Gallan Punjabi | Khariyan Punjabi Sachiyan Gallan | Sachiyan Gallan | Punjabi Sachiyan Gallan Status
ਅੱਜ ਵਕਤ ਨੇ ਸਾਨੂੰ ਕੈਦ ਕੀਤਾ ਹੈ ਸਾਡੇ ਨਜ਼ਰੀਏ ਨੂੰ ਨਹੀਂ ਸਾਡੀ ਸੋਚ ਨੂੰ ਨਹੀਂ ਇਹ ਤਾਂ ਸਾਡਾ ਨਜ਼ਰੀਆ ਹੈ ਕਿ ਅੱਜ ਅਸੀਂ ਬੰਦ ਦਰਵਾਜਿਆਂ ਦੀਆਂ ਖਿੜਕੀਆਂ ਖੋਲ ਕੇ ਕੀ ਵੇਖਣਾ ਚਾਹਾਂਗੇ
ਇੱਕ ਔਰਤ ਦੇ ਪਤੀ ਦੀ ਬਦਲੀ ਇਕ ਇਹੋ ਜਿਹੇ ਆਰਮੀ ਟ੍ਰੇਨਿੰਗ ਕੈਂਪ ਵਿੱਚ ਹੋਈ ਜੋ ਰੇਗਿਸਤਾਨ ਦੇ ਨਜ਼ਦੀਕ ਸੀ ਉਹ ਜਦੋਂ ਆਪਣੇ ਪਤੀ ਨਾਲ ਰਹਿਣ ਗਈ ਤਾਂ ਕੁਝ ਹੀ ਦਿਨਾਂ ਵਿੱਚ ਉਸ ਨੂੰ ਉਸ ਜਗ੍ਹਾ ਨਾਲ ਨਫਰਤ ਹੋ ਗਈ ਉਸਦੇ ਪਤੀ ਨੂੰ ਰੋਜ਼ ਰੇਗਿਸਤਾਨ ਵਿੱਚ ਡਿਊਟੀ ਕਰਨ ਜਾਣਾ ਪੈਂਦਾ ਸੀ ਤੇ ਉਹ ਪਿੱਛੇ ਇਕੱਲੀ ਰਹਿ ਜਾਂਦੀ ਸੀ ਲਗਾਤਾਰ ਵੱਧਦਾ ਤਾਪਮਾਨ ਨਾ ਸਹਿਣ ਯੋਗ ਗਰਮੀ ਚਾਰੇ ਪਾਸੇ ਰੇਤਾ ਹੀ ਰੇਤਾ ਗੱਲ ਕਰਨ ਨੂੰ ਕੋਈ ਵੀ ਨਹੀਂ ਗਰਮ ਹਵਾਵਾਂ ਲਗਾਤਾਰ ਵਗਦੀਆਂ
ਕੁਝ ਵੀ ਖਾਉ ਪੀਉ ਇਥੋਂ ਤੱਕ ਕਿ ਸਾਹ ਵੀ ਲਉ ਤਾਂ ਸਭ ਵਿੱਚ ਧੂੜ ਹੀ ਧੂੜ ਭਰੀ ਹੁੰਦੀ ਉਸਨੇ ਆਪਣੇ ਪਿਤਾ ਨੂੰ ਚਿੱਠੀ ਲਿਖੀ ਸਭ ਕੁਝ ਦੱਸਿਆ ਤੇ ਆਖਰ ਵਿੱਚ ਲਿਖਿਆ ਮੇਰਾ ਇਥੇ ਇਕ ਦਿਨ ਵੀ ਰਹਿਣਾ ਹੁਣ ਮੇਰੇ ਬਰਦਾਸ਼ਤ ਤੋਂ ਬਾਹਰ ਹੈ ਇਸ ਤੋਂ ਚੰਗਾ ਕਿ ਮੈਂ ਜੇਲ ਵਿੱਚ ਹੁੰਦੀ
ਉਸਦੇ ਪਿਤਾ ਨੂੰ ਜਦੋਂ ਚਿੱਠੀ ਮਿਲੀ ਤਾਂ ਉਹਨਾਂ ਨੇ ਉਸਦੇ ਜਵਾਬ ਵਿੱਚ ਸਿਰਫ ਦੋ ਲਾਈਨਾਂ ਲਿਖੀਆਂ ਤੇ ਉਹਨਾਂ ਦੋ ਲਾਈਨਾਂ ਨੇ ਉਸ ਔਰਤ ਦੀ ਜਿੰਦਗੀ ਬਦਲ ਦਿੱਤੀ ਜਾਣਦੇ ਹੋ ਉਸਦੇ ਪਿਤਾ ਨੇ ਕੀ ਲਿਖਿਆ
ਦੋ ਵਿਅਕਤੀਆਂ ਨੇ ਜੇਲ ਦੀਆਂ ਸਲਾਖਾਂ ਦੇ ਅੰਦਰੋਂ ਵੇਖਿਆ ਇਕ ਨੇ ਚਿੱਕੜ ਵੇਖਿਆ ਇਕ ਨੇ ਤਾਰਿਆਂ ਨਾਲ ਭਰਿਆ ਆਸਮਾਨ ਵੇਖਿਆ ਇਕ ਨੇ ਚਿੱਕੜ ਵੇਖਿਆ ਇਕ ਨੇ ਤਾਰਿਆਂ ਨਾਲ ਭਰਿਆ ਆਸਮਾਨ ਵੇਖਿਆ
ਇਹਨਾਂ ਲਾਈਨਾਂ ਨੂੰ ਉਸ ਔਰਤ ਨੇ ਵਾਰ ਵਾਰ ਪੜਿਆ ਉਸ ਤੇ ਇਹਨਾਂ ਲਾਈਨਾਂ ਦਾ ਇਹਨਾਂ ਗਹਿਰਾ ਅਸਰ ਹੋਇਆ ਕਿ ਫਿਰ ਉਸਨੇ ਜੀਵਨ ਵਿੱਚ ਕਦੇ ਸ਼ਿਕਾਇਤਾਂ ਨਹੀਂ ਕੀਤੀਆਂ
ਉਸ ਤੋਂ ਬਾਅਦ ਉਸਨੇ ਸਿਰਫ ਚੰਗਿਆਈਆਂ ਨੂੰ ਹੀ ਗਿਣਿਆ ਤੇ ਉਸਦੇ ਲਈ ਉਸਨੇ ਉਸ ਪ੍ਰਮਾਤਮਾ ਦਾ ਧੰਨਵਾਦ ਕੀਤਾ ਭਾਵ ਉਸਨੇ ਆਪਣੇ ਜੀਵਨ ਵਿੱਚ ਕਦੇ ਵੀ ਚਿੱਕੜ ਨਹੀਂ ਵੇਖਿਆ ਸਿਰਫ ਤਾਰਿਆਂ ਨਾਲ ਭਰੇ ਆਸਮਾਨ ਨੂੰ ਵੇਖਿਆ
ਜਿਵੇਂ ਤੁਸੀਂ ਵੇਖਣਾ ਚਾਹੋਗੇ ਉਦਾ ਹੀ ਇਹ ਜੀਵਨ ਇਹ ਸੰਸਾਰ ਇਹ ਲੋਕ ਤੁਹਾਨੂੰ ਦਿਸਣਗੇ ਬੇਸ਼ੱਕ ਕਈ ਸਥਿਤੀਆਂ ਸਾਡੇ ਹੱਥ ਵਿੱਚ ਨਹੀਂ ਹੁੰਦੀਆਂ ਪਰ ਉਹਨਾਂ ਤੇ ਸਾਡਾ ਜਵਾਬ ਕਿਵੇਂ ਹੋਣਾ ਚਾਹੀਦਾ ਇਹ ਪੂਰੀ ਤਰਾਂ ਸਾਡੇ ਹੀ ਹੱਥ ਵਿੱਚ ਹੁੰਦਾ ਹੈ
ਇਕ ਗੁਰੂ ਨੂੰ ਚੇਲੇ ਨੇ ਕਿਹਾ ਕਿ ਗੁਰੂ ਜੀ ਇੱਕ ਆਦਮੀ ਆਸ਼ਰਮ ਦੇ ਲਈ ਆਪਣੀ ਗਾਂ ਦਾਨ ਵਿੱਚ ਦੇ ਗਿਆ ਹੈ ਤਾਂ ਗੁਰੂ ਨੇ ਉੱਤਰ ਦਿੱਤਾ ਚੰਗਾ ਹੋਇਆ ਸਭ ਨੂੰ ਦੁੱਧ ਪੀਣ ਲਈ ਮਿਲੇਗਾ ਕੁਝ ਦਿਨਾਂ ਦੇ ਬਾਅਦ ਚੇਲੇ ਨੇ ਫਿਰ ਆ ਕੇ ਕਿਹਾ ਕਿ ਗੁਰੂ ਜੀ ਜਿਸ ਵਿਅਕਤੀ ਨੇ ਗਾਂ ਦਿੱਤੀ ਸੀ ਉਹ ਆ ਕੇ ਆਪਣੀ ਗਾਂ ਵਾਪਸ ਲੈ ਗਿਆ ਤਾਂ ਗੁਰੂ ਨੇ ਕਿਹਾ ਚੰਗਾ ਹੋਇਆ ਗੋਬਰ ਉਠਾਉਣ ਦੇ ਝੰਜਟ ਤੋਂ ਮੁਕਤੀ ਮਿਲੀ
ਸਥਿਤੀਆਂ ਬਦਲਣ ਤਾਂ ਆਪਣਾ ਮੂਡ ਵੀ ਬਦਲ ਲਵੋ ਫਿਰ ਦੁਖ ਵੀ ਸੁਖ ਵਿੱਚ ਬਦਲ ਜਾਣਗੇ
ਸਾਰਾ ਖੇਡ ਤਾਂ ਬਸ ਨਜ਼ਰੀਏ ਦਾ ਹੀ ਹੈ ਸਾਡੇ ਚ ਹਰ ਕਿਸੇ ਨੂੰ ਸਵਰਗ ਦੀ ਚਾਬੀ ਦਿੱਤੀ ਗਈ ਹੈ ਵਿਲੱਖਣ ਗੱਲ ਤਾਂ ਇਹ ਹੈ ਕਿ ਉਸੇ ਚਾਬੀ ਨਾਲ ਨਰਕ ਦੇ ਦੁਆਰ ਵੀ ਖੁੱਲਦੇ ਨੇ ਤੇ ਉਸ ਚਾਬੀ ਦਾ ਨਾਮ ਹੈ ਨਜਰੀਆ
ਕਿਸੇ ਨੇ ਸੱਚ ਹੀ ਕਿਹਾ ਕਿ ਤੁਹਾਡੇ ਹਾਲਾਤ ਨਹੀਂ ਤੁਹਾਡਾ ਮੂਡ ਹੀ ਤੁਹਾਨੂੰ ਖੁਸ਼ ਰੱਖਦਾ ਹੈ ਸਥਿਤੀ ਕੋਈ ਵੀ ਹੋਵੇ ਕਿਵੇਂ ਵੀ ਹੋਵੇ ਮਨ ਵਿੱਚ ਪੋਜੀਟਿਵਿਟੀ ਹੋਣੀ ਚਾਹੀਦੀ ਹੈ
ਇੱਕ ਵਾਰ ਦੋ ਫਕੀਰ ਚਾਰ ਮਹੀਨਿਆਂ ਤੋਂ ਬਾਹਰ ਯਾਤਰਾ ਤੇ ਗਏ ਹੋਏ ਸੀ ਤੇ ਚਾਰ ਮਹੀਨਿਆਂ ਬਾਅਦ ਉਹ ਆਪਣੀ ਝੌਂਪੜੀ ਕੋਲ ਪਹੁੰਚੇ ਜਿਵੇਂ ਹੀ ਉਹ ਝੌਂਪੜੀ ਕੋਲ ਗਏ ਤਾਂ ਜਵਾਨ ਫਕੀਰ ਕ੍ਰੋਧ ਨਾਲ ਭਰ ਗਿਆ ਤੂਫਾਨ ਤੇ ਮੀਹ ਨੇ ਉਹਨਾਂ ਦੀ ਅੱਧੀ ਝੌਂਪੜੀ ਨੂੰ ਉਡਾ ਦਿੱਤਾ ਸੀ ਸਿਰਫ ਅੱਧੀ ਝੌਂਪੜੀ ਬਚੀ ਸੀ
ਜਵਾਨ ਫਕੀਰ ਨੇ ਰੌਲਾ ਪਾਇਆ ਕਿ ਇਹ ਤਾਂ ਹੱਦ ਹੋ ਗਈ ਹੁਣ ਤਾਂ ਸ਼ੱਕ ਹੁੰਦਾ ਹੈ ਕਿ ਈਸ਼ਵਰ ਹੈ ਵੀ ਹੈ ਜਾਂ ਨਹੀਂ ਨਗਰ ਦੇ ਪਾਪੀਆਂ ਦੇ ਮਹਿਲ ਉਦਾਂ ਹੀ ਖੜੇ ਨੇ ਉਹਨਾਂ ਦਾ ਤਾਂ ਵਾਲ ਵੀ ਵਿੰਗਾ ਨਹੀਂ ਹੋਇਆ ਅਸੀਂ ਦਿਨ ਰਾਤ ਪ੍ਰਾਰਥਨਾ ਕਰਦੇ ਹਾਂ ਤੇ ਪ੍ਰਮਾਤਮਾ ਨੇ ਸਾਡੀ ਹੀ ਝੌਂਪੜੀ ਤੋੜ ਦਿੱਤੀ
ਦੂਸਰੇ ਪਾਸੇ ਬੁੱਢਾ ਫਕੀਰ ਆਸਮਾਨ ਦੇ ਵੱਲ ਹੱਥ ਜੋੜ ਕੇ ਖੜਾ ਸੀ ਉਸਦੀਆਂ ਅੱਖਾਂ ਚ ਆਨੰਦ ਦੇ ਹੰਝੂ ਵਹਿ ਰਹੇ ਸੀ ਜਵਾਨ ਫਕੀਰ ਨੇ ਹੈਰਾਨੀ ਨਾਲ ਪੁੱਛਿਆ ਇਹ ਕੀ ਕਰ ਰਹੇ ਹੋ ਤੁਸੀਂ ਬੁੱਢੇ ਫਕੀਰ ਨੇ ਕਿਹਾ ਮੈਂ ਪ੍ਰਮਾਤਮਾ ਨੂੰ ਧੰਨਵਾਦ ਦੇ ਰਿਹਾ ਭਲਾ ਤੂਫਾਨ ਦਾ ਕੀ ਭਰੋਸਾ ਸੀ ਉਹ ਤਾਂ ਪੂਰਾ ਛੱਪਰ ਵੀ ਉਡਾ ਕੇ ਲਿਜਾ ਸਕਦਾ ਸੀ ਜਰੂਰ ਪ੍ਰਮਾਤਮਾ ਨੇ ਹੀ ਮਿਹਰ ਕੀਤੀ ਹੈ ਤਾਂ ਹੀ ਤਾਂ ਅੱਧਾ ਛੱਪਰ ਬਚਿਆ ਰਹਿ ਗਿਆ
ਸਾਡਾ ਗਰੀਬਾਂ ਦਾ ਵੀ ਕਿੰਨਾ ਖਿਆਲ ਰੱਖਦਾ ਹੈ ਰਾਤ ਹੋਈ ਉਹ ਦੋਨੋਂ ਸੌਣ ਚਲੇ ਗਏ ਇਕ ਕ੍ਰੋਧ ਨਾਲ ਭਰਿਆ ਸੀ ਚਿੰਤਾ ਨਾਲ ਭਰਿਆ ਸੀ ਰਾਤ ਭਰ ਪਾਸੇ ਬਦਲਦਾ ਰਿਹਾ ਸੌਂ ਨਾ ਸਕਿਆ ਸੋਚਦਾ ਰਿਹਾ ਆਕਾਸ਼ ਵਿੱਚ ਬੱਦਲ ਆ ਗਏ ਨੇ ਮੀਹ ਉੱਪਰ ਖੜਾ ਹੈ ਕੱਲ ਮੀਹ ਪੈ ਗਿਆ ਤਾਂ ਕੀ ਹੋਵੇਗਾ
ਦੂਸਰਾ ਧੰਨਵਾਦ ਨਾਲ ਭਰਿਆ ਹੋਇਆ ਸੀ ਤੇ ਉਹ ਚੈਨ ਨਾਲ ਭਰਿਆ ਗਹਿਰੀ ਨੀਂਦ ਵਿੱਚ ਸੁੱਤਾ ਸਵੇਰੇ ਉੱਠਿਆ ਤਾਂ ਖੁਸ਼ੀ ਨਾਲ ਝੂਮਣ ਲੱਗਿਆ ਤੇ ਫਿਰ ਤੋਂ ਪ੍ਰਮਾਤਮਾ ਨੂੰ ਧੰਨਵਾਦ ਦਿੱਤਾ ਕਿ ਹੇ ਪ੍ਰਮਾਤਮਾ ਸ਼ੁਕਰ ਹੈ ਤੇਰਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਅੱਧੀ ਝੌਂਪੜੀ ਵਿੱਚ ਸੌਣ ਦਾ ਕੀ ਆਨੰਦ ਹੈ ਜੇਕਰ ਪਹਿਲਾਂ ਪਤਾ ਹੁੰਦਾ ਤਾਂ ਤੇਰੀਆਂ ਹਵਾਵਾਂ ਨੂੰ ਵੀ ਤਕਲੀਫ ਨਾ ਦਿੰਦੇ ਖੁਦ ਹੀ ਅੱਧਾ ਛੱਪਰ ਅਲੱਗ ਕਰ ਦਿੰਦੇ
ਜਦੋਂ ਵੀ ਨੀਂਦ ਖੁੱਲੀ ਤਾਂ ਆਕਾਸ਼ ਵਿੱਚ ਕਦੇ ਬੱਦਲ ਉੱਡਦੇ ਦਿਖਾਈ ਦਿੱਤੇ ਤੇ ਕਦੇ ਚਮਕਦੇ ਤਾਰੇ ਸੋਚਦਾ ਰਿਹਾ ਕਿ ਕੱਲ ਮੀਹ ਵੀ ਪਿਆ ਤਾਂ ਆਨੰਦ ਹੋਰ ਵੀ ਵੱਧ ਜਾਵੇਗਾ ਅੱਧੇ ਛੱਪਰ ਚ ਅਸੀਂ ਸੌਂ ਰਹੇ ਹੋਵਾਂਗੇ ਤੇ ਇੱਕ ਪਾਸੇ ਮੀਹ ਦੀਆਂ ਬੂੰਦਾਂ ਸੰਗੀਤ ਪੈਦਾ ਕਰਨਗੀਆਂ ਕਿੰਨੇ ਆਨੰਦਮਈ ਪਲ ਹੋਣਗੇ
ਅਸੀਂ ਤਾਂ ਪਾਗਲ ਹੀ ਹਾਂ ਜੋ ਕਿੰਨੇ ਮੀਂਹ ਦੇ ਸਮੇਂ ਝੌਂਪੜੀ ਦੇ ਅੰਦਰ ਹੀ ਗੁਜ਼ਾਰ ਦਿੱਤੇ ਇਸ ਤੇ ਜਵਾਨ ਫਕੀਰ ਕ੍ਰੋਧ ਨਾਲ ਬੋਲਿਆ ਕਿ ਇਹ ਕੀ ਪਾਗਲਪਨ ਹੈ ਕੀ ਬਕਵਾਸ ਹੈ ਬੁੱਢੇ ਫਕੀਰ ਨੇ ਮੁਸਕਰਾਉਂਦੇ ਹੋਏ ਕਿਹਾ ਇਹ ਪਾਗਲਪਨ ਨਹੀਂ ਹੈ ਜਿਸ ਗੱਲ ਨਾਲ ਦੁੱਖ ਵੱਧਦਾ ਹੋਵੇ ਉਹ ਜੀਵਨ ਦਿਸ਼ਾ ਗਲਤ ਹੈ
ਜਿਸ ਗੱਲ ਨਾਲ ਆਨੰਦ ਵੱਧਦਾ ਹੋਵੇ ਉਹ ਜੀਵਨ ਦਿਸ਼ਾ ਸਹੀ ਹੈ ਮੈਂ ਧੰਨਵਾਦ ਦਿੱਤਾ ਮੇਰਾ ਸੁਖ ਵਧਿਆ ਤੂੰ ਕ੍ਰੋਧ ਕੀਤਾ ਤੇਰਾ ਦੁਖ ਵਧਿਆ ਤੂੰ ਰਾਤ ਭਰ ਬੇਚੈਨ ਰਿਹਾ ਮੈਂ ਸ਼ਾਂਤੀ ਨਾਲ ਸੁੱਤਾ ਮੈਂ ਆਨੰਦ ਵਿੱਚ ਹਾਂ ਸ਼ਾਂਤ ਆ ਤੂੰ ਕ੍ਰੋਧ ਵਿੱਚ ਹੈ ਪਰੇਸ਼ਾਨ ਹੈ ਤੂੰ ਹੀ ਦੱਸ ਮੈਨੂੰ ਕਿ ਕਿਹੜੀ ਜੀਵਨ ਦਿਸ਼ਾ ਸਹੀ ਹੈ
ਇਨਾਂ ਦੋ ਲਾਈਨਾਂ ਨੂੰ ਹਮੇਸ਼ਾ ਯਾਦ ਰੱਖਣਾ ਤੇ ਵਾਰ ਵਾਰ ਬੋਲਣਾ ਜਦੋਂ ਵੀ ਸਥਿਤੀ ਉਲਟ ਹੋਵੇ ਦੋ ਵਿਅਕਤੀਆਂ ਨੇ ਜੇਲ ਦੀਆਂ ਸਲਾਖਾਂ ਦੇ ਅੰਦਰੋਂ ਵੇਖਿਆ ਇਕ ਨੇ ਚਿੱਕੜ ਵੇਖਿਆ ਇਕ ਨੇ ਤਾਰਿਆ ਨਾਲ ਭਰਿਆ ਆਸਮਾਨ ਵੇਖਿਆ