ਕਿੰਨਾ ਕੁਝ ਜਾਣਦਾ ਹੋਵੇਗਾ ਉਹ ਸ਼ਖਸ ਮੇਰੇ ਬਾਰੇ
ਮੇਰੇ ਹੱਸਣ ਤੇ ਵੀ ਜਿਸ ਨੇ ਪੁੱਛ ਲਿਆ ਕਿ ਤੂੰ ਉਦਾਸ ਕਿਉਂ ਹੈ
ਅਸੀਂ ਵੀ ਉਹੀ ਹੁੰਦੇ ਹਾਂ ਰਿਸ਼ਤੇ ਵੀ ਉਹੀ ਹੁੰਦੇ ਨੇ ਤੇ ਰਾਸਤੇ ਵੀ ਉਹੀ ਹੁੰਦੇ ਨੇ ਬਦਲਦਾ ਤਾਂ ਸਿਰਫ ਸਮਾਂ ਅਹਿਸਾਸ ਤੇ ਨਜ਼ਰੀਆ ਹੁੰਦਾ ਹੈ
Sachiyan Gallan Punjabi
ਦੁਨੀਆ ਚ ਸਿਰਫ ਮਾਂ ਬਾਪ ਹੀ ਹੁੰਦੇ ਨੇ
ਜੋ ਬਿਨਾਂ ਸਵਾਰਥ ਤੋਂ ਪਿਆਰ ਕਰਦੇ ਨੇ
ਪ੍ਰਮਾਤਮਾ ਤੋਂ ਜੇਕਰ ਕੁਝ ਮੰਗਣਾ ਹੈ
ਤਾਂ ਆਪਣੀ ਮਾਂ ਦੇ ਸੁਪਨੇ ਪੂਰੇ ਹੋਣ ਦੀਆਂ ਦੁਆਵਾਂ ਮੰਗੋ
ਤੁਸੀਂ ਆਪਣੇ ਆਪ ਅਸਮਾਨ ਦੀਆਂ ਉਚਾਈਆਂ ਨੂੰ ਛੂਹ ਲਵੋਗੇ
ਜ਼ਿੰਦਗੀ ਚ ਦੋ ਲੋਕਾਂ ਦਾ ਖਿਆਲ ਜਰੂਰ ਰੱਖੋ
ਇੱਕ ਮਾਂ ਦਾ ਜਿਸ ਨੂੰ ਤੁਸੀਂ ਹਰ ਦੁੱਖ ਵਿੱਚ ਪੁਕਾਰਿਆ ਹੈ
ਤੇ ਦੂਸਰੇ ਆਪਣੇ ਪਿਉ ਦਾ ਜਿਸਨੇ ਤੁਹਾਡੀ ਜਿੱਤ ਦੇ ਲਈ ਸਭ ਕੁਝ ਹਾਰਿਆ ਹੈ
ਦਿਮਾਗ ਤੋਂ ਬਣਾਏ ਗਏ ਰਿਸ਼ਤੇ ਸਿਰਫ ਬਾਜ਼ਾਰ ਤੱਕ ਚੱਲਦੇ ਨੇ ਤੇ ਦਿਲ ਤੋਂ ਬਣਾਏ ਗਏ ਰਿਸ਼ਤੇ ਆਖਰੀ ਸਾਹ ਤੱਕ ਚਲਦੇ ਨੇ
ਰਿਸ਼ਤਿਆਂ ਦੀ ਸਲਾਈ ਜੇਕਰ ਭਾਵਨਾਵਾਂ ਨਾਲ ਹੋਈ ਹੈ ਤਾਂ ਟੁੱਟਣਾ ਮੁਸ਼ਕਿਲ ਹੈ ਤੇ ਜੇਕਰ ਸਵਾਰਥ ਨਾਲ ਹੋਈ ਹੈ ਤਾਂ ਟਿਕਣਾ ਮੁਸ਼ਕਿਲ ਹੈ
ਫਲਦਾਰ ਦਰਖਤ ਗੁਣੀ ਤੇ ਵਿਦਵਾਨ ਵਿਅਕਤੀ ਸਦਾ ਝੁਕ ਜਾਂਦੇ ਨੇ ਪਰ ਸੁੱਕਾ ਦਰਖਤ ਤੇ ਮੂਰਖ ਵਿਅਕਤੀ ਕਦੇ ਨਹੀਂ ਝੁਕਦੇ
ਕੁਝ ਲੋਕ ਕਿਸਮਤ ਦੀ ਤਰਾਂ ਹੁੰਦੇ ਨੇ
ਜੋ ਦੁਆਵਾਂ ਨਾਲ ਮਿਲਦੇ ਨੇ
ਤੇ ਕੁਝ ਲੋਕ ਦੁਆਵਾਂ ਦੀ ਤਰਾਂ ਹੁੰਦੇ ਨੇ
ਜੋ ਕਿਸਮਤ ਹੀ ਬਦਲ ਦਿੰਦੇ ਨੇ
ਦੂਸਰਿਆਂ ਦੇ ਬਾਰੇ ਉਨਾ ਹੀ ਬੋਲੋ
ਜਿੰਨਾ ਖੁਦ ਦੇ ਬਾਰੇ ਸੁਣ ਸਕੋ
ਚੰਗੇ ਦੋਸਤ ਚੰਗੇ ਰਿਸ਼ਤੇਦਾਰ ਤੇ ਚੰਗੇ ਵਿਚਾਰ ਜਿਸ ਦੇ ਕੋਲ ਹੁੰਦੇ ਨੇ ਉਸਨੂੰ ਦੁਨੀਆਂ ਦੀ ਕੋਈ ਵੀ ਤਾਕਤ ਹਰਾ ਨਹੀ ਸਕਦੀ
ਅੱਖਾਂ ਸਿਰਫ ਦ੍ਰਿਸ਼ਟੀ ਪ੍ਰਦਾਨ ਕਰਦੀਆਂ
ਪਰ ਅਸੀਂ ਕਿੱਥੇ ਕੀ ਵੇਖਦੇ ਹਾਂ
ਇਹ ਸਾਡੇ ਮਨ ਦੀ ਭਾਵਨਾ ਤੇ ਨਿਰਭਰ ਕਰਦਾ ਹੈ
ਇਹ ਜ਼ਰੂਰੀ ਨਹੀਂ ਕਿ ਹਰ ਸ਼ਖਸ ਸਾਡੇ ਨਾਲ ਮਿਲ ਕੇ ਖੁਸ਼ ਹੋਵੇ ਪਰ ਇਹ ਕੋਸ਼ਿਸ਼ ਜਰੂਰ ਕਰਿਉ ਕਿ ਕੋਈ ਸਾਨੂੰ ਮਿਲ ਕੇ ਬਸ ਦੁਖੀ ਨਾ ਹੋਵੇ
ਰੱਬ ਤੋਂ ਜੇ ਕੁਝ ਮੰਗਣਾ ਤਾਂ ਰੱਬ ਨੂੰ ਹੀ ਮੰਗੋ
ਕਿਉਂਕਿ ਜੇਕਰ ਰੱਬ ਤੁਹਾਡਾ ਹੋਵੇਗਾ ਤਾਂ ਸਭ ਕੁਝ ਤੁਹਾਡਾ ਹੋਵੇਗਾ
ਅਕਸਰ ਉਹੀ ਲੋਕ ਨਜ਼ਰ ਅੰਦਾਜ਼ ਕਰਦੇ ਨੇ
ਜਿੰਨਾਂ ਦੀ ਅਸੀਂ ਜਰੂਰਤ ਤੋਂ ਜਿਆਦਾ ਇੱਜਤ ਕਰਦੇ ਹਾਂ
ਨੇਕ ਇਨਸਾਨ ਬਣਨ ਲਈ ਉਨੀ ਹੀ ਕੋਸ਼ਿਸ਼ ਕਰੋ
ਜਿੰਨੀ ਕੁ ਸੋਹਣੇ ਬਣਨ ਵਿੱਚ ਕਰਦੇ ਉ
ਉਸ ਸਮੇਂ ਸਮਝ ਲੈਣਾ ਕਿ ਤੁਹਾਡੇ ਤੇ ਪ੍ਰਮਾਤਮਾ ਦੀ ਪੂਰੀ ਕ੍ਰਿਪਾ ਹੋ ਰਹੀ ਹੈ ਜਦੋਂ ਤੁਹਾਨੂੰ ਆਪਣੇ ਅੰਦਰ ਦੇ ਐਬ ਖੁਦ ਨਜ਼ਰ ਆਉਣ ਲੱਗ ਜਾਣ
ਇਨਸਾਨ ਨੇ ਸਮੇਂ ਨੂੰ ਪੁੱਛਿਆ ਕਿ ਮੈਂ ਹਾਰ ਕਿਉਂ ਜਾਨਾ
ਸਮੇਂ ਨੇ ਬਹੁਤ ਸੋਹਣਾ ਜਵਾਬ ਦਿੱਤਾ
ਧੁੱਪ ਹੋਵੇ ਜਾਂ ਛਾਂ ਹੋਵੇ ਕਾਲੀ ਰਾਤ ਹੋਵੇ ਜਾਂ ਬਰਸਾਤ ਹੋਵੇ ਚਾਹੇ ਕਿੰਨੇ ਵੀ ਬੁਰੇ ਹਾਲਾਤ ਹੋਣ ਮੈਂ ਹਰ ਵਕਤ ਚਲਦਾ ਰਹਿੰਦਾ ਇਸ ਲਈ ਮੈਂ ਜਿੱਤ ਜਾਨਾ ਤੂੰ ਵੀ ਮੇਰੇ ਨਾਲ ਚੱਲ ਫਿਰ ਤੂੰ ਵੀ ਕਦੇ ਨਹੀਂ ਹਾਰੇਗਾ
ਬੁਰਾ ਵਕਤ ਉਹ ਸਾਫ ਸੁਥਰਾ ਸ਼ੀਸ਼ਾ ਹੈ
ਜੋ ਬਹੁਤ ਚਿਹਰੇ ਬੇਨਕਾਬ ਕਰ ਦਿੰਦਾ
ਤੇ ਚੰਗਾ ਵਕਤ ਇੱਕ ਬੱਦਲ ਹੈ
ਜੋ ਤੇਜ ਧੁੱਪ ਨੂੰ ਵੀ ਰੋਕ ਲੈਂਦਾ ਹੈ
ਇਨਸਾਨੀਅਤ ਹੀ ਪਹਿਲਾ ਧਰਮ ਹੈ ਇਨਸਾਨ ਦਾ
ਉਸ ਤੋਂ ਬਾਅਦ ਪੰਨਾ ਖੁੱਲਦਾ ਹੈ ਗੀਤਾ ਜਾਂ ਕੁਰਾਨ ਦਾ
ਗੁਆਚੇ ਹੋਏ ਤਾਂ ਅਸੀਂ ਸਾਰੇ ਹੀ ਹਾਂ
ਤੇ ਲੱਭਦੇ ਅਸੀਂ ਖੁਦਾ ਨੂੰ ਆ
ਬਲੱਡ ਬੈਂਕ ਹੀ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਕੋਈ ਨਹੀਂ ਪੁੱਛਦਾ ਕਿ ਖੂਨ ਹਿੰਦੂ ਦਾ ਹੈ ਜਾਂ ਮੁਸਲਮਾਨ ਦਾ ਹੈ ਸਿੱਖ ਦਾ ਹੈ ਜਾਂ ਇਸਾਈ ਦਾ ਹੈ ਇਨਸਾਨੀਅਤ ਤੇ ਮਾਨਵਤਾ ਸਿਰਫ ਉਥੇ ਨਜ਼ਰ ਆਉਂਦੀ ਹੈ
ਪੱਕੇ ਹੋਏ ਫਲ ਦੀ ਤਿੰਨ ਤਰਾਂ ਦੀ ਪਹਿਚਾਣ ਹੁੰਦੀ ਹੈ
ਇਕ ਤਾਂ ਉਹ ਨਰਮ ਹੋ ਜਾਂਦਾ
ਤੇ ਦੂਸਰਾ ਉਹ ਮਿੱਠਾ ਹੋ ਜਾਂਦਾ
ਤੇ ਤੀਸਰਾ ਉਸਦਾ ਰੰਗ ਬਦਲ ਜਾਂਦਾ
ਇਸੇ ਤਰਾਂ ਇੱਕ ਸਮਝਦਾਰ ਇਨਸਾਨ ਦੀ ਪਹਿਚਾਣ ਹੁੰਦੀ ਹੈ ਉਸ ਵਿੱਚ ਨਿਮਰਤਾ ਹੁੰਦੀ ਹੈ ਉਸ ਦੀ ਜੁਬਾਨ ਵਿੱਚ ਬਹੁਤ ਮਿਠਾਸ ਹੁੰਦੀ ਹੈ ਤੇ ਉਸਦੇ ਚਿਹਰੇ ਤੇ ਆਤਮ ਵਿਸ਼ਵਾਸ ਦਾ ਰੰਗ ਹੁੰਦਾ ਹੈ
ਆਪਣੀ ਖੁਸ਼ੀ ਦੇ ਲਈ ਦੂਸਰਿਆਂ ਦੀ ਖੁਸ਼ੀ ਮਿੱਟੀ ਚ ਨਾ ਮਿਲਾਉ ਤੁਹਾਡੀ ਉਹ ਖੁਸ਼ੀ ਬੇਕਾਰ ਹੈ ਜਿਸ ਦੇ ਪਿੱਛੇ ਕਿਸੇ ਦੇ ਅੱਥਰੂ ਹੋਣ
ਲੋਕ ਕਹਿੰਦੇ ਨੇ ਕਿ ਅੱਖਾਂ ਵਿੱਚ ਸ਼ਰਮ ਰੱਖੋ
ਪਰ ਅੱਖਾਂ ਤੋਂ ਜਿਆਦਾ ਕਿਰਦਾਰ ਚ ਸ਼ਰਮ ਰੱਖੋ
ਕਿਉਂਕਿ ਜੇਕਰ ਅੱਖਾਂ ਭਟਕ ਵੀ ਜਾਣ
ਤਾਂ ਕਿਰਦਾਰ ਦੀ ਮਜਬੂਤੀ ਉਹਨਾਂ ਨੂੰ ਸੰਭਾਲ ਲੈਂਦੀ ਹੈ
ਜਦੋਂ ਲਾਲਚ ਦੇ ਬਾਜ਼ਾਰ ਆਬਾਦ ਹੋ ਜਾਣ
ਤਾਂ ਰਿਸ਼ਤਿਆਂ ਦੇ ਸ਼ਹਿਰ ਵਿਰਾਨ ਹੋ ਜਾਂਦੇ ਨੇ
ਫਿਰ ਭਾਵੇਂ ਉਹ ਰਿਸ਼ਤੇ ਖੂਨ ਦੇ ਹੋਣ ਪ੍ਰੇਮ ਦੇ ਹੋਣ
ਜਾਂ ਫਿਰ ਦੋਸਤੀ ਦੇ ਹੋਣ
ਜਿਸ ਨਾਲ ਜਿੰਨੀ ਜਿਆਦਾ ਮੁਹੱਬਤ ਹੋਵੇ
ਉਸ ਨਾਲ ਉਨੀ ਹੀ ਨਫਰਤ ਵੀ ਹੋਣ ਲੱਗ ਜਾਂਦੀ ਹੈ
ਕਿਉਂਕਿ ਸੋਹਣਾ ਸ਼ੀਸ਼ਾ ਜਦੋਂ ਵੀ ਟੁੱਟਦਾ ਹੈ
ਤਾਂ ਇੱਕ ਖਤਰ ਨਾਕ ਹਥਿਆਰ ਬਣ ਜਾਂਦਾ ਹੈ
ਉਦਾਸ ਹੋਣ ਦੇ ਲਈ ਉਮਰ ਪਈ ਹੈ
ਨਜ਼ਰਾਂ ਉਠਾਉ ਸਾਹਮਣੇ ਜਿੰਦਗੀ ਖੜੀ ਹੈ
ਆਪਣੇ ਹਾਸੇ ਨੂੰ ਬੁੱਲਾਂ ਤੋਂ ਨਾ ਜਾਣ ਦਿਉ
ਕਿਉਂਕਿ ਤੁਹਾਡੀ ਮੁਸਕੁਰਾਹਟ ਦੇ ਪਿੱਛੇ
ਇਹ ਦੁਨੀਆ ਪਈ ਹੈ
Motivational Quotes in Punjabi :- ਸਕੂਨ ਦੇਣ ਵਾਲੀਆਂ ਗੱਲਾਂ