Sad Life Quotes in Punjabi

Sad Life Quotes in Punjabi

ਜਦੋਂ ਕਿਸੇ ਦੇ ਲਈ ਤੁਹਾਡਾ ਹੋਣਾ ਜਾਂ ਨਾ ਹੋਣਾ ਬਰਾਬਰ ਹੋਵੇ ਤਾਂ ਅਕਲਮੰਦੀ ਇਸ ਵਿੱਚ ਹੀ ਹੈ ਕਿ ਆਪਣੇ ਕਦਮ ਪਿੱਛੇ ਹਟਾ ਲਉ

ਜਮਾਨੇ ਵਿੱਚ ਜਿੰਨੀ ਭੀੜ ਵਧਦੀ ਜਾ ਰਹੀ ਹੈ ਉਨੇ ਹੀ ਲੋਕ ਇਕੱਲੇ ਹੁੰਦੇ ਜਾ ਰਹੇ ਨੇ

ਕਿਸੇ ਦੀ ਮਦਦ ਕਰਦੇ ਸਮੇਂ ਉਸਦੇ ਚਿਹਰੇ ਵੱਲ ਨਾ ਵੇਖਣਾ ਹੋ ਸਕਦਾ ਹੈ ਕਿ ਉਸ ਦੀਆਂ ਸ਼ਰਮਿੰਦਾ ਹੋਈਆਂ ਅੱਖਾਂ ਤੁਹਾਡੇ ਮਨ ਵਿੱਚ ਗਰੂਰ ਦਾ ਬੀਜ ਬੋ ਦੇਣ

ਬੇਈਮਾਨੀ ਦੀ ਕਮਾਈ ਤੋਂ ਸ਼ਕਲਾਂ ਤਾਂ ਸਵਾਰ ਸਕਦੇ ਹੋ ਪਰ ਨਸਲਾਂ ਨਹੀਂ

ਇਸ ਤਰਾਂ ਨਹੀਂ ਹੈ ਕਿ ਖੁਸ਼ੀ ਦੇ ਲਈ ਬਹੁਤ ਕੁਝ ਇਕੱਠਾ ਕਰਨਾ ਪੈਂਦਾ ਹੈ ਸੱਚ ਤਾਂ ਇਹ ਹੈ ਕਿ ਖੁਸ਼ੀ ਦੇ ਲਈ ਬਹੁਤ ਕੁਝ ਤਿਆਗਣਾ ਪੈਂਦਾ ਹੈ

Sad Life Quotes in Punjabi

ਜਿੰਨਾ ਗਹਿਰਾ ਰਿਸ਼ਤਾ ਉਨੀ ਜਿਆਦਾ ਉਮੀਦ ਜਿੰਨੀ ਜਿਆਦਾ ਉਮੀਦ ਉਨੀ ਗਹਿਰੀ ਸੱਟ

ਬਹੁਤ ਫਰਕ ਹੈ ਤੇਰੀ ਤੇ ਮੇਰੀ ਤਾਲੀਮ ਵਿੱਚ ਕਿਉਂਕਿ ਤੂੰ ਉਸਤਾਦਾਂ ਤੋਂ ਸਿੱਖਿਆ ਹੈ ਤੇ ਮੈਂ ਹਾਲਾਤਾਂ ਤੋਂ

ਵਿਰਾਸਤ ਵਿੱਚ ਗੱਦੀ ਤਾਂ ਮਿਲ ਸਕਦੀ ਹੈ ਪਰ ਬੁੱਧੀ ਨਹੀਂ ਮਿਲਦੀ

ਕਿਸੇ ਨੇ ਪੁੱਛਿਆ ਇਨਸਾਨ ਦਾ ਸਭ ਤੋਂ ਵੱਡਾ ਬੋਝ ਕੀ ਹੈ ਇੱਕ ਖੂਬਸੂਰਤ ਜਵਾਬ ਫਾਲਤੂ ਦਾ ਸੋਚਣਾ ਫਾਲਤੂ ਦਾ ਸੋਚਣਾ ਹੀ ਇਨਸਾਨ ਦਾ ਸਭ ਤੋਂ ਵੱਡਾ ਬੋਝ ਹੈ

ਕਿਵੇਂ ਪਤਾ ਚੱਲੇ ਕਿ ਜ਼ਿੰਦਗੀ ਚ ਆਉਣ ਵਾਲਾ ਦੁੱਖ ਸਜਾ ਹੈ ਜਾਂ ਇਮਤਿਹਾਨ ਬਸ ਯਾਦ ਰੱਖਣਾ ਕਿ ਜਦੋਂ ਦੁੱਖ ਤੁਹਾਨੂੰ ਪ੍ਰਮਾਤਮਾ ਤੋਂ ਦੂਰ ਲੈ ਜਾਵੇ ਉਹ ਸਜਾ ਹੈ ਤੇ ਜਦੋਂ ਪ੍ਰਮਾਤਮਾ ਦੇ ਕਰੀਬ ਲੈ ਆਵੇ ਉਹ ਇਮਤਿਹਾਨ ਹੈ

Life Punjabi Quotes

ਦਿਨ ਵੇਲੇ ਰੋਜ਼ੀ ਰੋਟੀ ਤਲਾਸ਼ ਕਰੋ ਤੇ ਰਾਤ ਵੇਲੇ ਉਸ ਨੂੰ ਤਲਾਸ਼ ਕਰੋ ਜੋ ਤੁਹਾਨੂੰ ਰੋਜ਼ੀ ਰੋਟੀ ਦਿੰਦਾ ਹੈ

ਘਮੰਡ ਕਦੇ ਨਾ ਕਰੋ ਸਮਾਂ ਵਿਰਾਸਤ ਤੇ ਵਜੂਦ ਕਦੋਂ ਖਤਮ ਹੋ ਜਾਵੇਗਾ ਪਤਾ ਹੀ ਨਹੀਂ ਲੱਗੇਗਾ

ਭਰੋਸਾ ਕਰੋ ਪਰ ਕਿਸੇ ਦੇ ਭਰੋਸੇ ਤੇ ਨਾ ਰਹੋ

ਜੇਕਰ ਰੱਬ ਦਵੇ ਤਾਂ ਕੋਈ ਖੋਹ ਨਹੀਂ ਸਕਦਾ ਤੇ ਜੇਕਰ ਉਹ ਖੋ ਲਵੇ ਤਾਂ ਕੋਈ ਦੇ ਨਹੀਂ ਸਕਦਾ

ਅੱਖ ਚ ਪਿਆ ਤਿਣਕਾ ਪੈਰ ਚ ਚੁੰਭਿਆ ਹੋਇਆ ਕੰਡਾ ਤੇ ਰੂੰ ਵਿੱਚ ਦਬੀ ਹੋਈ ਅੱਗ ਤੋਂ ਖਤਰਨਾਕ ਹੁੰਦਾ ਹੈ ਹਿਰਦੇ ਵਿੱਚ ਲੁਕਿਆ ਹੋਇਆ ਪਾਪ

ਸੀਮਿੰਟ ਵੀ ਸਿਖਾਉਂਦਾ ਹੈ ਕਿ ਜੋੜਨ ਦੇ ਲਈ ਨਰਮ ਹੋਣਾ ਜਰੂਰੀ ਹੈ ਤੇ ਜੋੜ ਕੇ ਰੱਖਣ ਲਈ ਸਖਤ ਹੋਣਾ ਵੀ ਜਰੂਰੀ ਹੈ

Sad Life Quotes in Punjabi

ਜਿਸ ਜਮੀਨ ਤੇ ਮੀਂਹ ਨਾ ਪਵੇ ਉੱਥੇ ਫਸਲਾਂ ਬਰਬਾਦ ਹੋ ਜਾਂਦੀਆਂ ਨੇ ਤੇ ਜਿਸ ਘਰ ਵਿੱਚ ਇਮਾਨ ਨਾ ਹੋਵੇ ਉੱਥੇ ਨਸਲਾਂ ਬਰਬਾਦ ਹੋ ਜਾਂਦੀਆਂ ਨੇ

ਜੋ ਲੋਕ ਤੁਹਾਡੇ ਨਾਲ ਈਰਖਾ ਕਰਦੇ ਨੇ ਸਮਝ ਲੈਣਾ ਉਹਨਾਂ ਨੂੰ ਤੁਹਾਡੀਆਂ ਖੂਬੀਆਂ ਸਭ ਤੋਂ ਜਿਆਦਾ ਪਤਾ ਹੈ ਜੋ ਲੋਕ ਤੁਹਾਡੀ ਪਿੱਠ ਪਿੱਛੇ ਬੁਰਾਈ ਕਰਦੇ ਨੇ ਸਮਝ ਲੈਣਾ ਉਹ ਲੋਕ ਤੁਹਾਡੇ ਤੋਂ ਡਰਦੇ ਨੇ ਤੇ ਜੋ ਲੋਕ ਤੁਹਾਨੂੰ ਹਾਰਿਆ ਹੋਇਆ ਵੇਖਣਾ ਚਾਹੁੰਦੇ ਨੇ ਅਸਲ ਵਿੱਚ ਉਹ ਤੁਹਾਡੇ ਤੋਂ ਜਿੱਤ ਨਹੀਂ ਸਕਦੇ ਇਸ ਲਈ ਜੀਵਨ ਵਿੱਚ ਹਰ ਉਸ ਇਨਸਾਨ ਤੋਂ ਖੁਸ਼ ਰਹੋ ਜੋ ਤੁਹਾਡੇ ਤੋਂ ਖੁਸ਼ ਨਹੀਂ ਹੈ

ਹਰ ਹਾਲ ਵਿੱਚ ਪ੍ਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਯਾਦ ਰੱਖਣਾ ਉਹ ਬਰਦਾਸ਼ਤ ਤੋਂ ਜਿਆਦਾ ਦੁੱਖ ਨਹੀਂ ਦਿੰਦਾ ਪਰ ਔਕਾਤ ਤੋਂ ਜਿਆਦਾ ਸੁੱਖ ਜਰੂਰ ਦਿੰਦਾ ਹੈ

ਜਦੋਂ ਵਿਅਕਤੀ ਇਕੱਲਾ ਹੋਵੇ ਤਾਂ ਉਹ ਆਪਣੇ ਵਿਚਾਰਾਂ ਨੂੰ ਸੰਭਾਲੇ ਤੇ ਜਦੋਂ ਉਹ ਸਭ ਦੇ ਵਿੱਚ ਹੋਵੇ ਤਾਂ ਉਹ ਆਪਣੇ ਸ਼ਬਦਾਂ ਨੂੰ ਸੰਭਾਲੇ

ਪ੍ਰਮਾਤਮਾ ਜਿਸ ਨੂੰ ਚੁਣਦਾ ਹੈ ਉਹੀ ਸਭ ਦੇ ਦਰਦ ਚੁਣਦਾ ਹੈ ਨਹੀਂ ਤਾਂ ਦਰਦ ਨੂੰ ਚੁਣਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ

Life Punjabi Quotes

ਸੁੱਖ ਚਾਹੁੰਦੇ ਹੋ ਤਾਂ ਰਾਤਾਂ ਨੂੰ ਜਾਗਣਾ ਨਹੀਂ ਸ਼ਾਂਤੀ ਚਾਹੁੰਦੇ ਹੋ ਤਾਂ ਦਿਨ ਵੇਲੇ ਸੌਣਾ ਨਹੀਂ ਸਨਮਾਨ ਚਾਹੁੰਦੇ ਹੋ ਤਾਂ ਵਿਅਰਥ ਬੋਲਣਾ ਨਹੀਂ ਤੇ ਜੇਕਰ ਪਿਆਰ ਚਾਹੁੰਦੇ ਹੋ ਤਾਂ ਆਪਣਿਆਂ ਨੂੰ ਕਦੇ ਛੱਡਣਾ ਨਹੀਂ

ਜੇਕਰ ਕੋਈ ਤੁਹਾਡੇ ਰਾਸਤੇ ਵਿੱਚ ਖੱਡਾ ਖੋਦ ਦਵੇ ਤਾਂ ਪਰੇਸ਼ਾਨ ਨਾ ਹੋਵੋ ਕਿਉਂਕਿ ਇਹ ਉਹੀ ਲੋਕ ਨੇ ਜੋ ਤੁਹਾਨੂੰ ਛਾਲ ਲਗਾਉਣਾ ਸਿਖਾਉਣਗੇ

ਜਮਾਨਾ ਕੀ ਕਹੇਗਾ ਇਹ ਨਾ ਸੋਚੋ ਕਿਉਂਕਿ ਜਮਾਨਾ ਬਹੁਤ ਅਜੀਬ ਹੈ ਜਮਾਨਾ ਨਾ ਕਾਮਯਾਬ ਲੋਕਾਂ ਦਾ ਮਜ਼ਾਕ ਉਡਾਉਂਦਾ ਹੈ ਤੇ ਕਾਮਯਾਬ ਲੋਕਾਂ ਤੋਂ ਸੜਦਾ ਹੈ

Sad Quotes in Punjabi

Leave a Comment