Sad Shayari in Punjabi Two Lines
Punjabi Sad Shayari Lyrics and Sad Shayari in Punjabi Two Lines
ਅਸੀ ਰਹਿ ਗਏ ਉਹਨਾਂ ਪਿੱਛੇ ਧੁੱਪਾਂ ਚ ਸੜਦੇ
ਅੱਜ ਪਤਾ ਲੱਗਾ ਗਗਨ ਉ ਕਿਸੇ ਹੋਰ ਨੂੰ ਪਸੰਦ ਕਰਦੇ
ਬੇਵਫ਼ਾਵਾਂ ਦੀ ਮਾਸੂਮੀਅਤ ਤੇ ਨਾਂ ਜਾਇਉਂ
ਧੋਖੇਬਾਜ਼ਾਂ ਦੀਆਂ ਗਗਨ ਗੱਲਾਂ ਚ ਨਾ ਆਇਉਂ
ਜਿਹੜੀਆਂ ਮੁਕਰ ਜ਼ੁਬਾਨੋਂ ਪਾ
ਜਾਂਦੀਆਂ ਨੇ ਜੁਦਾਈਆਂ
ਯਾਰ ਉਹਨਾਂ ਦੇ ਗਗਨ ਰੁਲ
ਜਾਂਦੇ ਨੇ ਵਾਂਗ ਸ਼ੁਦਾਈਆਂ
ਤੇਰੀ ਬੇਵਫ਼ਾਈ ਨੇ ਰੋਲਿਆ
ਹੁਣ ਨਹੀ ਗਗਨ ਕਿਸੇ ਨਾਲ ਬੋਲਦਾ
ਹੁਣ ਤਾਂ ਤੇਰਾ ਰਕੀਬ ਦਿਨ ਰਾਤ
ਹੋਣਾ ਤੇਰੇ ਨਾਲ ਦੁੱਖ ਸੁੱਖ ਫੋਲਦਾ
ਨੀ ਮੈ ਸੁਣਿਆਂ ਤੇਰਾ ਨਵਾਂ
ਯਾਰ ਬਹੁਤ ਹੀ ਰੰਗੀਲਾ
ਤੇਰੀ ਬੇਵਫ਼ਾਈ ਬਣ ਗਈ
ਗਗਨ ਲਈ ਵਸੀਲਾ
ਤੂੰ ਰਹਿਕੇ ਨਾਲ ਰਕੀਬਾਂ ਦੇ ਉਹਦੇ
ਪਿਆਰ ਚ ਦਿਨੋ ਦਿਨ ਹੋਈ ਜਾਂਦੀ ਦੂਣੀ
ਨੀ ਆ ਤੇਰੇ ਸਲਾਬੇ ਜਿਹੇ ਪਿਆਰ ਦੀ
ਗਗਨ ਦੇ ਦਿਲ ਚ ਅੱਜ ਵੀ ਧੁਖਦੀ ਧੂਣੀ
ਮੈਨੂੰ ਕੀ ਪਤਾ ਸੀ ਤੂੰ ਦੇਣੀ ਗਗਨ ਨੂੰ
ਹਿਜ਼ਰਾਂ ਦੀ ਸਜ਼ਾ ਤਿੱਖੀ
ਅੰਦਾਜ਼ਾ ਵੀ ਨਹੀ ਸੀ ਕੇ ਕਰਮਾਂ ਚ
ਮੌਤ ਨਾਲ ਵਿਛੋੜੇ ਲਿੱਖੀ
ਹੁਣ ਤਾਂ ਤੇਰੀਆਂ ਯਾਦਾਂ ਨਿੱਤ ਮਾਰਦੀਆਂ
ਗਗਨ ਦੇ ਦਿਲ ਵਿੱਚ ਗੇੜੇ
ਨੀ ਤੂੰ ਚੰਗੀ ਨਹੀ ਕੀਤੀ ਜਾਂ ਕੇ ਬਹਿ ਗਈ
ਬੇਗਾਨਿਆਂ ਦੇ ਵਿਹੜੇ
ਨੀ ਤੂੰ ਕਰ ਗਈ ਹੁਣ ਗਗਨ ਨੂੰ
ਆਪਣੇ ਦਿਲ ਤੋ ਕੋਹਾਂ ਦੂਰ
ਕੰਮ ਕਰ ਜਾਂ ਇੱਕ ਜਾਂਦੀ ਹੋਈ
ਕਬਰਾਂ ਚ ਸੁੱਟ ਜਾਈ ਸਿੰਦੂਰ
ਕਰਕੇ ਬੇਵਫ਼ਾਈ ਗਗਨ ਨਾਲ
ਤੂੰ ਗਈ ਗੈਰਾਂ ਤੇ ਫਿਸਲ
ਧੋਖੇਬਾਜ਼ੇ ਕਰਕੇ ਧੋਖਾ ਤੂੰ ਗਈ
ਦੀਪ ਦੇ ਦਿਲ ਚੋ ਨਿਕਲ
ਅੱਤ ਕਿਸਨੂੰ ਕਹਿੰਦੇ ਦੇਖੀ ਹੁਣ
ਗਗਨ ਨੇ ਕਰਾਉਂਣੀ ਆ
ਗੂਗਲ ਦੀ ਜਨਤਾ ਆਪਣੀ
ਕਲਮ ਨਾਲ ਹਿਲਾਉਂਣੀ ਆ
ਤੋੜ ਕੇ ਗਗਨ ਨਾਲੋ ਯਾਰੀ
ਹੁਣ ਨਾਲ ਆਪਣੇ ਰਕੀਬਾਂ ਦੇ ਘੁੰਮੇ
ਚੰਦਰੀਏ ਇਹਨੀ ਵੀ ਕੀ ਕਾਹਲੀ ਸੀ
ਟਪਾਂ ਤਾਂ ਲੈਂਦੀ ਪੰਜ ਸੱਤ ਜੁੰਮੇ
ਅੱਜ ਦਾ ਮਿਰਜ਼ਾ ਗਗਨ ਨਾਂ ਹੀ
ਵੱਢਿਆਂ ਜਾਂਦਾ ਨਾਂ ਹੀ ਅਟਕਾਇਆ
ਕਹਿਦੋ ਅੱਜ ਦੀ ਸਾਹਿਬਾਂ ਨੂੰ ਜਿਹੜਾ
ਰਾਹਾਂ ਚ ਆਇਆ ਉ ਜਾਂਦਾ ਲਟਕਾਇਆ
ਮਿਰਜ਼ੇ ਨੂੰ ਵੀ ਸੱਚਾ ਇਸ਼ਕ
ਕਰਨ ਦਾ ਮਿਲਿਆਂ ਸੀ ਡੰਡ
ਤਾਂਹੀ ਤਾਂ ਸਾਹਿਬਾਂ ਨੇ ਗਗਨ ਯਾਰ
ਮਰਾਂ ਦਿੱਤਾ ਸੀ ਥੱਲੇ ਜੰਡ
ਬੇਵਫ਼ਾ ਰਲਕੇ ਗੈਰਾਂ ਨਾਲ ਮੇਰੇ ਖਿਲਾਫ਼
ਨਿੱਤ ਸਕੀਮਾਂ ਬਣਾਉਂਦੀ ਆ
ਕਿਵੇਂ ਅਸਮਾਨ ਤੋ ਥੱਲੇ ਲਾਉਂਣਾ ਗਗਨ ਨੂੰ
ਬੇੜੀ ਵੱਟੇ ਪਾਉਂਦੀ ਆ
ਕਰਕੇ ਕਤਲ ਮੇਰੇ ਅਰਮਾਨਾਂ ਦਾ
ਮਿੱਟੀ ਬਣਾਂ ਗਈ ਪੈਰਾਂ ਦੀ
ਏ ਬੇਵਫ਼ਾਵਾਂ ਗਗਨ ਬਣਕੇ ਹੀਰ
ਡੋਲੀ ਚੜ ਜਾਣ ਗੈਰਾਂ ਦੀ
ਜੇ ਭੁੱਲ ਕੇ ਵੀ ਕੋਈ ਤੇਰੇ ਮੇਰੇ ਪਿਆਰ ਚ ਆ ਗਿਆ
ਮੈਂ ਟੰਗ ਦਊਗਾ ਉਹਨੂੰ ਚੁਰਾਹੇ ਸਲੀਬਾਂ ਤੇ
ਜਿਹੜਾ ਬਣਿਆਂ ਪਿਆਰ ਦਾ ਦੁਸ਼ਮਣ ਗਗਨ ਨਾਂ ਲਿਖ
ਦਊਗਾ ਉਹਨਾਂ ਦੀਆਂ ਜੀਭਾਂ ਤੇ
ਇਸ਼ਕ ਚ ਵਫਾਂ ਮਿਲੂ ਜਾਂ ਬੇਵਫ਼ਾਈ
ਇਹ ਗੱਲ ਸਾਰੀ ਨਸੀਬਾਂ ਤੇ
ਹਰ ਆਸ਼ਿਕ ਨੂੰ ਗਗਨ ਪਿਆਰ ਨਹੀ ਮਿਲਦਾ
ਕੁਝ ਟੰਗੇ ਜਾਂਦੇ ਸਲੀਬਾਂ ਤੇ
ਖਾ ਕੇ ਧੋਖੇ ਹੋ ਕੇ ਅਲੱਗ ਜਦੋਂ ਇਸ਼ਕ ਚ
ਕਰਨੇ ਪੈ ਜਾਣ ਵਕੀਲ
ਫੇਰ ਇਹ ਧੋਖੇਬਾਜ਼ਾਂ ਗਗਨ ਕਚਹਿਰੀ ਚ
ਰੱਜ ਕੇ ਕਰਦੀਆਂ ਜਲੀਲ
ਹੋ ਜਾਵੇ ਇਹੋ ਜਿਹੀ ਝੂਠੀ ਬੇਵਫ਼ਾ
ਮਾਸ਼ੂਕ ਦਾ ਬੇੜਾ ਗਰਕ
ਜਿਹੜੀ ਕਰਕੇ ਧੋਖਾ ਕਹਿੰਦੀ ਗਗਨ
ਮੈਨੂੰ ਕੋਈ ਪੈਂਦਾ ਨੀ ਫਰਕ
ਡੂੰਘੀ ਸੱਟ ਮਾਰੀ ਦਿਲ ਤੇ ਉਹਨੇ
ਕਰਕੇ ਪਸੰਦ ਯਾਰ ਸੱਤਵਾਂ
ਹਿਜ਼ਰਾਂ ਦੀ ਸੂਲੀ ਤੇ ਟੰਗ ਕੇ
ਗਗਨ ਨੂੰ ਸੁਣਾ ਗਈ ਫੱਤਵਾਂ
ਕਹਿੰਦੀ ਇਸ਼ਕੇ ਦੀ ਚੋਗ ਤੈਨੂੰ
ਮੈ ਆਪ ਤਲੀਆਂ ਤੇ ਚੁਗਵਾਂਗੀ
ਕਸਮ ਖ਼ੁਦਾ ਦੀ ਆ ਜਨਮ ਤੇਰੇ ਤੋ
ਗਗਨ ਜਾਨ ਵਾਰ ਕੇ ਜਾਵਾਂਗੀ
ਉਹ ਕਿਹੜੀ ਮਾੜੀ ਘੜੀ ਸੀ
ਜਦੋਂ ਗਏ ਤੇਰੇ ਨਾਲ ਨੈਣ ਟਕਰਾਅ
ਹੁਣ ਤਾਂ ਰੋਜ਼ ਪੀੜਾ ਦਾ ਕਸ਼ ਪੀ ਪੀ ਕੇ
ਗਗਨ ਦੇ ਨੈਣ ਗਏ ਪਥਰਾਅ
ਛੱਡ ਦਿੱਤਾ ਤੂੰ ਫੇਰ ਕੀ ਹੋਇਆ
ਮੇਰੇ ਤਾਂ ਤੂੰ ਅੱਜ ਵੀ ਰਹਿੰਦੀ ਵਿੱਚ ਸਾਹ
ਤੇਰੇ ਨਾਲ ਪਿਆਰ ਹੀ ਏਨਾਂ ਗਗਨ ਨੂੰ
ਹੱਜ਼ ਤੋ ਉੱਤੇ ਤੇਰੇ ਪਿੰਡ ਵਾਲਾ ਕੱਚਾ ਰਾਹ
ਤੇਰੇ ਦਿੱਤੇ ਫੱਟ ਅੱਜ ਤੱਕ ਮੁੱਕਦੇ ਨਾ
ਕਿੰਨੀਆਂ ਵੀ ਕਰਾਂ ਟਕੋਰਾਂ ਜ਼ਖਮ ਸੁਕਦੇ ਨਾ
ਫੱਟ ਦੋ ਚਾਰ ਹੁੰਦੇ ਤਾਂ ਸਹਿ ਲੈਂਦੇ ਗਗਨ ਏ
ਉਦੜੇ ਜਿਸਮ ਚ ਲੁਕਦੇ ਨਾ
ਦੇ ਕੇ ਧੋਖਾ ਤੂੰ ਲਿਖ ਲਿਆ ਆਪਣੇ ਆਪ ਨੂੰ
ਵਿੱਚ ਗੈਰਾਂ ਦਿਆ ਲੇਖਾ
ਛੱਡ ਕੇ ਗਗਨ ਨੂੰ ਉਹਦੇ ਦਿਲ ਚ ਠੋਖੀਆਂ
ਤੂੰ ਹਿਜ਼ਰ ਦੀਆਂ ਮੇਖਾ
ਤੂੰ ਬਦਲ ਲਏ ਰਾਹ ਹੋ ਕੇ ਗੈਰਾਂ ਦੀ
ਮੇਰੇ ਤਾਂ ਅੱਜ ਵੀ ਰਾਹ ਉਹੀ
ਜਿਹੜੇ ਸਾਹਾਂ ਵਿੱਚ ਸਾਹ ਲੈਂਦੀ ਸੀ
ਗਗਨ ਦੇ ਅੱਜ ਵੀ ਸਾਹ ਉਹੀ
ਤੈਨੂੰ ਪਾਉਣ ਲਈ ਮੇਰੇ ਦਿਲ ਦੀ
ਆਸ ਅੱਜ ਤੱਕ ਭਟਕ ਰਹੀ
ਵੇਖ ਆ ਕੇ ਜਾਨ ਗਗਨ ਦੀ ਸੂਲੀ ਤੇ
ਦਿਲ ਦੇ ਚੁਰਾਹੇ ਲਟਕ ਰਹੀ
ਛੱਡਿਆਂ ਗਗਨ ਨੂੰ ਚੰਦਰੀਏ ਆ ਕੇ ਗੈਰਾਂ
ਦੀਆਂ ਗੱਲਾਂ ਚ ਨਿੱਕਲੀ ਸਿਰੇ ਦੀ ਤੂੰ ਲਾਈ ਲੱਗ
ਵੇਖੀ ਇੱਕ ਦਿਨ ਉਹ ਸਾਲਾਂ ਕਰਕੇ ਤੈਨੂੰ ਬਰਬਾਦ
ਤੇ ਨਾਲੇ ਲਾ ਕੇ ਜਾਊਗਾ ਤੇਰੀ ਜ਼ਿੰਦਗੀ ਚ ਅੱਗ
ਤੂੰ ਝੂਠੀਏ ਕਰ ਗਗਨ ਨਾਲ ਗੱਲ ਆਰ ਪਾਰ ਦੀ
ਪਤਾ ਮੈਨੂੰ ਜਿਹੜੀ ਤੂੰ ਨਵੇਂ ਯਾਰ ਦੀ ਹਵਾ ਮਾਰਦੀ
ਤੈਨੂੰ ਦੇਖਣ ਲਈ ਗਗਨ ਮੈ
ਬਿਨਾਂ ਕੰਮ ਤੋ ਚੁਬਾਰੇ ਚੜਦੀ
ਤੇਰੇ ਨਾਮ ਦੀਆਂ ਦਿਲ ਵਿੱਚ ਰੋਜ
ਕਈ ਵਾਰ ਕਲਮਾਂ ਪੜਦੀ
ਕਰਕੇ ਪਿਆਰ ਕਿਸੇ ਨੂੰ ਗਗਨ ਨੇ
ਦਿਲ ਦੇ ਕਰੀਬ ਆਉਂਣ ਦੇਣਾ ਨੀ
ਇਹਨਾਂ ਅੱਖਾਂ ਕਮੀਨੀਆਂ ਨੂੰ ਹੁਣ
ਹੋਰ ਕਿਸੇ ਦੇ ਪਿਆਰ ਚ ਰੋਣ ਦੇਣਾ ਨੀ