Sad Shero Shayari Punjabi
Love Sad Shayari Punjabi | Shayari Sad in Punjabi
ਕਹਿੰਦੀ ਸੀ ਗਵਾਹ ਨੇ
ਇਹ ਚੰਦ ਸਿਤਾਰੇ
ਆਪਣੇ ਪਿਆਰ ਦੇ
ਉਹ ਜਾਣਦੀ ਸੀ
ਗਵਾਹੀ ਦੇਣ ਏਨਾਂ ਨੇ
ਕਦੇ ਧਰਤੀ ਤੇ ਆਉਣਾ ਨੀ
ਕੀ ਕਰਨਗੀਆਂ ਤਕਦੀਰਾ
ਜਦ ਲੇਖਾਂ ਵਿੱਚ ਹੀ ਮੇਲ ਨਹੀਂ
ਅਸੀਂ ਖੁਸ਼ੀਆਂ ਨੂੰ ਕਦ ਮਿਲੀਏ
ਸਾਨੂੰ ਦੁੱਖਾਂ ਤੋਂ ਹੀ ਵੇਹਲ ਨਹੀਂ
ਅਸੀਂ ਹੈਗੇ ਆਂ ਜਾਂ ਨਹੀਂ ਉਹਨੂੰ ਫਿਕਰ ਨਹੀਂ ਹੁੰਦਾ
ਸਾਡੀ ਅੱਜ ਵੀ ਐਸੀ ਕੋਈ ਮਹਿਫ਼ਲ ਨਹੀਂ
ਜਿਸ ਵਿੱਚ ਉਸਦਾ ਜਿਕਰ ਨਹੀਂ ਹੁੰਦਾ
ਨਿਸ਼ਾਨ ਤੇਰਿਆ ਪੈਰਾਂ ਦੇ
ਹੁਣ ਮਿਟਦੇ ਨਹੀ ਕਦੇ
ਨਾ ਮਿਟਣ ਵਾਲੇ ਮਿੱਟੀ ਵਿੱਚ ਰੁਲ ਗਏ
ਰੱਬਾ ਕੀ ਤੇਰਾ ਇਨਸਾਫ਼
ਜਿੰਨਾ ਬਿਨਾ ਸਾਹ ਲੈਣਾ ਅੋਖਾ
ਉਹੀਉ ਦਿਲੋ ਭੁਲ ਗਏ
ਸਾਹ ਤੇ ਸਾਥ ਵਿੱਚ ਕੀ ਫਰਕ ਹੈ
ਜੇ ਸਾਹ ਰੁਕ ਜਾਵੇ ਤਾਂ
ਇਨਸਾਨ ਇਕ ਵਾਰ ਮਰਦਾ ਹੈ
ਜੇ ਆਪਣੇ ਕਿਸੇ ਦਾ ਸਾਥ ਟੁੱਟ ਜਾਏ ਤਾਂ
ਇਨਸਾਨ ਪਲ ਪਲ ਮਰਦਾ ਹੈ
ਬੜੀ ਮੁੱਦਤ ਬਾਅਦ ਉਹਨਾਂ ਦਾ
ਕੱਲ ਇੱਕ ਪੈਗਾਮ ਆਇਆ
ਅਸੀਂ ਸੋਚਿਆ ਉਹਨਾਂ ਤੋਂ ਗਲਤੀ ਹੋ ਗਈ
ਪਰ ਸੱਚੀ ਉਹ ਸਾਡੇ ਨਾਮ ਆਇਆ
ਪੜਦੇ ਪੜਦੇ ਬੀਤੇ ਵਕਤ ਦਾ
ਹਰ ਇੱਕ ਪਲ ਯਾਦ ਆਇਆ
ਲਿਖੇ ਸੀ ਸ਼ਬਦ ਉਹਨਾਂ ਹੀ ਹੱਥਾਂ ਨੇ
ਜਿਹਨਾਂ ਸਾਡੇ ਗਲ ਹੰਝੂਆਂ ਦਾ ਹਾਰ ਪਾਇਆ
ਕੋਈ ਗੱਲ ਨਹੀਂ ਸੀ ਬੀਤੇ ਵਕਤ ਦੀ
ਬਸ ਸਾਡੇ ਲਈ ਇੱਕ ਸੀ ਸਵਾਲ ਪਾਇਆ
ਪਰ ਤੇਰੇ ਵਰਗਾ ਨਾਂ ਕੋਈ ਦੂਜੀ ਵਾਰ ਆਇਆ
ਉਹਦੇ ਹਰ ਇੱਕ ਸ਼ਬਦ ਨੇ ਦਿੱਤਾ ਦਰਦ ਰੂਹ ਨੂੰ
ਪਰ ਆਖਿਰ ਚ ਕੁਝ ਆਰਾਮ ਆਇਆ
ਬੜਾ ਮਾਣ ਏ ਤੈਨੂੰ ਵਾਦਿਆਂ ਤੇ
ਉਹਦੇ ਝੂਠੇ ਕੂੜ ਇਰਾਦਿਆ ਤੇ
ਨਹੀ ਬਹੁਤੀ ਦੇਰ ਦੀ ਗੱਲ
ਭਰਮ ਤਾ ਮੁੱਕ ਹੀ ਜਾਣਾ ਏ
ਨਾ ਹੱਦੋ ਵੱਧਦਾ ਜਾ ਦਿਲਾਂ
ਤੂੰ ਟੁੱਟ ਹੀ ਜਾਣਾ ਏ
ਦਿਲ ਵਿੱਚੋਂ ਕਦੇ ਨਾ ਤੇਰੀ ਯਾਦ ਭੁੱਲੇ
ਰੋਕਾਂ ਸੀਨੇ ਚੋ ਕਿਵੇਂ ਉੱਠਦੀਆ ਲਹਿਰਾਂ ਨੂੰ
ਸਾਡੇ ਤੋਂ ਚੰਗੀਆਂ ਤੇਰੇ ਪਿੰਡ ਦੀਆਂ ਗਲੀਆਂ
ਜੋ ਚੁੰਮਦੀਆਂ ਨਿੱਤ ਤੇਰੇ ਪੈਰਾਂ ਨੂੰ
ਸਰਦੀਆ ਦੀ ਇਕ ਸਰਦ ਸ਼ਾਮ ਨੂੰ ਉਸਨੇ
ਮੇਰਾ ਹੱਥ ਫੱੜ ਕੇ ਕਿਹਾ
ਏਨੇ ਗਰਮ ਹੱਥ ਵਫ਼ਾ ਦੀ ਨਿਸ਼ਾਨੀ ਹੁੰਦੇ ਨੇ
ਮੈਨੂੰ ਹੁਣ ਖਿਆਲ ਆਇਆ ਕੇ
ਉਸ ਵਕਤ ਉਸਦੇ ਹੱਥ ਏਨੇ ਠੰਡੇ ਕਿਉਂ ਸੀ
ਜਿਸ ਨੂੰ ਸਾਡੀ ਕਦਰ ਨਹੀ ਸੀ
ਇਤਫਾਕ ਸੀ ਕਿ ਉਸੇ ਨੂੰ ਅਸੀ ਚਾਹੁੰਦੇ ਰਹੇ
ਹੱਥ ਜਲਾਏ ਉਸੇ ਦੀਵੇ ਨੇ ਸਾਡੇ
ਜਿਸ ਨੂੰ ਅਸੀ ਹਵਾ ਤੋ ਬਚਾਉਂਦੇ ਰਹੇ
ਕਦੇ ਕਦੇ ਖਾਮੋਸ਼ੀ ਵੀ ਬਹੁਤ ਕੁਝ ਕਹਿ ਜਾਂਦੀ ਹੈ
ਤੜਫਾਉਣ ਵਾਸਤੇ ਸਿਰਫ਼ ਯਾਦ ਰਹਿ ਜਾਂਦੀ ਹੈ
ਕੀ ਫਰਕ ਪੈਂਦਾ ਹੈ ਦਿਲ ਹੋਵੇ ਜਾਂ ਕੋਲਾ
ਬਲਣ ਤੋਂ ਬਾਅਦ ਸਿਰਫ਼ ਰਾਖ ਰਹਿ ਜਾਂਦੀ ਹੈ
ਗੱਲਾਂ ਦਿਲ ਦੀਆਂ ਦਿਲ ਵਿੱਚ ਰੱਖੀਆਂ
ਨਾ ਤੁਸਾਂ ਪੁਛੀਆਂ ਤੇ ਨਾ ਅਸਾਂ ਦੱਸੀਆਂ
ਕਿੰਝ ਸਮਝਾਵਾ ਇਹ ਦੁਖੀ ਦਿਲ ਦੀਆਂ ਅਰਜਾਂ ਨੇ
ਨਿੱਕੇ ਨਿੱਕੇ ਦੁੱਖ ਸੱਜਣਾਂ ਬਣ ਜਾਂਦੀਆਂ ਮਰਜਾਂ ਨੇ
ਕਿੰਨੀ ਜਲਦੀ ਇਹ ਮੁਲਾਕਾਤ ਗੁਜ਼ਰ ਜਾਂਦੀ ਹੈ
ਪਿਆਸ ਬੁਝਦੀ ਨਹੀ ਕੇ ਬਰਸਾਤ ਗੁਜ਼ਰ ਜਾਂਦੀ ਹੈ
ਆਪਣੀ ਯਾਦਾਂ ਨੂੰ ਕਹਿ ਦੇ ਕੇ ਨਾ ਆਉਣ ਕਿਉਂਕਿ
ਹੁਣ ਨੀਂਦ ਆਂਉਦੀ ਨਹੀ ਤੇ ਰਾਤ ਗੁਜ਼ਰ ਜਾਂਦੀ ਹੈ
ਪਤਾ ਨਹੀ ਕਿਉਂ ਇੰਨਾ ਝੂਠ ਬੋਲਦੇ ਨੇ ਲੋਕੀ
ਜੋ ਕਰਦਾ ਪਿਆਰ ਉਹਨੂੰ ਕਿਉਂ ਰੋਲਦੇ ਨੇ ਲੋਂਕੀ
ਜਿਉਂਦੇ ਦਾ ਤਾ ਕੋਈ ਦਿਲ ਨਹੀ ਫਰੋਲਦਾ
ਮਰਨ ਤੋ ਬਾਅਦ ਕਿਉੰ ਸਵਾਹ ਵੀ ਫਰੋਲਦੇ ਨੇ ਲੋਕੀ
ਹੰਝੂ ਅੱਖੀਆਂ ਚ ਰਿਸਦੇ ਨੇ
ਲੋਕੀਂ ਪੁੱਛਦੇ ਇਹ ਹੌਕੇ ਕਿਸ ਦੇ ਨੇ
ਕੀ ਦੱਸੀਏ ਲੋਕਾਂ ਨੂੰ ਦੁੱਖ ਆਪਣਾ
ਜਿਸ ਵਿੱਚ ਵੱਸਦੀ ਆ ਜਾਨ ਸਾਡੀ
ਉਹ ਸੱਜਣ ਕਦੇ ਕਦੇ ਦਿਸਦੇ ਨੇ
ਅਸੀਂ ਉਹਨੂੰ ਜਿੰਦਗੀ ਵਿੱਚੋ ਜਾਂਦੀ ਨੂੰ ਰੋਕਣਾ ਵੀ ਨਹੀ
ਅਸੀ ਉਹਨੂੰ ਕੁਝ ਕਹਿੰਦੀ ਹੋਈ ਨੂੰ ਤਾਂ ਟੋਕਣਾ ਵੀ ਨਹੀ
ਸੋਚ ਸੋਚ ਕੇ ਉੱਜੜ ਚੱਲੇ ਹਾ ਅੱਜ ਅਸੀ
ਉਜੜਿਆਂ ਨੇ ਵੱਸਦੀ ਬਾਰੇ ਹੁਣ ਕੁਝ ਸੋਚਣਾ ਵੀ ਨਹੀ
ਕੋਈ ਕਮੀ ਮੇਰੇ ਵਿਚ ਹੋਵੇਗੀ
ਜੋ ਹਰ ਕੋਈ ਠੁਕਰਾ ਜਾਂਦਾ
ਹਾਸੇ ਦੇ ਕੇ ਦੋ ਪਲ ਦੇ
ਪੱਲੇ ਉਮਰਾਂ ਦੇ ਰੋਣੇ ਪਾ ਜਾਂਦਾ
ਤੁਰ ਜਾਂ ਇਸ ਦੁਨੀਆ ਤੋ
ਭਰੀ ਜਵਾਨੀ ਵਿੱਚ
ਪਿਆਰਾ ਦੋਸਤ ਵੀ ਫਾਇਦੇ ਖਾਤਿਰ
ਯਾਰਾ ਦਗਾ ਕਮਾ ਜਾਂਦਾ
ਜ਼ਖਮ ਤਾਂ ਸਾਰੇ ਭਰ ਜਾਂਦੇ ਨੇ
ਪਰ ਦਾਗ ਮਿਟਾਉਣੇ ਅੋਖੇ ਹੁੰਦੇ ਨੇ
ਦਿਲ ਵਿਚ ਵਸਦੇ ਸੱਜਣ ਦਿੱਲੋਂ ਭੁਲੋਣੇ ਅੋਖੇ ਹੁੰਦੇ ਨੇ
ਉਂਝ ਭਾਵੇਂ ਮਿਲ ਜਾਂਦੇ ਲੋਕੀ ਲੱਖ ਸਾਨੂੰ
ਪਰ ਦੂਰ ਗਏ ਸੱਜਣ ਮੋੜ ਲਿਆਉਣੇ ਅੋਖੇ ਹੁੰਦੇ ਨੇ
ਬੇਸ਼ੱਕ ਰੋਣ ਨਾਲ ਕੁਝ ਨਹੀ ਮਿਲਦਾ
ਪਰ ਕਈ ਵਾਰ ਅੱਥਰੂ ਅੱਖਾਂ ਚ ਛੁਪਾਉਣੇ ਅੋਖੇ ਹੁੰਦੇ ਨੇ
ਬਹੁਤ ਲੰਮੀਆਂ ਮੈਂ ਸੋਚ ਕੇ ਮੁਹੱਬਤਾਂ ਸੀ ਪਾਈਆਂ
ਇੱਕੋ ਦਮ ਮੇਰੇ ਸਾਹਮਣੇ ਹਨੇਰੀਆਂ ਕੀ ਆਈਆ
ਹੋ ਗਿਆ ਪੱਥਰ ਵਜੂਦ ਜਿਹੜਾ ਰੂੰ ਹੁੰਦਾ ਸੀ
ਸਾਡੇ ਰੱਬ ਨਹੀ ਸੀ ਯਾਦ ਜਦੋ ਤੂੰ ਹੁੰਦਾ ਸੀ
ਆਪਣੀ ਤਕਦੀਰ ਤਾਂ
ਕੁਝ ਏਦਾਂ ਦੀ ਲਿਖੀ ਹੈ ਰੱਬ ਨੇ
ਕਿਸੇ ਨੇ ਵਕਤ ਗੁਜ਼ਾਰਨ ਲਈ
ਸਾਡੇ ਨਾਲ ਪਿਆਰ ਕਰ ਲਿਆ
ਤੇ ਕਿਸੇ ਨੇ ਪਿਆਰ ਕਰ ਕੇ
ਵਕਤ ਗੁਜ਼ਾਰ ਲਿਆ
ਦਿਨ ਰਾਤ ਮਹੀਨੇ ਸਾਲ ਤੋ ਅੱਗੇ ਨਹੀ ਗਏ
ਤੇ ਅਸੀ ਵੀ ਇੱਕ ਤੇਰੇ ਖਿਆਲ ਤੋ ਅੱਗੇ ਨਹੀ ਗਏ
ਲੋਕਾ ਨੇ ਤਾ ਰੋਜ਼ ਮੰਗਿਆ ਨਵਾ ਕੁਝ ਰੱਬ ਤੋ
ਇੱਕ ਅਸੀ ਹੀ ਤੇਰੇ ਸਵਾਲ ਤੋ ਅੱਗੇ ਨਹੀ ਗਏ
ਯਾਰ ਮੇਰੇ ਮੈਨੂੰ ਪੁੱਛ ਦੇ
ਤੇਰੇ ਪਿਆਰ ਦਾ ਕੀ ਬਣਿਆ
ਚਾਹੁੰਦਾਂ ਸੀ ਤੁੰ ਜਿਸਨੂੰ
ਉਸ ਨਾਰ ਦਾ ਕੀ ਬਣਿਆ
ਲੈ ਗਏ ਜਿੱਤ ਕੇ ਊਹਨੂੰ ਗੈਰ ਮੇਰੇ ਤੋਂ
ਮੈਂ ਤਾਂ ਯਾਰੋ ਬੱਸ ਹਾਰ
ਹਾਰ ਲਈ ਹੀ ਬਣਿਆ
ਉਹ ਸਾਡੀ ਨਾ ਕਦੇ ਹੋ ਸਕੀ
ਹਰ ਦੁਆ ਜਿਸ ਲਈ ਮੰਗੀ ਸੀ
ਉਹ ਇਕ ਰੰਗ ਵੀ ਨਾ ਸਾਨੂੰ ਦੇ ਸਕੀ
ਜਿਸ ਦੀ ਦੁਨੀਆਂ ਰੰਗ ਬਿਰੰਗੀ ਸੀ
ਅਸੀ ਮੰਗਤੇ ਪਿਆਰਾਂ ਦੇ
ਪਰ ਉਸ ਦੇ ਦਰ ਤੋਂ ਨਫਰਤ ਮੰਗੀ ਸੀ
ਪਰ ਉਸਦੇ ਦਰ ਉੱਤੇ ਨਫ਼ਰਤ ਦੀ ਵੀ ਤੰਗੀ ਸੀ
ਡਾਢਿਆਂ ਦੀ ਮਾੜੀ ਮਾੜੀ ਗੱਲ ਨੂੰ ਸਲਾਹੁਣਾ
ਹੱਸ ਕੇ ਨਾ ਕਦੇ ਵੀ ਗਰੀਬ ਨੂੰ ਬੁਲਾਉਣਾ
ਦੂਜਿਆਂ ਦੇ ਕੰਮਾਂ ਵਿੱਚ ਰੋੜਾ ਅਟਕਾਉਣਾ
ਇਹ ਦੁਨੀਆਂ ਦਾ ਬਣ ਦਸਤੂਰ ਗਿਆ
ਫੋਕੀਆਂ ਲਿਹਜਾਂ ਬੱਸ ਰਹਿ ਗਈਆਂ ਨੇ
ਸੱਚਾ ਪਿਆਰ ਖੰਭ ਲਾ ਕੇ ਉੱਡ ਦੂਰ ਗਿਆ
ਸਭ ਤੋ ਮਹਿੰਗੀ ਹੁੰਦੀ ਏ ਮਾਸੂਮੀਅਤ
ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ
ਜਿੰਨਾਂ ਨੂੰ ਤੱਕੀਏ ਤੇ ਤੱਕਦੇ ਰਹਿ ਜਾਈਏ
ਦੁਨੀਆ ਵਿੱਚ ਕੁਝ ਖਾਸ ਹੀ ਚਿਹਰੇ ਹੁੰਦੇ ਨੇ
ਜ਼ਿੰਦ ਦੋ ਦਿਨ ਦੀ ਹੈ ਪ੍ਰੋਹਣੀ
ਪਾਸਾ ਨਾਂ ਤੂੰ ਵੱਟ ਸੱਜਣਾਂ
ਐਵੇਂ ਰੁੱਸਿਆ ਨਾਂ ਕਰ ਅੜਿਆ
ਹੱਸਕੇ ਦਿਨ ਕੱਟ ਸੱਜਣਾ
ਕਿੰਨਾ ਮਤਲਬੀ ਹੋ ਗਿਆ ਹੈ ਇਹ ਬੰਦਾ
ਮਤਲਬ ਵਾਸਤੇ ਹਰ ਇੱਕ ਦੇ ਗੁਣ ਗਾਉਂਦਾ
ਚੰਗਾ ਹੋ ਜਾਵੇ ਤਾਂ ਕਹਿੰਦਾ ਕਿ ਮੈਂ ਕੀਤਾ
ਮਾੜਾ ਹੋ ਜਾਵੇ ਤਾਂ ਰੱਬ ਦਾ ਨਾਂ ਲਾਉਂਦਾ
ਕੁਝ ਮੁੰਡੇ ਤੋੜ ਚੜਾਉਂਦੇ ਨਾ
ਤੇ ਕੁਝ ਕੁੜੀਆ ਰਾਹ ਵਿੱਚੋਂ ਮੁੜੀਆਂ ਨੇ
ਮੁੰਡਿਆ ਨੂੰ ਲਾਲਚ ਹੁਸਨਾ ਦਾ
ਤੇ ਕੁਝ ਕੁੜੀਆਂ ਪੈਸੇ ਦੇਖ ਕੇ ਖੁਰੀਆਂ ਨੇ
ਐਵੇਂ ਤਾਂ ਨਹੀ ਇਸ਼ਕ ਬਦਨਾਮ ਹੋਇਆ
ਨੀਤਾ ਦੋਵੇ ਪਾਸੇ ਹੀ ਬੁਰੀਆਂ ਨੇ
ਇਹ ਵਾਰ ਵਾਰ ਜੋ ਦਿਲ ਮੇਰੇ ਚੋਂ ਚੀਸ ਜਿਹੀ ਉੱਠਦੀ ਏ
ਸੱਚੀ ਗੱਲ ਹੈ ਯਾਰੋ ਇਹ ਮੇਰਾ ਦਮ ਘੁੱਟਦੀ ਏ
ਮਿਲਿਆ ਨਾ ਤਰੀਕਾ ਕੋਈ ਇਸ ਛੁਟਕਾਰੇ ਦਾ
ਜਿੰਨਾਂ ਵੱਢੀਏ ਵਾਂਗ ਨਸੂਰ ਉਨਾਂ ਹੀ ਫੁੱਟਦੀ ਏ
ਇਕ ਅੱਧੀ ਤਾਂ ਰੱਬਾ ਉਹਦੇ ਸਿਰ ਵੀ ਚੜ ਜਾਵੇ
ਆਏ ਸਾਹ ਨਾਲ ਕਿਸਤ ਦੁੱਖਾਂ ਦੀ ਸਾਡੇ ਵੱਲ ਟੁੱਟਦੀ ਏ
ਨਾਂ ਦੋਲਤ ਨਾਂ ਸ਼ੋਹਰਤ ਨਾਂ ਅਦਾਵਾਂ ਨਾਲ
ਬੰਦਾ ਆਖਰ ਸੱਜਦਾ ਚਾਰ ਭਰਾਂਵਾਂ ਨਾਲ
ਨਾਂ ਪਹਿਲਾਂ ਕਦੇ ਪੁੱਗੀ ਨਾਂ ਹੁਣ ਪੁੱਗਣੀ ਏ
ਅਣਭੋਲ ਚਿੜੀ ਦੀ ਸਾਂਝ ਕਾਲਿਆਂ ਕਾਂਵਾਂ ਨਾਲ
ਹੈਂਕੜ ਜੋ ਹਥਿਆਰਾਂ ਦੇ ਨਾਲ ਮਰਦੀ ਨਾਂ
ਆਖਰ ਨੂੰ ਮਰ ਜਾਣੀ ਬੱਦ-ਦੁਆਵਾਂ ਨਾਲ
ਸੱਚੇ ਮਨ ਨਾਲ ਪਿਆਰ ਦੀ ਜੋਤ ਜਗਾਈ ਜੋ
ਬੁਝ ਨਹੀਂ ਸਕਦੀ ਝੱਖੜ ਤੇਜ਼ ਹਵਾਵਾਂ ਨਾਲ