Shayari Sad in Punjabi
Punjabi Sad Shayari Lyrics and Very Sad Punjabi Shayari
ਦੂਜਿਆ ਵਿੱਚ ਕਮੀਆਂ ਲੱਭਣ ਵਾਲੇ ਲੋਕ
ਉਸ ਮੱਖੀਆ ਵਰਗੇ ਹੁੰਦੇ ਨੇ
ਜੋ ਸਾਰਾ ਜਿਸਮ ਛੱਡ ਕੇ ਜ਼ਖਮ ਤੇ ਹੀ ਬੈਠਦੀ ਆ
ਥੱਕ ਗਇਆ ਮੇਰੀ ਚਾਹਤ ਦਾ ਵਜੂਦ
ਜੇ ਹੁਣ ਕੋਈ ਚੰਗਾ ਵੀ ਲੱਗਿਆ
ਤਾਂ ਇਜਹਾਰ ਨਹੀ ਕਰਾਗਾ
ਜਿਹੜੇ ਅੱਖੀਆਂ ਚੋ ਹੰਝੂ ਸੁੱਟੇ ਤੂੰ
ਸਭ ਧੋਖੇ ਆ ਸਭ ਧੋਖੇ ਆ
ਥੋੜਾ ਕਰ ਲੈ ਸਬਰ ਤੇਨੂੰ ਫੇਰ ਨੀ ਸਤਾਉਣਾ
ਨੀ ਮੈਂ ਉੱਥੇ ਚਲੇ ਜਾਣਾ ਜਿੱਥੋ ਮੁੜਕੇ ਨੀ ਆਉਣਾ
ਪਿਆਰ ਕਦੇ ਕੀਮਤ ਦੇ ਕੇ ਨੀ ਪਾਇਆ ਜਾਂਦਾ
ਇਸ ਨੂੰ ਪਾਉਣ ਲਈ ਪਹਿਲਾਂ ਦੋ ਦਿਲਾਂ ਚ
ਥਾਂ ਬਣਾਉਣੀ ਪੈਂਦੀ ਆ ਸੱਜਣਾ
ਇਹ ਪਿਆਰ ਦੋ ਰੂਹਾ ਦਾ ਮੇਲ
ਕੁਝ ਹਾਸਲ ਕਰਦੇ ਨੇ ਸੱਚੇ ਬਣਕੇ
ਠੱਗੀ ਠੋਰੀ ਨਾਲ ਹਾਸਲ ਕਰਨਾ
ਇਹ ਐਨਾ ਸਾਉਖਾ ਵੀ ਨੀ ਖੇਲ
ਮੇਰੀ ਫਿਤਰਤ ਵਿੱਚ ਨਹੀ
ਆਪਣੇ ਦੁੱਖ ਦਾ ਇਜਹਾਰ ਕਰਨਾ
ਜੇਕਰ ਮੈਂ ਉਸਦਾ ਹਿੱਸਾ ਹਾਂ
ਤਾਂ ਖੁਦ ਮਹਿਸੂਸ ਕਰੇ ਉਹ ਤਕਲੀਫ਼ ਮੇਰੀ
ਇੱਕ ਇਸ਼ਕ ਚ ਦੂਰੀ ਇੱਕ ਉਹਦੀ ਮਜ਼ਬੂਰੀ
ਸਾਡੀ ਉਹਦੇ ਬਿਨਾਂ ਯਾਰੋ ਜਿੰਦਗੀ ਅਧੂਰੀ
ਇੱਕ ਪੁੰਨਿਆ ਦੀ ਰਾਤ ਉਹ ਪਹਿਲੀ ਮੁਲਾਕਾਤ
ਸਾਡੀ ਜਾਨ ਕੱਢ ਲੈਦੀਂ ਉਹਦੀ ਮਿੱਠੀ ਜਿਹੀ ਬਾਤ
ਤੂੰ ਇਕ ਦੋ ਵਾਪਸ ਲੈ ਜਾਂ ਨੀ
ਤੇਰੀ ਕ੍ਰਿਪਾ ਨਾਲ ਇਲਜਾਮ ਬੜੇ
ਤੂੰ ਜੁਲਮ ਲਈ ਮਸ਼ਹੂਰ ਬੜੀ
ਅਸੀ ਯਾਰੀ ਲਈ ਬਦਨਾਮ ਬੜੇ
ਅੱਖ ਡੁਲਦੀ ਰਹੇ ਮੇਰੀ
ਉਹ ਕਹਿੰਦੇ ਅਸੀ ਰੋਣਾ ਛੱਡ ਤਾਂ
ਸੱਚਾ ਪਿਆਰ ਤਾਂ ਅਸੀ ਕਰਦੇ ਸੀ
ਉਹਨਾਂ ਨੇ ਤਾਂ ਵਰਾਉਣਾ ਵੀ ਛੱਡ ਤਾਂ
ਕੁਝ ਬੇਗਾਨੇ ਸੱਟਾਂ ਲਾਉਦੇ ਨੇ
ਕੁਝ ਸੱਜਣ ਬਣਕੇ ਪਿੱਛੋ ਤੀਰ ਚਲਾਉਂਦੇ ਨੇ
ਲੱਖ ਲਾਹਨਤ ਐਸੇ ਯਾਰਾਂ ਤੇ
ਜੋ ਯਾਰਾਂ ਨਾਲ ਦਗਾ ਕਮਾਉਦੇ ਨੇ
ਉ ਪਲ ਵਿੱਚ ਯਾਰੋ ਬਦਲ ਗਈ
ਜਿਹੜੀ ਪਲ ਪਲ ਆਪਣਾ ਕਹਿੰਦੀ ਸੀ
ਅੱਜ ਕੱਲ ਟਿਕਾਣਾ ਉੁਹਦਾ ਹੋਰ ਕਿਤੇ
ਕਦੇ ਮੇਰੇ ਦਿਲ ਵਿੱਚ ਜੋ ਰਹਿੰਦੀ ਸੀ
ਸ਼ਿਆਹੀ ਲਹੂ ਦੀ ਕਲਮ ਚ ਭਰਦਾ ਨਾਂ
ਜੇ ਹੱਥ ਵਿੱਚ ਨਾਮ ਤੇਰੇ ਦੀ ਲਕੀਰ ਹੁੰਦੀ
ਇਹ ਦਰਦ ਕਿਸੇ ਤੋਂ ਕੀ ਪੁੱਛਣਾ
ਹਰ ਆਸ਼ਿਕ ਦੀ ਇਹ ਜ਼ਗੀਰ ਹੁੰਦੀ
ਰੱਬ ਕਰੇ ਮੇਰੀ ਉਮਰ ਤੈਨੂੰ ਲੱਗ ਜਾਵੇ
ਤੇਰਾ ਹਰ ਦੁੱਖ ਬਸ ਮੇਰੇ ਹਿੱਸੇ ਆਵੇ
ਤੂੰ ਹਰ ਵੇਲੇ ਹੱਸਦੀ ਰਹੇ
ਤੇਰੀਆਂ ਅੱਖਾਂ ਚ ਪਾਣੀ ਵੀ ਨਾ ਆਵੇ
ਜਿਸ ਦਿਨ ਮੈਂ ਮਰਾਂ ਉਸ ਦਿਨ
ਤੇਰੀ ਉਮਰ ਹੋਰ ਵੀ ਵੱਧ ਜਾਵੇ
ਜ਼ਖਮ ਮੇਰਾ ਹੈ ਤਾਂ ਦਰਦ ਵੀ ਮੈਨੂੰ ਹੁੰਦਾ ਹੈ
ਇਸ ਦੁਨੀਆ ਵਿੱਚ ਕੋਣ ਕਿਸੇ ਲਈ ਰੋਂਦਾ ਹੈ
ਉਹਨੂੰ ਨੀਂਦ ਨਹੀ ਆਉਂਦੀ ਜੋ ਪਿਆਰ ਕਰਦਾ ਹੈ
ਜੋ ਦਿਲ ਤੋੜਦਾ ਹੈ ਉਹ ਚੈਨ ਨਾਲ ਸੌਂਦਾ ਹੈ
ਸਾਨੂੰ ਵੇਖ ਕੇ ਮੂੰਹ ਘੁੰਮਾ ਜਾਂਦੇ
ਸਾਡੇ ਨਾਮ ਤੇ ਨੀਵੀਆਂ ਪਾ ਜਾਂਦੇ
ਪਰ ਇੱਕ ਗੱਲ ਤੇ ਨਾ ਚੱਲਦਾ
ਜ਼ੋਰ ਉਹਨਾਂ ਦਾ ਕਰਦੇ ਗੱਲਾਂ ਗੈਰਾਂ ਨਾਲ
ਤੇ ਕਸਮਾਂ ਸਾਡੇ ਨਾਂ ਦੀਆਂ ਖਾ ਜਾਂਦੇ
ਇਸ ਦੋਲਤ ਦੀ ਦੁਨੀਆਂ ਵਿੱਚ ਮੈਂ ਗਰੀਬ ਹਾਂ
ਪਿਆਰ ਦੀ ਦੁਨੀਆਂ ਵਿੱਚ ਬਦਨਸੀਬ ਹਾਂ
ਤੇਰੇ ਕੋਲ ਤਾਂ ਮੇਰੇ ਲਈ ਵਕਤ ਹੀ ਨਹੀ
ਲੋਕ ਸਮਝਦੇ ਨੇ ਮੈਂ ਤੇਰੇ ਸਭ ਤੋਂ ਕਰੀਬ ਹਾਂ
ਤੇਰੇ ਕਹਿਣ ਤੇ ਛੱਡ ਤਾ ਤੇਰਾ ਸ਼ਹਿਰ ਵੈਰਨੇ ਨੀ
ਉਜੜ ਕੇ ਵੀ ਅਸੀ ਮੰਗਦੇ ਤੇਰੀ ਖੈਰ ਵੈਰਨੇ ਨੀ
ਹੱਸ ਕੇ ਜ਼ਹਿਰ ਪਿਲਾਵੇ ਉਹ ਵੀ ਪੀ ਮਰ ਸਕਦੇ ਆ
ਬਾਕੀ ਹੁਣ ਤੂੰ ਦੱਸ ਦੇ ਹੋਰ ਤੇਰੇ ਲਈ ਕੀ ਕਰ ਸਕਦੇ ਆ
ਦਿਲ ਦਾ ਸੋਹਣਾ ਯਾਰ ਹੋਵੇ ਤਾਂ ਰੱਬ ਵਰਗਾ
ਬਾਹਰੋ ਦੇਖ ਕੇ ਕਦੇ ਵੀ ਧੋਖਾ ਖਾਈਏ ਨਾ
ਉਮਰ ਵਕਤ ਤੇ ਮੌਸਮ ਦੇ ਨਾਲ ਬਦਲਦੇ
ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾ
ਪੁੱਛੋ ਨਾ ਇਸ ਕਾਗਜ਼ ਤੋ
ਜਿਸ ਉਤੇ ਅਸੀ ਦਿਲ ਦੇ ਬਿਆਨ ਲਿਖਦੇ ਆ
ਤਨਹਾਈਆਂ ਦੇ ਵਿੱਚ ਬੀਤੀਆਂ
ਗੱਲਾਂ ਤਮਾਮ ਲਿਖਦੇ ਆ
ਉਹ ਕਲਮ ਵੀ ਦੀਵਾਨੀ ਜਿਹੀ ਬਣ ਗਈ ਆ
ਜਿਹਦੇ ਨਾਲ ਅਸੀ ਤੇਰਾ ਨਾਮ ਲਿਖਦੇ ਆ
ਤੂੰ ਤੁਰ ਜਾਏਗਾ ਜਦੋਂ ਸਾਨੂੰ ਛੱਡ ਕੇ ਕੱਲੇ
ਹੰਝੂ ਅੱਖੀਆ ਚੋ ਬਹਿਣੇ ਸਾਥੋ ਜਾਣੇ ਨਹੀ ਝੱਲੇ
ਅਸੀਂ ਦਿਨ ਰਾਤ ਅੱਖੀਆਂ ਨੂੰ ਧੋਇਆ ਕਰਾਂਗੇ
ਬਹਿ ਕੇ ਤਾਰਿਆਂ ਦੀ ਛਾਵੇਂ ਕੱਲੇ ਰੋਇਆ ਕਰਾਂਗੇ
ਚੁੱਪ ਬੈਠੇ ਹਾਂ ਮਜ਼ਬੂਰੀ ਸਮਝ ਜਾਂ ਸਾਡੀ ਦਲੇਰੀ
ਪਿਆਰ ਤਾਂ ਨਹੀਂ ਘਟਿਆ
ਬਸ ਵੱਧ ਗਈ ਨਫ਼ਰਤ ਬਥੇਰੀ
ਦਿਲ ਤਾਂ ਤੇਰੇ ਨਾਲ ਗੁੱਸੇ
ਪਰ ਉਡੀਕ ਅੱਖਾਂ ਨੂੰ ਅਜੇ ਵੀ ਤੇਰੀ
ਮੇਰੇ ਦਿਲ ਚੋ ਉਹਦੇ ਖੁਸ਼ ਰਹਿਣ ਦੀ ਦੁਆ ਆਵੇ
ਉਹ ਜਿੱਥੇ ਰਹੇ ਹਮੇਸਾ ਖੁਸ਼ੀਆ ਪਾਵੇ
ਜੇ ਕਦੇ ਮੇਰੀ ਯਾਦ ਵਿੱਚ ਉਹਦੀ ਅੱਖ ਭਰ ਆਵੇ
ਤਾਂ ਰੱਬ ਕਰਕੇ ਉਹਨੂੰ ਕਦੇ ਮੇਰੀ ਯਾਦ ਹੀ ਨਾਂ ਆਵੇ
ਅੱਜ ਤੱਕ ਸਮਝ ਨਾ ਆਈ ਏ
ਇਹ ਅੱਗ ਏਦਾਂ ਕਿਉਂ ਕਰਦੀ ਏ
ਚੁੱਲਿਆਂ ਦੇ ਨਾਲ ਰੁੱਸ ਜਾਵੇ
ਸਿਵਿਆਂ ਵਿੱਚ ਰੀਝਾਂ ਲਾ ਲਾ ਬਲਦੀ ਆ
ਗੱਲ ਇਨਸਾਫ਼ ਦੀ ਕਹਿ ਦਿਉ ਤਾਂ ਸਭ ਨੂੰ ਬੁਰੀ ਲੱਗਦੀ ਹੈ
ਸਾਫ਼ ਗੱਲ ਕਹਿ ਦਿਉ ਤਾਂ ਫੇਰ ਕਲੇਜੇ ਤੇ ਛੁਰੀ ਚੱਲਦੀ ਹੈ
ਕਿੰਨੀ ਅਜੀਬ ਹੈ ਦੁਨੀਆਂ ਕਿੰਨੇ ਅਜੀਬ ਨੇ ਲੋਕ ਇਹ
ਗੱਲ ਝੂਠੀ ਕਰੋ ਤਾਂ ਫੇਰ ਸਭ ਨੂੰ ਚੰਗੀ ਲੱਗਦੀ ਹੈ
ਅਸੀਂ ਤੁਰਦੇ ਰਹੇ ਬਿਨਾਂ ਮੰਜ਼ਿਲ ਤੋਂ
ਮੰਜ਼ਿਲ ਖੜੀ ਸੀ ਲੰਮਾ ਰਾਹ ਬਣਕੇ
ਜ਼ਿੰਨਾਂ ਰਾਹਾਂ ਨਾਲ ਜੁੜੀਆਂ ਨੇ ਯਾਦਾ ਸਾਡੀਆਂ
ਉੱਥੇ ਖੜੇ ਨੇ ਰੁੱਖ ਵੀ ਗਵਾਹ ਬਣਕੇ
ਯਾਰਾਂ ਸਹਾਰੇ ਹੀ ਜਿੰਦਗੀ ਗੁਜਰ ਗਈ
ਯਾਦਾਂ ਮਿਲੀਆਂ ਨੇ ਜ਼ਿੰਦਗੀ ਚ ਸਾਹ ਬਣ ਕੇ
ਜਦੋ ਉਹਨਾਂ ਨੂੰ ਵਕਤ ਮਿਲੂ ਸਾਡੇ ਬਾਰੇ ਸੋਚਣ ਦਾ
ਉਦੋ ਪਏ ਹੋਵਾਗੇ ਅਸੀ ਕਿਤੇ ਸਵਾਹ ਬਣਕੇ
ਅਸੀਂ ਚਾਹੁੰਦੇ ਰਹੇ ਉਹਨੂੰ
ਉਹਨੇ ਗਲ ਲਾਇਆ ਵੀ ਨਹੀ
ਪਿਆਰ ਕਰਦੇ ਹਾਂ ਸਿਰਫ ਉਹਨੂੰ
ਉਹਨੂੰ ਕਦੇ ਸਮਝ ਆਇਆ ਵੀ ਨਹੀ
ਮਰਦੇ ਰਹੇ ਉਹਨੂੰ ਪਾਉਣ ਪਿੱਛੇ
ਉਹਨੇ ਮੁੜ ਕੇ ਮੁੱਖ ਦਿਖਾਇਆ ਵੀ ਨਹੀ
ਛੱਡ ਗਏ ਜਦ ਉਹਨੂੰ ਮਰ ਜਾਣ ਤੋਂ ਬਾਅਦ
ਤੇ ਲਾਸ਼ ਕੋਲ ਆ ਕੇ ਕਹਿਣ ਲੱਗੇ ਕਮਾਲ ਹੈ
ਤੂੰ ਸਾਨੂੰ ਆਪਣੀ ਮੌਤ ਤੇ ਬੁਲਾਇਆ ਵੀ ਨਹੀ
ਅੱਜ ਫੇਰ ਉਹਦੇ ਬਿਨਾਂ ਸੂਰਜ ਢਲ ਗਿਆ
ਦੁੱਖਾਂ ਨਾਲ ਭਰਿਆ ਇੱਕ ਦਿਨ ਹੋਰ ਲੰਘ ਗਿਆ
ਜਾਂਦਾ ਜਾਂਦਾ ਵਾਂਗ ਲਾਸ਼ ਦੇ ਸੂਲੀ ਤੇ ਮੈਨੂੰ ਟੰਗ ਗਿਆ
ਮੇਰਾ ਤਾਂ ਉਹਦੀ ਯਾਦ ਵਿਚ ਬੀਤ ਹਰ ਪਲ ਗਿਆ
ਵਿਛੋੜਾ ਆਪਣਾ ਮੇਰੇ ਦਿਲ ਵਿਚ ਤੇਰੀ ਥਾਂ ਮੱਲ ਗਿਆ
ਹੁਣ ਕਿਉਂ ਗੁੱਸੇ ਏੰ ਤੂੰ ਵਾਪਸ ਜਲਦੀ ਆ ਜਾ
ਛੱਡ ਬੀਤੀਆਂ ਗੱਲਾਂ ਨੂੰ ਹੁਣ ਤਾਂ ਬੀਤ ਕੱਲ ਗਿਆ
ਵਿਛੜਨ ਲੱਗੇ ਤੇਰੀ ਅੱਖਾਂ ਚ ਦਿੱਤੇ ਹੰਝੂ ਯਾਦ ਆਉਂਦੇ ਨੇ
ਤੇਰੇ ਨਾਲ ਪਿਆਰ ਪਾ ਕੇ ਕੀਤੇ ਕੋਲ ਕਰਾਰ ਯਾਦ ਆਉਂਦੇ ਨੇ
ਤੈਨੂੰ ਅਲਵਿਦਾ ਕਹਿੰਦੇ ਹੋਏ ਕੋਈ ਖੁਸ਼ੀ ਤੇ ਨੀ ਦੇ ਸਕਿਆ
ਪਰ ਅੱਜ ਵੀ ਮੇਰਾ ਮਨ ਤੇ ਦਿਲ ਤੈਨੂੰ ਹੀ ਚਾਹੁੰਦੇ ਨੇ
ਰਾਤੀਂ ਤੇਰੀ ਫੋਟੋ ਨੂੰ ਵੇਖ ਵੇਖ ਰੋਂਦਾ ਰਿਹਾ
ਰੋ-ਰੋ ਕੇ ਦੁੱਖ ਦਿਲ ਦੇ ਮੈ ਮਿਟਾਉਂਦਾ ਰਿਹਾ
ਸੁਪਨੇ ਵਿਚ ਤੈਨੂੰ ਆਪਣੇ ਨਾਲ ਮਿਲਾਉਂਦਾ ਰਿਹਾ
ਤੜਕੇ ਉਠ ਕਿਸੇ ਨੂੰ ਸ਼ੱਕ ਨਾ ਹੋਵੇ ਏਸ ਕਰਕੇ
ਸਾਰੀ ਰਾਤ ਹੰਝੂ ਆਪਣੇ ਮੁੱਖ ਤੇ ਖਿੜਾਉਂਦਾ ਰਿਹਾ
ਨੀ ਕਿਦਾਂ ਤੈਨੂੰ ਮੈਂ ਸਮਝਾਵਾਂ
ਕਿਵੇ ਪਿਆਰ ਤੇਰੇ ਹਿੱਸੇ ਪਾਵਾਂ
ਮੇਰੇ ਸਾਹਾਂ ਤੇ ਵੀ ਤੇਰਾ ਹੀ ਨਾਮ ਏ
ਕਿਵੇ ਆਪਣੇ ਸਾਹ ਤੇਰੇ ਨਾਂ ਲਿਖਾਵਾਂ
ਜ਼ਿੰਦਗੀ ਮੇਰੀ ਚ ਫੇਰ ਆ ਕੇ ਸੁੱਖ ਭਰਦੇ
ਦੇਖੀਂ ਕਿਤੇ ਲੋਕਾਂ ਕੋਲੋ ਮੈਂ ਦੁਖੀ ਆਸ਼ਿਕ ਨਾਂ ਕਹਾਵਾਂ
ਮੇਰੀਆਂ ਅੱਖਾਂ ਤੈਨੂੰ ਹੀ ਲੱਭ ਦੀਆਂ ਨੇ
ਮੈਨੂੰ ਬੱਸ ਤੇਰੀਆਂ ਅੱਖਾਂ ਹੀ ਫੱਬ ਦੀਆਂ ਨੇ
ਤੇਰਾ ਕੋਈ ਪਤਾ ਨਹੀਂ ਤੂੰ ਕਿੱਥੇ ਖੋ ਗਈ ਹੈ
ਕਿਉਂ ਵੱਖ ਤੂੰ ਮੈਥੋਂ ਹੋ ਗਈ ਹੈ
ਨੀ ਤੇਰੀਆਂ ਯਾਦਾਂ ਮੈਨੂੰ ਰਵਾਈ ਜਾਂਦੀਆਂ ਨੇ
ਬਣ ਕੇ ਜ਼ਹਿਰ ਮੈਨੂੰ ਰੋਜ਼ ਮਾਰੀ ਜਾਂਦੀਆਂ ਨੇ
ਹੁਣ ਹੁੰਦਾ ਨੀ ਯਕੀਨ ਕਿ ਕਦੇ
ਤੇਰੇ ਨਾਲ ਗੱਲਾਂ ਮੈ ਕਰਦਾ ਹੁੰਦਾ ਸੀ
ਦਿਲ ਵਾਲੇ ਭੇਦ ਤੇਰੇ ਨਾਲ ਖੋਲਦਾ ਹੁੰਦਾ ਸੀ
ਦੁੱਖ ਸੁੱਖ ਤੇਰੇ ਨਾਲ ਵੰਡ ਦਾ ਹੁੰਦਾ ਸੀ
ਨੀ ਤੇਰੇ ਜਾਣ ਮਗਰੋ ਹੱਸਣਾ ਹੀ ਭੁੱਲ ਗਿਆ
ਕਦੇ ਤੇਰੇ ਨਾਲ ਖੁੱਲ ਕੇ ਹੱਸਣਾ ਹੁੰਦਾ ਸੀ
ਇੱਕ ਲਾਸ਼ ਪਈ ਸੀ ਸੜਕ ਉੱਤੇ ਬੰਦਾ ਖੜਾ ਕੋਈ ਹਜ਼ਾਰ ਹੋਣਾ
ਕੁਝ ਲੋਕ ਦੇਖ ਕੇ ਕਹਿੰਦੇ ਸੀ ਕਾਤਲ ਕੋਈ ਤੇਜ਼ ਹਥਿਆਰ ਹੋਣਾ
ਦੇਖ ਉਸਦੇ ਜ਼ਖਮਾ ਨੂੰ ਕਹਿੰਦੇ ਕੋਲ ਆ ਕੇ ਕੀਤਾ ਵਾਰ ਹੋਣਾ
ਇੰਝ ਲੱਗਦਾ ਜਿਸ ਨੇ ਮਾਰਿਆ ਏ ਦੁਸ਼ਮਣ ਨੀ ਕੋਈ ਯਾਰ ਹੋਣਾ
ਰੱਬਾ ਕਿਉਂ ਤੂੰ ਉਹਨੂੰ ਮੇਰਾ ਹੋਣ ਨਈ ਦਿੰਦਾ
ਦਿਲ ਮੇਰਾ ਮੈਨੂੰ ਰਾਤਾਂ ਨੂੰ ਸੋਣ ਨਈ ਦਿੰਦਾ
ਵਿਛੋੜਾ ਸੋਹਣੇ ਸੱਜਣਾਂ ਦਾ ਜਿਉਣ ਨਈ ਦਿੰਦਾ
ਇਹਦੇ ਵਿੱਚ ਵਿਛੜੇ ਹੋਏ ਸੱਜਣ ਦਾ ਵੀ ਕੀ ਕਸੂਰ
ਮੇਰੀ ਹੀ ਕਿਸਮਤ ਮਾੜੀ ਏ
ਮੈਨੂੰ ਤਾਂ ਕੋਈ ਚੈਣ ਨਾਲ ਰੋਣ ਵੀ ਨਹੀਂ ਦਿੰਦਾ
ਦਿਲ ਟੁੱਟਦੇ ਦੇ ਸੱਜਣ ਲੁੱਟਦੇ ਨੇ
ਦੱਸੋ ਰੱਖਿਆ ਕੀ ਏ ਯਾਰੋ ਜਹਾਨ ਅੰਦਰ
ਅੱਗ ਨੇ ਮੱਗਣਾ ਏ ਮੇਲਾ ਲੱਗਣਾ ਏ
ਤੁਸੀ ਦੇਖਿਉ ਸ਼ਮਸ਼ਾਨ ਅੰਦਰ
ਸਾਨੂੰ ਦਿਲ ਚੋਂ ਕੱਢ ਤਾਂ ਬਿਨਾਂ ਗੱਲ ਤੋ
ਛੱਡ ਦਿੱਤਾ ਆਕੜ ਵੱਧ ਗਈ ਰਕਾਨ ਅੰਦਰ
ਚਾਹੇ ਗੈਰ ਦੱਸਦੀ ਜਿੰਦ ਸਾਡੀ ਉਹਦੇ ਚ ਵੱਸਦੀ
ਇਕ ਉਹਦੀ ਮੁਸਕਾਨ ਅੰਦਰ
ਫਿਰ ਉਹਨੇ ਵੀ ਰੋਣਾ ਏ ਅੱਖ ਚ ਪਾਣੀ ਚੋਣਾ ਏ
ਜਦੋ ਰਹਿਣਾ ਨਹੀ ਮੈਂ ਜਹਾਨ ਅੰਦਰ