Short Story in Punjabi With Moral
(ਹਮੇਸ਼ਾ ਚੰਗੇ ਕਰਮ ਕਰੋ)
ਅੱਜ ਦੀ ਇਹ ਛੋਟੀ ਜਿਹੀ ਕਹਾਣੀ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਇਹ ਕਹਾਣੀ ਇੱਕ ਬਿਜਨਸਮੈਨ ਦੀ ਹੈ ਉਹ ਇੱਕ ਵੱਡੀ ਕੰਪਨੀ ਦਾ ਮਾਲਕ ਸੀ ਇੱਕ ਦਿਨ ਕੀ ਹੋਇਆ ਕਿ ਸਵੇਰੇ ਸਵੇਰੇ ਉਸਦਾ ਮੂਡ ਖਰਾਬ ਹੋ ਗਿਆ ਤੇ ਗੁੱਸੇ ਵਿੱਚ ਹੀ ਆਪਣੇ ਦਫਤਰ ਪਹੁੰਚ ਗਿਆ ਦਫਤਰ ਜਾ ਕੇ ਆਪਣੇ ਕੈਬਨ ਵਿੱਚ ਗਿਆ ਤੇ ਆਪਣੇ ਮੈਨੇਜਰ ਨੂੰ ਬੁਲਾਇਆ ਤੇ ਆਉਂਦੇ ਹੋਏ ਆਪਣੀਆਂ ਸਾਰੀਆਂ ਰਿਪੋਰਟਾਂ ਨਾਲ ਲੈ ਕੇ ਆਉਣ ਨੂੰ ਕਿਹਾ
ਮੈਨੇਜਰ ਬੜਾ ਖੁਸ਼ ਹੋਇਆ ਉਸ ਨੂੰ ਲੱਗਿਆ ਕਿ ਬੌਸ ਉਸ ਦਾ ਕੰਮ ਦੇਖ ਕੇ ਉਸਨੂੰ ਸ਼ਾਬਾਸ਼ੀ ਦੇਵੇਗਾ ਕਿ ਉਹ ਕਿੰਨਾਂ ਵਧੀਆ ਕੰਮ ਕਰ ਰਿਹਾ ਹੈ ਤੇ ਦਫਤਰ ਨੂੰ ਕਿੰਨੇ ਵਧੀਆ ਤਰੀਕੇ ਨਾਲ ਚਲਾ ਰਿਹਾ ਪਰ ਹਾਲਾਤ ਇਸਦੇ ਬਿਲਕੁਲ ਉਲਟ ਹੀ ਬਣੇ ਹੋਏ ਸੀ ਕਿਉਂਕਿ ਬੌਸ ਗੁੱਸੇ ਵਿੱਚ ਹੀ ਘਰ ਤੋਂ ਆਇਆ ਸੀ
ਉਹ ਸਾਰੀਆਂ ਰਿਪੋਰਟਾਂ ਲੈ ਕੇ ਆਪਣੇ ਬੌਸ ਦੇ ਕੈਬਨ ਵਿੱਚ ਗਿਆ ਮੈਨੇਜਰ ਦੇ ਕੰਮ ਵਿੱਚ ਜਾਂ ਰਿਪੋਰਟਾਂ ਵਿੱਚ ਕੋਈ ਵੀ ਕਮੀ ਨਹੀਂ ਸੀ ਫਿਰ ਵੀ ਉਸਨੇ ਆਪਣੇ ਮੈਨੇਜਰ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ ਤੇ ਉਸਨੂੰ ਇੰਨਾਂ ਜਲੀਲ ਕੀਤਾ ਕਿ ਮੈਨੇਜਰ ਕੁਝ ਵੀ ਨਾ ਕਹਿ ਸਕਿਆ
ਉਹ ਆਪਣੇ ਬੌਸ ਦੀ ਬਹੁਤ ਇੱਜ਼ਤ ਕਰਦਾ ਸੀ ਇਸ ਲਈ ਬਸ ਚੁੱਪ ਖੜਾ ਸੀ ਪਰ ਕਿਤੇ ਨਾ ਕਿਤੇ ਮਨ ਵਿੱਚ ਸੋਚ ਰਿਹਾ ਸੀ ਕਿ ਅਚਾਨਕ ਇਹ ਕੀ ਹੋ ਗਿਆ ਮੈਂ ਤਾਂ ਇੰਨੀ ਇਮਾਨਦਾਰੀ ਨਾਲ ਕੰਮ ਕਰਦਾ ਇਸ ਕੰਪਨੀ ਨੂੰ ਵੀ ਆਪਣੀ ਸਮਝ ਕੇ ਕੰਮ ਕਰਦਾ ਫਿਰ ਵੀ ਅੱਜ ਕੀ ਕੁਝ ਸੁਣਨਾ ਪੈ ਗਿਆ ਸੋਚਦਾ ਸੋਚਦਾ ਵਾਪਸ ਆਪਣੀ ਸੀਟ ਤੇ ਜਾਣ ਲੱਗਿਆ
ਹੁਣ ਮੈਨੇਜਰ ਵੀ ਅੱਗ ਬਬੂਲਾ ਹੋ ਗਿਆ ਹੁਣ ਉਸਨੇ ਵੀ ਆਪਣਾ ਗੁੱਸਾ ਕਿਤੇ ਨਾ ਕਿਤੇ ਕੱਢਣਾ ਸੀ ਇਸ ਲਈ ਉਸਨੇ ਸਾਰੇ ਕਰਮਚਾਰੀਆਂ ਨਾਲ ਇੱਕ ਮੀਟਿੰਗ ਬੁਲਾਈ ਤੇ ਉਹਨਾਂ ਨੂੰ ਕਿਹਾ ਕਿ ਆਪਣਾ ਰਿਪੋਰਟ ਕਾਰਡ ਨਾਲ ਲੈ ਕੇ ਆਉ ਤਾਂ ਜੋ ਪਤਾ ਲੱਗ ਸਕੇ ਕਿ ਕਿਸ ਨੇ ਕਿੰਨਾ ਕਿੰਨਾ ਕੰਮ ਕੀਤਾ ਤੇ ਜਿਸ ਕਰਮਚਾਰੀ ਦਾ ਕੰਮ ਸਭ ਤੋਂ ਮਾੜਾ ਸੀ ਉਸ ਤੇ ਉਹ ਵਰ ਪਿਆ ਤੇ ਆਪਣਾ ਸਾਰਾ ਗੁੱਸਾ ਉਸ ਤੇ ਕੱਢ ਦਿੱਤਾ
ਉਸਦੀ ਸਾਰਿਆਂ ਸਾਹਮਣੇ ਰੱਜ ਕੇ ਬੇਇਜ਼ਤੀ ਕੀਤੀ ਤੇ ਹੋਰ ਪਤਾ ਨਹੀਂ ਕਿੰਨੀਆਂ ਗੱਲਾਂ ਸੁਣਾ ਦਿੱਤੀਆਂ ਫਿਰ ਉਸ ਉੱਤੇ ਰੋਹਬ ਮਾਰਦੇ ਹੋਏ ਹੁਕਮ ਦਿੱਤਾ ਕਿ ਤੂੰ ਅੱਜ ਸਭ ਤੋਂ ਅਖੀਰ ਵਿੱਚ ਜਾਵੇਗਾ ਤੇ ਉਹ ਵਿਚਾਰਾ ਹਨੇਰੇ ਤੱਕ ਆਪਣਾ ਕੰਮ ਕਰਦਾ ਰਿਹਾ ਤੇ ਅਖੀਰ ਜਦੋਂ ਉਹ ਆਪਣਾ ਬੈਗ ਤੇ ਟਿਫਨ ਚੱਕ ਕੇ ਦਫਤਰ ਤੋਂ ਬਾਹਰ ਨਿਕਲਣ ਲੱਗਾ ਤਾਂ ਉਸ ਦਫਤਰ ਦਾ ਸਕਿਉਰਟੀ ਗਾਰਡ ਉਸਨੂੰ ਟੱਕਰ ਗਿਆ
ਹੁਣ ਉਹ ਵੀ ਸਵੇਰ ਦਾ ਖਪਿਆ ਹੋਇਆ ਸੀ ਤੇ ਅੰਦਰੋਂ ਗੁੱਸੇ ਨਾਲ ਭਰਿਆ ਹੋਇਆ ਸੀ ਉਸਨੇ ਆਪਣਾ ਸਾਰਾ ਗੁੱਸਾ ਉਸ ਸਕਿਉਰਟੀ ਗਾਰਡ ਤੇ ਕੱਢ ਦਿੱਤਾ ਤੇ ਉਸਨੂੰ ਬੁਰਾ ਭਲਾ ਬੋਲ ਕੇ ਆਪਣੇ ਘਰ ਚਲਿਆ ਗਿਆ ਹੁਣ ਸਕਿਉਰਟੀ ਗਾਰਡ ਪਰੇਸ਼ਾਨ ਸੀ ਇਹ ਬੰਦਾ ਪਹਿਲਾਂ ਤਾਂ ਕਦੇ ਵੀ ਉਸ ਨਾਲ ਇਸ ਤਰਾਂ ਪੇਸ਼ ਨਹੀਂ ਆਇਆ ਸੀ ਪਰ ਉਹ ਵੀ ਦੁਖੀ ਸੀ ਕਿਉਂਕਿ ਉਸਦੀ ਵਜ੍ਹਾ ਨਾਲ ਉਸਨੂੰ ਵੀ ਦਫਤਰ ਵਿੱਚ ਇਨਾ ਸਮਾਂ ਫਾਲਤੂ ਬੈਠਣਾ ਪਿਆ ਸੀ
ਦਫਤਰ ਬੰਦ ਕਰਕੇ ਸਕਿਉਰਟੀ ਗਾਰਡ ਵੀ ਆਪਣੇ ਘਰ ਚਲਿਆ ਗਿਆ ਇਸ ਘਟਨਾ ਨੇ ਉਸ ਨੂੰ ਵੀ ਪਰੇਸ਼ਾਨ ਕਰ ਦਿੱਤਾ ਸੀ ਤੇ ਉਹ ਵੀ ਗੁੱਸੇ ਵਿੱਚ ਧੁਰ ਅੰਦਰ ਤੱਕ ਭਰ ਗਿਆ ਸੀ ਘਰ ਜਾ ਕੇ ਕੀ ਦੇਖਦਾ ਕਿ ਉਸਦੀ ਘਰਵਾਲੀ ਨੇ ਉਸਦੇ ਪਸੰਦ ਦੀ ਸਬਜ਼ੀ ਨਹੀਂ ਬਣਾਈ
ਸਿਰਫ ਇਸੇ ਗੱਲ ਪਿੱਛੇ ਉਸਨੇ ਆਪਣੀ ਘਰਵਾਲੀ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੂੰ ਘਰ ਦਾ ਖਿਆਲ ਨਹੀਂ ਰੱਖਦੀ ਤੂੰ ਇਹ ਨਹੀਂ ਕਰਦੀ ਤੂੰ ਉਹ ਨਹੀਂ ਕਰਦੀ ਜਦੋਂ ਮੈਂ ਸਾਰੇ ਦਿਨ ਦਾ ਥੱਕਿਆ ਘਰੇ ਆਉਣਾ ਘੱਟੋ ਘੱਟ ਮੈਨੂੰ ਮੇਰੇ ਪਸੰਦ ਦੀ ਸਬਜ਼ੀ ਤਾਂ ਮਿਲਣੀ ਚਾਹੀਦੀ ਹੈ ਹੁਣ ਉਹ ਤਾਂ ਬੋਲ ਕੇ ਖਾਲੀ ਹੋ ਗਿਆ
ਪਰ ਹੁਣ ਗਰਾਰੀ ਉਸਦੀ ਘਰਵਾਲੀ ਦੇ ਦਿਮਾਗ ਤੇ ਚੜ ਗਈ ਕਿ ਮੈਂ ਸਾਰਾ ਦਿਨ ਘਰ ਦਾ ਕੰਮ ਕਰਦੀ ਆਂ ਬੱਚਿਆਂ ਦਾ ਖਿਆਲ ਰੱਖਦੀ ਆ ਤੇ ਘਰ ਵਿੱਚ ਇਹ ਸੋਚ ਕੇ ਇਕੱਲੀ ਰਹਿੰਦੀ ਆ ਕਿ ਸ਼ਾਮ ਨੂੰ ਆਉਣਗੇ ਤੇ ਕੋਈ ਪਿਆਰ ਦੀ ਗੱਲ ਕਰਨਗੇ ਪਰ ਇਹ ਉਲਟਾ ਗੁੱਸਾ ਕਰ ਰਹੇ ਨੇ
ਉਹ ਬੁੜ ਬੁੜਾਉਂਦੀ ਹੋਈ ਕਮਰੇ ਵਿੱਚ ਚਲੀ ਗਈ ਉਸਨੇ ਅੰਦਰ ਜਾ ਕੇ ਦੇਖਿਆ ਕਿ ਉਹਨਾਂ ਦਾ ਬੱਚਾ ਬੈਠਾ ਟੀਵੀ ਤੇ ਕਾਰਟੂਨ ਦੇਖ ਰਿਹਾ ਸੀ ਉਸਨੇ ਬੱਚੇ ਤੋਂ ਰਿਮੋਟ ਖੋਇਆ ਉਸੇ ਰਿਮੋਟ ਨਾਲ ਉਸਨੂੰ ਮਾਰਿਆ ਤੇ ਦੋ ਹੋਰ ਕੰਨ ਤੇ ਛੱਡੀਆਂ ਤੇ ਬੋਲੀ ਕਿ ਤੂੰ ਸਾਰਾ ਦਿਨ ਹੀ ਟੀਵੀ ਦੇਖਦਾ ਰਹਿੰਦਾ ਪੜਾਈ ਤੂੰ ਕਰਦਾ ਕੋਈ ਨਹੀਂ
ਹੁਣ ਉਸ ਬੱਚੇ ਦਾ ਵੀ ਦਿਮਾਗ ਖਰਾਬ ਹੋ ਗਿਆ ਤੇ ਘਰ ਤੋਂ ਬਾਹਰ ਚਲਿਆ ਗਿਆ ਤੇ ਸੋਚਣ ਲੱਗਿਆ ਕਿ ਇਹ ਕੋਈ ਘਰ ਹੈ ਇਥੇ ਸਾਰਾ ਦਿਨ ਬਸ ਦੰਗੇ ਹੀ ਹੁੰਦੇ ਰਹਿੰਦੇ ਨੇ ਜਦੋਂ ਬਾਹਰ ਗਿਆ ਤਾਂ ਗਲੀ ਵਿੱਚ ਇੱਕ ਕੁੱਤਾ ਬੈਠਾ ਹੋਇਆ ਸੀ ਉਸਨੇ ਇੱਕ ਪੱਥਰ ਚੁੱਕਿਆ ਤੇ ਉਸ ਕੁੱਤੇ ਦੇ ਮਾਰਿਆ ਮਤਲਬ ਆਪਣਾ ਗੁੱਸਾ ਕੁੱਤੇ ਤੇ ਕੱਢ ਦਿੱਤਾ
ਹੁਣ ਕੁੱਤੇ ਨੂੰ ਤਾਂ ਬਿਲਕੁਲ ਵੀ ਸਮਝ ਨਹੀਂ ਆ ਰਿਹਾ ਸੀ ਕਿ ਇਹ ਕੀ ਹੋ ਗਿਆ ਮੈਨੂੰ ਕਿਉਂ ਮਾਰਿਆ ਕੁੱਤਾ ਭੌਂਕਦਾ ਹੋਇਆ ਦੂਸਰੀ ਗਲੀ ਵਿੱਚ ਚਲਿਆ ਗਿਆ ਹੁਣ ਜਦੋਂ ਉਸ ਗਲੀ ਵਿੱਚ ਗਿਆ ਤਾਂ ਉਥੇ ਇਕ ਬੰਦਾ ਖਾਣਾ ਖਾਣ ਤੋਂ ਬਾਅਦ ਸੈਰ ਕਰ ਰਿਹਾ ਸੀ ਤੇ ਕੁੱਤੇ ਨੇ ਜਾ ਕੇ ਉਸ ਬੰਦੇ ਨੂੰ ਵੱਢ ਲਿਆ ਜਿਸ ਨੂੰ ਉਸ ਕੁੱਤੇ ਨੇ ਵੱਢਿਆ ਸੀ
ਉਹ ਹੋਰ ਕੋਈ ਨੇ ਉਸ ਦਫਤਰ ਦਾ ਮਾਲਕ ਸੀ ਜਿਸ ਨੇ ਸਵੇਰੇ ਆਪਣੇ ਮੈਨੇਜਰ ਨੂੰ ਝੜਕਿਆ ਸੀ ਉਹ ਜਦ ਤੱਕ ਦੁਨੀਆਂ ਤੋਂ ਚਲਿਆ ਨਹੀਂ ਗਿਆ ਉਦੋਂ ਤੱਕ ਇਹ ਸਵਾਲ ਉਸਦੇ ਖਿਆਲਾਂ ਵਿੱਚ ਘੁੰਮਦਾ ਹੀ ਰਿਹਾ ਕਿ ਉਸ ਦਿਨ ਉਸ ਕੁੱਤੇ ਨੇ ਅਖੀਰ ਮੈਨੂੰ ਵੱਡਿਆ ਕਿਉਂ ਜਦੋਂ ਕਿ ਮੈਂ ਤਾਂ ਉਸਨੂੰ ਕੁਝ ਵੀ ਨਹੀਂ ਕਿਹਾ ਸੀ ਇਸ ਗੱਲ ਬਾਰੇ ਉਹ ਬੰਦਾ ਸੋਚ ਰਿਹਾ ਸੀ
ਜਿਸ ਨੇ ਮੈਨੇਜਰ ਨੂੰ ਝੜਕਿਆ ਮੈਨੇਜਰ ਨੇ ਆਪਣੇ ਕਰਮਚਾਰੀਆਂ ਨੂੰ ਝਿੜਕਿਆ ਕਰਮਚਾਰੀ ਨੇ ਸਕਿਉਰਟੀ ਗਾਰਡ ਨੂੰ ਝਿੜਕਿਆ ਸਕਿਉਰਟੀ ਗਾਰਡ ਨੇ ਘਰਵਾਲੀ ਨੂੰ ਘਰਵਾਲੀ ਨੇ ਆਪਣੇ ਬੱਚੇ ਨੂੰ ਤੇ ਬੱਚੇ ਨੇ ਕੁੱਤੇ ਦੇ ਰੋੜਾ ਮਾਰਿਆ ਤੇ ਉਸ ਕੁੱਤੇ ਨੇ ਉਸਨੂੰ ਵੱਢ ਲਿਆ ਇਹ ਛੋਟੀ ਜਿਹੀ ਕਹਾਣੀ ਦੱਸਦੀ ਹੈ ਕਿ ਸਮਾਂ ਕਰਮਾਂ ਦੇ ਲੈਣ ਦੇਣ ਦੇ ਚੱਕਰ ਦਾ ਭੁਗਤਾਨ ਜਰੂਰ ਕਰਦਾ ਹੈ
ਅਸੀਂ ਜਿਹੋ ਜਿਹੇ ਵੀ ਕਰਮ ਕਰਦੇ ਹਾਂ ਉਹ ਘੁੰਮ ਕੇ ਸਾਡੇ ਕੋਲ ਆਉਂਦੇ ਜਰੂਰ ਨੇ ਜਿਵੇਂ ਇੱਕ ਬੱਛਾ ਗੁਆਚ ਜਾਣ ਤੇ ਅਨੇਕਾਂ ਗਾਵਾਂ ਵਿੱਚ ਆਪਣੀ ਮਾਂ ਨੂੰ ਲੱਭ ਲੈਂਦਾ ਬਿਲਕੁਲ ਉਸੇ ਤਰਾਂ ਸਾਡੇ ਕਰਮਾਂ ਦਾ ਫਲ ਸਾਡੇ ਤੱਕ ਪਹੁੰਚ ਹੀ ਜਾਂਦਾ ਹੈ ਜੇਕਰ ਚੰਗੇ ਕਰਮ ਕਰੋਗੇ ਤਾਂ ਚੰਗਾ ਕਮਾਉਗੇ ਤੇ ਚੰਗਾ ਪਾਉਗੇ
Motivational Stories in Punjabi :- ਇਹ ਕਹਾਣੀ ਸੋਚ ਬਦਲ ਦਵੇਗੀ