ਪਹਿਲਾ ਅਸੀ ਤੁਹਾਨੂੰ ਤੀਆਂ ਦੇ ਇਤਿਹਾਸ ਬਾਰੇ ਦੱਸਾਂਗੇ ਅਤੇ ਫੇਰ ਤੁਹਾਨੂੰ ਤੀਆਂ ਦੇ ਤਿਉਹਾਰ ਬਾਰੇ ਦੱਸਾਂਗੇ ਪਹਿਲਾ ਅਸੀਂ ਤੁਹਾਨੂੰ ਤੀਆਂ ਦੇ ਇਤਿਹਾਸ ਬਾਰੇ ਦੱਸਣ ਜਾ ਰਹੇ ਹਾਂ ਉਮੀਦ ਹੈ ਤੁਹਾਨੂੰ ਸਾਡੇ ਵੱਲੋਂ ਦਿੱਤੀ ਜਾਣਕਾਰੀ ਪਸੰਦ ਆਵੇਗੀ ਇਹ ਜੋ ਤੀਆਂ ਨੇ ਇਹ ਸਾਡੇ ਪੰਜਾਬ ਦੀ ਵਿਰਾਸਤ ਨਹੀਂ ਹੈ ਇਹ ਸੱਚ ਹੈ ਕਿ ਇਹ ਪੰਜਾਬ ਦੀ ਵਿਰਾਸਤ ਨਹੀਂ ਹੈ ਜਦੋਂ ਸਾਡੇ ਭਾਰਤ ਦੇ ਵਿੱਚ ਮੁਗਲ ਹਕੂਮਤ ਸੀ ਮੁਗਲ ਸਾਮਰਾਜ ਸੀ
Teeyan History in Punjabi
ਕੀ ਹੈ ਤੀਆਂ ਦਾ ਤਿਹਾਰ ਅਤੇ ਕਿਵੇਂ ਸ਼ੁਰੂ ਹੋਇਆ ਅਸਲ ਵਿੱਚ ਜਿਸ ਨੂੰ ਅਸੀਂ ਸੱਭਿਆਚਾਰ ਕਹਿ ਕੇ ਪ੍ਰਸਿੱਧ ਕਰ ਰਹੇ ਹਾਂ ਉਹ ਮੁਸਲਮਾਨਾਂ ਵੱਲੋਂ ਔਰਤਾਂ ਤੇ ਕੀਤੇ ਗਏ ਤਸ਼ੱਦਦ ਦੀ ਇੱਕ ਝਲਕ ਹੈ ਮਾਲਵੇ ਦੀ ਭਾਸ਼ਾ ਵਿੱਚ ਔਰਤਾਂ ਨੂੰ ਤੀਆਂ ਕਿਹਾ ਜਾਂਦਾ ਹੈ
ਜਦੋਂ ਔਰੰਗਜ਼ੇਬ ਦਾ ਰਾਜ ਸੀ ਤੇ ਮੁਸਲਮਾਨਾਂ ਦਾ ਜ਼ੋਰ ਸੀ ਤਾਂ ਉਹ ਸਾਉਣ ਦੇ ਮਹੀਨੇ ਵਿੱਚ ਆਉਂਦੇ ਅਤੇ ਐਤਵਾਰ ਦਾ ਦਿਨ ਰੱਖਿਆ ਜਾਂਦਾ ਤੇ ਉਹਨਾਂ ਵੱਲੋਂ ਹੁਕਮ ਕੀਤਾ ਜਾਂਦਾ ਕਿ ਪਿੰਡ ਦੇ ਵਿੱਚ ਜਿੰਨੀਆਂ ਵੀ ਔਰਤਾਂ ਜਾਂ ਕੁੜੀਆਂ ਹਨ ਜੋ 50 ਸਾਲ ਤੋਂ ਘੱਟ ਦੀ ਉਮਰ ਦੀਆਂ ਹਨ ਪਿੰਡ ਤੋਂ ਬਾਹਰ ਆ ਜਾਣ ਉਦੋਂ ਉਹਦੇ ਜਿਹੜੇ ਚੌਧਰੀ ਹੁੰਦੇ ਸੀ ਜੋ ਵੀ ਉਹਦੇ ਪਿਆਦੇ ਹੁੰਦੇ ਸੀ
ਉਹ ਪਿੰਡ ਪਿੰਡ ਜਾ ਕੇ ਹੋਕਾ ਦਿੰਦੇ ਸੀ ਕਿ ਅੱਜ ਤੁਹਾਡੇ ਪਿੰਡ ਜਿੱਥੇ ਵੀ ਉਸ ਪਿੰਡ ਦੀ ਸੱਥ ਹੁੰਦੀ ਸੀ ਉੱਥੇ ਅੱਜ ਮੁਗਲ ਜੋ ਰਾਜਾ ਸੀ ਔਰੰਗਜ਼ੇਬ ਉਹਨਾਂ ਨੇ ਆਉਣਾ ਤੇ ਪਿੰਡ ਦੀਆਂ ਜੋ ਬਹੂ ਬੇਟੀਆਂ ਤੇ ਨੂੰਹਾਂ ਧੀਆਂ ਨੇ ਉਹ ਸਾਰੀਆਂ ਸੱਜ ਸਵਰ ਕੇ ਉਸ ਸੱਥ ਦੇ ਵਿੱਚ ਇਕੱਠੀਆਂ ਹੋ ਜਾਣ
ਉਹ ਸਾਰੀਆਂ ਸੱਜ ਸਵਰ ਕੇ ਤਿਆਰ ਹੋ ਕੇ ਉਥੇ ਪਹੁੰਚਦੀਆਂ ਸੀ ਉਹਨਾਂ ਦੀ ਜਾਣਾ ਵੀ ਮਜਬੂਰੀ ਹੁੰਦੀ ਸੀ ਕਿਉਂਕਿ ਉਸ ਸਮੇਂ ਦੇ ਵਿੱਚ ਬਹੁਤ ਤਸ਼ੱਦਦ ਕੀਤਾ ਜਾਂਦਾ ਸੀ ਉਥੋਂ ਦੀ ਹਕੂਮਤ ਵੱਲੋਂ ਉਥੋਂ ਦੇ ਜੋ ਵੀ ਵਸਿੰਦੇ ਹੁੰਦੇ ਸੀ ਉਹਨਾਂ ਤੇ ਉਹਨਾਂ ਦੇ ਵਿੱਚੋਂ ਇਹ ਵੀ ਇੱਕ ਤਸ਼ੱਦਦ ਦਾ ਹੀ ਹਿੱਸਾ ਹੈ ਜੋ ਤੀਆਂ ਨੇ ਜੋ ਅੱਜ ਤੀਆਂ ਦਾ ਰੂਪ ਲੈ ਚੁੱਕੀਆਂ ਨੇ
ਉਸ ਸਮੇਂ ਉਹ ਰਾਜਾ ਜਦੋਂ ਵੀ ਆਉਂਦਾ ਹੁੰਦਾ ਸੀ ਤਾਂ ਉਹਦੇ ਆਉਣ ਤੋਂ ਪਹਿਲਾਂ ਇੱਕ ਮੰਡੀ ਵਾਲਾ ਹਿਸਾਬ ਹੁੰਦਾ ਸੀ ਜਿਵੇਂ ਪਸ਼ੂਆਂ ਦੀ ਮੰਡੀ ਲੱਗਦੀ ਹੈ ਉਵੇਂ ਬਹੂਆਂ ਬੇਟੀਆਂ ਨੂੰ ਉੱਥੇ ਇਕੱਠਾ ਕੀਤਾ ਜਾਂਦਾ ਸੀ ਤੇ ਜਦੋਂ ਆਉਂਦਾ ਸੀ ਤਾਂ ਉਹ ਆਪ ਆਪਣੇ ਤਖਤ ਤੋਂ ਉੱਪਰ ਬੈਠ ਕੇ ਜਾਂ ਆਪਣੀ ਬੱਗੀ ਵਿੱਚ ਬੈਠ ਕੇ ਉਹਨਾਂ ਦੇ ਗਿੱਦੇ ਭੰਗੜੇ ਦਾ ਆਨੰਦ ਲੈਂਦਾ ਸੀ
ਬੋਲੀਆਂ ਦਾ ਆਨੰਦ ਲੈਂਦਾ ਸੀ ਨਾਲ ਆਪਣੀ ਸ਼ਰਾਬ ਪੀਂਦਾ ਸੀ ਮੁਸਲਮਾਨਾਂ ਵੱਲੋਂ ਇੱਕ ਘੇਰਾ ਬਣਾ ਲਿਆ ਜਾਂਦਾ ਅਤੇ ਉਸ ਘੇਰੇ ਦੇ ਵਿੱਚ ਪਿੰਡ ਤੋਂ ਬਾਹਰ ਆਈਆਂ ਔਰਤਾਂ ਨੂੰ ਖਿਲਾਰ ਕੇ ਉਹਨਾਂ ਨੂੰ ਨਚਾਇਆ ਜਾਂਦਾ
ਜਿਹੜੀ ਵੀ ਨੂੰਹ ਧੀ ਬਹੂ ਬੇਟੀ ਉਹਨੂੰ ਪਸੰਦ ਆਉਂਦੀ ਸੀ ਉਸਨੂੰ ਧੱਕੇ ਨਾਲ ਚੁੱਕ ਕੇ ਲੈ ਜਾਂਦਾ ਉਹਦੇ ਤੇ ਉਹ ਆਪਣਾ ਹੱਕ ਸਮਝਦਾ ਸੀ ਅੱਗੇ ਚੱਲ ਕੇ ਸਿੱਖਾਂ ਵੱਲੋਂ ਇਸਨੂੰ ਛਿੱਤਰ ਦੇ ਜ਼ੋਰ ਨਾਲ ਬੰਦ ਕਰਵਾਇਆ ਗਿਆ ਸੀ ਅਸੀ ਇਹ ਸਮਝ ਸਕਦੇ ਹਾਂ ਕਿ ਇਹ ਇੱਕ ਤਸ਼ੱਦਦ ਦਾ ਹੀ ਹਿੱਸਾ ਹੈ
ਅਸਲ ਦੇ ਵਿੱਚ ਇਹ ਇਥੋਂ ਸ਼ੁਰੂ ਹੋਈਆਂ ਨੇ ਅੱਜ ਇਹ ਸਾਡੇ ਮਨ ਪਰਚਾਵੇ ਦਾ ਮਨੋਰੰਜਨ ਦਾ ਇਹ ਸਾਧਨ ਬਣ ਚੁੱਕੀਆਂ ਨੇ ਤਾਂ ਇਹ ਵੀ ਕੋਈ ਮਾੜਾ ਨਹੀਂ ਪਰ ਸਾਨੂੰ ਸਾਡੇ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਕਿੱਥੋਂ ਕੋਈ ਚੀਜ਼ ਸ਼ੁਰੂ ਹੋਈ ਹੈ ਉਹਦੇ ਬਾਰੇ ਸਾਨੂੰ ਜਰੂਰ ਪਤਾ ਹੋਣਾ ਚਾਹੀਦਾ ਹੈ
Teeyan Festival Teeyan Da Tyohar in Punjabi
ਇਹ ਤੀਆਂ ਦਾ ਤਿਉਹਾਰ ਪੰਜਾਬ ਦੀਆਂ ਵਿਆਹੀਆਂ ਅਤੇ ਕੁਆਰੀਆਂ ਕੁੜੀਆਂ ਵੱਲੋਂ ਮਨਾਇਆ ਜਾਂਦਾ ਹੈ ਇਹ ਭਾਰਤ ਦੇ ਪੰਜਾਬ ਰਾਜ ਦਾ ਹੀ ਇੱਕ ਪ੍ਰਮੁੱਖ ਤਿਉਹਾਰ ਹੈ ਜੋ ਕਿ ਪੂਰੇ ਪੰਜਾਬ ਵਿੱਚ ਮਨਾਇਆ ਜਾਂਦਾ ਹੈ ਇਹ ਤਿਉਹਾਰ ਵੱਖ ਵੱਖ ਥਾਵਾਂ ਤੇ ਮਨਾਇਆ ਜਾਂਦਾ ਹੈ ਪੰਜਾਬ ਰਾਜ ਵਿੱਚ ਇਸਨੂੰ ਕਈ ਥਾਵਾਂ ਤੇ ਤੀਆਂ ਤੀਜ ਦੀਆਂ ਦੇ ਨਾਮ ਵੱਖ ਵੱਖ ਨਾਵਾਂ ਨਾਲ ਬੁਲਾਇਆ ਜਾਂਦਾ ਹੈ ਅਤੇ ਕਈ ਥਾਵਾਂ ਤੇ ਇਸਨੂੰ ਤੀਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ
ਇਹ ਤਿਉਹਾਰ ਪੰਜਾਬ ਦਾ ਬਹੁਤ ਪੁਰਾਣਾ ਤਿਉਹਾਰ ਹੈ ਪੰਜਾਬ ਦੇ ਲੋਕ ਸਦੀਆਂ ਤੋਂ ਹੀ ਇਸ ਤਿਉਹਾਰ ਨੂੰ ਮਨਾਉਂਦੇ ਆ ਰਹੇ ਹਨ ਹੁਣ ਅਸੀਂ ਤੁਹਾਨੂੰ ਤੀਆਂ ਦੇ ਤਿਉਹਾਰ ਬਾਰੇ ਦੱਸਣ ਜਾ ਰਹੇ ਹਾਂ ਦਰਅਸਲ ਤੀਆਂ ਦਾ ਤਿਉਹਾਰ ਮੌਨਸੂਨ ਦੇ ਆਉਣ ਨਾਲ ਮਨਾਇਆ ਜਾਂਦਾ ਹੈ ਮੌਨਸੂਨ ਦੀ ਸ਼ੁਰੂਆਤ ਗਰਜ਼ਦੇ ਬੱਦਲਾਂ ਤੇ ਚਮਕਦੀ ਬਿਜਲੀ ਅਤੇ ਬਰਸਾਤ ਦਾ ਮੌਸਮ ਆਉਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ
ਇਹ ਤਿਉਹਾਰ ਪੰਜਾਬ ਦੇ ਲੋਕਾਂ ਦਾ ਮਨਪਸੰਦ ਅਤੇ ਦਿਲ ਨਾਲ ਜੁੜਿਆ ਤਿਉਹਾਰ ਹੈ ਇਹ ਤਿਉਹਾਰ ਇਸ ਲਈ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਕਿਉਂਕਿ ਇਹ ਹਾੜ ਦੇ ਮਹੀਨੇ ਜੋ ਕਿ ਜੂਨ ਜੁਲਾਈ ਦਾ ਮਹੀਨਾ ਹੈ ਤੇ ਉਸਦੀ ਭਿਆਨਕ ਗਰਮੀ ਤੋਂ ਰਾਹਤ ਦਿੰਦਾ ਹੈ ਪੰਜਾਬ ਦਾ ਹਰ ਪਿੰਡ ਵੱਖ ਵੱਖ ਤਰੀਕਿਆਂ ਨਾਲ ਇਸਨੂੰ ਮਨਾਉਂਦਾ ਹੈ
ਤੀਆਂ ਦੇ ਤਿਉਹਾਰ ਵਿੱਚ ਕੁੜੀਆਂ ਇਕੱਠੀਆਂ ਹੋ ਕੇ ਪੀਘ ਝੂਟਦੀਆਂ ਹਨ ਨੱਚਦੀਆਂ ਤੇ ਗਿੱਧਾ ਪਾਉਂਦੀਆਂ ਹੈ ਆਪਣੇ ਆਪ ਨੂੰ ਸ਼ਿੰਗਾਰ ਨਾਲ ਸਜਾਉਂਦੀਆਂ ਨੇ ਤੇ ਜਿੰਨਾਂ ਕੁੜੀਆਂ ਦਾ ਵਿਆਹ ਹੋ ਚੁੱਕਾ ਹੈ ਉਹ ਆਪਣੇ ਮਾਪਿਆਂ ਦੇ ਘਰ ਆ ਜਾਂਦੀਆਂ ਹਨ ਤੇ ਆਪਣੀ ਸਹੇਲੀਆਂ ਨਾਲ ਮਿਲ ਕੇ ਇਸ ਤੀਆਂ ਦੇ ਤਿਉਹਾਰ ਨੂੰ ਮਨਾਉਂਦੀਆਂ ਨੇ
ਤੀਆਂ ਦਾ ਤਿਉਹਾਰ ਪੰਜਾਬ ਵਿੱਚ ਇੱਕ ਪ੍ਰਸਿੱਧ ਤਿਉਹਾਰ ਹੈ ਸਿੱਖ ਧਰਮ ਵਿੱਚ ਮਨਾਇਆ ਜਾਂਦਾ ਹੈ ਇਸਨੂੰ ਸਿੱਖਾਂ ਦਾ ਤਿਉਹਾਰ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਇਹ ਲੋਕ ਹੀ ਇਸ ਤਿਉਹਾਰ ਨੂੰ ਸਭ ਤੋਂ ਵੱਧ ਮਨਾਉਂਦੇ ਹਨ ਭੰਗੜਾ ਗਿੱਧਾ ਆਦਿ ਪਾ ਕੇ ਵੀ ਮਨਾਇਆ ਜਾਂਦਾ ਹੈ ਹਾਲਾਂਕਿ ਜ਼ਿਆਦਾਤਰ ਵਿਆਹੀਆਂ ਕੁੜੀਆਂ ਆਪਣੇ ਮਾਪਿਆਂ ਦੇ ਘਰ ਜਾ ਕੇ ਇਸ ਤੀਆਂ ਦੇ ਤਿਉਹਾਰ ਨੂੰ ਮਨਾਉਂਦੀਆਂ ਨੇ
ਪਰ ਜੇਕਰ ਕਿਸੇ ਕਾਰਨ ਨਵੀਂ ਵਿਆਹੀ ਲੜਕੀ ਪੇਕੇ ਨਾ ਆ ਸਕੇ ਤਾਂ ਮਾਪੇ ਕੁੜੀ ਨੂੰ ਤਿਉਹਾਰ ਦਾ ਤੋਹਫਾ ਉਸ ਦੇ ਸਹੁਰੇ ਦੇ ਕਿ ਆਉਂਦੇ ਹਨ ਅਤੇ ਇਸ ਤੋਹਫੇ ਵਿੱਚ ਬਿੰਦੀਆ, ਚੂੜੀਆਂ, ਮਠਿਆਈਆਂ, ਬਿਸਕੁਟ ਆਦਿ ਸ਼ਾਮਲ ਹੁੰਦੇ ਹਨ ਇਹ ਤੀਆਂ ਦਾ ਤਿਉਹਾਰ ਹਰ ਸਾਲ ਮਨਾਇਆ ਜਾਂਦਾ ਹੈ ਇਹ ਪੰਜਾਬ ਵਿੱਚ ਬਰਸਾਤ ਦਾ ਮੌਸਮ ਸ਼ੁਰੂ ਹੁੰਦੇ ਹੀ ਸ਼ੁਰੂ ਹੋ ਜਾਂਦਾ ਹੈ ਇਸ ਤਿਉਹਾਰ ਨੂੰ ਲੈ ਕੇ ਪੰਜਾਬ ਰਾਜ ਵਿੱਚ ਕਈ ਥਾਵਾਂ ਤੇ ਵੱਡੇ ਮੇਲੇ ਵੀ ਲੱਗਦੇ ਹਨ
ਸਾਉਣ ਦਾ ਮਹੀਨਾ
ਸਾਉਣ ਦਾ ਮਹੀਨਾ :- ਪੰਜਾਬ ਵਿੱਚ ਸਾਉਣ ਦੇ ਮਹੀਨੇ ਨੂੰ ਬਰਸਾਤ ਦਾ ਮਹੀਨਾ ਸਮਝਿਆ ਅਤੇ ਕਿਹਾ ਜਾਂਦਾ ਹੈ ਕਿਉਂਕਿ ਸਾਉਣ ਦਾ ਮਹੀਨਾ ਆਉਣ ਨਾਲ ਪੂਰੇ ਪੰਜਾਬ ਭਰ ਵਿੱਚ ਬਰਸਾਤ ਸ਼ੁਰੂ ਹੋ ਜਾਂਦੀ ਹੈ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੈ
ਸਾਉਣ ਦਾ ਮਹੀਨਾ ਜੁਲਾਈ ਦੇ ਮੱਧ ਤੋਂ ਬਰਸਾਤ ਦੇ ਨਾਲ ਹੀ ਸ਼ੁਰੂ ਹੋ ਜਾਂਦਾ ਹੈ ਪਰ ਅਸੀ ਪੰਜਾਬੀ ਭਾਸ਼ਾ ਵਿੱਚ ਇਸ ਮਹੀਨੇ ਨੂੰ ਸਾਉਣ ਦਾ ਮਹੀਨਾ ਕਹਿੰਦੇ ਹਾਂ ਕਿਉਂਕਿ ਇਹ ਦੇਸੀ ਮਹੀਨਾ ਹੁੰਦਾ ਹੈ ਜੋ ਕਿ ਜੁਲਾਈ ਮੱਧ ਤੋਂ ਅਗਸਤ ਮੱਧ ਤੱਕ ਹੁੰਦਾ ਹੈ
ਇਸ ਮਹੀਨੇ ਦੀ ਖਾਸ ਗੱਲ ਇਹ ਹੈ ਕਿ ਜਦੋਂ ਸਾਉਣ ਦਾ ਮਹੀਨਾ ਆਉਂਦਾ ਹੈ ਤਾਂ ਆਪਣੇ ਨਾਲ ਇੱਕ ਖਾਸ ਪੰਜਾਬੀ ਕੁੜੀਆਂ ਅਤੇ ਨਵ-ਵਿਆਹੀਆਂ ਕੁੜੀਆਂ ਦਾ ਤਿਉਹਾਰ ਲੈ ਕੇ ਆਉਂਦਾ ਹੈ ਕਿਉਂਕਿ ਸਾਉਣ ਦੇ ਮਹੀਨੇ ਵਿੱਚ ਤੀਆਂ ਦਾ ਤਿਉਹਾਰ ਵੀ ਹੁੰਦਾ ਹੈ ਜਿਸਨੂੰ ਤੀਆਂ ਤੀਜ ਦੀਆਂ ਵੀ ਕਿਹਾ ਜਾਂਦਾ ਹੈ ਜਿਹੜਾ ਕਿ ਸਾਉਣ ਮਹੀਨੇ ਦੀ ਸ਼ੁਰੂਆਤ ਨਾਲ ਹੀ ਸ਼ੁਰੂ ਹੋ ਜਾਂਦਾ ਸਾਉਣ ਦਾ ਮਹੀਨਾ ਆਉਣ ਨਾਲ ਚਾਰੇ ਪਾਸੇ ਹਰਿਆਲੀ ਹੋ ਜਾਂਦੀ ਹੈ ਇਸ ਮਹੀਨੇ ਵਿੱਚ ਬਹੁਤ ਬਰਸਾਤ ਪੂਰੇ ਪੰਜਾਬ ਭਰ ਵਿੱਚ ਹੁੰਦੀ ਹੈ
ਸਾਉਣ ਦਾ ਮਹੀਨਾ ਖਾਸ ਕਰਕੇ ਕੁੜੀਆਂ ਅਤੇ ਵਿਆਹੀਆਂ ਕੁੜੀਆਂ ਲਈ ਅਹਿਮ ਮਹੱਤਵ ਰੱਖਦਾ ਹੈ ਕਿਉਂਕਿ ਸਾਉਣ ਵਿੱਚ ਤੀਆਂ ਦਾ ਤਿਉਹਾਰ ਵੀ ਹੁੰਦਾ ਹੈ ਜਿਸ ਵਿੱਚ ਮੇਲੇ ਲੱਗਦੇ ਅਤੇ ਕੁੜੀਆਂ ਆਪਣੀਆਂ ਸਹੇਲੀਆਂ ਨਾਲ ਪੀਂਘ ਝੂਟਦੀਆਂ ਨੱਚਦੀਆਂ ਸੱਜਦੀਆਂ ਸਵਰਦੀਆਂ ਬੋਲੀਆਂ ਪਾਉਂਦੀਆਂ ਹਨ ਇਸ ਲਈ ਵੀ ਸਾਉਣ ਦਾ ਮਹੀਨਾ ਇੱਕ ਖਾਸ ਮਹੀਨਾ ਹੈ ਇਸ ਸਾਉਣ ਦੇ ਮਹੀਨੇ ਨੂੰ ਸਿੱਖ ਧਰਮ ਤੋਂ ਬਾਅਦ ਹਿੰਦੂ ਧਰਮ ਵਿੱਚ ਵੀ ਮਨਾਇਆ ਜਾਂਦਾ ਹੈ ਇਸ ਮਹੀਨੇ ਹਿੰਦੂ ਕੁੜੀਆਂ ਸ਼ਿਵਜੀ ਦੀ ਪੂਜਾ ਕਰਦੀਆਂ ਹਨ
ਪੰਜਾਬੀ ਸੱਚੀਆਂ ਗੱਲਾਂ :- Zindagi Quotes in Punjabi