Truth Of Life Quotes in Punjabi
Punjabi Quotes | Punjabi Quotes on Life | Truth Of Life Quotes in Punjabi | Life Quotes Punjabi
ਕੌਣ ਕਹਿੰਦਾ ਹੈ ਕਿ ਜੈਸੀ ਸੰਗਤ ਵੈਸੀ ਰੰਗਤ ਹੋਵੇਗੀ ਕਿਉਂਕਿ ਅੱਜ ਦਾ ਮਨੁੱਖ ਲੂੰਬੜੀ ਦੇ ਨਾਲ ਵੀ ਨਹੀਂ ਰਹਿੰਦਾ ਪਰ ਫਿਰ ਵੀ ਉਹ ਚਲਾਕ ਤੇ ਲਾਲਚੀ ਹੈ ਸ਼ੇਰ ਦੇ ਨਾਲ ਵੀ ਨਹੀਂ ਰਹਿੰਦਾ ਫਿਰ ਵੀ ਗਰੂਰ ਵਿੱਚ ਰਹਿੰਦਾ ਹੈ ਤੇ ਹੋਰ ਵੀ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਕੁੱਤੇ ਦੇ ਨਾਲ ਰਹਿੰਦਾ ਹੈ ਤੇ ਫਿਰ ਵੀ ਉਸਦੇ ਜਿੰਨਾ ਵਫਾਦਾਰ ਨਹੀਂ ਹੈ
ਕਾਗਜ਼ਾਂ ਨੂੰ ਜੋੜਨ ਵਾਲੀ ਪਿੰਨ ਹੀ ਕਾਗਜ਼ਾਂ ਨੂੰ ਚੁੰਭਦੀ ਹੈ
ਉਸੇ ਤਰਾਂ ਪਰਿਵਾਰ ਨੂੰ ਵੀ ਉਹੀ ਵਿਅਕਤੀ ਚੁੰਭਦਾ ਹੈ
ਜੋ ਪਰਿਵਾਰ ਨੂੰ ਜੋੜ ਕੇ ਰੱਖਦਾ ਹੈ
ਅੱਜ ਕੱਲ ਕਮਜ਼ੋਰ ਯਾਦਾਸ਼ਤ ਹੋਣਾ ਕੋਈ ਬੁਰੀ ਗੱਲ ਨਹੀਂ ਹੈ ਕਿਉਂਕਿ ਤੁਸੀਂ ਖੁਦ ਮਹਿਸੂਸ ਕਰਦੇ ਹੋ ਕਿ ਉਹ ਲੋਕ ਬਹੁਤ ਬੇਚੈਨ ਰਹਿੰਦੇ ਨੇ ਜੋ ਸਭ ਕੁਝ ਯਾਦ ਰੱਖਦੇ ਨੇ
ਜਦੋਂ ਜੇਬ ਵਿੱਚ ਪੈਸਾ ਹੁੰਦਾ ਹੈ ਤਾਂ ਦੁਨੀਆ ਤੁਹਾਡੀ ਔਕਾਤ ਵੇਖਦੀ ਹੈ ਤੇ ਜਦੋਂ ਜੇਬ ਵਿੱਚ ਪੈਸਾ ਨਹੀਂ ਹੁੰਦਾ ਤਾਂ ਦੁਨੀਆ ਆਪਣੀ ਔਕਾਤ ਦਿਖਾਉਂਦੀ ਹੈ
ਇਕੱਲੇਪਣ ਤੋਂ ਨਾ ਡਰੋ ਕਿਉਂਕਿ ਪਹਾੜਾਂ ਦੀਆਂ ਉਚਾਈਆਂ ਤੇ ਮਨੁੱਖ ਹਮੇਸ਼ਾ ਇਕੱਲਾ ਹੁੰਦਾ ਹੈ ਉੱਥੇ ਤੱਕ ਚੜਨ ਦੀ ਹਿੰਮਤ ਹਰ ਵਿਅਕਤੀ ਵਿੱਚ ਨਹੀਂ ਹੁੰਦੀ
ਤੋਤਾ ਮਿਰਚ ਖਾਂਦਾ ਹੈ ਤੇ ਉਹ ਮਿਰਚ ਖਾਣ ਤੋਂ ਬਾਅਦ ਵੀ ਬਹੁਤ ਮਿੱਠਾ ਬੋਲਦਾ ਹੈ ਪਰ ਇਨਸਾਨ ਇੰਨੀ ਮਹਿੰਗੀ ਚੀਨੀ ਖਾਣ ਦੇ ਬਾਅਦ ਵੀ ਏਨਾਂ ਕੌੜਾ ਕਿਵੇਂ ਬੋਲ ਸਕਦਾ ਹੈ
ਚੰਗਾ ਦਿਲ ਤੇ ਚੰਗਾ ਸੁਭਾਅ ਦੋਵੇਂ ਜਰੂਰੀ ਨੇ
ਕਿਉਂਕਿ ਚੰਗੇ ਦਿਲ ਨਾਲ ਬਹੁਤ ਸਾਰੇ ਰਿਸ਼ਤੇ ਬਣਨਗੇ
ਤੇ ਸਿਰਫ ਚੰਗੇ ਸੁਭਾਅ ਨਾਲ ਹੀ ਉਹ ਜਿੰਦਗੀ ਭਰ ਰਹਿਣਗੇ
ਦੋਸਤ ਹੋਵੇ ਜਾਂ ਪਰਿੰਦਾ ਦੋਵਾਂ ਨੂੰ ਆਜ਼ਾਦ ਛੱਡ ਦਿਉ
ਵਾਪਿਸ ਆਇਆ ਤਾਂ ਤੁਹਾਡਾ ਤੇ ਜੇਕਰ ਨਾ ਆਇਆ
ਤਾਂ ਉਹ ਤੁਹਾਡਾ ਹੈ ਹੀ ਨਹੀਂ ਸੀ
ਕਿਸੇ ਨੇ ਇੱਕ ਵਿਅਕਤੀ ਤੋਂ ਪੁੱਛਿਆ ਜਿੰਦਗੀ ਕੀ ਹੈ ਤਾਂ ਉਸ ਵਿਅਕਤੀ ਨੇ ਜਵਾਬ ਦਿੱਤਾ ਕਿ ਜ਼ਿੰਦਗੀ ਦੇ ਅੱਧੇ ਸਮੇਂ ਤੱਕ ਪੈਸੇ ਕਮਾਏ ਤੇ ਉਹ ਪੈਸੇ ਕਮਾਉਣ ਲਈ ਇਹ ਸਰੀਰ ਨੂੰ ਵਿਗਾੜ ਦਿੱਤਾ ਬਾਕੀ ਅੱਧੀ ਉਮਰ ਉਹੀ ਪੈਸਾ ਸਰੀਰ ਨੂੰ ਠੀਕ ਕਰਨ ਲਈ ਵਰਤਿਆ ਤੇ ਅੰਤ ਵਿੱਚ ਨਾ ਤਾਂ ਸਰੀਰ ਬਚਿਆ ਤੇ ਨਾ ਹੀ ਪੈਸਾ ਇਸਦਾ ਨਾਮ ਹੀ ਜ਼ਿੰਦਗੀ ਹੈ
ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ ਕਿਉਂਕਿ ਪ੍ਰੇਸ਼ਾਨ ਹੋਣ ਨਾਲ ਕੱਲ ਦੀਆਂ ਮੁਸੀਬਤਾਂ ਨੂੰ ਦੂਰ ਨਹੀਂ ਕਰ ਸਕਦੇ ਬਲਕਿ ਅੱਜ ਦੀ ਸ਼ਾਂਤੀ ਵੀ ਚਲੀ ਜਾਂਦੀ ਹੈ
ਘਰ ਵਿੱਚ ਹਰ ਔਰਤ ਹਰ ਕਿਸੇ ਦਾ ਦਿਲ ਰੱਖਦੀ ਹੈ
ਪਰ ਪਤਾ ਨਹੀਂ ਕਿਉਂ ਸਭ ਭੁੱਲ ਜਾਂਦੇ ਨੇ
ਕਿ ਉਹ ਔਰਤ ਵੀ ਇਕ ਦਿਲ ਰੱਖਦੀ ਹੈ
ਇਹ ਜੋ ਤੁਹਾਡੀ ਤੇ ਮੇਰੀ ਜ਼ਿੰਦਗੀ ਹੈ ਇਹ ਬਹੁਤ ਸਸਤੀ ਹੈ
ਸਿਰਫ ਇਸ ਨੂੰ ਗੁਜ਼ਾਰਨ ਦੇ ਤਰੀਕੇ ਮਹਿੰਗੇ ਨੇ
ਇੱਕ ਸਮਰੱਥ ਵਿਅਕਤੀ ਦੇ ਪਿੱਛੇ ਉਸਦੇ ਬਹੁਤ ਸਾਰੇ ਸਮਰੱਥ ਸਾਥੀ ਵੀ ਹੁੰਦੇ ਹਨ ਤੇ ਤੁਹਾਨੂੰ ਉਹਨਾਂ ਸਮਰੱਥ ਲੋਕਾਂ ਨੂੰ ਲੱਭ ਕੇ ਉਹਨਾਂ ਦੇ ਨਾਲ ਰਹਿਣਾ ਹੈ
ਸਮੇਂ ਦਾ ਕੰਮ ਲੰਘਣਾ ਹੈ ਜੇ ਬੁਰਾ ਹੈ ਤਾਂ ਸਬਰ ਕਰੋ ਜੇ ਚੰਗਾ ਹੈ ਤਾਂ ਸ਼ੁਕਰ ਕਰੋ
ਨਾਲ ਰਹਿ ਕੇ ਜੋ ਧੋਖਾ ਦਵੇ ਉਸ ਤੋਂ ਵੱਡਾ ਕੋਈ ਦੁਸ਼ਮਣ ਨਹੀਂ ਤੇ ਜੋ ਸਾਡੇ ਮੂੰਹ ਤੇ ਸਾਡੀਆਂ ਬੁਰਾਈਆਂ ਦੱਸ ਦੇਵੇ ਉਸ ਤੋਂ ਵੱਡਾ ਕੋਈ ਹੋਰ ਦੋਸਤ ਨਹੀਂ ਹੋ ਸਕਦਾ
ਜ਼ਿੰਦਗੀ ਵਿੱਚ ਹਮੇਸ਼ਾ ਦੋ ਤਰਾਂ ਦੇ ਲੋਕਾਂ ਤੋਂ ਦੂਰ ਰਹੋ ਪਹਿਲਾਂ ਵਿਅਸਤ ਤੇ ਦੂਸਰਾ ਘਮੰਡੀ ਕਿਉਂਕਿ ਵਿਅਸਤ ਆਦਮੀ ਆਪਣੀ ਮਰਜ਼ੀ ਨਾਲ ਗੱਲ ਕਰੇਗਾ ਤੇ ਘਮੰਡੀ ਵਿਅਕਤੀ ਆਪਣੇ ਮਤਲਬ ਨਾਲ ਯਾਦ ਕਰੇਗਾ
ਜੋ ਭੱਜ ਭੱਜ ਕੇ ਵੀ ਨਹੀਂ ਮਿਲਦਾ ਉਹ ਸੰਸਾਰ ਹੈ
ਜੋ ਬਿਨਾਂ ਭੱਜਣ ਦੇ ਮਿਲਦਾ ਉਹ ਰੱਬ ਹੈ
ਦੁਨੀਆਂ ਦੇ ਝੂਠੇ ਲੋਕਾਂ ਵਿੱਚ ਬਹੁਤ ਹੁਨਰ ਹੁੰਦੇ ਨੇ ਤੇ ਸੱਚੇ ਲੋਕ ਇਲਜ਼ਾਮਾਂ ਨਾਲ ਹੀ ਮਰ ਜਾਂਦੇ ਨੇ
ਆਪਣੇ ਗੁੱਸੇ ਤੇ ਕਾਬੂ ਰੱਖਣਾ ਸਿੱਖੋ ਕਿਉਂਕਿ ਗੁੱਸੇ ਵਿੱਚ ਬੋਲਿਆ ਗਿਆ ਇੱਕ ਕਠੋਰ ਸ਼ਬਦ ਵੀ ਏਨਾਂ ਜਹਰੀਲਾ ਹੋ ਸਕਦਾ ਹੈ ਕਿ ਉਹ ਪੱਕੇ ਹੋਏ ਹਜ਼ਾਰਾਂ ਪਿਆਰੇ ਸ਼ਬਦਾਂ ਨੂੰ ਵੀ ਕੇਵਲ ਇੱਕ ਮਿੰਟ ਵਿੱਚ ਹੀ ਤਬਾਹ ਕਰ ਸਕਦਾ ਹੈ
ਰੱਬ ਨੇ ਕੀ ਚੀਜ਼ ਬਣਾਇਆ ਹੈ ਪੈਸਾ ਲੱਗਭਗ ਹਰ ਕੋਈ ਆਪਣੀ ਮੌਤ ਦਾ ਇਸਨੂੰ ਇਕੱਠਾ ਕਰਨ ਵਿੱਚ ਰਹਿੰਦਾ ਹੈ
ਜਿੰਦਗੀ ਦੀ ਸਭ ਤੋਂ ਮਹਿੰਗੀ ਚੀਜ਼ ਤੁਹਾਡਾ ਵਰਤਮਾਨ ਹੈ ਜੋ ਇੱਕ ਵਾਰ ਚਲਿਆ ਜਾਵੇ ਤਾਂ ਤੁਸੀਂ ਇਸਨੂੰ ਪੂਰੀ ਜ਼ਿੰਦਗੀ ਦੀ ਦੌਲਤ ਨਾਲ ਵੀ ਨਹੀਂ ਖਰੀਦ ਸਕਦੇ
ਪਿਆਰ ਤੇ ਵਿਸ਼ਵਾਸ ਦੋਵਾਂ ਤੇ ਕਿਸੇ ਦਾ ਕੋਈ ਜ਼ੋਰ ਨਹੀਂ ਹੁੰਦਾ ਇਹ ਮਨ ਜਿੱਥੇ ਵੀ ਲੱਗ ਜਾਂਦਾ ਉਥੇ ਹੀ ਰੱਬ ਨਜ਼ਰ ਆਉਂਦਾ ਹੈ
ਅੱਜ ਵੀ ਸੰਸਾਰ ਇਸ ਗੱਲ ਤੇ ਸੜਦਾ ਹੈ ਕਿ ਇਹ ਆਦਮੀ ਏਨੀ ਠੋਕਰ ਖਾਣ ਦੇ ਬਾਅਦ ਵੀ ਸਿੱਧਾ ਕਿਵੇਂ ਚੱਲਦਾ ਹੈ
ਹਰ ਮੁਸੀਬਤ ਵਿੱਚ ਮਨੁੱਖ ਦਾ ਦਿਲ ਬਹੁਤ ਦੁਖਦਾ ਹੈ ਪਰ ਅਸਲ ਸੱਚਾਈ ਇਹ ਹੈ ਕਿ ਮਨੁੱਖ ਹਰ ਮੁਸੀਬਤ ਤੋਂ ਬਹੁਤ ਕੁਝ ਸਿੱਖਦਾ ਹੈ
ਜਿਹੜਾ ਡਿੱਗਣ ਤੋਂ ਬਾਅਦ ਉੱਠਦਾ ਹੈ ਉਹ ਜਿੰਦਗੀ ਨੂੰ ਸਹੀ ਅਰਥਾਂ ਵਿੱਚ ਸਮਝਦਾ ਹੈ
ਜੇ ਤੁਸੀਂ ਬਿਨਾਂ ਸੋਚੇ ਕਿਸੇ ਤੇ ਵਿਸ਼ਵਾਸ ਕਰਦੇ ਹੋ ਤਾਂ ਯਕੀਨਨ ਇਕ ਦਿਨ ਤੁਹਾਨੂੰ ਬਹੁਤ ਸੋਚਣਾ ਪਵੇਗਾ
ਸਹਿਣ ਵਾਲਾ ਜਦੋਂ ਜੁਲਮ ਸਹਿਣ ਤੋਂ ਬਾਅਦ ਵੀ ਮੁਸਕੁਰਾ ਦਵੇ ਤਾਂ ਉਸ ਵਿਅਕਤੀ ਦਾ ਬਦਲਾ ਪਰਮਾਤਮਾ ਲੈਂਦਾ ਹੈ