ਗੁੱਸਾ ਇਕ ਸ਼ੇਰ ਦੀ ਤਰਾਂ ਹੁੰਦਾ ਹੈ
ਜੋ ਤੁਹਾਡੀ ਹੀ ਕਿਸਮਤ ਨੂੰ ਬਕਰਾ ਬਣਾ ਕੇ ਖਾ ਜਾਂਦਾ ਹੈ
ਮਾਂ ਬਾਪ ਦੇ ਨਾਲ ਤੁਹਾਡਾ ਸਲੂਕ ਉਹ ਕਹਾਣੀ ਹੈ
ਜੋ ਤੁਸੀਂ ਲਿਖਦੇ ਹੋ ਤੇ ਤੁਹਾਡੀ ਔਲਾਦ ਉਸਨੂੰ ਪੜ ਕੇ ਸੁਣਾਉਂਦੀ ਹੈ
Zindagi Motivational Punjabi Quotes
ਕਿਸੇ ਦੀ ਸੱਚਾਈ ਤੇ ਪਿਆਰ ਨੂੰ ਉਸਦੀ ਬੇਵਕੂਫੀ ਨਾ ਸਮਝੋ ਨਹੀਂ ਤਾਂ ਕਿਸੇ ਦਿਨ ਤੁਸੀਂ ਸੱਚਾਈ ਤੇ ਪਿਆਰ ਲੱਭੋਗੇ ਤੇ ਦੁਨੀਆਂ ਤੁਹਾਨੂੰ ਬੇਵਕੂਫ ਦੱਸੇਗੀ
ਬਜ਼ੁਰਗ ਕਹਿ ਗਏ ਨੇ ਕਿ ਹੱਥਾਂ ਦੀ ਲਗਾਈ ਦੰਦਾਂ ਨਾਲ ਖੋਲਣੀ ਪੈ ਸਕਦੀ ਹੈ ਇਸ ਲਈ ਕਿਤੇ ਇਹ ਨਾ ਸੋਚਿਉ ਕਿ ਤੁਸੀਂ ਜੋ ਕਿਸੇ ਦੇ ਨਾਲ ਕੀਤਾ ਉਹ ਤੁਹਾਡੇ ਨਾਲ ਹੋ ਹੀ ਨਹੀਂ ਸਕਦਾ
ਫਾਸਲੇ ਜੇਕਰ ਵਧਦੇ ਨੇ ਤਾਂ ਗਲਤ ਫਹਿਮੀਆਂ ਵੀ ਵੱਧਦੀਆਂ ਨੇ ਫਿਰ ਤਾਂ ਉਹ ਵੀ ਸੁਣਾਈ ਦਿੰਦਾ ਜੋ ਕਦੇ ਕਿਹਾ ਹੀ ਨਾ ਹੋਵੇ
ਕੌਣ ਹਿਸਾਬ ਰੱਖੇ ਕਿਸ ਨੂੰ ਕਿੰਨਾ ਦਿੱਤਾ ਤੇ ਕੌਣ ਕਿੰਨਾ ਬਚਾਵੇਗਾ ਇਸ ਲਈ ਪ੍ਰਮਾਤਮਾ ਨੇ ਸੌਖਾ ਗਣਿਤ ਬਣਾਇਆ ਸਭ ਨੂੰ ਖਾਲੀ ਹਾਥੀ ਭੇਜ ਦਿੱਤਾ ਤੇ ਖਾਲੀ ਹੱਥ ਹੀ ਬੁਲਾਵੇਗਾ
ਉਹਨਾਂ ਬਜ਼ੁਰਗਾਂ ਦੀ ਤਸਵੀਰ ਨੂੰ ਜਰਾ ਗੌਰ ਨਾਲ ਵੇਖਿਉ ਜੋ ਤੁਹਾਡੇ ਘਰ ਚ ਟੰਗੀ ਹੈ ਤੇ ਸੋਚਿਉ ਕਿ ਉਹ ਕੀ ਲੈ ਕੇ ਗਏ ਤੇ ਉਹਨਾਂ ਦੇ ਜਾਣ ਦੇ ਬਾਅਦ ਕਿਹੜਾ ਕੰਮ ਰੁਕ ਗਿਆ ਯਕੀਨ ਕਰੋ ਤੁਹਾਡਾ ਜੀਵਨ ਬਦਲ ਜਾਵੇਗਾ
ਜੇਕਰ ਇਨਸਾਨ ਪੜ੍ਹਾਈ ਤੋਂ ਪਹਿਲਾਂ ਸੰਸਕਾਰ ਵਪਾਰ ਤੋਂ ਪਹਿਲਾਂ ਵਰਤਾਉ ਤੇ ਪ੍ਰਮਾਤਮਾ ਤੋਂ ਪਹਿਲਾਂ ਮਾਤਾ ਪਿਤਾ ਨੂੰ ਜਾਣ ਲਵੇ ਤਾਂ ਉਸਨੂੰ ਜਿੰਦਗੀ ਚ ਕਦੇ ਕੋਈ ਕਠਿਨਾਈ ਨਹੀਂ ਆਵੇਗੀ
ਯਾਦ ਰੱਖਣਾ ਜੇਕਰ ਬੁਰੇ ਲੋਕ ਸਿਰਫ ਸਮਝਾਉਣ ਨਾਲ ਮੰਨ ਜਾਂਦੇ ਤਾਂ ਬੰਸਰੀ ਵਜਾਉਣ ਵਾਲਾ ਕਿਤੇ ਮਹਾਭਾਰਤ ਨਾ ਹੋਣ ਦਿੰਦਾ
ਕ੍ਰੋਧ ਇਕ ਸੀਖ ਦੀ ਤਰਾਂ ਹੁੰਦਾ ਹੈ
ਜੋ ਕਿਸੇ ਨੂੰ ਮਚਾਉਣ ਤੋਂ ਪਹਿਲਾਂ ਆਪ ਮੱਚਦੀ ਹੈ
ਜੀਵਨ ਦਾ ਸਭ ਤੋਂ ਔਖਾ ਦੌਰ ਇਹ ਨਹੀਂ
ਕਿ ਜਦੋਂ ਕੋਈ ਸਾਨੂੰ ਸਮਝਦਾ ਨਹੀਂ
ਬਲਕਿ ਜੀਵਨ ਦਾ ਸਭ ਤੋਂ ਔਖਾ ਦੌਰ ਤਾਂ ਉਹ ਹੈ
ਜਦੋਂ ਅਸੀਂ ਆਪਣੇ ਆਪ ਨੂੰ ਨਹੀਂ ਸਮਝ ਪਾਉਂਦੇ
ਕਿਸੇ ਨੂੰ ਪਾਉਣ ਦੇ ਲਈ ਸਾਡੀਆਂ ਸਾਰੀਆਂ ਖੂਬੀਆਂ ਵੀ ਥੋੜੀਆਂ ਪੈ ਜਾਂਦੀਆਂ ਤੇ ਗਵਾਉਣ ਦੇ ਲਈ ਇਕ ਕਮੀ ਹੀ ਕਾਫੀ ਹੁੰਦੀ ਹੈ
ਸੰਗਤ ਵਿੱਚ ਚੰਗੇ ਵਿਚਾਰ
ਤੇ ਪੰਗਤ ਵਿੱਚ ਚੰਗਾ ਆਹਾਰ ਨਾ ਹੋਵੇ
ਤਾਂ ਉਸਨੂੰ ਛੱਡ ਦੇਣ ਵਿੱਚ ਹੀ ਸਿਆਣਪ ਹੁੰਦੀ ਹੈ
ਤਾਕਤ ਦੇ ਨਾਲ ਨੇਕ ਇਰਾਦਿਆਂ ਦਾ ਹੋਣਾ ਵੀ ਜਰੂਰੀ ਹੈ
ਨਹੀਂ ਤਾਂ ਸੋਚੋ ਕਿ ਇਹੋ ਜਿਹਾ ਕੀ ਸੀ ਜੋ ਰਾਵਣ ਹਾਰ ਗਿਆ
ਫੁਰਸਤ ਵਿੱਚ ਕਰਾਂਗੇ ਤੇਰੇ ਨਾਲ ਹਿਸਾਬ ਐ ਜ਼ਿੰਦਗੀ
ਹਾਲੇ ਤਾਂ ਉਲਝੇ ਹੋਏ ਆ ਆਂ ਖੁਦ ਨੂੰ ਸਲਝਾਉਣ ਵਿੱਚ
ਜੇਕਰ ਤੁਸੀਂ ਬਚਣਾ ਤਾਂ ਆਪਣਿਆਂ ਤੋਂ ਬਚੋ
ਇਹ ਨਾ ਸੋਚੋ ਕਿ ਲੋਕ ਕੀ ਕਹਿਣਗੇ
ਸੱਚ ਜਾਣਿਉ ਤੁਹਾਨੂੰ ਉਜੜਦੇ ਵੇਖ ਕੇ
ਸਵਾਦ ਤੁਹਾਡੇ ਆਪਣੇ ਹੀ ਲੈਣਗੇ
ਜ਼ਿੰਦਗੀ ਨੂੰ ਆਪਣੇ ਹਿਸਾਬ ਨਾਲ ਜੀਉ
ਲੋਕ ਤਾਂ ਮੌਕੇ ਅਨੁਸਾਰ ਚਲਦੇ ਨੇ
ਜੇਕਰ ਮੱਖੀ ਚਾਹ ਵਿੱਚ ਡਿੱਗ ਪਵੇ
ਤਾਂ ਚਾਹ ਸੁੱਟ ਦਿੰਦੇ ਨੇ
ਤੇ ਜੇਕਰ ਉਹੀ ਮੱਖੀ ਘਿਉ ਵਿੱਚ ਡਿੱਗ ਪਵੇ
ਤਾਂ ਮੱਖੀ ਨੂੰ ਸੁੱਟ ਦਿੰਦੇ ਨੇ
ਖੁਸ਼ੀਆਂ ਭਾਵੇਂ ਕਿਸੇ ਨਾਲ ਵੀ ਸਾਂਝੀਆਂ ਕਰ ਲਵੋ
ਪਰ ਦੁੱਖ ਹਮੇਸ਼ਾ ਭਰੋਸੇਮੰਦ ਨਾਲ ਹੀ ਵੰਡਣੇ ਚਾਹੀਦੇ ਨੇ
ਅਕਸਰ ਪਰਖ ਕੇ ਹੀ ਪਤਾ ਚੱਲਦਾ
ਉੰਝ ਵੇਖਣ ਨੂੰ ਤਾਂ ਸਾਰੇ ਹੀ ਚੰਗੇ ਲੱਗਦੇ ਨੇ
ਕਈ ਵਾਰ ਜਿੰਦਗੀ ਵਿੱਚ ਕੁਝ ਲੋਕ ਅਜਿਹੇ ਵੀ ਮਿਲਦੇ ਨੇ
ਜਿੰਨਾਂ ਦੀ ਪਰਵਾਹ ਤੁਸੀਂ ਦਿਲ ਤੋਂ ਕਰਦੇ ਹੋ
ਪਰ ਉਹ ਮਤਲਬ ਪ੍ਰਸਤ ਲੋਕ
ਤੁਹਾਨੂੰ ਬੇਵਕੂਫ ਤੋਂ ਵੱਧ ਕੁਝ ਵੀ ਨਹੀਂ ਸਮਝਦੇ
Sachiyan Gallan Punjabi Quotes :- ਸਹੀ ਰਾਹ ਪਾਉਣਗੇ ਇਹ ਸੋਹਣੇ ਵਿਚਾਰ