ਬੁਰੇ ਵਕਤ ਵਿੱਚ ਇੱਕ ਖਾਸੀਅਤ ਇਹ ਵੀ ਹੈ
ਕਿ ਤੁਹਾਨੂੰ ਉਹ ਲੋਕ ਵੀ ਸਲਾਹ ਦੇਣਗੇ
ਜੋ ਖੁਦ ਕਿਸੇ ਕਾਬਿਲ ਨਹੀਂ ਹੁੰਦੇ
ਜ਼ਿੰਦਗੀ ਚ ਇੱਕ ਗੱਲ ਹਮੇਸ਼ਾ ਹੁੰਦੀ ਹੈ
ਲੋਕ ਧੋਖਾ ਉਥੋਂ ਹੀ ਖਾਂਦੇ ਨੇ
ਜਿੱਥੇ ਗੁੰਜਾਇਸ਼ ਹੀ ਨਹੀਂ ਹੁੰਦੀ
Zindagi Status in Punjabi
ਕਿਸੇ ਇੱਕ ਵਿਅਕਤੀ ਤੇ ਪੂਰਾ ਭਰੋਸਾ ਕਰਕੇ ਵੇਖੋ
ਫਿਰ ਉਹੀ ਵਿਅਕਤੀ ਸਿਖਾਵੇਗਾ
ਕਿ ਕਿਸੇ ਤੇ ਅੰਨਾ ਭਰੋਸਾ ਕਿਉਂ ਨਹੀਂ ਕਰਨਾ ਚਾਹੀਦਾ
ਖੂਬਸੂਰਤੀ ਹਮੇਸ਼ਾ ਦਿਲ ਤੇ ਜ਼ਮੀਰ ਚ ਹੁੰਦੀ ਹੈ
ਲੋਕ ਬੇਵਜ੍ਹਾ ਉਸਨੂੰ ਸ਼ਕਲ ਤੇ ਕੱਪੜਿਆਂ ਵਿੱਚ ਲੱਭਦੇ ਨੇ
ਜੇਕਰ ਜ਼ਿੰਦਗੀ ਵਿੱਚ ਕੁਝ ਗਲਤ ਹੋਵੇ
ਤਾਂ ਸਬਰ ਜਰੂਰ ਕਰਨਾ
ਕਿਉਂਕਿ ਰੋ ਕੇ ਫਿਰ ਹੱਸਣ ਦਾ ਮਜ਼ਾ ਹੀ ਕੁਝ ਹੋਰ ਹੁੰਦਾ ਹੈ
ਨਾ ਮਿਲਾਇਆ ਕਰ ਉਹਨਾਂ ਨੂੰ ਐ ਖੁਦਾ
ਜਿੰਨਾਂ ਨੂੰ ਤੂੰ ਮਿਲਾ ਨਹੀਂ ਸਕਦਾ
ਮੈਂ ਜਿੰਦਰੇ ਤੋਂ ਸਿੱਖਿਆ ਸਾਥ ਨਿਭਾਉਣ ਦਾ ਹੁਨਰ
ਉਹ ਟੁੱਟ ਤਾਂ ਗਿਆ ਪਰ ਚਾਬੀ ਨਹੀਂ ਬਦਲੀ
ਪਿਆਰ ਨਿਭਾਉਣਾ ਆਉਣਾ ਚਾਹੀਦਾ
ਹੋ ਤਾਂ ਸਭ ਨੂੰ ਜਾਂਦਾ ਹੈ
ਯਾਦ ਰੱਖਿਉ ਤਰੀਫਾਂ ਦੇ ਪੁੱਲ ਦੇ ਹੇਠਾਂ ਤੋਂ ਹੀ
ਮਤਲਬ ਦੀਆਂ ਨਦੀਆਂ ਵਹਿੰਦੀਆਂ ਨੇ
ਜੇ ਤੁਹਾਡੇ ਕੋਲ ਜੋ ਕੁਝ ਵੀ ਹੈ
ਉਸ ਤੋਂ ਤੁਸੀਂ ਸੰਤੁਸ਼ਟ ਤੇ ਖੁਸ਼ ਹੋ
ਤਾਂ ਤੁਸੀਂ ਬਹੁਤ ਅਮੀਰ ਹੋ
ਹਰ ਕੋਈ ਤੁਹਾਨੂੰ ਨਹੀਂ ਸਮਝੇਗਾ
ਬਸ ਇਹੀ ਦੁਨੀਆ ਹੈ ਜਨਾਬ
ਸਬੰਧ ਵੱਡੇ ਨਹੀਂ ਹੁੰਦੇ
ਉਹਨਾਂ ਨੂੰ ਨਿਭਾਉਣ ਵਾਲੇ ਵੱਡੇ ਹੁੰਦੇ ਨੇ
ਖਿਡਾਉਣਿਆਂ ਨਾਲ ਸ਼ੁਰੂ ਹੋਈ ਸੀ ਜ਼ਿੰਦਗੀ
ਤੇ ਅੱਜ ਖੁਦ ਇੱਕ ਖਿਡੋਣਾ ਬਣ ਕੇ ਰਹਿ ਗਈ ਹੈ
ਮੁਹੱਬਤ ਤਾਂ ਹੀ ਕਰੋ ਜੇ ਉਸਨੂੰ ਨਿਭਾ ਸਕੋ
ਬਾਅਦ ਵਿੱਚ ਮਜਬੂਰੀਆਂ ਦਾ ਸਹਾਰਾ ਲੈ ਕੇ
ਕਿਸੇ ਨੂੰ ਛੱਡ ਦੇਣਾ ਵਫਾਦਾਰੀ ਨਹੀਂ ਹੁੰਦੀ
Zindagi Status in Punjabi
ਸਾਰੇ ਗਿਲੇ ਸ਼ਿਕਵੇ ਭੁੱਲ ਕੇ ਸੋਇਆ ਕਰੋ
ਸੁਣਿਆ ਹੈ ਮੌਤ ਕਿਸੇ ਨੂੰ ਮੁਲਾਕਾਤ ਦਾ ਮੌਕਾ ਨਹੀਂ ਦਿੰਦੀ
ਬਹੁਤ ਬੁਰਾ ਲੱਗਦਾ ਹੈ
ਜਦੋਂ ਕਿਸੇ ਲਈ ਸਭ ਕੁਝ ਕਰ ਦਈਏ
ਤੇ ਉਹ ਇਨਸਾਨ ਜਾਂਦੇ ਜਾਂਦੇ ਕਹਿ ਦੇਵੇ
ਕਿ ਮੈਂ ਕਿਹਾ ਸੀ ਇਹ ਸਭ ਕਰਨ ਲਈ
ਗੌਰ ਕਰਿਆ ਕਰੋ ਕਿਤੇ ਆਪਣੀਆਂ ਕਮੀਆਂ ਤੇ ਵੀ
ਹਰ ਵਾਰ ਸਾਹਮਣੇ ਵਾਲਾ ਸ਼ਖਸ ਬੁਰਾ ਨਹੀਂ ਹੁੰਦਾ
ਕੁਝ ਰਿਸ਼ਤੇ ਜਿਸ ਹਾਲ ਵਿੱਚ ਨੇ
ਉਹਨਾਂ ਨੂੰ ਉਸ ਹਾਲ ਵਿੱਚ ਹੀ ਛੱਡ ਦੇਣਾ ਬਿਹਤਰ ਹੈ
ਕਿਉਂਕਿ ਕਿਤੇ ਕਿਤੇ ਉਹਨਾਂ ਨੂੰ ਜਿਆਦਾ ਸੰਭਾਲਣ ਵਿੱਚ
ਅਸੀਂ ਖੁਦ ਹੀ ਬਿਖਰਨ ਲੱਗ ਜਾਂਦੇ ਹਾਂ
ਕੋਈ ਨਰਾਜ਼ ਹੈ ਤਾਂ ਰਹੇ ਜਦੋਂ ਅਸੀਂ ਗਲਤ ਹੀ ਨਹੀਂ
ਤਾਂ ਕਿਸੇ ਦੇ ਪੈਰਾਂ ਵਿੱਚ ਡਿੱਗਣ ਦਾ ਕੋਈ ਮਤਲਬ ਨਹੀਂ
ਕੋਈ ਭਰੋਸੇ ਦੇ ਲਾਇਕ ਨਹੀਂ ਇਸ ਦੁਨੀਆ ਵਿੱਚ
ਕਿਸੇ ਨੂੰ ਆਪਣੇ ਰਾਜ ਦੱਸ ਦੇਵੋਗੇ
ਤਾਂ ਇੱਕ ਦਿਨ ਤੁਹਾਨੂੰ ਉਹਨਾਂ ਦੇ ਹੀ ਤਾਅਨੇ ਸੁਣਨੇ ਪੈਣਗੇ
ਗੁੱਸੇ ਵਿੱਚ ਕਦੇ ਗਲਤ ਨਾ ਬੋਲੋ
ਕਿਉਂਕਿ ਮੂਡ ਤਾਂ ਠੀਕ ਹੋ ਹੀ ਸਕਦਾ
ਪਰ ਬੋਲੀਆਂ ਹੋਈਆਂ ਗੱਲਾਂ ਕਦੇ ਵਾਪਸ ਨਹੀਂ ਆਉਂਦੀਆਂ
ਮਜ਼ਾਕ ਨਾਲ ਉਡਾਇਉ ਕਿਸੇ ਨੂੰ ਉਦਾਸ ਵੇਖ ਕੇ
ਕੀ ਪਤਾ ਕੋਈ ਆਪਣੇ ਅੰਦਰ ਕਿੰਨਾ ਵੱਡਾ ਦਰਦ ਲੈ ਕੇ
ਜ਼ਿੰਦਗੀ ਜਿਉ ਰਿਹਾ ਹੈ
ਜੇਕਰ ਕੋਈ ਤੁਹਾਡੇ ਤੇ ਮਰਦਾ ਹੈ
ਤਾਂ ਕੋਸ਼ਿਸ਼ ਕਰੋ ਕਿ ਉਹ ਜਿਉਂਦਾ ਰਹੇ
ਕਿਸੇ ਦਾ ਦਿਲ ਦੁਖਾ ਕੇ
ਕਦੇ ਵੀ ਆਪਣੇ ਲਈ ਖੁਸ਼ੀਆਂ ਦੀ ਉਮੀਦ ਨਾ ਰੱਖੋ
ਹੱਸਣਾ ਚੰਗੀ ਗੱਲ ਹੈ
ਪਰ ਦੂਸਰਿਆਂ ਦੇ ਹਾਲਾਤਾਂ ਤੇ ਨਹੀਂ
ਚੰਗਾ ਵਕਤ ਉਹਨਾਂ ਦਾ ਹੀ ਹੁੰਦਾ
ਜੋ ਕਿਸੇ ਦਾ ਬੁਰਾ ਨਹੀਂ ਸੋਚਦੇ
ਟਾਈਮ ਪਾਸ ਮੈਨੂੰ ਭਾਉਂਦਾ ਨਹੀਂ
ਸ਼ਾਇਦ ਤਾਂ ਹੀ ਮੈਨੂੰ ਪਿਆਰ ਕਰਨਾ ਆਉਂਦਾ ਨਹੀਂ
ਦਿਲ ਤੋਂ ਜਿਆਦਾ ਉਪਜਾਊ ਜਗ੍ਹਾ ਹੋਰ ਕੋਈ ਨਹੀਂ ਹੋ ਸਕਦੀ
ਇਹ ਤੁਹਾਡੇ ਤੇ ਹੈ ਕਿ ਤੁਸੀਂ ਪਿਆਰ ਬੀਜਦੇ ਹੋ ਜਾਂ ਨਫਰਤ
Zindagi Status Punjabi
ਕਿਸੇ ਦੀਆਂ ਅੱਖਾਂ ਚ ਅੱਥਰੂ ਦੇਣ ਤੋਂ ਪਹਿਲਾਂ ਇਹ ਸੋਚ ਲੈਣਾ ਕਿ ਤੁਹਾਡੇ ਕੋਲ ਵੀ ਦੋ ਅੱਖਾਂ ਨੇ ਤੇ ਪ੍ਰਮਾਤਮਾ ਸਭ ਦੇਖ ਰਿਹਾ ਹੈ
ਆਪਣੇ ਮਾਂ ਬਾਪ ਦਾ ਸਹਾਰਾ ਬਣੋ
ਕਿਸੇ ਦਾ ਟਾਈਮ ਪਾਸ ਨਹੀਂ
ਕਿਸੇ ਦੀ ਜ਼ਿੰਦਗੀ ਬਰਬਾਦ ਕਰਕੇ
ਮਾਫੀ ਤਾਂ ਮੰਗ ਸਕਦੇ ਹੋ
ਪਰ ਬਰਬਾਦ ਕੀਤੀ ਹੋਈ ਜਿੰਦਗੀ ਨੂੰ
ਦੁਬਾਰਾ ਨਹੀਂ ਸਵਾਰ ਸਕਦੇ
ਗੁੱਸਾ ਤਾਂ ਉਸ ਸਮੇਂ ਆਉਂਦਾ ਹੈ
ਜਦੋਂ ਕੋਈ ਬਿਨਾਂ ਵਜ੍ਹਾ ਦੱਸੇ
ਇਗਨੋਰ ਕਰਨ ਲੱਗ ਜਾਂਦਾ ਹੈ
ਮੁੰਡੇ ਉਦਾਸ ਹੁੰਦੇ ਨੇ ਤਾਂ ਦੋ ਚੀਜ਼ਾਂ ਬਾਰੇ ਸੋਚਦੇ ਨੇ
ਆਪਣੇ ਵਿਛੜੇ ਪਿਆਰ ਦੇ ਬਾਰੇ
ਤੇ ਆਪਣੇ ਕਰੀਅਰ ਦੇ ਬਾਰੇ
ਬਹੁਤ ਭੀੜ ਹੈ ਲੋਕਾਂ ਦੇ ਦਿਲਾਂ ਵਿੱਚ
ਇਸ ਲਈ ਅਸੀਂ ਇਕੱਲੇ ਹੀ ਰਹਿੰਦੇ ਹਾਂ
ਜੋ ਬੁਰਾ ਲੱਗੇ ਉਸ ਨੂੰ ਤਿਆਗ ਦਿਉ
ਫਿਰ ਚਾਹੇ ਉਹ ਵਿਚਾਰ ਹੋਵੇ ਜਾਂ ਕਰਮ ਹੋਵੇ
ਜਾਂ ਫਿਰ ਕੋਈ ਇਨਸਾਨ
ਇੰਨਾਂ ਬਿਹਤਰੀਨ ਵੀ ਨਾ ਖੋਜੋ
ਕਿ ਬਿਹਤਰੀਨ ਨੂੰ ਹੀ ਗੁਆ ਦਵੋ
ਦੁਨੀਆਂ ਨੂੰ ਛੱਡੋ ਪਹਿਲਾਂ ਉਸਨੂੰ ਖੁਸ਼ ਰੱਖੋ
ਜਿਸ ਨੂੰ ਤੁਸੀਂ ਰੋਜ ਸ਼ੀਸ਼ੇ ਵਿੱਚ ਵੇਖਦੇ ਹੋ
ਇਹ ਕੋਈ ਨਹੀਂ ਜਾਣਦਾ
ਕਿ ਕੋਈ ਮੁਸਕਰਾਉਂਦਾ ਹੋਇਆ ਸ਼ਖਸ
ਆਪਣੇ ਅੰਦਰ ਕਿੰਨੀ ਜੰਗ ਲੜ ਰਿਹਾ ਹੈ
ਹੁਨਰ ਸੜਕਾਂ ਤੇ ਤਮਾਸ਼ਾ ਕਰਦਾ ਹੈ
ਤੇ ਕਿਸਮਤ ਮਹਿਲਾਂ ਵਿੱਚ ਰਾਜ ਕਰਦੀ ਹੈ
ਥੋੜਾ ਬਹੁਤ ਪਾਗਲ ਹੋਣਾ ਵੀ ਜਰੂਰੀ ਹੈ
ਕਿਉਂਕਿ ਸਮਝਦਾਰ ਲੋਕ ਖੁੱਲ ਕੇ ਹੱਸਦੇ ਕਦੋਂ ਨੇ
ਉਮਰ ਭਰ ਭਟਕਣਾ ਹੀ ਬਿਹਤਰ ਹੈ
ਕਿਸੇ ਗਲਤ ਜਗ੍ਹਾ ਬੰਨੇ ਰਹਿ ਜਾਣ ਨਾਲੋਂ
ਵੱਧਦੀ ਹੋਈ ਸਮਝਦਾਰੀ
ਜੀਵਨ ਨੂੰ ਮੌਨ ਦੇ ਵੱਲ ਲੈ ਜਾਂਦੀ ਹੈ
ਛੋਟੀਆਂ ਛੋਟੀਆਂ ਗੱਲਾਂ ਨੂੰ ਦਿਲ ਵਿੱਚ ਰੱਖਣ ਨਾਲ
ਵੱਡੇ ਵੱਡੇ ਰਿਸ਼ਤੇ ਕਮਜ਼ੋਰ ਹੋ ਜਾਂਦੇ ਨੇ
ਮੈਂ ਹਮੇਸ਼ਾ ਤੇਰੇ ਨਾਲ ਹਾਂ ਏਦਾਂ ਕਹਿਣ ਵਾਲੇ
ਅਕਸਰ ਛੱਡ ਕੇ ਚਲੇ ਜਾਂਦੇ ਨੇ
Punjabi Quotes :- Zindagi Quotes in Punjabi